ਪ੍ਰਿੰਸ ਫਿਲਿਪ: ਤਸਵੀਰਾਂ ਰਾਹੀਂ ਜਾਣੋ ਜ਼ਿੰਦਗੀ ਦਾ ਸਫ਼ਰ

ਡਿਊਕ ਆਫ ਐਡਿਨਬਰਾ ਦਾ ਜਨਮ 10 ਜੂਨ 1921 ਵਿੱਚ ਕੋਰਫੂ ਆਈਲੈਂਡ 'ਤੇ ਹੋਇਆ ਸੀ। ਉਨ੍ਹਾਂ ਦੇ ਕੁਨਬੇ ਵਿੱਚ ਡੈਨਮਾਰਕ, ਜਰਮਨੀ, ਰੂਸ ਅਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰਾਂ ਦੇ ਲੋਕ ਆਉਂਦੇ ਹਨ।

ਪ੍ਰਿੰਸ ਫਿਲਿਪ ਗ੍ਰੀਸ ਦੇ ਪ੍ਰਿੰਸ ਐਂਡਰਿਓ ਅਤੇ ਬੈਟਿਨਬਰਗ ਦੀ ਪ੍ਰਿੰਸੈਂਸ ਐਲਿਸ ਦੀ ਇਕਲੌਤੀ ਸੰਤਾਨ ਸਨ।

ਪ੍ਰਿੰਸ ਨੇ ਮੈਕਜੈਨੇਟ ਅਮਰੀਕਨ ਸਕੂਲ ਸੈਂਟ ਕਲਾਊਡ, ਫਰਾਂਸ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਇੱਥੇ ਉਹ ਆਪਣੇ ਸਹਿਪਾਠੀਆਂ ਨਾਲ (ਖੱਬਿਓਂ ਦੂਜੇ ਨੰਬਰ 'ਤੇ) ਨਜ਼ਰ ਆ ਰਹੇ ਹਨ। 7 ਸਾਲ ਦੀ ਉਮਰ ਵਿੱਚ ਉਹ ਆਪਣੇ ਮਾਊਂਟਬੇਟਨ ਰਿਸ਼ਤੇਦਾਰਾਂ ਦੇ ਨਾਲ ਰਹਿਣ ਲਈ ਇੰਗਲੈਂਡ ਗਏ, ਜਿੱਥੇ ਉਨ੍ਹਾਂ ਨੇ ਸਰੀ ਵਿੱਚ ਪ੍ਰੀਪ ਸਕੂਲ ਵਿੱਚ ਹਿੱਸਾ ਲਿਆ।

ਇਸ ਤੋਂ ਬਾਅਦ ਵਿੱਚ ਉਹ ਉੱਤਰੀ ਸਕੌਟਲੈਂਡ ਵਿੱਚ ਸਿੱਖਿਅਕ ਪਾਓਨੀਅਰ ਕਰਟ ਹਾਨ ਵੱਲੋਂ ਸਥਾਪਿਤ ਗੋਰਡਨਸਟੋਨ ਬੋਰਡਿੰਗ ਸਕੂਲ ਵਿੱਚ ਗਏ, ਜਿੱਥੇ ਉਨ੍ਹਾਂ ਨੇ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ।

ਇਹ ਮੰਨਿਆ ਜਾਂਦਾ ਹੈ ਕਿ ਇਹ ਪ੍ਰਿੰਸ ਐਲੀਜ਼ਾਬੇਥ (ਖੱਬਿਓਂ ਤੀਜੇ ਨੰਬਰ 'ਤੇ) ਅਤੇ ਤਤਕਾਲੀ ਨੇਵੀ ਕੈਡੇਟ ਗ੍ਰੀਸ ਅਤੇ ਡੈਨਮਾਰਕ ਦੇ ਪ੍ਰਿੰਸ ਫਿਲਿਪ (ਚਿੱਟੀ ਟੋਪੀ ਵਿੱਚ) ਦੀ ਪਹਿਲੀ ਇਕੱਠੀ ਤਸਵੀਰ ਹੈ। ਇਹ 23 ਜੁਲਾਈ 1939 ਨੂੰ ਰੋਇਲ ਨੇਵਲ ਕਾਲਜ ਵਿੱਚ ਫੇਰੀ ਦੌਰਾਨ ਲਈ ਗਈ ਸੀ।

