ਕੋਰੋਨਾ ਖ਼ਿਲਾਫ਼ ਭਾਰਤ ਦੀ ਦਿਲ ਖੋਲ੍ਹ ਕੇ ਮਦਦ ਕਰਨ ਵਾਲੀ ਪੰਜਾਬਣ

ਭਾਰਤੀ ਮੂਲ ਦੇ ਕੁੱਝ ਵੱਡੇ ਨਾਮ ਜਿਵੇਂ ਗੂਗਲ ਦੇ ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਸੱਤਿਆ ਨਡੇਲਾ, ਸਿਲੀਕੌਨ ਵੈਲੀ ਦੇ ਅਰਬਪਤੀ ਇਨਵੈਸਟਰ ਵਿਨੋਦ ਖੋਸਲਾ ਵਰਗੇ ਲੋਕਾਂ ਨੇ ਪਹਿਲਾਂ ਹੀ ਇਸ ਦਿਸ਼ਾ ਵਿੱਚ ਆਪਣੇ ਕਦਮ ਵਧਾ ਦਿੱਤੇ ਹਨ।

ਸਿੰਗਾਪੁਰ ਦੇ ਹੈਲਥ ਕੇਅਰ ਟ੍ਰੇਡ ਐਸੋਸੀਏਸ਼ਨ 'ਏਪੀਏਸੀਐੱਮਈਡੀ' ਦੀ ਸੀਈਓ ਹਰਜੀਤ ਗਿੱਲ ਕਹਿੰਦੇ ਹਨ, "ਸਾਨੂੰ ਪੂਰੇ ਭਾਰਤ ਤੋਂ ਮਦਦ ਲਈ ਸੁਨੇਹੇ ਆ ਰਹੇ ਹਨ। ਖਾਸਕਰ ਦਿੱਲੀ ਵਿੱਚੋਂ, ਜਿਥੋਂ ਸਾਨੂੰ ਆਕਸੀਜਨ, ਪੀਪੀਈ ਕਿੱਟ, ਦਵਾਈਆਂ, ਵੈਂਟੀਲੇਟਰ ਜਾਂ ਹਸਪਤਾਲ ਵਿੱਚ ਕੰਮ ਆਉਣ ਵਾਲੀ ਕਿਸੇ ਵੀ ਚੀਜ਼ ਲਈ ਕਿਹਾ ਜਾ ਰਿਹਾ ਹੈ।"ਹਰਜੀਤ ਗਿੱਲ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਹੈ। ਉਹ ਕਹਿੰਦੇ ਹਨ ਕਿ ਹਰ ਪਾਸਿਓਂ ਮਦਦ ਮਿਲ ਰਹੀ ਹੈ ਕਿਉਂਕਿ ਭਾਰਤੀ ਮੂਲ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਇਸ ਤੋਂ ਅਛੂਤਾ ਰਿਹਾ ਹੋਵੇ।

ਇਹ ਵੀ ਪੜ੍ਹੋ:

"ਹਰ ਕਿਸੇ ਦਾ ਦਿਲ ਟੁੱਟਿਆ ਹੋਇਆ ਹੈ। ਸਾਡੇ ਵਿੱਚੋਂ ਹਰੇਕ ਦਾ ਪਰਿਵਾਰ ਉੱਥੇ ਰਹਿੰਦਾ ਹੈ, ਅਸੀਂ ਸਿਰਫ਼ ਉਨ੍ਹਾਂ ਦੀ ਮਦਦ ਕਰਨ ਦਾ ਰਾਹ ਲੱਭ ਰਹੇ ਹਾਂ।" ਭਾਰਤੀ ਮੂਲ ਦੇ ਲੋਕ ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਵਸੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਲਗਭਗ ਦੋ ਕਰੋੜ ਭਾਰਤੀ ਵਿਦੇਸ਼ਾਂ ਵਿੱਚ ਫੈਲੇ ਹੋਏ ਹਨ। ਚਾਹੇ ਇਨ੍ਹਾਂ ਨੂੰ ਦੇਸ਼ ਛੱਡੇ ਦਹਾਕੇ ਬੀਤ ਗਏ ਹੋਣ ਪਰ ਭਾਰਤ ਨਾਲ ਇਨ੍ਹਾਂ ਦਾ ਰਿਸ਼ਤਾ ਨਹੀਂ ਟੁੱਟਿਆ ਹੈ।

