ਟੋਕੀਓ ਓਲੰਪਿਕ ਡਾਇਰੀ: ਜਦੋਂ ਇੱਕ ਭਾਰਤੀ ਨੂੰ ਜਪਾਨ ਵਿੱਚ ਬਿਨਾਂ ਕੱਪੜਿਆਂ ਦੇ ਨਹਾਉਣ ਲਈ ਕਿਹਾ ਗਿਆ

ਜਾਪਾਨ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ, ਟੋਕੀਓ ਤੋਂ

ਮੈਂ ਸੁਣਿਆ ਤਾਂ ਸੀ ਕਿ ਜਪਾਨੀ ਨਹਾਉਣਾ ਪਸੰਦ ਕਰਦੇ ਹਨ। ਉਨ੍ਹਾਂ ਦੇ ਰਵਾਇਤੀ ਗਰਮ ਪਾਣੀ ਦੇ ਇਸ਼ਨਾਨ ਖਾਸ ਕਰਕੇ ਮਸ਼ਹੂਰ ਹਨ।

ਪਰ ਮੈਨੂੰ ਨਹੀਂ ਪਤਾ ਸੀ ਕਿ ਇਸਦਾ ਵਿਸ਼ਵਾਸ ਜਾਂ ਭਰੋਸੇ ਨਾਲ ਕੋਈ ਲੈਣਾ ਦੇਣਾ ਵੀ ਹੋ ਸਕਦਾ ਹੈ।

ਟੋਕੀਓ ਵਿੱਚ ਚਾਰ ਦਹਾਕਿਆਂ ਤੋਂ ਵਸੇ ਇੱਕ ਭਾਰਤੀ ਨੇ ਮੈਨੂੰ ਇਹੀ ਦੱਸਿਆ, "ਜਦੋਂ ਮੈਂ ਇੱਥੇ ਆਇਆ, ਮੈਂ ਕੁਝ ਮੁੰਡਿਆਂ ਨਾਲ ਇੱਕ ਛੋਟਾ ਜਿਹਾ ਕਮਰਾ ਸਾਂਝਾ ਕੀਤਾ ਅਤੇ ਅਸੀਂ ਜਨਤਕ ਇਸ਼ਨਾਨ ਲਈ ਜਾਂਦੇ ਸੀ ਕਿਉਂਕਿ ਸਾਡੇ ਕਮਰੇ ਵਿੱਚ ਕੋਈ ਬਾਥਰੂਮ ਨਹੀਂ ਸੀ।"

ਸਾਲ 1974 ਵਿੱਚ ਅੰਬਾਲਾ ਤੋਂ ਟੋਕੀਓ ਆਏ ਪ੍ਰਵੀਨ ਗਾਂਧੀ ਨੇ ਅੱਗੇ ਦੱਸਿਆ, "ਸਾਡੇ ਵਰਗੇ ਬਹੁਤ ਸਾਰੇ ਲੋਕ ਜਨਤਕ ਇਸ਼ਨਾਨ ਲਈ ਆਉਂਦੇ ਸਨ। ਇਸ ਲਈ, ਜਦੋਂ ਮੈਨੂੰ ਦੱਸਿਆ ਗਿਆ ਕਿ ਮੈਨੂੰ ਬਾਕੀਆਂ ਦੇ ਨਾਲ ਪੂਰੀ ਤਰ੍ਹਾਂ ਨੰਗੇ ਇਸ਼ਨਾਨ ਕਰਨਾ ਪਏਗਾ ਤਾਂ ਇਹ ਮੇਰੇ ਲਈ ਇੱਕ ਸਦਮੇ ਵਾਂਗ ਸੀ।"

"ਹੁਣ ਮੈਂ ਬਸ ਅਜਿਹਾ ਨਹੀਂ ਕਰ ਸਕਦਾ ਸੀ। ਭਾਰਤ ਵਿੱਚ ਅਸੀਂ ਅਜਿਹਾ ਕੀਤਾ ਸੀ, ਟਿਊਬਵੈੱਲਾਂ ਜਾਂ ਤਲਾਬਾਂ ਵਿੱਚ ਪਰ ਬਚਪਨ ਵਿੱਚ।"