ਦੂਜੀ ਵਿਸ਼ਵ ਜੰਗ ਦੌਰਾਨ, ਪ੍ਰਿੰਸ ਫਿਲਿਪ ਨੇ ਬੈਟਲਸ਼ਿਪ ਐੱਚਐੱਮਐੱਸ ਵੈਲੈਂਟ 'ਤੇ ਇੱਕ ਮਿਡਸ਼ਿੱਪ ਵਜੋਂ ਸੇਵਾ ਨਿਭਾਈ। 1941 ਵਿੱਚ ਜਦੋਂ ਇਟਲੀ ਦੇ ਬੇੜੇ ਨੇ ਗ੍ਰੀਸ ਨੂੰ ਘੇਰਿਆ ਸੀ ਤਾਂ ਫਿਲਿਪ ਨੇ ਸਰਚ ਲਾਈਟ ਦੀ ਕਮਾਨ ਸਾਂਭੀ ਸੀ।

ਪ੍ਰਿੰਸੈਸ ਐਲੀਜ਼ਾਬੈਥ ਨਾਲ ਉਨ੍ਹਾਂ ਦੀ ਅਧਿਕਾਰਤ ਤੌਰ 'ਤੇ ਮੰਗਣੀ ਜੁਲਾਈ 1947 ਵਿੱਚ ਹੋਈ।

ਉਸੇ ਹੀ ਸਾਲ 20 ਨਵੰਬਰ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ।

ਸਾਲ 1951 ਵਿੱਚ ਇੱਕ ਫੋਟੋਗ੍ਰਾਫਰ ਨੇ ਉਸ ਪਲ ਨੂੰ ਤਸਵੀਰ ਵਿੱਚ ਕੈਦ ਕੀਤਾ ਜਦੋਂ ਡਿਊਕ ਆਫ ਐਡਿਨਬਰਾ ਨੇ ਤਪਰਕੀ ਦੇ ਮਾਮਰੀਸ ਬੀਚ 'ਤੇ ਪਾਣੀ ਵਿੱਚ ਸਕੀ ਤੋਂ ਛਾਲ ਮਾਰੀ। ਇਹ ਐੱਚਐੱਮਐੱਸ ਮੈਗਪਾਈ ਦੇ ਕਮਾਂਡਰ ਵਜੋਂ ਉਨ੍ਹਾਂ ਦੀ ਆਖ਼ਰੀ ਪੋਸਟਿੰਗ ਦੌਰਾਨ ਲਈ ਗਈ ਤਸਵੀਰ ਹੈ।

ਰੋਹੈਮਟਨ ਕੱਪ ਦੇ ਸੈਮੀ ਫਾਈਨਲ ਦੌਰਾਨ ਕਾਓਡਰਾਈ ਪਾਰਕ ਵਿੱਚ ਪ੍ਰਿੰਸ ਪੋਲੋ ਖੇਡਦੇ ਹੋਏ, ਉਹ ਬ੍ਰਿਟੇਨ ਦੇ ਮੋਹਰੀ ਪੋਲੋ ਖਿਡਾਰੀਆਂ ਵਿੱਚੋਂ ਇੱਕ ਸਨ।

ਡਿਊਕ ਇੱਕ ਚੰਗੇ ਕ੍ਰਿਕਟਰ ਸਨ। ਸਾਬਕਾ ਇੰਗਲੈਂਡ ਸਿਤਾਰਿਆਂ ਨਾਲ ਬਣੀ ਉਨ੍ਹਾਂ ਦੀ ਇਸ ਟੀਮ ਦਾ ਮੁਕਾਬਲਾ ਨੋਰਫੌਕ ਡਿਊਕ ਦੀ ਟੀਮ ਨਾਲ ਹੋਇਆ ਸੀ।

ਡਿਊਕ ਅਤੇ ਕੁਵੀਨ ਦੇ ਚਾਰ ਬੱਚੇ ਹਨ, (ਖੱਬਿਓਂ) ਐਡਵਰਡ, ਐਂਡਰਿਊ, ਐਨੇ ਅਤੇ ਚਾਰਲਸ। ਇਹ ਤਸਵੀਰ 1960ਵਿਆਂ ਹੈ।