ਸਿੰਗਾਪੁਰ ਵਿੱਚ ਸਟਾਰਟਅੱਪ ਕੰਸਲਟੈਂਟ ਵਜੋਂ ਕੰਮ ਕਰਨ ਵਾਲੇ ਸ਼ੌਰਯਾ ਵੇਲਾਗਾਪੁੜੀ ਆਖ਼ਰੀ ਵਾਰ ਭਾਰਤ ਵਿੱਚ ਉਦੋਂ ਰਹੇ ਸਨ ਜਦੋਂ ਉਹ ਅੱਠ ਸਾਲ ਦੇ ਸਨ। ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਨਵੀਂ ਜ਼ਿੰਦਗੀ ਲਈ ਭਾਰਤ ਛੱਡ ਕੇ ਅਮਰੀਕਾ ਵਸ ਗਿਆ ਸੀ। 32 ਸਾਲਾ ਸ਼ੌਰਯਾ ਆਖਦੇ ਹਨ ਕਿ ਉਹ ਆਪਣੇ ਦੇਸ਼ ਨਾਲ ਅੱਜ ਵੀ ਬੇਹੱਦ ਡੁੰਘਾਈ ਤੋਂ ਜੁੜੇ ਹੋਏ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸਹੁੰ ਚੁੱਕੀ ਹੈ ਕਿ ਉਹ ਆਪਣੀ ਸਾਰੀ ਉਮਰ ਦੀ ਬੱਚਤ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਤੋਂ ਰਾਹਤ ਲਈ ਚਲਾਏ ਜਾ ਰਹੇ ਕੰਮਾਂ ਵਿੱਚ ਦੇ ਦੇਣਗੇ।ਹਾਲ ਹੀ ਵਿੱਚ ਭਾਰਤ ਵਿੱਚ ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ। ਨਿੱਜੀ ਜੀਵਨ ਵਿੱਚ ਹੋਏ ਇਸ ਨੁਕਸਾਨ ਨੇ ਉਨ੍ਹਾਂ ਨੂੰ ਭਾਰਤ ਵਿੱਚ ਦੂਸਰੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਬਾਰੇ ਵਿਚਾਰਨ ਲਈ ਮਜਬੂਰ ਕੀਤਾ ਹੈ। ਭਾਰਤੀ ਮੂਲ ਦੇ ਲੋਕ ਵਿਦੇਸ਼ਾਂ ਵਿੱਚ ਆਪਣੇ ਦੇਸ਼ ਲਈ ਕਿਵੇਂ ਮਹਿਸੂਸ ਕਰਦੇ ਹਨ, ਇਹ ਦੱਸਦੇ ਹੋਏ ਸ਼ੌਰਯਾ ਨੇ ਇੱਕ ਮਸ਼ਹੂਰ ਬਾਲੀਵੁੱਡ ਗੀਤ ਦਾ ਜ਼ਿਕਰ ਵੀ ਕੀਤਾ। ਸ਼ੌਰਯਾ ਨੇ ਕਿਹਾ, "ਇਹ ਇੱਕ ਅਜਿਹਾ ਜੁੜਾਓ ਹੈ ਜੋ ਕਦੇ ਤੋੜਿਆ ਨਹੀਂ ਜਾ ਸਕਦਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼ੌਰਯਾ ਲਗਭਗ ਹਰ ਰੋਜ਼ ਪੰਜ ਹਜ਼ਾਰ ਡਾਲਰ ਭਾਰਤ ਲਈ ਦਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਇਹ ਕਰਦੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੇ ਪੈਸੇ ਮੁੱਕ ਨਹੀਂ ਜਾਂਦੇ। ਉਹ ਆਪਣਾ ਪੈਸਾ ਭਾਰਤ ਵਿੱਚ ਕੰਮ ਕਰ ਰਹੀਆਂ ਗ਼ੈਰ ਸਰਕਾਰੀ ਸਹਾਇਤਾ ਏਜੰਸੀਆਂ ਨੂੰ ਭੇਜ ਰਹੇ ਹਨ। ਸ਼ੌਰਯਾ ਆਖਦੇ ਹਨ, "ਮੈਨੂੰ ਪਰਵਾਹ ਨਹੀਂ, ਚਾਹੇ ਮੇਰਾ ਦਿਵਾਲਾ ਹੀ ਕਿਉਂ ਨਾ ਨਿਕਲ ਜਾਵੇ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਰਤ ਵਿੱਚ ਕਿੰਨੇ ਔਖੇ ਹਾਲਾਤ ਹਨ।"ਇਸੇ ਭਾਵਨਾ ਵਿੱਚ ਲੱਖਾਂ ਡਾਲਰਾਂ ਦੀ ਰਕਮ ਦੁਨੀਆਂ ਦੇ ਕਈ ਹਿੱਸਿਆਂ ਤੋਂ ਭਾਰਤ ਪਹੁੰਚ ਰਹੀ ਹੈ। ਇਸ ਵਿੱਚੋਂ ਜ਼ਿਆਦਾਤਰ ਪੈਸਾ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਲੋਕ ਭੇਜ ਰਹੇ ਹਨ।

