ਮਨੁੱਖੀ ਸੈੱਲਾਂ ਨਾਲ ਬਾਂਦਰ ਦਾ ਭਰੂਣ ਵਿਕਸਤ ਕਰਨ 'ਤੇ ਕਿਉਂ ਛਿੜੀ ਬਹਿਸ

    • ਲੇਖਕ, ਹੇਲੇਨ ਬ੍ਰਿਗਜ਼
    • ਰੋਲ, ਵਿਗਿਆਨ ਪੱਤਰਕਾਰ

ਪ੍ਰਯੋਗਸ਼ਾਲਾ ਵਿਚ ਮਨੁੱਖੀ ਸੈੱਲਾਂ ਵਾਲਾ ਬਾਂਦਰ ਦਾ ਭਰੂਣ ਬਣਾਇਆ ਗਿਆ ਹੈ, ਇੱਕ ਅਧਿਐਨ ਨੇ ਇਸਦੀ ਪੁਸ਼ਟੀ ਕੀਤੀ ਹੈ।

ਇੱਕ ਅਮਰੀਕੀ - ਚੀਨੀ ਟੀਮ ਦੁਆਰਾ ਕੀਤੀ ਗਈ ਇਸ ਖੋਜ ਨੇ ਇਸ ਤਰ੍ਹਾਂ ਦੇ ਪ੍ਰਯੋਗਾਂ ਦੀ ਨੈਤਿਕਤਾ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।

ਵਿਗਿਆਨੀਆਂ ਨੇ ਮਨੁੱਖੀ ਸਟੈਮ ਸੈੱਲ ਨੂੰ ਇੱਕ ਲੰਗੂਰ ਬਾਂਦਰ ਦੇ ਭਰੂਣ ਵਿੱਚ ਪਾਇਆ ਹੈ - ਇਹ ਸਟੈਮ ਸੈੱਲ ਸਰੀਰ ਦੇ ਕਈ ਵੱਖੋ ਵੱਖਰੇ ਟਿਸ਼ੂਆਂ ਨੂੰ ਵਿਕਸਤ ਕਰਨ ਦੀ ਸਮਰੱਥਾ ਰੱਖਦੇ ਹਨ|

20 ਦਿਨਾਂ ਤੱਕ ਇਸ ਭਰੂਣ ਦੇ ਵਾਧੇ ਦਾ ਅਧਿਐਨ ਕੀਤਾ ਗਿਆ।

ਇਹ ਵੀ ਪੜ੍ਹੋ

ਹੋਰ ਅਖੌਤੀ ਮਿਸ਼ਰਤ-ਪ੍ਰਜਾਤੀਆਂ ਦੇ ਭਰੂਣ ਜਾਂ ਚਿਮੇਰਾ ਪਿਛਲੇ ਸਮੇਂ ਵਿੱਚ ਪੈਦਾ ਕੀਤੇ ਗਏ ਹਨ, ਮਨੁੱਖੀ ਸੈੱਲਾਂ ਨੂੰ ਪਹਿਲਾਂ ਵੀ ਭੇਡਾਂ ਅਤੇ ਸੂਰ ਦੇ ਭਰੂਣਾਂ ਵਿੱਚ ਪਾਇਆ ਗਿਆ ਸੀ।

ਅਮਰੀਰਾ ਵਿਚ ਬੈਲਮੋਂਟੇ ਆਫ਼ ਸਾਲਕ ਅਦਾਰੇ ਦੇ ਵਿਗਿਆਨੀਆਂ ਦੀ ਅਗਵਾਈ ਅਮਰੀਕੀ ਪ੍ਰੋਫੈਸਰ ਜੁਆਨ ਕਾਰਲੋਸ ਇਜਪਿਸੁਆ ਬੈਲਮੋਂਟੇ ਕਰ ਰਹੇ ਸਨ, ਜਿਨ੍ਹਾਂ ਨੇ 2017 ਵਿੱਚ, ਪਹਿਲੇ ਮਨੁੱਖੀ-ਸੂਰ ਦੇ ਹਾਈਬ੍ਰਿਡ ਬਣਾਉਣ ਵਿੱਚ ਸਹਾਇਤਾ ਕੀਤੀ ਸੀ|