ਆਪਣੇ ਵਿਆਹ ਦੀ ਸਿਲਵਰ ਐਨੀਵਰਸਰੀ ਮੌਕੇ ਜੋੜੇ ਨੇ ਆਪਣੇ ਅਸਟੇਟ ਬਾਲਮੋਰਲ ਦੇ ਖੇਤ ਦਾ ਦੌਰਾ ਕੀਤਾ

ਸਾਲ 1977 ਪ੍ਰਿੰਸ ਨੇ ਮਹਾਰਾਣੀ ਨਾਲ ਆਪਣੀ ਸਿਵਰ ਜੁਬਲੀ ਦਾ ਜਸ਼ਨ ਮਨਾਇਆ। ਇੱਥੇ ਦੋਵੇਂ ਮੌਰੀ ਕਾਹੂ-ਕੀਵੀ (ਕੀਵੀ ਦੇ ਖੰਭ) ਪਹਿਨੇ ਹੋਏ ਨਿਊਜੀਲੈਂਡ ਦੇ ਉੱਤਰੀ ਆਈਲੈਂਡ ਵਿੱਚ ਗਿਸਬੋਰਨ ਦੇ ਰਗਬੀ ਪਾਰਕ ਵਿੱਚ ਬੈਠੇ ਹਨ। ਉਨ੍ਹਾਂ ਨੇ ਇਸ ਵੇਲੇ ਫਰਵਰੀ ਵਿੱਚ ਨਿਊਜ਼ੀਲੈਂਡ ਪੋਲੀਨੇਸ਼ੀਅਨ ਫੈਸਟੀਵਲ ਵਿੱਚ ਹਿੱਸਾ ਲਿਆ ਸੀ।

ਇਸੇ ਸਾਲ ਦੇ ਅਖ਼ੀਰ ਵਿੱਚ ਸ਼ਾਹੀ ਜੋੜਾ ਬਾਰਬਾਡੋਸ ਨੇੜੇ ਸ਼ਾਹੀ ਜਹਾਜ਼ ਬ੍ਰਿਟਾਨੀਆ 'ਤੇ ਕੋਨਕੋਰਡ ਹਵਾਈ ਜਹਾਜ਼ ਵੱਲ ਹੱਥ ਹਿਲਾਉਂਦੇ ਹੋਏ।

ਅਗਸਤ 1979 ਵਿੱਚ ਮਹਾਰਾਣੀ ਦੇ ਰਿਸ਼ਤੇਦਾਰ ਲੋਰਡ ਲੂਇਸ ਮਾਊਟਬੇਟਨ ਦੀ ਆਇਰਲੈਂਡ ਵਿੱਚ ਉਨ੍ਹਾਂ ਦੀ ਕਿਸ਼ਤੀ ਵਿੱਚ ਹੋਏ ਆਈਆਰਏ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਖ਼ਬਰ ਮਿਲਣ ਤੋਂ ਬਾਅਦ ਡਿਊਕ ਯੂਕੇ ਆਏ ਅਤੇ ਨੌਰਥਨ ਫਰਾਂਸ ਦੇ ਸੋਗ ਸਮਾਗਮ ਵਿੱਚ ਹਿੱਸਾ ਲਿਆ।

ਕੁਦਰਤ ਦੀ ਸੰਭਾਲ ਡਿਊਕ ਆਫ ਐਡਿਨਬਰਗ ਦਾ ਪੂਰੀ ਜ਼ਿੰਦਗੀ ਦਾ ਸ਼ੌਂਕ ਰਿਹਾ ਸੀ ਅਤੇ ਤਤਕਾਲੀ ਵਰਲਡ ਵਾਲਿਡਲਾਈਫ ਫੰਡ ਦੇ ਕੌਮਾਂਤਰੀ ਪ੍ਰਧਾਨ ਬਣਨਾ ਉਨ੍ਹਾਂ ਦੀ ਸੁਭਾਵਿਕ ਚੋਣ ਲਗਦਾ ਸੀ।

ਸਾਲ 1984 ਵਿੱਚ ਡਿਊਕ ਆਫ ਐਡਿਨਬਰਾ ਆਪਣੇ ਪਰਿਵਾਰ ਨਾਲ ਘਰੇ ਹੋਏ, ਜਿਸ ਵਿੱਚ ਨੌਜਵਾਨ ਪ੍ਰਿੰਸ ਵਿਲੀਅਮ ਅਤੇ ਹੈਰੀ। ਇਹ ਸਾਰੇ ਬਕਿੰਘਮ ਪੈਲਸ ਵਿੱਚ ਟਰੂਪ ਦਿ ਕਲਰ ਤੋਂ ਬਾਅਦ ਫਲਾਈਪਾਸਟ ਦੇਖਦੇ ਹੋਏ।

