ਮੌਡਰਨਾ : ਕੋਰੋਨਾਵਾਇਰਸ ਦੀ 95% ਅਸਰਦਾਰ ਵੈਕਸੀਨ ਦਾ ਦਾਅਵਾ

ਵੈਕਸੀਨ

ਤਸਵੀਰ ਸਰੋਤ, Getty Images

    • ਲੇਖਕ, ਜੇਮਸ ਗੈਲਾਘਰ
    • ਰੋਲ, ਸਿਹਤ ਅਤੇ ਸਾਇੰਸ ਪੱਤਰਕਾਰ

ਅਮਰੀਕੀ ਕੰਪਨੀ ਮੌਡਰਨਾ ਦੇ ਡਾਟਾ ਮੁਤਾਬਕ ਉਨ੍ਹਾਂ ਵੱਲੋਂ ਕੋਵਿਡ ਤੋਂ ਬਚਾਉਣ ਲਈ ਬਣਾਈ ਇੱਕ ਵੈਕਸੀਨ ਨੂੰ ਕਰੀਬ 95 ਫੀਸਦ ਅਸਰਦਾਰ ਦੱਸਿਆ ਜਾ ਰਿਹਾ ਹੈ।

ਫਾਈਜ਼ਰ ਤੋਂ ਅਜਿਹੇ ਹੀ ਸਾਰਥਕ ਸਿੱਟੇ ਮਿਲ ਰਹੇ ਹਨ ਅਤੇ ਇਸ ਨਾਲ ਆਤਮ ਵਿਸ਼ਵਾਸ ਵਧਦਾ ਹੈ ਕਿ ਇਹ ਟੀਕੇ ਮਹਾਮਾਰੀ ਨੂੰ ਖ਼ਤਮ ਵਿੱਚ ਮਦਦਗਾਰ ਹੋ ਸਕਦੇ ਹਨ।

ਦੋਵੇਂ ਕੰਪਨੀਆਂ ਨੇ ਆਪਣੇ ਟੀਕਿਆਂ ਨੂੰ ਡਿਜ਼ਾਈਨ ਕਰਨ ਲਈ ਇੱਕ ਵਧੇਰੇ ਪ੍ਰਗਤੀਸ਼ੀਲ ਅਤੇ ਪ੍ਰਯੋਗਾਤਮਕ ਦ੍ਰਿਸ਼ਟੀਕੋਣ ਦੀ ਵਰਤੋਂ ਕਰ ਰਹੀਆਂ ਹਨ।

ਮੌਡਰਨਾ ਦਾ ਕਹਿਣਾ ਹੈ ਕਿ ਇਹ "ਇੱਕ ਮਹਾਨ ਦਿਨ ਹੈ" ਅਤੇ ਉਹ ਅਗਲੇ ਕੁਝ ਹਫ਼ਤਿਆਂ ਵਿੱਚ ਵੈਕਸੀਨ ਦੀ ਵਰਤੋਂ ਕਰਨ ਲਈ ਪ੍ਰਵਾਨਗੀ ਲਈ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ-

ਹਾਲਾਂਕਿ, ਇਹ ਅਜੇ ਸ਼ੁਰੂਆਤੀ ਡਾਟਾ ਹੈ ਅਤੇ ਮੁੱਖ ਪ੍ਰਸ਼ਨਾਂ ਦੇ ਉੱਤਰ ਅਜੇ ਬਾਕੀ ਹਨ।

ਕਿੰਨਾ ਚੰਗਾ ਹੈ ਇਹ?

ਇਸ ਪ੍ਰੀਖਣ ਵਿੱਚ ਅਮਰੀਕਾ ਦੇ 30 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਅੱਧੇ ਲੋਕਾਂ ਨੂੰ ਟੀਕੇ ਦੀਆਂ ਦੋ ਡੋਜ਼ਸ 4 ਹਫਤਿਆਂ ਦੇ ਵਕਫੇ ਵਿੱਚ ਲਗਾਈਆਂ ਗਈਆਂ ਅਤੇ ਬਾਕੀਆਂ ਨੂੰ ਡਮੀ ਟੀਕੇ ਲਗਾਏ ਗਏ।