ਇਹ ਵੀ ਪੜ੍ਹੋ-

ਪ੍ਰਵੀਨ ਗਾਂਧੀ ਕਹਿੰਦੇ ਹਨ, "ਇਸ ਲਈ ਇਹ ਮੇਰੇ ਲਈ ਬਹੁਤ ਅਜੀਬ ਸੀ ਅਤੇ ਮੈਂ ਉਥੇ ਇਕੱਲਾ ਹੀ ਅਜਿਹਾ ਹੁੰਦਾ ਸੀ ਜੋ ਇਹ ਨਹੀਂ ਕਰ ਸਕਦਾ ਸੀ। ਉਹ ਮੇਰੇ ਨਾਲ ਇੱਕ ਬਾਹਰੀ ਵਿਅਕਤੀ ਵਾਂਗ ਵਿਹਾਰ ਕਰਦੇ ਰਹੇ।"

"ਇਸ਼ਨਾਨ ਵਿੱਚ ਨੰਗਾ ਦਿਖਣ ਵਿੱਚ ਮੈਨੂੰ ਛੇ ਮਹੀਨੇ ਲੱਗ ਗਏ ਅਤੇ ਇਸ ਨੇ ਮੇਰੇ ਲਈ ਚੀਜ਼ਾਂ ਬਦਲ ਦਿੱਤੀਆਂ। ਮੈਂ ਉਨ੍ਹਾਂ ਵਿੱਚੋਂ ਇੱਕ ਬਣ ਗਿਆ।"

ਬਾਅਦ ਵਿੱਚ ਉਨ੍ਹਾਂ ਨੇ ਇੱਥੇ ਇੱਕ ਟ੍ਰੈਵਲ ਕੰਪਨੀ ਸਥਾਪਤ ਕੀਤੀ।

ਜਾਪਾਨ
ਤਸਵੀਰ ਕੈਪਸ਼ਨ, ਸਤਨਾਮ ਸਿੰਘ ਸੰਨੀ 1973 ਵਿੱਚ ਅੰਮ੍ਰਿਤਸਰ ਤੋਂ ਜਪਾਨ ਆਏ ਸਨ ਹਨ

1973 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਇੱਕ ਹੋਰ ਭਾਰਤੀ ਸਤਨਾਮ ਸਿੰਘ ਸੰਨੀ ਕਹਿੰਦੇ ਹਨ, "ਤੁਸੀਂ ਜਾਣਦੇ ਹੋ ਕਿ ਅਸੀਂ ਭਾਰਤੀ ਆਮ ਤੌਰ 'ਤੇ ਸ਼ਰਮੀਲੇ ਹੁੰਦੇ ਹਾਂ ਅਤੇ ਵਿਦੇਸ਼ੀ ਯਾਨਿ ਜਪਾਨੀਆਂ ਦੇ ਸਾਹਮਣੇ ਸਾਡੇ ਸਾਰੇ ਕੱਪੜੇ ਉਤਾਰਨਾ ਸਾਡੇ ਲਈ ਵਧੇਰੇ ਸ਼ਰਮਨਾਕ ਜਾਪਦਾ ਸੀ।"

ਸਤਨਾਮ ਸਿੰਘ ਨੇ ਸੁਪਰ ਮਾਰਕੀਟ ਵਿੱਚ ਟ੍ਰੇਨਿੰਗ ਕੀਤੀ ਅਤੇ ਬਾਅਦ ਵਿੱਚ ਇੱਕ ਭਾਰਤੀ ਰੈਸਟੋਰੈਂਟ ਖੋਲ੍ਹਿਆ ਜੋ ਕਿ ਇੱਕ ਚੇਨ ਵੀ ਬੰਨ ਗਿਆ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਕੁਝ ਸਾਲ ਪਹਿਲਾਂ ਵੇਚ ਦਿੱਤਾ।