'ਪ੍ਰਾਈਵੇਟ ਸੈਕਟਰ ਦਾ ਅੱਗੇ ਆਉਣਾ'

ਦੇਵਿਕਾ ਮਹਿੰਦੀਰੱਤਾ ਸਿੰਗਾਪੁਰ ਵਿੱਚ ਵਸਦੀ ਭਾਰਤੀ ਮੂਲ ਦੀ ਅਰਥ ਸ਼ਾਸਤਰੀ ਹੈ। ਇਸੇ ਹਫ਼ਤੇ ਭਾਰਤ ਵਿਚ ਵੱਸਦੇ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਹੋ ਗਈ।ਦੇਵਿਕਾ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਦੇ ਲਾਪਰਵਾਹੀ ਭਰੇ ਰਵੱਈਏ ਕਾਰਨ ਮਹਾਂਮਾਰੀ ਦੀ ਦੂਜੀ ਲਹਿਰ ਜ਼ਿਆਦਾ ਖ਼ਤਰਨਾਕ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ।ਉਨ੍ਹਾਂ ਆਖਿਆ," ਇਹ ਕੇਵਲ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਗੱਲ ਨਹੀਂ ਹੈ। ਇਹ ਇਸ ਕਰ ਕੇ ਵੀ ਗੰਭੀਰ ਹੋ ਜਾਂਦਾ ਹੈ ਕਿ ਲੋਕ ਆਕਸੀਜਨ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਕਰਕੇ ਦਮ ਤੋੜ ਰਹੇ ਹਨ।" ਦੇਵਿਕਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਵੱਡੀਆਂ-ਵੱਡੀਆਂ ਰੈਲੀਆਂ ਉਪਰ ਧਿਆਨ ਦੇਣਾ ਜ਼ਰੂਰੀ ਸਮਝਿਆ, ਕੁੰਭ ਮੇਲੇ ਬਾਰੇ ਅੱਖਾਂ ਬੰਦ ਕਰ ਲਈਆਂ ਜਦੋਂ ਕਿ ਸਰਕਾਰ ਨੂੰ ਫਰਵਰੀ ਦੇ ਸ਼ੁਰੂ ਵਿੱਚ ਹਸਪਤਾਲਾਂ ਵਿੱਚ ਆਕਸੀਜਨ ਦੇ ਇੰਤਜ਼ਾਮ ਉੱਤੇ ਧਿਆਨ ਦੇਣਾ ਚਾਹੀਦਾ ਸੀ। ਉਹ ਕਹਿੰਦੇ ਹਨ, "ਲੋਕਾਂ ਨੂੰ ਉਨ੍ਹਾਂ ਦੇ ਹਾਲ ਉੱਤੇ ਛੱਡ ਦਿੱਤਾ ਗਿਆ ਇਸ ਕਰਕੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣਾ ਪੈ ਰਿਹਾ ਹੈ।"ਭਾਰਤ ਦੇ ਸਿਹਤ ਮੰਤਰੀ ਡਾ ਹਰਸ਼ ਵਰਧਨ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਦਰ ਦੁਨੀਆਂ ਵਿੱਚ ਸਭ ਤੋਂ ਘੱਟ ਹੈ ਅਤੇ ਆਕਸੀਜਨ ਦੀ ਸਪਲਾਈ ਵੀ ਪੂਰੀ ਹੈ।