ਵਿਸ਼ਲੇਸ਼ਣ ਪਹਿਲੇ 95 ਲੋਕਾਂ 'ਤੇ ਆਧਾਰਿਤ ਸੀ, ਜਿਨ੍ਹਾਂ 'ਚ ਕੋਵਿਡ-19 ਦੇ ਲੱਛਣ ਪੈਦਾ ਕੀਤੇ ਗਏ।

ਮੌਡਰਨਾ ਸਾਇੰਸਦਾਨਾਂ ਨੇ ਵੈਕਸੀਨ ਨੂੰ ਇੰਨੀ ਛੇਤੀ ਵਿਕਸਿਤ ਕਰਨ ਲਈ ਨਵੇਕਲੀ ਤਕਨੀਕ ਦੀ ਵਰਤੋਂ ਕੀਤੀ

ਤਸਵੀਰ ਸਰੋਤ, Moderna

ਤਸਵੀਰ ਕੈਪਸ਼ਨ, ਮੌਡਰਨਾ ਸਾਇੰਸਦਾਨਾਂ ਨੇ ਵੈਕਸੀਨ ਨੂੰ ਇੰਨੀ ਛੇਤੀ ਵਿਕਸਿਤ ਕਰਨ ਲਈ ਨਵੇਕਲੀ ਤਕਨੀਕ ਦੀ ਵਰਤੋਂ ਕੀਤੀ

ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਉਨ੍ਹਾਂ ਵਿੱਚੋਂ 5 ਲੋਕਾਂ ਨੂੰ ਕੋਵਿਡ ਹੋਇਆ ਬਾਕੀ 90 ਲੋਕ ਵਾਇਰਸ ਦਾ ਸ਼ਿਕਾਰ ਹੋਏ ਜਿਨ੍ਹਾਂ ਨੂੰ ਡਮੀ ਟੀਕਾ ਲਗਾਇਆ ਗਿਆ ਸੀ। ਕੰਪਨੀ ਦਾ ਕਹਿਣਾ ਹੈ ਟੀਕਾ 94.5 ਫੀਸਦ ਰੱਖਿਆ ਪ੍ਰਦਾਨ ਕਰਦਾ ਹੈ।

ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਵਿੱਚ ਕੋਵਿਡ-19 ਦੇ 11 ਗੰਭੀਰ ਕੇਸ ਵੀ ਸਨ ਪਰ ਉਨ੍ਹਾਂ ਵਿੱਚੋਂ ਕੋਈ ਗੰਭੀਰ ਬਿਮਾਰ ਨਹੀਂ ਸੀ ਜਿਨ੍ਹਾਂ ਨੂੰ ਟੀਕਾ ਦਿੱਤਾ ਗਿਆ ਸੀ।

ਮੌਡਰਨਾ ਦੇ ਚੀਫ ਮੈਡੀਕਲ ਅਧਿਕਾਰੀ ਤਲ ਜ਼ਾਕਸ ਨੇ ਬੀਬੀਸੀ ਨੂੰ ਦੱਸਿਆ, "ਸਮੁੱਚਾ ਪ੍ਰਭਾਵ ਬਹੁਤ ਵਧੀਆ ਰਿਹਾ, ਇਹ ਇੱਕ ਮਹਾਨ ਦਿਨ ਹੈ।"

ਅਸੀਂ ਕੀ ਨਹੀਂ ਜਾਣਦੇ?

ਅਸੀਂ ਅਜੇ ਵੀ ਜਾਣਦੇ ਕਿ ਵਲੰਟੀਅਰਸ ਵਿੱਚ ਇਮਿਊਨਿਟੀ ਕਿੰਨੇ ਲੰਬੇ ਸਮੇਂ ਤੱਕ ਰਹੇਗੀ ਕਿਉਂਕਿ ਇਸ ਜਵਾਬ ਲਈ ਉਨ੍ਹਾਂ ਦਾ ਲੰਬੇ ਸਮੇਂ ਤੱਕ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਇਸ ਬਾਰੇ ਕੋਈ ਡੇਟਾ ਨਹੀਂ ਹੈ ਕਿ ਇਹ ਟੀਕਾ ਬਜ਼ੁਰਗਾਂ ’ਤੇ ਕਿੰਨਾਂ ਅਸਰਦਾਰ ਹੈ ਜਿਨ੍ਹਾਂ ਨੂੰ ਕੋਵਿਡ ਕਾਰਨ ਮਰਨ ਦਾ ਵਾਧੂ ਖ਼ਤਰਾ ਹੁੰਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਜ਼ਾਕਸ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ ਦੇ ਡਾਟਾ ਮੁਤਾਬਕ ਟੀਕਾ ਉਮਰ ਦੇ ਨਾਲ "ਆਪਣੀ ਸ਼ਕਤੀ ਨਹੀਂ ਗੁਆਉਂਦਾ।"

