ਵਾਰਾਣਸੀ 'ਚ ਕੋਰੋਨਾਵਾਇਰਸ ਦੇ ਸਤਾਏ ਲੋਕ,‘ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡ ਦਿੱਤਾ ਹੈ’-5 ਅਹਿਮ ਖ਼ਬਰਾਂ

ਵਾਰਾਣਸੀ ਦੁਨੀਆਂ ਭਰ ਵਿੱਚ ਹਿੰਦੂਆਂ ਦੀਆਂ ਪਵਿੱਤਰ ਥਾਵਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਤੋਂ ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚੋਂ ਹਨ।

ਉੱਤਰ ਪ੍ਰਦੇਸ ਦੇ ਕਾਫ਼ੀ ਲੋਕ ਗੁੱਸੇ ਵਿੱਚ ਹਨ ਅਤੇ ਹੁਣ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਲੋੜ ਦੇ ਸਮੇਂ ਉਨ੍ਹਾਂ ਦੇ ਸੰਸਦ ਮੈਂਬਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੱਥੇ ਹਨ?

ਇੱਕ ਰੈਸਟੋਰੈਂਟ ਮਾਲਕ ਨੇ ਕਿਹਾ, "ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਾਰਾਣਸੀ ਅਤੇ ਇਸ ਦੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ 'ਤੇ ਛੱਡ ਕੇ ਕਿਤੇ ਲੁਕ ਗਏ ਹਨ।"

"ਸਥਾਨਕ ਭਾਜਪਾ ਆਗੂ ਵੀ ਲੁਕ ਗਏ ਹਨ। ਉਨ੍ਹਾਂ ਨੇ ਆਪਣੇ ਫ਼ੋਨ ਬੰਦ ਕਰ ਦਿੱਤੇ ਹਨ। ਇਹ ਸਮਾਂ ਹੈ ਜਦੋਂ ਲੋਕਾਂ ਨੂੰ ਉਨ੍ਹਾਂ ਹਸਪਤਾਲ ਬੈੱਡਾਂ ਜਾਂ ਆਕਸੀਜਨ ਸਿਲੰਡਰ ਲਈ ਉਨ੍ਹਾਂ ਦੀ ਮਦਦ ਦੀ ਲੋੜ ਹੈ ਪਰ ਇਥੇ ਪੂਰੀ ਤਰ੍ਹਾਂ ਅਰਾਜਕਤਾ ਹੈ। ਲੋਕ ਬਹੁਤ ਗੁੱਸੇ ਵਿੱਚ ਹਨ।"

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੰਸਦੀ ਖੇਤਰ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਸੰਭਾਵੀ ਲੌਕਡਾਊਨ ਬਾਰੇ ਕਿਸਾਨਾਂ ਨੇ ਕੀ ਐਲਾਨ ਕੀਤੇ

ਭਾਰਤ ਕੋਰੋਨਾਵਾਇਰਸ ਦੀ ਦੂਜੀ ਅਤੇ ਪਹਿਲੀ ਨਾਲੋਂ ਪ੍ਰਚੰਡ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

ਇਸੇ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਲੌਕਡਾਊਨ ਤੇ ਪਾਬੰਦੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।

ਲੋਕਾਂ 8 ਮਈ ਨੂੰ ਸੜਕਾਂ ਉੱਤੇ ਆਉਣ ਅਤੇ ਵਪਾਰੀਆਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਲਈ ਕਿਹਾ ਹੈ।

ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 8 ਮਈ ਨੂੰ ਲੌਕਡਾਊਨ ਦਾ ਵਿਰੋਧ ਕੀਤਾ ਜਾਵੇਗਾ। ਸੰਯੁਕਤ ਮੋਰਚੇ ਦੀ ਬੈਠਕ ਵਿਚ ਲੌਕਡਾਊਨ ਦਾ ਦੇਸ਼ ਵਿਆਪੀ ਵਿਰੋਧ ਕਰਨ ਲਈ ਜ਼ੋਰ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਨੇ ਹੋਰ ਕੀ ਕਿਹਾ ਅਤੇ ਬੁੱਧਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਵੱਡਾ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਹਿਮਾਚਲ ਵਿੱਚ ਤਿਆਰ ਐਂਟੀ-ਸੀਰਮ, ਕੋਵਿਡ ਦੇ ਇਲਾਜ ਲਈ ਉਮੀਦ ਕਿਵੇਂ ਬਣਿਆ

ਹਿਮਾਚਲ ਵਿੱਚ ਕਸੌਲੀ ਵਿਖੇ ਨੈਸ਼ਨਲ ਰਿਸਰਚ ਇੰਸਟੀਚਿਊਟ ਨੇ ਇੱਕ ਐਂਟੀ ਸੀਰਮ ਬਣਾਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੋਵਿਡ ਦੇ ਇਲਾਜ ਵਿੱਚ ਅਸਰਦਾਰ ਹੋ ਸਕਦਾ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਜੇ ਤਹਿਲਾਨ ਨੇ ਦੱਸਿਆ ਕਿ ਇਸ ਉੱਤੇ ਉਹ ਇੱਕ ਸਾਲ ਤੋਂ ਕੰਮ ਕਰ ਰਹੇ ਸਨ।