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਟ੍ਰਾਂਸਪਲਾਂਟੇਬਲ ਅੰਗਾਂ ਦੀ ਗੰਭੀਰ ਘਾਟ ਨੂੰ ਦੂਰ ਕਰਨ ਦੇ ਨਾਲ ਨਾਲ ਮਨੁੱਖੀ ਵਿਕਾਸ, ਬਿਮਾਰੀ ਦੇ ਵਾਧੇ ਅਤੇ ਬੁਢਾਪੇ ਬਾਰੇ ਹੋਰ ਸਮਝਣ ਵਿੱਚ ਸਹਾਇਤਾ ਕਰ ਸਕਦਾ ਹੈ।

"ਇਹ ਚਿਮਰਿਕ ਸੰਕਲਪ ਬਾਇਓਮੈਡੀਕਲ ਖੋਜ ਨੂੰ ਅੱਗੇ ਵਧਾਉਣ ਲਈ ਨਾ ਸਿਰਫ਼ ਜੀਵਨ ਦੇ ਸ਼ੁਰੂਆਤੀ ਪੜਾਅ 'ਤੇ, ਬਲਕਿ ਜੀਵਨ ਦੇ ਨਵੀਨਤਮ ਪੜਾਅ ਲਈ ਵੀ ਬਹੁਤ ਲਾਭਦਾਇਕ ਹੋ ਸਕਦੀਆਂ ਹਨ।"

ਉਨ੍ਹਾਂ ਨੇ ਕਿਹਾ ਕਿ ਰਸਾਲੇ 'ਸੈੱਲ' ਵਿੱਚ ਪ੍ਰਕਾਸ਼ਤ ਅਧਿਐਨ ਨੇ ਮੌਜੂਦਾ ਨੈਤਿਕ ਅਤੇ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਨੂੰ ਸਾਹਮਣੇ ਲਿਆਂਦਾ ਹੈ।

ਉਨ੍ਹਾਂ ਨੇ ਕਿਹਾ, "ਆਖਰਕਾਰ, ਅਸੀਂ ਮਨੁੱਖੀ ਸਿਹਤ ਨੂੰ ਸਮਝਣ ਅਤੇ ਬਿਹਤਰ ਬਣਾਉਣ ਲਈ ਇਹ ਅਧਿਐਨ ਕਰਦੇ ਹਾਂ।"

'ਨੈਤਿਕ ਚੁਣੌਤੀਆਂ'

ਹਾਲਾਂਕਿ, ਕੁਝ ਵਿਗਿਆਨੀਆਂ ਨੇ ਪ੍ਰਯੋਗ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ, ਇਹ ਦਲੀਲ ਦਿੱਤੀ ਕਿ ਜਦੋਂ ਇਸ ਕੇਸ ਵਿੱਚ ਭਰੂਣ 20 ਦਿਨਾਂ ਵਿੱਚ ਨਸ਼ਟ ਕੀਤੇ ਗਏ ਸਨ, ਦੂਸਰੇ ਇਸ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਉਹ ਮਨੁੱਖੀ ਹਿੱਸੇ ਅਤੇ ਗੈਰ-ਮਨੁੱਖੀ ਚਿਮੇਰਾ ਦੇ ਹਿੱਸੇ ਨੂੰ ਬਣਾਉਣ ਦੇ ਪ੍ਰਭਾਵਾਂ ਉੱਤੇ ਜਨਤਕ ਬਹਿਸ ਦਾ ਸੱਦਾ ਦੇ ਰਹੇ ਹਨ।

ਇਸ ਖੋਜ ਉੱਤੇ ਟਿੱਪਣੀ ਕਰਦਿਆਂ, ਯੂਨੀਵਰਸਿਟੀ ਆਫ਼ ਈਸਟ ਐਂਗਲੀਆ ਦੇ ਨੌਰਵਿੱਚ ਮੈਡੀਕਲ ਸਕੂਲ ਵਿਖੇ ਬਾਇਓਮੈਡੀਕਲ ਨੈਤਿਕਤਾ ਦੀ ਲੈਕਚਰਾਰ ਅਤੇ ਖੋਜੀ ਡਾ. ਅੰਨਾ ਸਮਜਦੌਰ ਨੇ ਕਿਹਾ ਕਿ ਇਸ ਨਾਲ "ਮਹੱਤਵਪੂਰਨ ਨੈਤਿਕਤਾ ਅਤੇ ਕਾਨੂੰਨੀ ਚੁਣੌਤੀਆਂ" ਜੁੜੀਆਂ ਹੋਈਆਂ ਹਨ।

ਉਨ੍ਹਾਂ ਨੇ ਅੱਗੇ ਕਿਹਾ: "ਇਸ ਖੋਜ ਦੇ ਪਿੱਛੇ ਵਿਗਿਆਨੀ ਦੱਸਦੇ ਹਨ ਕਿ ਇਹ ਚਿਮੇਰਿਕ ਭਰੂਣ ਨਵੇਂ ਮੌਕੇ ਪੇਸ਼ ਕਰਦੇ ਹਨ, ਕਿਉਂਕਿ ਅਸੀਂ ਇਨਸਾਨਾਂ ਵਿੱਚ ਕੁਝ ਕਿਸਮਾਂ ਦੇ ਪ੍ਰਯੋਗ ਕਰਨ ਤੋਂ ਅਸਮਰੱਥ ਹਾਂ।' ਪਰ ਕੀ ਇਹ ਭਰੂਣ ਮਨੁੱਖੀ ਹਨ ਜਾਂ ਨਹੀਂ, ਇਸ ਬਾਰੇ ਸਵਾਲ ਖੁੱਲ੍ਹ ਸਕਦੇ ਹਨ।"

ਆਕਸਫੋਰਡ ਉਹੀਰੋ ਸੈਂਟਰ ਫਾਰ ਪ੍ਰੈਕਟਿਕਲ ਐਥਿਕਸ ਦੇ ਨਿਰਦੇਸ਼ਕ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਵੈਲਕਮ ਸੈਂਟਰ ਫਾਰ ਐਥਿਕਸ ਐਂਡ ਹਿਊਮੈਨੀਟੀਜ਼ ਦੇ ਸਹਿ-ਨਿਰਦੇਸ਼ਕ ਪ੍ਰੋਫੈਸਰ ਜੂਲੀਅਨ ਸੇਵੂਲਸਕੂ ਨੇ ਕਿਹਾ ਕਿ ਇਹ ਖੋਜ "ਪੰਡੋਰਾ ਬਾਕਸ ਨੂੰ ਮਨੁੱਖੀ - ਗੈਰ ਮਨੁੱਖੀ ਚਿਮੇਰਾ ਲਈ ਖੋਲ੍ਹਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ: "ਇਹ ਭਰੂਣ ਵਿਕਾਸ ਦੇ 20 ਦਿਨਾਂ ਵਿੱਚ ਨਸ਼ਟ ਕੀਤੇ ਗਏ ਸਨ ਪਰ ਸ਼ਾਇਦ ਮਨੁੱਖੀ ਅੰਗਾਂ ਦੇ ਸਰੋਤ ਵਜੋਂ ਮਨੁੱਖੀ - ਗੈਰ ਮਨੁੱਖੀ ਚਿਮੇਰਾ ਦੇ ਸਫ਼ਲਤਾਪੂਰਵਕ ਵਿਕਸਤ ਹੋਣ ਤੋਂ ਪਹਿਲਾਂ, ਇਹ ਸਿਰਫ ਸਮੇਂ ਦੀ ਗੱਲ ਹੈ। ਇਹ ਇਸ ਖੋਜ ਦੇ ਲੰਬੇ ਸਮੇਂ ਦੇ ਟੀਚਿਆਂ ਵਿੱਚੋਂ ਇੱਕ ਹੈ।"

ਪ੍ਰੋਗਰੈਸ ਐਜੂਕੇਸ਼ਨਲ ਟਰੱਸਟ ਦੀ ਨਿਰਦੇਸ਼ਕ, ਸਾਰਾਹ ਨਾਰਕ੍ਰੌਸ ਨੇ ਕਿਹਾ ਕਿ ਜਦੋਂ ਭਰੂਣ ਅਤੇ ਸਟੈਮ ਸੈੱਲ ਦੀ ਖੋਜ ਵਿੱਚ "ਮਹੱਤਵਪੂਰਨ ਤਰੱਕੀ" ਕੀਤੀ ਜਾ ਰਹੀ ਹੈ, ਜੋ ਕਿ ਇਸਦੇ ਬਰਾਬਰ ਕਾਫ਼ੀ ਲਾਭ ਦੇ ਸਕਦੇ ਹਨ, "ਇੱਥੇ ਨੈਤਿਕਤਾ ਅਤੇ ਨਿਯਮਾਂ ਬਾਰੇ ਖੜੀਆਂ ਹੋਈਆਂ ਚੁਣੌਤੀਆਂ ਦੇ ਲਈ ਜਨਤਕ ਵਿਚਾਰ ਵਟਾਂਦਰੇ ਅਤੇ ਬਹਿਸ ਦੀ ਸਪੱਸ਼ਟ ਲੋੜ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)