ਬੰਗਲਾਦੇਸ਼ ਵਿੱਚ ਮੋਦੀ ਦਾ ਭਾਸ਼ਨ ਚੋਣ ਜ਼ਾਬਤੇ ਦੀ ਉਲੰਘਣਾ, ਮਮਤਾ ਬੈਨਰਜੀ ਦਾ ਦਾਅਵਾ - ਅਹਿਮ ਖ਼ਬਰਾਂ

ਬੰਗਲਾਦੇਸ਼ ਦੇ ਦੋ ਦਿਨਾਂ ਦੇ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਰਾਕਾਂਦੀ ਵਿੱਚ ਮਤੁਆ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਈਸ਼ਵਰੀਪੁਰ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ ਵਿੱਚ ਪੂਜਾ ਕੀਤੀ।

ਹਾਲਾਂਕਿ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਾਸ਼ਨ ਉੱਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਤਰਾਜ਼ ਜ਼ਾਹਰ ਕੀਤਾ ਹੈ।

ਪੀਐੱਮ ਮੋਦੀ ਦੇ ਬੰਗਲਾਦੇਸ਼ 'ਚ ਭਾਸ਼ਨ 'ਤੇ ਮਮਤਾ ਬੈਨਰਜੀ ਨੂੰ ਇਤਰਾਜ਼

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ ਦੀ ਚੋਣ ਰੈਲੀ ਦੌਰਾਨ ਇਸ ਗੱਲ 'ਤੇ ਸਖਤ ਇਤਰਾਜ਼ ਜਤਾਇਆ ਕਿ ਸੂਬੇ ਵਿੱਚ ਚੋਣਾਂ ਹੋ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਜਾਕੇ ਬੰਗਾਲ 'ਤੇ ਭਾਸ਼ਣ ਦੇ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਵਿੱਚ ਮੋਦੀ ਦੇ ਭਾਸ਼ਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਹੈ।

ਬੰਗਲਾਦੇਸ਼ ਵਿੱਚ ਪੀਐੱਮ ਮੋਦੀ ਦਾ ਐਲਾਨ

ਓਰਾਕਾਂਦੀ ਵਿੱਚ ਬੰਗਲਾਦੇਸ਼ ਦੇ ਮਤੁਆ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਵੱਲੋਂ ਓਰਾਕਾਂਦੀ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਜਾਵੇਗਾ।"

ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਵੱਲੋਂ ਓਰਾਕਾਂਦੀ ਦੇ ਕੁੜੀਆਂ ਦੇ ਮਿਡਲ ਸਕੂਲ ਨੂੰ ਅਪਗਰੇਡ ਕਰਨ ਦੀ ਗੱਲ ਵੀ ਕੀਤੀ।

ਉਨ੍ਹਾਂ ਨੇ ਕਿਹਾ,"ਭਾਰਤ ਅੱਜ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਦੇ ਮੰਤਰ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ ਅਤੇ ਬੰਗਲਾਦੇਸ਼ ਇਸ ਵਿੱਚ ਭਾਰਤ ਦਾ 'ਸ਼ੋਹੋ ਜਾਤਰੀ' (ਨਾਲ ਦੀ ਸਵਾਰੀ) ਹੈ।"

ਇਹ ਵੀ ਪੜ੍ਹੋ:

ਆਪਣੇ ਸੰਬੋਧਨ ਵਿੱਚ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਬਣੀ ਕੋਵਿਡ ਵੈਕਸੀਨ ਬੰਗਲਾਦੇਸ਼ ਦੇ ਨਾਗਰਿਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਓਰਾਕਾਨੰਦੀ ਵਿੱਚ ਮਤੁਆ ਭਾਈਚਾਰੇ ਦੇ ਮੰਦਰ ਵਿੱਚ ਮੱਥਾ ਵੀ ਟੇਕਿਆ।