'ਵੈਸ਼ਵਿਕ ਨਜ਼ਰੀਆ ਅਪਨਾਉਣ ਦੀ ਲੋੜ'ਦੇਸ਼ ਵਿੱਚ ਘਰੇਲੂ ਕੰਪਨੀਆਂ ਤੋਂ ਮਹਾਂਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਮੰਗੀ ਜਾ ਰਹੀ ਹੈ।ਜਿੰਦਲ ਸਟੀਲ ਨੇ ਆਪਣੇ ਕਾਰਖਾਨੇ ਵਿੱਚ ਸਟੀਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ ਤਾਂ ਕਿ ਮਰੀਜ਼ਾਂ ਲਈ ਆਕਸੀਜਨ ਦੀ ਅਪੂਰਤੀ ਕੀਤੀ ਜਾ ਸਕੇ। ਬੀਬੀਸੀ ਨੂੰ ਇੱਕ ਬਿਆਨ ਵਿੱਚ ਜਿੰਦਲ ਸਟੀਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਆਪਣੇ ਪਲਾਂਟ ਕੋਲ ਵੱਡੇ ਕੋਵਿਡ ਸੈਂਟਰ ਬਣਾ ਰਹੀ ਹੈ ਤਾਂ ਜੋ ਮਰੀਜ਼ਾਂ ਨੂੰ ਪਾਈਪਲਾਈਨ ਰਾਹੀਂ ਆਕਸੀਜਨ ਮੁਹੱਈਆ ਕਰਵਾਈ ਜਾ ਸਕੇ। ਟਾਟਾ, ਰਿਲਾਇੰਸ ਅਤੇ ਡੇਲੀਵਰੀ ਵਰਗੀਆਂ ਕੰਪਨੀਆਂ ਵੀ ਸਹਾਇਤਾ ਲਈ ਅੱਗੇ ਆਈਆਂ ਹਨ। ਜਾਨ ਹਾਪਕਿਨਜ਼ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਪਵਿੱਤਰ ਸੂਰੀਆਨਾਰਾਇਣ ਕਹਿੰਦੇ ਹਨ, "ਭਾਰਤ ਵਿੱਚ ਸਿਹਤ ਦੇ ਖੇਤਰ ਵਿੱਚ ਸੰਸਥਾਵਾਂ ਦੀ ਵੱਡੀ ਕਮੀ ਰਹੀ ਹੈ ਜੋ ਕਿ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਹੈ।"ਪਵਿੱਤਰ ਸੂਰੀਆਨਾਰਾਇਣ ਦਾ ਕਹਿਣਾ ਹੈ ਕਿ ਭਾਰਤ ਦੇ ਸੰਕਟ ਲਈ ਇੱਕ ਵੈਸ਼ਵਿਕ ਨਜ਼ਰੀਆ ਅਪਣਾਉਣ ਦੀ ਲੋੜ ਹੈ। "ਜੇਕਰ ਤੁਸੀਂ ਭਾਰਤ ਨੂੰ ਇਕੱਲਾ ਛੱਡ ਦਿੰਦੇ ਹੋ ਤਾਂ ਵਾਇਰਸ ਫਿਰ ਤੁਹਾਨੂੰ ਵੱਢਣ ਲਈ ਵਾਪਿਸ ਆਵੇਗਾ। ਤੁਸੀਂ ਪੈਸੇ ਦੇ ਸਕਦੇ ਹੋ ਪਰ ਤੁਸੀਂ ਰਾਤੋ-ਰਾਤ ਸਿਹਤ ਦੇ ਖੇਤਰ ਵਿੱਚ ਬੁਨਿਆਦੀ ਢਾਂਚਾ ਖੜ੍ਹਾ ਨਹੀਂ ਕਰ ਸਕਦੇ।""ਇੱਥੋਂ ਤੱਕ ਕਿ ਆਕਸੀਜਨ ਦੇ ਇੰਤਜ਼ਾਮ ਅਤੇ ਟੀਕੇ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਵੀ ਕੁਝ ਹਫ਼ਤੇ ਲੱਗਣਗੇ। ਉਦੋਂ ਤੱਕ ਭਾਰਤ ਨੂੰ ਸਿਆਹ ਸੱਚਾਈਆਂ ਦੇ ਰੂਬਰੂ ਹੋਣਾ ਪਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)