You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਵਿੱਚ ਅਫ਼ੀਮ ਦੇ ਖੇਤੀ ਦੇ ਮਾਮਲੇ ਵਿੱਚ ਤਾਲਿਬਾਨ ਦਾ ਰਿਕਾਰਡ ਕਿਹੋ-ਜਿਹਾ ਹੈ-ਰਿਐਲਿਟੀ ਚੈੱਕ
ਤਾਲਿਬਾਨ ਦਾ ਦਾਅਵਾ ਹੈ ਕਿ ਜਦੋਂ ਪਿਛਲੀ ਵਾਰ ਉਹ ਸੱਤਾ ਵਿੱਚ ਸਨ ਤਾਂ ਅਫ਼ੀਮ ਦੀ ਖੇਤੀ ਬੰਦ ਕਰ ਦਿੱਤੀ ਗਈ ਸੀ ਅਤੇ ਗੈਰਕਨੂੰਨੀ ਦਵਾਈਆਂ 'ਤੇ ਰੋਕ ਲਗਾ ਦਿੱਤੀ ਗਈ ਸੀ।
ਹਾਲਾਂਕਿ ਤਾਲਿਬਾਨ ਦੀ ਪਿਛਲੀ ਸਰਕਾਰ ਸਮੇਂ ਸਾਲ 2001 ਵਿੱਚ ਅਫ਼ੀਮ ਦੀ ਖੇਤੀ ਵਿੱਚ ਬਹੁਤ ਤੇਜ਼ ਗਿਰਾਵਟ ਆਈ ਸੀ ਪਰ ਇਸ ਤੋਂ ਮਗਰਲੇ ਸਾਲਾਂ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਫੀਮ ਦੀ ਖੇਤੀ ਕਾਫੀ ਵਧੀ।
ਅਫ਼ਗਾਨਿਸਤਾਨ ਵਿੱਚ ਅਫੀਮ ਦੀ ਕਿੰਨੀ ਪੈਦਾਵਾਰ ਹੈ?
ਅਫ਼ੀਮ ਦੇ ਬੂਟਿਆਂ ਨੂੰ ਹੋਰ ਕਈ ਨਸ਼ਿਆਂ ਦੀ ਬੁਨਿਆਦ ਵਜੋਂ ਸਮਝਿਆ ਜਾ ਸਕਦਾ ਹੈ। ਇਸ ਤੋਂ ਅੱਗੇ ਕਈ ਹੋਰ ਨਸ਼ੇ ਜਿਵੇਂ-ਹੈਰੋਇਨ ਆਦਿ ਵੀ ਤਿਆਰ ਕੀਤੇ ਜਾਂਦੇ ਹਨ।
ਨਸ਼ਿਆਂ ਅਤੇ ਅਪਰਾਧ ਬਾਰੇ ਸੰਯੁਕਤ ਰਾਸ਼ਟਰ ਦੇ ਦਫ਼ਤਰ ਮੁਤਾਬਕ ਅਫ਼ਗਾਨਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਅਫ਼ੀਮ ਉਤਪਾਦਕ ਦੇਸ਼ ਹੈ।
ਦੁਨੀਆ ਦੀ ਕਰੀਬ 80% ਤੋਂ ਵੱਧੇਰੇ ਅਫ਼ੀਮ ਇੱਥੇ ਪੈਦਾ ਕੀਤੀ ਜਾਂਦੀ ਹੈ।
2018 ਵਿੱਚ ਯੂਐਨਓਡੀਸੀ ਦੇ ਅੰਦਾਜ਼ੇ ਮੁਤਾਬਕ ਕਿ ਅਫੀਮ ਦੇ ਉਤਪਾਦਨ ਨੇ ਦੇਸ਼ ਦੀ ਅਰਥਵਿਵਸਥਾ ਵਿੱਚ 11% ਦਾ ਯੋਗਦਾਨ ਪਾਇਆ ਸੀ।
ਇਹ ਵੀ ਪੜ੍ਹੋ-
ਤਾਲਿਬਾਨ ਅਫੀਮ ਬਾਰੇ ਕੀ ਕਰੇਗਾ?