ਮੰਦਰ ਵਿੱਚ ਉਨ੍ਹਾਂ ਨੇ ਕਿਹਾ, “ਕਿਸ ਨੇ ਸੋਚਿਆ ਸੀ ਕਿ ਭਾਰਤ ਦਾ ਪ੍ਰਧਾਨ ਮੰਤਰੀ ਕਦੇ ਓਰਾਕਾਨੰਦੀ ਆਵੇਗਾ। ਮੈਂ ਅੱਜ ਉਵੇਂ ਹੀ ਮਹਿਸੂਸ ਕਰ ਰਿਹਾ ਹਾਂ, ਜਿਵੇਂ ਭਾਰਤ ਵਿੱਚ ਰਹਿਣ ਵਾਲੇ ਮਤੁਆ ਭਾਈਚਾਰੇ ਦੇ ਹਜ਼ਾਰਾਂ ਲੱਖਾਂ ਭੈਣ-ਭਰਾ ਓਰਾਕਾਨੰਦੀ ਆ ਕੇ ਮਹਿਸੂਸ ਕਰਦੇ ਹਨ।”

ਉਨ੍ਹਾਂ ਨੇ ਕਿਹਾ, “ਮੈਨੂੰ ਯਾਦ ਹੈ ਕਿ ਪੱਛਮੀ ਬੰਗਾਲ ਵਿੱਚ ਠਾਕੁਰਨਗਰ ਵਿੱਚ ਜਦੋਂ ਮੈਂ ਗਿਆ ਸੀ ਤਾਂ ਉੱਥੇ ਮੇਰੇ ਮਤੁਆ ਭੈਣ-ਭਰਾਵਾਂ ਨੇ ਮੈਨੂੰ ਪਰਿਵਾਰ ਦੇ ਮੈਂਬਰਾਂ ਵਾਂਗ ਪਿਆਰ ਦਿੱਤਾ ਸੀ। ਖ਼ਾਸ ਤੌਰ ਤੇ ਬਾਰੋ ਮਾਂ ਦਾ ਆਪਣਾਪਨ, ਮਾਂ ਵਾਂਗ ਉਨ੍ਹਾਂ ਦਾ ਅਸ਼ੀਰਵਾਦ, ਮੇਰੀ ਜ਼ਿੰਦਗੀ ਦੇ ਅਣਮੁੱਲੇ ਪਲ ਰਹੇ ਹਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਮੌਕੇ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼, ਦੇਵੇਂ ਹੀ ਦੇਸ਼ ਵਿਕਾਸ ਨਾਲ, ਆਪਣੀ ਤਰੱਕੀ ਨਾਲ ਪੂਰੀ ਦੁਨੀਆਂ ਨੂੰ ਤਰੱਕੀ ਦੀ ਰਾਹ ਦਿਖਾਉਣਾਚ ਚਾਹੁੰਦੇ ਹਨ। ਦੋਵੇਂ ਹੀ ਦੇਸ਼ ਦੁਨੀਆਂ ਵਿੱਚ ਅਸਥਿਰਤਾ, ਆਤੰਕ ਅਤੇ ਅਸ਼ਾਂਤੀ ਦੀ ਥਾਂ ਸਥਿਰਤਾ ਅਤੇ ਪ੍ਰੇਮ ਅਤੇ ਸ਼ਾਂਤੀ ਚਾਹੁੰਦੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਮੈਂ ਬੰਗਲਾਦੇਸ਼ ਦੇ ਕੌਮੀ ਉਤਸਵ ਮੌਕੇ ਭਾਰਤ ਦੇ ਤੁਹਾਡੇ 130 ਕਰੋੜ ਭਾਈ-ਭੈਣਾਂ ਵੱਲੋਂ ਤੁਹਾਡੇ ਲਈ ਪ੍ਰੇਮ ਅਤੇ ਸ਼ੁੱਭ ਇਛਾਵਾਂ ਲੈ ਕੇ ਆਇਆ ਹਾਂ। ਤੁਹਾਨੂੰ ਸਾਰਿਆਂ ਨੂੰ ਬੰਗਲਾਦੇਸ਼ ਦੀ ਅਜ਼ਾਦੀ ਦੇ 50 ਸਾਲ ਪੂਰੇ ਹੋਣ ਤੇ ਢੇਰ ਸਾਰੀਆਂ ਵਧਾਈਆਂ ਦਿਲੀ ਸ਼ੁੱਭ-ਕਾਮਨਾਵਾਂ।"