ਜਪਾਨ ਦੀ ਆਬਾਦੀ ਲਗਭਗ 126 ਮਿਲੀਅਨ ਜਾਂ 12.6 ਕਰੋੜ ਹੈ ਜਿਸ ਵਿੱਚੋਂ ਲਗਭਗ 38,000 ਭਾਰਤੀ ਹਨ। ਇਹ ਕੋਈ ਬਹੁਤ ਵੱਡੀ ਸੰਖਿਆ ਨਹੀਂ ਹੈ ਅਤੇ ਇੱਥੋਂ ਦੇ ਭਾਰਤੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਅਸਾਨ ਅਵਾਸ ਨਾ ਹੋਣ ਕਾਰਨ ਹੈ।

ਹੁਣ, ਹਾਲਾਂਕਿ, ਆਈ ਟੀ ਯਾਨੀ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਇੱਥੇ ਆਉਣ ਨਾਲ ਭਾਰਤੀਆਂ ਦੀ ਗਿਣਤੀ ਵੱਧ ਰਹੀ ਹੈ।

ਮੈਂ ਬਹੁਤ ਸਾਰੇ ਭਾਰਤੀਆਂ ਨਾਲ ਗੱਲ ਕੀਤੀ ਜੋ ਦਹਾਕਿਆਂ ਤੋਂ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਵਸੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੇ ਇਹ ਫ਼ੈਸਲਾ ਲਿਆ।

ਜਾਪਾਨ
ਤਸਵੀਰ ਕੈਪਸ਼ਨ, ਉੱਜਵਲ ਸਿੰਘ ਦਾ ਕਹਿਣਾ ਹੈ ਕਿ ਜਪਾਨੀ ਵਧੀਆ ਤਰੀਕੇ ਨਾਲ ਤੇ ਇੱਜ਼ਤ ਨਾਲ ਗੱਲ ਕਰਦੇ ਹਨ

ਹਾਲਾਂਕਿ, ਉਨ੍ਹਾਂ ਦੀਆਂ ਚੁਣੌਤੀਆਂ ਵੀ ਕਾਫੀ ਸੀ। ਪਰ ਉਹ ਕਹਿੰਦੇ ਹਨ ਕਿ ਇੱਥੋਂ ਦੇ ਲੋਕਾਂ ਦਾ ਸੁਹਿਰਦ ਸੁਭਾਅ ਇੱਕ ਵੱਡਾ ਕਾਰਨ ਸੀ ਕਿ ਉਹ ਸਫਲਤਾ ਪੂਰਵਕ ਇੱਥੇ ਵਸ ਸਕੇ।

ਜਪਾਨੀਆਂ ਦਾ ਵਿਹਾਰ

ਉੱਜਵਲ ਸਿੰਘ ਸਾਹਨੀ, ਜੋ 54 ਸਾਲ ਪਹਿਲਾਂ ਦਿੱਲੀ ਤੋਂ ਆ ਕੇ ਇੱਥੇ ਵਸੇ ਹੋਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਪਾਨੀ ਇੰਨਾ ਵਧੀਆ ਤੇ ਇੱਜ਼ਤ ਨਾਲ ਗੱਲ ਕਰਦੇ ਹਨ ਇਹ ਇਸ ਤੋਂ ਪਤਾ ਲਗਦਾ ਹੈ ਕਿ ਇਥੇ ਦੀ ਸ਼ਬਦਾਵਲੀ ਵਿੱਚ ਗਾਲਾਂ ਨਹੀਂ ਹਨ।