ਸਾਲ 1996 ਵਿੱਚ ਡਿਊਕ ਅਫਰੀਕੀ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਨਾਲ, ਮੰਡੇਲਾ ਦੀ ਬ੍ਰਿਟੇਨ ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੂੰ ਹੌਰਸ ਗਾਰਡ ਪਾਰਕ ਵਿੱਚ ਗਾਰਡ ਆਫ ਔਨਰ ਵੇਲੇ।

ਪ੍ਰਿੰਸ ਫਿਲਿਪ ਨੇ ਮਹਾਰਾਣੀ ਦਾ 60 ਸਾਲਾਂ ਤੋਂ ਵੱਧ ਸਮੇਂ ਤੋਂ ਸਾਥ ਦਿੱਤਾ, ਇਸ ਵਿੱਚ ਉਸ ਸਾਲ 2002 ਵਿੱਚ ਗੋਲਡਨ ਜੁਬਲੀ ਵੀ ਮਨਾਈ ਗਈ।

ਡਿਊਕ ਨੇ ਆਪਣੀ ਜ਼ਿੰਦਗੀ ਵਿੱਚ ਕਈ ਸਾਲਾਂ ਤੱਕ ਖੇਡ ਵਿੱਚ ਹਿੱਸਾ ਲੈਣਾ ਜਾਰੀ ਰੱਖਿਆ, ਇਸ ਦੌਰਾਨ ਉਨ੍ਹਾਂ ਸਾਲ 2005 ਵਿੱਚ ਸੈਂਡਰਿੰਘਮ ਵਿੱਚ ਕੈਰਿਜ ਡਰਾਈਵਿੰਗ ਵਿੱਚ ਵੀ ਹਿੱਸਾ ਲਿਆ।

ਪ੍ਰਿੰਸ ਫਿਲਿਪ ਦੇ ਪੌਤੇ, ਪ੍ਰਿੰਸ ਵਿਲੀਅਮ ਅਤੇ ਕੈਥਰੀਨ ਮਿਡਲੇਟਨ ਦੇ ਵਿਆਹ ਵੇਲੇ ਸਾਲ 2011 ਵਿੱਚ ਹਾਜ਼ਾਰਾਂ ਲੋਕ ਬਕਿੰਘਮ ਪੈਲਸ ਦੇ ਬਾਹਰ ਸ਼ਾਹੀ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ।

12 ਮਹੀਨਿਆਂ ਬਾਅਦ, ਪ੍ਰਿੰਸ ਸਿਹਤਮੰਦ ਨਜ਼ਰ ਆਏ ਜਦੋਂ ਉਹ ਮਹਾਰਾਣੀ ਨਾਲ ਸ਼ਾਹੀ ਬਾਰਜ ਵਿੱਚ ਸਵਾਰੀ ਕਰਦੇ ਨਜ਼ਰ ਆਏ। ਇਸ ਦੌਰਾਨ ਉਹ ਅਤੇ ਮਹਾਰਾਣੀ 80 ਮਿੰਟ ਤੱਕ ਦੇ ਸਫ਼ਰ ਵਿੱਚ ਖੜ੍ਹੇ ਰਹੇ, ਉਨ੍ਹਾਂ ਨਾਲ ਕਰੀਬ ਇੱਕ ਹਜ਼ਾਰ ਕਿਸ਼ਤੀਆਂ ਟੇਮਸ ਦਰਿਆ ਵਿੱਚ ਕਰੀ 7 ਮੀਲ ਤੱਕ ਚੱਲੀਆਂ ।

ਠੀਕ ਹੋਣ ਤੋਂ ਬਾਅਦ ਉਹ ਪ੍ਰਿੰਸੈਸ ਐਨੀ ਨਾਲ ਗ੍ਰੇਟ ਬ੍ਰਿਟੇਨ ਘੁੜ ਸਵਾਰੀ ਟੀਮ ਨੂੰ ਦੇਖਣ ਗਏ ਤਾਂ ਉਹ ਕਾਫੀ ਸਿਹਤਯਾਬ ਲੱਗ ਰਹੇ ਸਨ, ਇਸ ਵੇਲੇ ਉਨ੍ਹਾਂ ਪੋਤੀ ਜ਼ਾਰਾ ਫਿਲਿਪ ਵੀ ਉਨ੍ਹਾਂ ਨਾਲ ਸੀ, ਉਹ 2012 ਵਿੱਚ ਲੰਡਨ ਓਲੰਪਿਕ ਮੁਕਬਾਲੇ ਵਿੱਚ ਹਿੱਸੇ ਲੈ ਚੁੱਕੇ ਸਨ।