ਤਾਲਿਬਾਨ ਦੁਆਰਾ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ, ਉਨ੍ਹਾਂ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ- "ਜਦੋਂ ਅਸੀਂ ਪਹਿਲਾਂ ਸੱਤਾ ਵਿੱਚ ਸੀ ਤਾਂ ਨਸ਼ਿਆਂ ਦਾ ਉਤਪਾਦਨ ਨਹੀਂ ਹੁੰਦਾ ਸੀ।"
ਉਨ੍ਹਾਂ ਕਿਹਾ ਕਿ ਅਸੀਂ "ਅਫੀਮ ਦੀ ਖੇਤੀ ਨੂੰ ਦੁਬਾਰਾ ਸਿਫ਼ਰ 'ਤੇ ਲੈ ਆਵਾਂਗੇ" ਅਤੇ ਫਿਰ ਇੱਥੇ ਤਸਕਰੀ ਵੀ ਨਹੀਂ ਹੋਵੇਗੀ।
ਕੀ ਹੈ ਤਾਲਿਬਾਨ ਦਾ ਰਿਕਾਰਡ?
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ- ਪਹਿਲਾਂ, ਤਾਲਿਬਾਨ ਦੇ ਸ਼ਾਸਨ ਦੌਰਾਨ ਅਫੀਮ ਦੀ ਖੇਤੀ ਵਿੱਚ ਵਾਧਾ ਹੋਇਆ ਸੀ - ਸਾਲ 1998 ਵਿੱਚ ਲਗਭਗ 41,000 ਹੈਕਟੇਅਰ ਤੋਂ ਲੈ ਕੇ ਸਾਲ 2000 ਵਿੱਚ 64,000 ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਇਸਦੀ ਖੇਤੀ ਕੀਤੀ ਜਾ ਰਹੀ ਸੀ।
ਇਸਦੀ ਖੇਤੀ ਮੁੱਖ ਤੌਰ 'ਤੇ ਤਾਲਿਬਾਨ ਦੇ ਕਬਜ਼ੇ ਵਾਲੇ ਹੇਲਮੰਡ ਸੂਬੇ ਵਿੱਚ ਕੀਤੀ ਜਾ ਰਹੀ ਸੀ, ਜੋ ਕਿ ਵਿਸ਼ਵ ਦੇ ਗੈਰਕਾਨੂੰਨੀ ਅਫੀਮ ਉਤਪਾਦਨ ਦਾ 39% ਹਿੱਸਾ ਹੈ।
ਪਰ ਜੁਲਾਈ 2000 ਵਿੱਚ ਤਾਲਿਬਾਨ ਨੇ ਉਨ੍ਹਾਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਅਫੀਮ ਭੁੱਕੀ ਦੀ ਖੇਤੀ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਮਈ 2001 ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ "ਤਾਲਿਬਾਨ ਦੇ ਹੇਠਲੇ ਖੇਤਰਾਂ ਵਿੱਚ ਅਫ਼ੀਮ ਦੀ ਖੇਤੀ ਨੂੰ ਖਤਮ ਕਰਨ ਲਈ ਲਗਾਈ ਪਾਬੰਦੀ ਨੂੰ ਲਗਭਗ ਪੂਰੀ ਤਰ੍ਹਾਂ ਸਫਲ ਪਾਇਆ ਗਿਆ।"
ਤਾਲਿਬਾਨ ਦੁਆਰਾ ਅਫੀਮ ਭੁੱਕੀ ਦੀ ਖੇਤੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ, 2001 ਅਤੇ 2002 ਵਿੱਚ ਵਿਸ਼ਵ ਪੱਧਰ 'ਤੇ ਅਫੀਮ ਅਤੇ ਹੈਰੋਇਨ ਜ਼ਬਤ ਕਰਨ ਦੇ ਮਾਮਲਿਆਂ ਵਿੱਚ ਵੀ ਵੱਡੀ ਗਿਰਾਵਟ ਆਈ।
ਪਰ ਉਦੋਂ ਤੋਂ ਹੁਣ ਤੱਕ ਬਹੁਤ ਕੁਝ ਬਦਲ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਹਾਲਾਂਕਿ ਸਾਬਕਾ ਸਰਕਾਰ ਦੁਆਰਾ ਹਾਲ ਹੀ ਵਿੱਚਆਪਣੇ ਕਬਜੇ ਵਾਲੇ ਖੇਤਰਾਂ ਵਿੱਚ ਖੇਤੀ ਕੀਤੀ ਗਈ ਹੈ, ਪਰ ਜ਼ਿਆਦਾਤਰ ਅਫੀਮ ਦੀ ਖੇਤੀ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਹੀ ਕੇਂਦਰਿਤ ਰਹੀ ਹੈ।
ਮਿਸਾਲ ਵਜੋਂ, ਸਾਲ 2020 ਵਿੱਚ ਤਾਲਿਬਾਨ ਦੇ ਅਧਿਕਾਰ ਹੇਠਲੇ ਹੇਲਮੰਡ ਸੂਬੇ ਵਿੱਚ ਇਸਦੀ ਸਭ ਤੋਂ ਜ਼ਿਆਦਾ ਖੇਤੀ ਕੀਤੀ ਗਈ ਸੀ।
ਤਾਲਿਬਾਨ ਅਫ਼ੀਮ ਤੋਂ ਪੈਸਾ ਕਿਵੇਂ ਕਮਾਉਂਦਾ ਹੈ?
ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਰੁਜ਼ਗਾਰ ਦਾ ਇੱਕ ਪ੍ਰਮੁੱਖ ਸਰੋਤ ਹੈ। ਯੂਐਨਓਡੀਸੀ ਅਫਗਾਨਿਸਤਾਨ ਦੇ ਅਫੀਮ ਸਰਵੇਖਣ ਦੇ ਅਨੁਸਾਰ, ਸਾਲ 2019 ਵਿੱਚ ਅਫੀਮ ਦੀ ਖੇਤੀ ਨੇ ਲਗਭਗ ਇੱਕ ਲਖ ਵੀਹ ਹਜ਼ਾਰ ਨੌਕਰੀਆਂ ਮੁਹੱਈਆ ਕਰਵਾਈਆਂ ਸਨ।
ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਤਾਲਿਬਾਨ ਅਫੀਮ ਦੀ ਫਸਲ 'ਤੇ ਟੈਕਸਾਂ ਰਾਹੀਂ ਅਤੇ ਅਸਿੱਧੇ ਤੌਰੋ ਤੇ ਪ੍ਰੋਸੈਸਿੰਗ ਅਤੇ ਤਸਕਰੀ ਰਾਹੀਂ ਮੁਨਾਫਾ ਕਮਾਉਂਦਾ ਹੈ। ਇਸਦੇ ਲਈ ਕਿਸਾਨਾਂ ਤੋਂ ਕਥਿਤ ਤੌਰ 'ਤੇ 10% ਕਾਸ਼ਤ ਟੈਕਸ ਵਸੂਲਿਆ ਜਾਂਦਾ ਹੈ।
ਅਫੀਮ ਨੂੰ ਹੈਰੋਇਨ ਵਿੱਚ ਬਦਲਣ ਵਾਲੀਆਂ ਪ੍ਰਯੋਗਸ਼ਾਲਾਵਾਂ ਤੋਂ ਟੈਕਸ ਵੀ ਵਸੂਲਿਆ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਵਪਾਰੀਆਂ ਤੋਂ ਵੀ ਜੋ ਕਿ ਗੈਰਕਾਨੂੰਨੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਦੇ ਹਨ।
ਨਸ਼ਿਆਂ ਦੇ ਗ਼ੈਰ ਕਾਨੂੰਨੀ ਵਪਾਰ ਵਿੱਚ ਤਾਲਿਬਾਨ ਦਾ, ਜਿਵੇਂ ਕਿ ਅੰਦਾਜ਼ੇ ਹਨ 10 ਕਰੋੜ ਡਾਲਰ ਤੋਂ 40 ਕਰੋੜ ਡਾਲਰ ਤੱਕ ਹੈ।
ਅਫ਼ਗਾਨਿਸਤਾਨ꞉ ਨੌਂ ਸਾਲ ਦੇ ਛੋਟੇ ਬੱਚੇ ਅਫ਼ੀਮ ਦੇ ਆਦੀ (ਵੀਡੀਓ ਨਵੰਬਰ 2017 ਦਾ ਹੈ) -ਵੀਡੀਓ
ਅਫਗਾਨ ਪੁਨਰ ਨਿਰਮਾਣ (ਸਿਗਰ) ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਦੀ ਰਿਪੋਰਟ ਵਿੱਚ, ਅਮਰੀਕੀ ਕਮਾਂਡਰ ਜਨਰਲ ਜੌਨ ਨਿਕੋਲਸਨ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਆਮਦਨੀ ਦਾ 60% ਹਿੱਸਾ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਆਉਂਦਾ ਹੈ।
ਹਾਲਾਂਕਿ ਕੁਝ ਮਾਹਰ ਇਸ ਅੰਕੜੇ ਨਾਲ਼ ਸਹਿਮਤ ਨਹੀਂ ਹਨ।
ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ 'ਤੇ ਖੋਜਕਾਰ ਡੇਵਿਡ ਮੈਨਸਫੀਲਡ ਕਹਿੰਦੇ ਹਨ: "ਸੰਯੁਕਤ ਰਾਸ਼ਟਰ ਅਤੇ ਹੋਰਾਂ ਦੁਆਰਾ ਕਹੀ ਗਈ ਟੈਕਸ ਪ੍ਰਣਾਲੀ ਜ਼ਮੀਨੀ ਤੌਰ 'ਤੇ ਦੇਖਣ ਵਿੱਚ ਨਹੀਂ ਆਉਂਦੀ - ਇਹ ਪ੍ਰਬੰਧਕੀ ਅਤੇ ਆਰਥਿਕ ਦੋਵਾਂ ਰੂਪਾਂ ਵਿੱਚ ਕੰਮ ਨਹੀਂ ਕਰ ਸਕਦੀ।
"ਅਫੀਮ ਤੋਂ ਕਮਾਏ ਗਏ ਟੈਕਸ, ਵੱਧ ਤੋਂ ਵੱਧ 4 ਕਰੋੜ ਡਾਲਰ ਸਾਲਾਨਾ ਦੇ ਸਕਦੇ ਹਨ।"
ਨਸ਼ਾ ਜਾਂਦਾ ਕਿੱਥੇ ਹੈ?
