7 ਸਾਲ ਤੋਂ ਭਗੌੜਾ ਗੈਂਗਸਟਰ ਯੂ ਟਿਊਬ ਉੱਤੇ ਕੁਕਿੰਗ ਸ਼ੌਅ 'ਚ ਹਿੱਸਾ ਲੈਣ ਕਾਰਨ ਫੜ੍ਹਿਆ ਗਿਆ

ਇਟਲੀ ਦੇ ਇੱਕ ਭਗੌੜੇ ਗ਼ੈਂਗਸਟਰ ਲਈ ਉਸ ਦੇ ਖਾਣਾ ਬਣਾਉਣ ਦੇ ਹੁਨਰ ਦਾ ਯੂਟਿਊਬ 'ਤੇ ਵੀਡੀਓ ਮਹਿੰਗਾ ਪਿਆ।

ਇਸ ਸ਼ੋਅ ਨੇ ਉਸ ਨੂੰ ਜੇਲ੍ਹ ਵਿੱਚੋਂ ਭੱਜਣ ਤੋਂ ਸੱਤ ਸਾਲ ਬਾਅਦ ਮੁੜ ਜੇਲ੍ਹ ਵਿੱਚ ਪਹੁੰਚਾ ਦਿੱਤਾ।

ਇਟਾਲੀਅਨ ਪੁਲਿਸ ਨੇ 53 ਸਾਲਾ ਮਾਰਕ ਫੈਰੇਨ ਕਲਾਊਡ ਬੈਰਤ ਨੂੰ ਉਸ ਦੀਆਂ ਯੂਟਿਊਬ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਜ਼ਰੀਏ ਲੱਭਿਆ।

ਹਾਲਾਂਕਿ ਉਸ ਨੇ ਆਪਣਾ ਚਿਹਰਾ ਬਹੁਤ ਧਿਆਨ ਨਾਲ ਲਕੋਇਆ ਸੀ ਪਰ ਉਹ ਆਪਣੇ ਸਰੀਰ 'ਤੇ ਉੱਕਰੇ ਟੈਟੂ ਲਕਾਉਣ ਵਿੱਚ ਨਾ-ਕਾਮਯਾਬ ਰਿਹਾ।

ਨਦਰੈਂਗੇਟਾ ਜ਼ੁਰਮ ਗੈਂਗ ਦਾ ਕਥਿਤ ਮੈਂਬਰ ਪਿਛਲੇ ਬੁੱਧਵਾਰ ਡੋਮੀਨਿਕਨ ਰਿਪਲਬਿਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਾਪਸ ਇਟਲੀ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਬੈਰਤ ਬੋਕਾ ਚੀਕਾ ਕਸਬੇ ਵਿੱਚ ਕਥਿਤ ਤੌਰ 'ਤੇ ਸ਼ਾਂਤ ਜ਼ਿੰਦਗੀ ਜਿਉਂ ਰਿਹਾ ਸੀ।

ਇਹ ਵੀ ਪੜ੍ਹੋ:

ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਮਾਫ਼ੀਆ

ਉਹ 2014 ਤੋਂ ਭਗੌੜਾ ਸੀ, ਜਦੋਂ ਪੁਲਿਸ ਨੂੰ ਕਥਿਤ ਤੌਰ 'ਤੇ ਨੀਦਰਲੈਂਡਜ਼ ਵਿਚ 'ਨਦਰੈਂਗੇਟਾ ਮਾਫੀਆ' ਦੇ ਕਾਸੀਓਲਾ ਕਬੀਲੇ ਲਈ ਕੋਕੀਨ ਤਸਕਰੀ ਕਰਨ ਦੇ ਇਲਜ਼ਾਮਾਂ ਤਹਿਤ ਭਾਲ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਨਦਰੈਂਗੇਟਾ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਸੰਗਠਿਤ ਅਪਰਾਧ ਸਮੂਹਾਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ ਕਿਉਂਕਿ ਇਸ ਸਮੂਹ ਦਾ ਯੂਰਪ ਵਿੱਚ ਆਉਣ ਵਾਲੀ ਕੋਕੀਨ ਦੇ ਬਹੁਤੇ ਹਿੱਸੇ 'ਤੇ ਕਾਬੂ ਹੈ।