ਸਾਲ 2013 ਵਿੱਚ ਮਹਾਰਾਣੀ ਵੱਲੋਂ ਰਾਜਸ਼ਾਹੀ ਦੇ 60 ਸਾਲ ਪੂਰੇ ਹੋਣ ਮੌਕੇ ਡਿਊਕ ਨੇ ਵੈਸਟਮਿਨਸਟਰ ਐਬੇ ਚਰਚ ਦੀ ਸਰਵਿਸ ਵਿੱਚ ਹਿੱਸਾ ਲਿਆ।

ਸਾਲ 2014 ਵਿੱਚ ਉਨ੍ਹਾਂ ਮਹਾਰਾਣੀ ਨਾਲ ਨੌਰਥਨ ਆਇਰਲੈਂਡ ਦਾ ਦੌਰਾ ਕੀਤਾ। ਬੈਲਫਾਸ ਦੇ ਹਿਲਸਬੋਰਫ ਕੈਸਲ ਵਿੱਚ ਵਿਜੀਟਰ ਬੁੱਕ ਵਿੱਚ ਹਸਤਾਖ਼ਰ ਕਰਦੇ ਹੋਏ।

ਵੀਈ ਦਿਵਸ ਦੀ 70ਵੀਂ ਵਰ੍ਹੇਗੰਢ ਮੌਕੇ ਮਹਾਰਾਣੀ ਐਲੀਜ਼ਾਬੈਥ II ਅਤੇ ਡਿਊਕ ਐਡਿਨਬਰਾ ਨੇ 200 ਬੈਕੋਨ ਜਲਾਏ।

ਡੋਰਚੈਸਟਰ ਦੇ ਕੰਢੇ ਮਹਾਰਾਣੀ ਨੇ ਆਪਣੀ ਮਾਂ ਦੇ ਬੁੱਤ ਦਾ ਉਦਘਾਟਨ ਕੀਤਾ ਸੀ, ਇਸ ਵੇਲੇ ਡਿਊਕ ਅਤੇ ਉਨ੍ਹਾਂ ਬੇਟੇ ਚਾਰਲਸ ਨੇ ਪੌਂਡਬਰੀ ਵਿੱਚ ਵੀ ਸ਼ਾਨਦਾਰ ਪਲ ਸਾਂਝਾ ਕੀਤਾ।

ਅਪ੍ਰੈਲ 2017 ਵਿੱਚ ਡਿਊਕ ਨੇ ਆਪਣੀ ਪਤਨੀ ਨਾਲ ਬੈਡਫੋਰਸ਼ਾਇਰ ਦੇ ਜ਼ੈੱਡਐੱਸਐੱਲ ਵਿਪਸਨੇਡ ਚਿੜੀਆਘਰ ਵਿੱਚ ਐਲੀਫੈਂਟ ਕੇਅਰ ਖੋਲ੍ਹਿਆ। ਹਾਲਾਂਕਿ, ਮਈ ਵਿੱਚ ਉਨ੍ਹਾਂ ਨੇ ਮਹਾਰਾਣੀ ਦੇ ਸਮਰਥਨ ਨਾਲ ਐਲਾਨ ਕੀਤਾ ਕਿ ਉਹ 95 ਸਾਲ ਦੀ ਉਮਰ ਵਿੱਚ ਜਨਤਕ ਸਮਰੂਫ਼ੀਅਤ ਤੋਂ ਦੂਰ ਰਹਿਣਗੇ।

ਮੈਨਚੈਸਟਰ ਦੇ ਐਰੀਨ ਗਰੈਂਡ ਕੌਨਸਰਟ ਵਿੱਚ ਮਾਰੇ ਜਾਣ ਵਾਲੇ ਲੋਕਾਂ ਲਈ 23 ਮਈ 2017 ਵਿੱਚ ਬਕਿੰਘਮ ਪੈਲਸ ਦੇ ਗਾਰਡਰ ਪਾਰਟੀ ਵਿੱਚ ਉਹ ਮਹਾਰਾਣੀ ਨਾਲ ਮਿੰਟ ਦਾ ਮੌਨ ਧਾਰਨ ਕਰਦੇ ਨਜ਼ਰ ਆਏ।

ਬ੍ਰਿਟਿਸ਼ ਇਤਿਹਾਸ ਵਿੱਚ ਡਿਊਕ ਸਭ ਤੋਂ ਵੱਧ ਸਮੇਂ ਲਈ ਬਣੇ ਰਹਿਣ ਵਾਲੇ ਸ਼ਾਹੀ ਪਤੀ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)