ਵੀਪੀ ਰੂਪਾਨੀ, ਜੋ ਮੂਲ ਰੂਪ ਤੋਂ ਹੈਦਰਾਬਾਦ ਦੇ ਹਨ, ਕਹਿੰਦੇ ਹਨ, "ਉਹ ਸ਼ਾਂਤੀ ਪਸੰਦ ਲੋਕ ਹਨ ਅਤੇ ਤੁਹਾਨੂੰ ਇੱਥੇ ਬਹੁਤ ਘੱਟ ਅਪਰਾਧ ਦਰ ਮਿਲਦੀ ਹੈ। "ਤੁਸੀਂ ਸਵੇਰੇ 2 ਵਜੇ ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਆਂਉਂਦੇ ਜਾਂਦੇ ਵੇਖ ਸਕਦੇ ਹੋ।"

ਸਤਨਾਮ ਸਿੰਘ ਸੰਨੀ ਉਨ੍ਹਾਂ ਦੀ ਗਲ 'ਚ ਹਾਮੀ ਭਰਦੇ ਹੋਏ ਕਹਿੰਦੇ ਹਨ ਕਿ ਸਿਰਫ ਇੰਨਾ ਹੀ ਨਹੀਂ, ਉਹ ਇੰਨੇ ਮਦਦਗਾਰ ਹਨ ਕਿ ਜੇ ਤੁਹਾਨੂੰ ਸਵੇਰੇ 2 ਵਜੇ ਕੋਈ ਪਤਾ ਨਾ ਲਭ ਰਿਹਾ ਹੋਵੇ ਤੇ ਮਦਦ ਦੀ ਜ਼ਰੂਰਤ ਹੋਏ ਤਾਂ ਇੱਕ 18 ਸਾਲ ਦੀ ਲੜਕੀ ਤੁਹਾਨੂੰ ਲੈ ਕੇ ਤੁਹਾਡੇ ਸਥਾਨ 'ਤੇ ਛੱਡ ਕੇ ਆਏਗੀ।

ਜਾਪਾਨ
ਤਸਵੀਰ ਕੈਪਸ਼ਨ, ਪ੍ਰਵੀਨ ਗਾਂਧੀ ਸਾਲ 1974 ਵਿੱਚ ਅੰਬਾਲਾ ਤੋਂ ਟੋਕੀਓ ਆਏ

ਉਹ ਕਹਿੰਦੇ ਹਨ ਕਿ ਇਕ ਹੋਰ ਚੀਜ਼ ਜੋ ਉਨ੍ਹਾਂ ਨੇ ਵੇਖੀ ਹੈ ਉਹ ਹੈ ਉਨ੍ਹਾਂ ਦੀ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਵੀ ਕਰ ਜਾਣਾ।

ਸਤਨਾਮ ਸਿੰਘ ਕਹਿੰਦੇ ਹਨ, "ਮੈਨੂੰ ਯਾਦ ਹੈ ਕਿ 2011 ਦੀ ਵਿਨਾਸ਼ਕਾਰੀ ਸੁਨਾਮੀ ਤੋਂ ਬਾਅਦ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਬਹੁਤ ਸਾਰਾ ਨੁਕਸਾਨ ਹੋਇਆ ਸੀ, ਜਪਾਨੀ ਸਟਾਫ ਘੱਟ ਤਨਖਾਹ ਤੇ ਵਾਧੂ ਕੰਮ ਕਰਨ ਲਈ ਤਿਆਰ ਸੀ। ਉਹ ਕਹਿੰਦੇ ਸੀ ਕਿ ਇਹ ਜਪਾਨ ਦੀ ਪੁਨਰ ਸੁਰਜੀਤੀ ਦਾ ਸਵਾਲ ਹੈ।"