ਇਹ ਕਲੈਬਰੀਆ ਇਲਾਕੇ ਨਾਲ ਸਬੰਧਿਤ ਹੈ, ਇਹ ਇਲਾਕਾ 'ਟਿੱਪ ਆਫ਼ ਇਟਲੀਜ਼ ਬੂਟ' ਵਜੋਂ ਜਾਣਿਆਂ ਜਾਂਦਾ ਹੈ।

ਕਥਿਤ ਕਬੀਲੇ ਦੇ 66 ਸਾਲਾ ਬੌਸ, ਲੂਇਗੀ ਮਨਕਾਸੂ ਨੂੰ "ਦਿ ਅੰਕਲ" ਵਜੋਂ ਜਾਣਿਆਂ ਜਾਂਦਾ ਹੈ। ਬਾਕੀ ਮੈਂਬਰਾਂ ਦੇ ਵੀ ਵੱਖੋ-ਵੱਖਰੇ ਉਪਨਾਮ ਹਨ ਜਿਵੇਂ ਕਿ "ਦਿ ਵੂਲਫ਼", "ਫ਼ੈਟੀ" ਅਤੇ "ਬਲੌਂਡੀ"।

ਹੁਣ ਉਹ ਇਟਲੀ ਵਿੱਚ ਦਹਾਕਿਆਂ ਤੱਕ ਦੇਖੇ ਗਏ, ਸਭ ਤੋਂ ਵੱਡੇ ਮਾਫ਼ੀਆ ਟ੍ਰਾਈਲ ਦਾ ਸਾਹਮਣਾ ਕਰ ਰਹੇ ਹਨ। ਨਦਰੈਂਗੇਟਾ ਸਮੂਹ ਦੀ ਹੋਈ ਲੰਬੀ ਜਾਂਚ ਵਿੱਚ ਹੁਣ ਤੱਕ 355 ਕਥਿਤ ਡਕੈਤਾ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ।

ਉਸ ਸਮੇਂ ਏਐੱਫ਼ਪੀ ਖ਼ਬਰ ਏਜੰਸੀ ਨੇ ਰਿਪੋਰਟ ਕੀਤਾ ਕਿ ਸੁਣਵਾਈ ਦੀ ਮੁੱਢਲੀ ਕਾਰਵਾਈ ਦੌਰਾਨ ਮੁਜ਼ਰਮਾਂ ਦੇ ਨਾਮ ਪੜ੍ਹਨ ਨੂੰ ਹੀ ਤਿੰਨ ਘੰਟਿਆਂ ਦਾ ਸਮਾਂ ਲੱਗ ਗਿਆ ਸੀ।

ਚਾਰਜਸ਼ੀਟ ਵਿੱਚ ਕਤਲ, ਨਸ਼ਿਆਂ ਦੀ ਤਸਕਰੀ, ਜ਼ਬਰਦਸਤੀ ਅਤੇ ਮਨੀ ਲਾਂਡਰਿੰਗ ਸ਼ਾਮਿਲ ਸਨ।

ਮੁਕੱਦਮੇ ਦੌਰਾਨ 900 ਤੋਂ ਵੱਧ ਚਸ਼ਮਦੀਦਾਂ ਦੁਆਰਾ ਗਵਾਹੀ ਦਿੱਤੇ ਜਾਣ ਦਾ ਅਨੁਮਾਨ ਹੈ, ਜੋ ਜਨਵਰੀ ਵਿੱਚ ਸ਼ੁਰੂ ਹੋਇਆ ਅਤੇ ਦੋ ਸਾਲਾਂ ਤੱਕ ਚਲੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)