ਪਰ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਲੋਕਾਂ ਨੂੰ ਗੰਭੀਰ ਤੌਰ 'ਤੇ ਬਿਮਾਰ ਹੋਣ ਤੋਂ ਬਚਾਉਂਦਾ ਹੈ ਜਾਂ ਉਨ੍ਹਾਂ ਨੂੰ ਵਾਇਰਸ ਫੈਲਣ ਤੋਂ ਰੋਕਦਾ ਹੈ।

ਇਨ੍ਹਾਂ ਸਵਾਲਾਂ ਦੇ ਨਾਲ ਹੀ ਇਹ ਤੈਅ ਹੋਵੇਗਾ ਕਿ ਵੈਕਸੀਨ ਦੀ ਵਰਤੋਂ ਕਿਵੇਂ ਹੁੰਦੀ ਹੈ।

ਕੀ ਇਹ ਸੁਰੱਖਿਅਤ ਹੈ?

ਸੁਰੱਖਿਆ ਨੂੰ ਲੈ ਕੇ ਕੋਈ ਵੱਡੀ ਚਿੰਤਾ ਜ਼ਾਹਿਰ ਨਹੀਂ ਕੀਤੀ ਗਈ ਹੈ ਪਰ ਪੈਰਾਸੱਟਾਮੋਲ ਸਣੇ ਕੁਝ ਵੀ 100 ਫੀਸਦ ਸੁਰੱਖਿਅਤ ਨਹੀਂ ਹੈ।

ਕੁਝ ਮਰੀਜ਼ਾਂ ਨੂੰ ਟੀਕੇ ਤੋਂ ਬਾਅਦ ਕੁਝ ਸਮੇਂ ਲਈ ਥਕਾਣ, ਸਿਰ ਦਰਦ ਅਤੇ ਦਰਦ ਦੱਸਿਆ ਗਿਆ।

ਇੰਪੀਰੀਅਲ ਕਾਲਜ ਲੰਡਨ ਪ੍ਰੋਫੈਸਰ ਪੀਟਰ ਓਪਨਸ਼ੋਅ ਮੁਤਾਬਕ, "ਇਹ ਸਾਰੇ ਪ੍ਰਭਾਵਾਂ ਦੀ ਅਸੀਂ ਉਸ ਵੈਕਸੀਨ ਤੋਂ ਉਮੀਦ ਕਰਦੇ ਹਾਂ ਜੋ ਅਸਰਦਾਰ ਹੁੰਦੀ ਹੈ ਅਤੇ ਇਹ ਵਧੀਆ ਰੋਗ ਪ੍ਰਤੀਰੋਧਕ ਪ੍ਰਤਿਕਿਰਿਆ ਦਰਸਾ ਰਹੀ ਹੈ।"

ਇਸ ਦੀ ਫਾਈਜ਼ਰ ਵੈਕਸੀਨ ਨਾਲ ਕਿਵੇਂ ਤੁਲਨਾ ਹੋ ਰਹੀ ਹੈ?

ਦੋਵੇਂ ਟੀਕੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਵਾਇਰਸ ਦੇ ਜੈਨੇਟਿਕ ਕੋਡ ਦੇ ਇੱਕ ਹਿੱਸੇ ਨੂੰ ਟੀਕੇ ਜ਼ਰੀਏ ਸਰੀਰ ਵਿੱਚ ਭੇਜਦੇ ਹਨ ਤਾਂ ਜੋ ਬਿਮਾਰੀ ਨਾਲ ਲੜਨ ਦੀ ਪ੍ਰਕਿਰਿਆ ਸਰੀਰ ਵੱਲੋਂ ਸ਼ੁਰੂ ਕੀਤੀ ਜਾ ਸਕੇ।