ਅਫਗਾਨਿਸਤਾਨ ਵਿੱਚ ਉਗਾਈ ਜਾਂਦੀ ਅਫੀਮ ਤੋਂ ਬਣੀ ਹੈਰੋਇਨ ਯੂਰਪ ਦੇ ਬਾਜ਼ਾਰ ਦਾ 95% ਹੈ।
ਹਾਲਾਂਕਿ, ਯੂਐਸ ਡਰੱਗ ਇਨਫੋਰਸਮੈਂਟ ਏਜੰਸੀ ਦੇ ਅਨੁਸਾਰ, ਯੂਐਸ ਵਿੱਚ ਆਉਣ ਵਾਲੀ ਹੈਰੋਇਨ ਦਾ ਸਿਰਫ 1% ਹੀ ਅਫਗਾਨਿਸਤਾਨ ਤੋਂ ਆਉਂਦਾ ਹੈ। ਜਦਕਿ ਇਸਦਾ ਜ਼ਿਆਦਾਤਰ ਹਿੱਸਾ ਮੈਕਸੀਕੋ ਤੋਂ ਆਉਂਦਾ ਹੈ।
ਸਾਲ 2017 ਅਤੇ 2020 ਦੇ ਦਰਮਿਆਨ, ਅਫ਼ੀਮ ਨਾਲ ਬਣੇ ਨਸ਼ੀਲੇ ਪਦਾਰਥਾਂ ਦਾ 90% ਤੋਂ ਵੱਧ ਹਿੱਸਾ ਸੜਕ ਮਾਰਗ ਰਾਹੀਂ ਸਪਲਾਈ ਕੀਤਾ ਗਿਆ ਹੈ।
ਹਾਲ ਹੀ ਵਿੱਚ ਹਿੰਦ ਮਹਾਂਸਾਗਰ ਅਤੇ ਯੂਰਪ ਦੇ ਵਿਚਕਾਰ ਸਮੁੰਦਰੀ ਮਾਰਗਾਂ 'ਤੇ ਵੀ ਇਸਦੇ ਬਰਾਮਦ ਹੋਣ ਦੇ ਮਾਮਲੇ ਵਧੇ ਹਨ।
ਹਾਲਾਂਕਿ ਇਸ ਵਿੱਚ ਉਤਰਾਅ-ਚੜ੍ਹਾਅ ਆਏ ਹਨ, ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਅਤੇ ਇਸਦੇ ਉਤਪਾਦਨ ਨਾਲ਼ ਸੰਬੰਧਿਤ ਜ਼ਬਤੀਆਂ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਤੇਜ਼ੀ ਆਈ ਹੈ।
ਸਿਗਰ ਦੇ ਅਨੁਸਾਰ, ਨਸ਼ੀਲੇ ਪਦਾਰਥਾਂ ਦੇ ਬਰਾਮਦ ਹੋਣ ਅਤੇ ਇਨ੍ਹਾਂ ਲਈ ਹੋਣ ਵਾਲਿਆਂ ਗ੍ਰਿਫਤਾਰੀਆਂ ਦਾ ਦੇਸ਼ ਵਿੱਚ ਅਫੀਮ ਦੀ ਖੇਤੀ 'ਤੇ ਬਹੁਤ ਘੱਟ ਪ੍ਰਭਾਵ ਪਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ 2008 ਤੋਂ ਹੋਣ ਵਾਲੀ ਵਾਲੀ ਅਫੀਮ ਦੀ ਬਰਾਮਦਗੀ, ਸਾਲ 2019 ਵਿਚ ਦੇਸ਼ ਦੁਆਰਾ ਪੈਦਾ ਕੀਤੀ ਗਈ ਅਫੀਮ ਦੇ ਮਹਿਜ਼ 8% ਦੇ ਬਰਾਬਰ ਸੀ।
ਇਹ ਵੀ ਪੜ੍ਹੋ: