ਪ੍ਰਿੰਸ ਹੈਰੀ ਤੇ ਮੇਘਨ ਦੀ ਇੰਟਰਵਿਊ: ਪੈਲਸ ਨੇ ਕਿਹਾ ਨਸਲਵਾਦ ਦੇ ਮੁੱਦਿਆਂ 'ਤੇ ਗੰਭੀਰ ਹੈ ਸ਼ਾਹੀ ਪਰਿਵਾਰ

ਸਸੈਕਸ ਦੇ ਡਿਊਕ ਅਤੇ ਡੇਸ ਵੱਲੋਂ ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਵਿੱਚ ਚੁੱਕੇ ਗਏ ਨਸਲੀ ਮੁੱਦਿਆਂ ਨੂੰ ਬ੍ਰਿਟੇਨ ਦੇ ਰਾਜ ਮਹਿਲ ਨੇ "ਚਿੰਤਤ ਕਰਨ ਵਾਲੇ" ਦੱਸਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ "ਗੰਭੀਰਤਾ ਨਾਲ ਲਿਆ ਗਿਆ" ਹੈ।

ਆਪਣੇ ਬਿਆਨ ਵਿੱਚ ਬਕਿੰਘਮ ਪੈਲਸ ਨੇ ਕਿਹਾ "ਯਾਦਾਂ ਵਿੱਚ ਫ਼ਰਕ ਹੋ ਸਕਦਾ ਹੈ" ਪਰ ਮਾਮਲੇ ਨੂੰ ਨਿੱਜਤਾ ਵਿੱਚ ਹੀ ਸੁਲਝਾਇਆ ਜਾਵੇਗਾ।

ਮੇਘਨ ਅਤੇ ਹੈਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਪਰਿਵਾਰਕ ਮੈਂਬਰ ਵੱਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਹੋਣ ਵਾਲੇ ਪੁੱਤਰ ਆਰਚੀ "ਕਿੰਨਾ ਕਾਲਾ" ਹੋਵੇਗਾ।

ਪੈਲਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ "ਸਸੈਕਸ ਹਮੇਸ਼ਾ ਪਰਿਵਾਰ ਦੇ ਚਹੇਤੇ ਮੈਂਬਰ ਰਹਿਣਗੇ"।

ਹੈਰੀ ਅਤੇ ਮੇਘਨ ਦੀ ਵਿਵਾਦਿਤ ਇੰਟਰਵਿਊ ਤੋਂ ਬਾਅਦ ਰਾਜ ਮਹਿਲ ਉੱਪਰ ਇਸ ਬਾਰੇ ਸਪਸ਼ਟੀਕਰਨ ਦੇਣ ਦਾ ਦਬਾਅ ਵੱਧ ਰਿਹਾ ਸੀ।

ਰਾਜਕੁਮਾਰ ਨੇ ਬਾਅਦ ਵਿੱਚ ਕਿਹਾ ਕਿ ਇਹ ਟਿੱਪਣੀਆਂ ਰਾਣੀ ਜਾਂ ਡਿਊਕ ਆਫ਼ ਐਡਨਬਰਾ ਵੱਲੋਂ ਨਹੀਂ ਕੀਤੀਆਂ ਗਈਆਂ ਸਨ।

ਇੰਟਰਵਿਊ ਵਿੱਚ ਹੈਰੀ ਅਤੇ ਮੇਘਨ ਨੇ ਕੀ ਕਿਹਾ ਸੀ?

ਓਪਰਾ ਨੇ ਮੇਘਨ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਲਗਦਾ ਹੈ ਕਿ ਸ਼ਾਹੀ ਪਰਿਵਾਰ ਆਰਚੀ ਨੂੰ ਰਾਜਕੁਮਾਰ ਨਹੀਂ ਬਣਾਵੇਗਾ।

ਓਪਰਾ ਨੇ ਪੁੱਛਿਆ, "ਤੁਹਾਨੂੰ ਅਜਿਹਾ ਕਿਉਂ ਲਗਦਾ ਹੈ? ਕੀ ਇਹ ਨਸਲਭੇਦ ਦੇ ਕਾਰਨ ਹੈ? ਮੈਨੂੰ ਇਹ ਪਤਾ ਹੈ ਕਿ ਇਹ ਕਾਫੀ ਮੁਸ਼ਕਿਲ ਸਵਾਲ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮੇਘਨ ਨੇ ਕਿਹਾ, "ਮੈਂ ਤੁਹਾਨੂੰ ਇਸ ਦਾ ਈਮਾਨਦਾਰ ਜਵਾਬ ਦਿੰਦੀ ਹਾਂ।"

"ਉਨ੍ਹਾਂ ਮਹੀਨਿਆਂ ਵਿੱਚ ਜਦੋਂ ਮੈਂ ਗਰਭਵਤੀ ਸੀ ਤਾਂ ਇਹੀ ਗੱਲਬਾਤ ਹੁੰਦੀ ਸੀ ਕਿ ਉਸ ਨੂੰ ਸੁਰੱਖਿਅਤ ਭਵਿੱਖ ਨਹੀਂ ਮਿਲਣਾ, ਉਸ ਨੂੰ ਟਾਈਟਲ ਨਹੀਂ ਦਿੱਤਾ ਜਾਣਾ। ਇਸ ਬਾਰੇ ਵੀ ਫਿਕਰ ਤੇ ਗੱਲਬਾਤ ਹੁੰਦੀ ਸੀ ਕਿ ਉਸ ਦੀ ਚਮੜੀ ਦਾ ਰੰਗ ਕੀ ਹੋਣਾ।"

ਓਪਰਾ ਨੇ ਪੁੱਛਿਆ, "ਇਹ ਕਿਸ ਨੇ ਕਿਹਾ?"

ਮੇਘਨ ਨੇ ਜਵਾਬ ਨਹੀਂ ਦਿੱਤਾ, ਓਪਰਾ ਨੇ ਫਿਰ ਸਵਾਲ ਪੁੱਛਿਆ, ਤਾਂ ਮੇਘਨ ਨੇ ਕਿਹਾ, "ਇਸ ਬਾਰੇ ਕਾਫੀ ਗੱਲਾਂ ਹੁੰਦੀਆਂ ਸਨ। ਗੱਲਬਾਤ ਹੈਰੀ ਨਾਲ ਹੁੰਦੀ ਸੀ। ਬੱਚੇ ਦੀ ਚਮੜੀ ਦਾ ਰੰਗ ਕੀ ਹੋਵੇਗਾ ਤੇ ਉਹ ਕਿਵੇਂ ਲੱਗੇਗਾ।"

ਮੇਘਨ ਨੇ ਇਹ ਦੱਸਣ ਤੋਂ ਮਨਾ ਕਰ ਦਿੱਤਾ ਕਿ ਕਿਸ ਨੇ ਅਜਿਹਾ ਕਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)