ਅਜੇ ਤੱਕ ਅਸੀਂ ਜੋ ਸ਼ੁਰੂਆਤੀ ਅੰਕੜੇ ਦੇਖੇ ਹਨ, ਉਹ ਬਹੁਤ ਸਮਾਨ ਹਨ, ਫਾਈਜ਼ਰ/ਬਾਓਨੇਟੈਕ ਵੈਕਸੀਨ ਲਈ ਕਰੀਬ 90 ਫੀਸਦ ਅਤੇ ਮੌਡਰਨਾ ਲਈ 95 ਫੀਸਦ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਲਾਂਕਿ, ਦੋਵੇਂ ਪ੍ਰੀਖਣ ਅਜੇ ਵੀ ਚੱਲ ਰਹੇ ਹਨ ਅਤੇ ਅੰਤਿਮ ਸੰਖਿਆ ਬਦਲ ਵੀ ਸਕਦੀ ਹੈ।

ਮੌਡਰਨਾ ਦਾ ਟੀਕਾ ਸਟੋਰ ਕਰਨਾ ਸੁਖਾਲਾ ਜਾਪਦਾ ਹੈ ਕਿਉਂਕਿ ਇਹ 6 ਮਹੀਨੇ ਤੱਕ ਮਾਈਨਸ 20C ਦੇ ਸਥਿਰ ਰਹਿੰਦਾ ਹੈ ਅਤੇ ਇਸ ਨੂੰ ਇੱਕ ਮਹੀਨੇ ਤੱਕ ਆਮ ਫਰਿਜ਼ ਵਿੱਚ ਰੱਖਿਆ ਜਾ ਸਕਦਾ ਹੈ।

ਫਾਇਜ਼ਰ ਟੀਕੇ ਨੂੰ -75C ਵਾਲੇ ਅਲਟ੍ਰਾ ਕੋਲਡ ਸਟੋਰ ਦੀ ਲੋੜ ਹੈ ਅਤੇ ਇਸ ਨੂੰ ਫਰਿਜ਼ ਵਿੱਚ 5 ਦਿਨਾਂ ਲਈ ਰੱਖਿਆ ਜਾ ਸਕਦਾ ਹੈ।

ਰੂਸ ਦੀ ਸਪੁਤਨਿਕ ਵੈਕਸੀਨ ਨੇ ਕਾਫੀ ਸ਼ੁਰੂਆਤੀ ਡਾਟਾ ਜਾਰੀ ਕੀਤਾ ਹੈ ਅਤੇ ਜਿਸ ਨੂੰ 92 ਫੀਸਦ ਅਸਰਦਾਰ ਦੱਸਿਆ ਗਿਆ ਹੈ।

ਮੈਨੂੰ ਕਦੋਂ ਮਿਲੇਗਾ?

ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦੁਨੀਆਂ ਵਿੱਚ ਕਿੱਥੇ ਹੋ ਅਤੇ ਕਿੰਨੇ ਸਾਲਾਂ ਦੇ ਹੋ।

ਮੌਡਰਨਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਉਹ ਅਮਰੀਕੀ ਰੇਗੂਲੇਟਰਾਂ ਨੂੰ ਅਪਲਾਈ ਕਰਨਗੇ। ਉਨ੍ਹਾਂ ਨੂੰ ਦੇਸ ਵਿੱਚ 20 ਮਿਲੀਅਨ ਖ਼ੁਰਾਕ ਉਪਲਬਧ ਹੋਣ ਦੀ ਆਸ ਹੈ।

ਕੰਪਨੀ ਨੂੰ ਆਸ ਹੈ ਕਿ ਅਗਲੇ ਸਾਲ ਪੂਰੀ ਦੁਨੀਆਂ ਵਿੱਚ ਵਰਤਣ ਲਈ ਇੱਕ ਬਿਲੀਆਨ ਡੋਜ਼ ਉਪਲਬਧ ਹੋਣਗੇ ਅਤੇ ਹੋਰਨਾਂ ਦੇਸ਼ਾਂ ਵਿੱਚ ਮਨਜ਼ੂਰੀ ਲੈਣ ਦੀ ਯੋਜਨਾ ਹੈ।

ਬ੍ਰਿਟੇਨ ਦੀ ਸਰਕਾਰ ਅਜੇ ਵੀ ਮੌਡਰਨਾ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿ ਉਹ ਉਨ੍ਹਾਂ ਪਹਿਲੇ 6 ਟੀਕਿਆਂ ਵਿੱਚੋਂ ਇੱਕ ਨਹੀਂ ਹੈ, ਜਿਨ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਹੀ ਆਡਰ ਕੀਤਾ ਹੋਇਆ ਹੈ।

ਇਹ ਵੈਕਸੀਨ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਹ ਵੈਕਸੀਨ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ

ਬ੍ਰਿਟੇਨ ਨੇ ਪਹਿਲਾਂ ਹੀ ਯੋਜਨਾ ਬਣਾਈ ਹੈ ਕਿ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਪਹਿਲਾਂ ਉਮਰ ਦਰਾਜ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਕਿਵੇਂ ਕੰਮ ਕਰਦਾ ਹੈ?