ਬੰਗਲਾਦੇਸ਼ ਦੇ 50 ਸਾਲਾਂ 'ਤੇ ਬੀਬੀਸੀ ਦੇ ਖ਼ਾਸ ਲੇਖ

ਉਨ੍ਹਾਂ ਨੇ ਕਿਹਾ," ਮਤੁਆ ਭਾਈਚਾਰੇ ਦੇ ਸਾਡੇ ਸਾਡੇ ਭਾਈ-ਭੈਣ ਸ਼੍ਰੀ ਹਰਿਚੰਦਰ ਠਾਕੁਰ ਜੀ ਦੇ ਜਨਮ ਦਿਨ ਦੇ ਪਾਵਨ ਮੌਕੇ ਉੱਪਰ ਹਰ ਸਾਲ "ਬਾਰੋਨੀ ਇਸ਼ਨਾਨ ਉਤਸਵ" ਮਾਨਾਉਂਦੇ ਹਨ। ਭਾਰਤ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਸ ਉਤਸਵ ਵਿੱਚ ਸ਼ਾਮਲ ਹੋਣ ਲਈ ਓਰਾਕਾਨੰਦੀ ਆਉਂਦੇ ਹਨ।"

"ਭਾਰਤ ਦੇ ਮੇਰੇ ਭਰਵਾਂ-ਭੈਣਾਂ ਲਈ ਇਹ ਤੀਰਥ-ਯਾਤਰਾ ਹੋਰ ਸੌਖੀ ਹੋਵੇ, ਇਸ ਲਈ ਭਾਰਤ ਸਰਕਾਰ ਵਲੋਂ ਯਤਨ ਕੀਤੇ ਜਾਣਗੇ। ਠਾਕੁਰਨਗਰ ਵਿੱਚ ਮਤੁਆ ਭਾਈਚਾਰੇ ਦੇ ਗੌਰਵਸ਼ਾਲੀ ਇਤਿਹਾਸ ਨੂੰ ਦਰਸਾਉਂਦੇ ਹੋਏ ਵੱਡੇ ਪ੍ਰੋਗਰਾਮ ਅਤੇ ਵੱਖ-ਵੱਖ ਕਾਰਜਾਂ ਲਈ ਅਸੀਂ ਸੰਕਲਪਬੱਧ ਹਾਂ।"

ਮੋਦੀ ਨੇ ਕਿਹਾ, "ਭਾਰਤ ਅੱਜ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦੇ ਮੰਤਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਬੰਗਾਲਦੇਸ਼ ਸਾਡਾ ਸਹਿ-ਯਾਤਰੀ ਹੈ।

ਉੱਥੇ ਹੀ ਬੰਗਲਾਦੇਸ਼ ਅੱਜ ਦੁਨੀਆਂ ਦੇ ਸਾਹਮਣੇ ਵਿਕਾਸ ਅਤੇ ਬਦਲਾਅ ਦੀ ਇੱਕ ਮਜ਼ਬੂਤ ਮਿਸਾਲ ਪੇਸ਼ ਕਰ ਰਿਹਾ ਹੈ ਅਤੇ ਇਨ੍ਹਾਂ ਯਤਨਾਂ ਵਿੱਚ ਭਾਰਤ ਤੁਹਾਡਾ ਸਹਿ-ਯਾਤਰੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)