ਇਹ ਐਂਟੀ ਸੀਰਮ ਕੀ ਹੁੰਦਾ ਹੈ ਅਤੇ ਕਿਵੇਂ ਕੰਮ ਕਰਦਾ ਹੈ ਡਾ. ਅਜੇ ਤਹਿਲਾਨ ਦੱਸ ਰਹੇ ਹਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਿਵੇਂ ਇੱਕ ਕਿਸਾਨ ਨੇ ਬਦਲੀ ਫਰਾਂਸ ਅਤੇ ਬੈਲਜੀਅਮ ਦੀ ਸਰਹੱਦ

ਬੈਲਜੀਅਮ ਦੇ ਇੱਕ ਕਿਸਾਨ ਨੇ ਅਣਜਾਣੇ ਵਿੱਚ ਫਰਾਂਸ ਦੇ ਨਾਲ ਆਪਣੇ ਦੇਸ਼ ਦੀ ਸਰਹੱਦ ਨੂੰ ਬਦਲ ਕੇ ਬਵਾਲ ਮਚਾ ਦਿੱਤਾ।

ਜੰਗਲ ਤੋਂ ਗੁਜ਼ਰ ਰਹੇ ਇੱਕ ਇਤਿਹਾਸਕਾਰ ਨੇ ਵੇਖਿਆ ਕਿ ਦੋਵਾਂ ਦੇਸ਼ਾਂ ਦੀ ਸਰਹੱਦ ਨੂੰ ਦਰਸਾਉਂਦਾ ਪੱਥਰ 2.29 ਮੀਟਰ (7.5 ਫੁੱਟ) ਖਿਸਕ ਗਿਆ ਸੀ।

ਇਹ ਦੱਸਿਆ ਜਾ ਰਿਹਾ ਹੈ ਕਿ ਬੈਲਜੀਅਮ ਦਾ ਇਹ ਕਿਸਾਨ ਆਪਣੇ ਟਰੈਕਟਰ ਦੇ ਰਸਤੇ ਵਿੱਚ ਆ ਰਹੇ ਇਸ ਪੱਥਰ ਤੋਂ ਬਹੁਤ ਗੁੱਸੇ 'ਚ ਸੀ ਅਤੇ ਬਾਅਦ ਵਿੱਚ ਉਸਨੇ ਇਸ ਪੱਥਰ ਨੂੰ ਫਰਾਂਸ ਦੇ ਖੇਤਰ ਵੱਲ ਖ਼ਿਸਕਾ ਦਿੱਤਾ।

ਹਾਲਾਂਕਿ ਇਸ ਤੋਂ ਬਾਅਦ ਕੋਈ ਲੜਾਈ ਨਹੀਂ ਛਿੜੀ ਸਗੋਂ ਠੱਠਾ ਪੈ ਗਿਆ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਨੂੰ ਨਾ ਮੰਨਣ ਵਾਲਿਆਂ ਨੂੰ ਜਦੋਂ ਕੋਰੋਨਾ ਹੋਇਆ

ਕੁਝ ਲੋਕਾਂ ਨੂੰ ਖਦਸ਼ਾ ਹੈ ਕਿ ਕੋਰੋਨਾਵਾਇਰਸ ਹੈ ਨਹੀਂ, ਮਾਸਕ ਪਾਉਣ ਦੀ ਲੋੜ ਨਹੀਂ ਹੈ। ਕਈ ਲੋਕਾਂ ਨੂੰ ਲਗਦਾ ਹੈ ਕਿ ਕੋਰੋਨਾਵਾਇਰਸ ਕੋਈ ਗੰਭੀਰ ਬਿਮਾਰੀ ਨਹੀਂ ਹੈ ਪਰ ਇਸ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ।

ਪਰ ਬਾਅਦ ਵਿੱਚ ਕੁਝ ਅਜਿਹੇ ਹੀ ਲੋਕਾਂ ਨੂੰ ਕੋਰੋਨਾ ਹੋ ਰਿਹਾ ਜਿਨ੍ਹਾਂ ਨੂੰ ਖਦਸ਼ੇ ਸਨ। ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਅਜਿਹੇ ਹੀ ਦੋ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਜੋ ਕੋਰੋਨਾ ਨੂੰ ਮੰਨਦੇ ਨਹੀਂ ਸੀ ਪਰ ਫਿਰ ਕੋਰੋਨਾ ਪੌਜ਼ਿਟਿਵ ਹੋ ਗਏ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)