ਮੌਡਰਨਾ ਨੇ ਇੱਕ "ਆਰਐੱਨਏ ਵੈਕਸੀਨ” ਵਿਕਸਿਤ ਕੀਤੀ ਹੈ, ਇਸ ਦਾ ਮਤਲਬ ਹੈ ਕਿ ਕੋਰੋਨਾਵਾਇਰਸ ਦੇ ਜੈਨੇਟਿਕ ਕੋਡ ਨੂੰ ਇੰਜੈਕਟ ਕੀਤਾ ਜਾਂਦਾ ਹੈ।

ਇਹ ਵਾਇਰਲ ਪ੍ਰੋਟੀਨ ਬਣਾਉਣਾ ਸ਼ੁਰੂ ਕਰਦਾ ਹੈ ਪਰ ਪੂਰੇ ਵਾਇਰਸ ਨੂੰ ਨਹੀਂ, ਜੋ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਹਮਲਾ ਕਰਨ ਲਈ ਟ੍ਰੇਨ ਕਰਦਾ ਹੈ।

ਇਨ੍ਹਾਂ ਦੋਵਾਂ ਨੂੰ ਸਰੀਰ ਨੂੰ ਐਂਟੀ ਬੌਡੀਜ ਬਣਾਉਣ ਅਤੇ ਕੋਰੋਨਾਵਾਇਰਸ ਨਾਲ ਲੜਨ ਲਈ ਟੀ-ਸੈੱਲ ਨਾਮ ਦੇ ਰੋਗ ਪ੍ਰਤੀਰੋਧ ਸਮਰੱਥਾ ਪ੍ਰਣਾਲੀ ਲਈ ਟ੍ਰੇਨ ਕਰਨਾ ਚਾਹੀਦਾ ਹੈ ਹੈ।

ਕੀ ਰਿਹਾ ਪ੍ਰਤੀਕਰਮ?

ਲੰਡਨ ਦੇ ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਪੀਟਰ ਓਪਨਸ਼ੋਅ ਦਾ ਕਹਿਣਾ ਹੈ, "ਮੌਡਰਨਾ ਦੀ ਇਹ ਖ਼ਬਰ ਕਾਫੀ ਰੋਮਾਂਚਕ ਹੈ ਅਤੇ ਕਾਫੀ ਹਦ ਤੱਕ ਇਸ ਆਸ ਨੂੰ ਵਧਾਉਂਦਾ ਹੈ ਕਿ ਸਾਡੇ ਕੋਲ ਅਗਲੇ ਕੁਝ ਮਹੀਨਿਆਂ ਵਿੱਚ ਕਈ ਚੰਗੀਆਂ ਵੈਕਸੀਨ ਹੋਣਗੀਆਂ।”

ਉਨ੍ਹਾਂ ਨੇ ਕਿਹਾ, "ਸਾਨੂੰ ਵਿਸਥਾਰ ਵਿੱਚ ਵਧੇਰੇ ਜਾਣਕਾਰੀ ਦੀ ਲੋੜ ਹੈ ਪਰ ਇਹ ਐਲਾਨ ਹੋਰ ਆਸਵੰਦ ਕਰਦੀ ਹੈ।"

ਓਕਸਫੋਰਡ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਟਰੂਡੀ ਲਾਂਗ ਦਾ ਕਹਿਣਾ, "ਇਹ ਬਹੁਤ ਵਧੀਆ ਖ਼ਬਰ ਹੈ ਕਿ ਫਾਈਜ਼ਰ ਦੇ ਟੀਕੇ ਵਾਂਗ ਹੀ ਇੱਕ ਹੋਰ ਅਸਰਦਾਰ ਸਿੱਟਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)