ਉਹ ਜਪਾਨੀਆਂ ਵਿੱਚ ਇੱਕ ਹੋਰ ਦਿਲਚਸਪ ਗੱਲ ਵੱਲ ਇਸ਼ਾਰਾ ਕਰਦੇ ਹਨ। "ਇੱਥੇ ਹੋਟਲ ਸਟਾਫ ਮਹਿਮਾਨਾਂ ਤੋਂ ਟਿੱਪ ਸਵੀਕਾਰ ਨਹੀਂ ਕਰਦੇ। ਉਹ ਬਸ ਕਹਿੰਦੇ ਹਨ ਕਿ ਇਹ ਸਾਡਾ ਕੰਮ ਹੈ। ਕਿਰਪਾ ਕਰਕੇ ਸਾਨੂੰ ਟਿਪ ਦੀ ਜ਼ਰੂਰਤ ਨਹੀਂ ਹੈ।"

ਇੱਕ ਚੀਜ਼ ਸਾਰੇ ਭਾਰਤੀ ਮੰਨਦੇ ਹਨ ਕਿ ਉਨ੍ਹਾਂ ਨੇ ਜਪਾਨੀ ਭਾਸ਼ਾ ਸਿੱਖਣੀ ਪਈ।

"ਵੇਖੋ, ਅਸੀਂ ਇੱਥੇ ਆਏ ਹਾਂ ਤਾਂ ਉਨ੍ਹਾਂ ਦੀ ਭਾਸ਼ਾ ਤਾਂ ਸਾਨੂੰ ਹੀ ਸਿੱਖਣੀ ਪਏਗੀ। ਅਸੀਂ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਹੀ ਉਨ੍ਹਾਂ ਨੂੰ ਸਮਝਿਆ।"

ਰੂਪਾਨੀ
ਤਸਵੀਰ ਕੈਪਸ਼ਨ, ਵੀਪੀ ਰੂਪਾਨੀ ਕਹਿੰਦੇ ਹਨ ਜਾਪਾਨੀ ਸ਼ਾਂਤੀ ਪਸੰਦ ਲੋਕ ਹਨ ਅਤੇ ਤੁਹਾਨੂੰ ਇੱਥੇ ਬਹੁਤ ਘੱਟ ਅਪਰਾਧ ਦਰ ਮਿਲਦੀ ਹੈ

ਉਜਵਲ ਸਾਹਨੀ ਆਖਦੇ ਹਨ "ਇਹ ਸਾਡੇ ਸਾਰਿਆਂ ਲਈ ਸਪਸ਼ਟ ਹੋ ਗਿਆ ਸੀ ਕਿ ਤੁਹਾਨੂੰ ਇਸ ਦੇ ਲਈ ਜਪਾਨੀ ਭਾਸ਼ਾ ਸਿੱਖਣੀ ਪਵੇਗੀ।"

ਉਹ ਕਹਿੰਦੇ ਹਨ, "ਪਰ ਕੀ ਭਾਸ਼ਾ ਸਿੱਖਣੀ ਮੁਸ਼ਕਲ ਸੀ? "ਖੈਰ, ਇਸਦੇ ਲਈ ਸਾਨੂੰ ਕੁਝ ਛੇ ਮਹੀਨੇ ਲੱਗ ਗਏ।"

ਹਰਦੀਪ ਸਿੰਘ ਰਤਨ ਟੋਕੀਓ ਲਈ ਮੁਕਾਬਲਤਨ ਨਵੇਂ ਹਨ, ਲਗਭਗ ਚਾਰ ਸਾਲ।

ਉਹ ਕਹਿੰਦੇ ਹਨ ਕਿ ਰਹਿਣ-ਸਹਿਣ ਦੀ ਉੱਚ ਕੀਮਤ ਅਤੇ ਭਾਸ਼ਾ ਕਾਫ਼ੀ ਮੁੱਦਾ ਹੈ। ਬੈਂਕਰ ਰਤਨ ਕਹਿੰਦੇ ਹਨ, "ਤੁਹਾਨੂੰ ਭਾਸ਼ਾ ਵਿੱਚ ਚੰਗੇ ਹੋਣ ਦੀ ਲੋੜ ਹੈ ਨਹੀਂ ਤਾਂ ਤੁਸੀਂ ਸੰਘਰਸ਼ ਕਰ ਸਕਦੇ ਹੋ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)