ਪਾਕਿਸਤਾਨ ਦੇ ਸਿੰਧ ’ਚ ਮੰਦਿਰ ’ਚ ਹੋਈ ਭੰਨਤੋੜ, ਕੀ ਹੈ ਉਸ ਮੰਦਿਰ ਦਾ ਇਤਿਹਾਸ

    • ਲੇਖਕ, ਰਿਆਜ਼ ਸੋਹੇਲ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਥਾਨਕ ਪੁਲਿਸ ਨੇ ਹਿੰਦੂ ਭਾਈਚਾਰੇ ਦੇ ਇੱਕ ਮੰਦਿਰ 'ਚ ਭੰਨਤੋੜ ਦਾ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸਿੰਧ ਦੇ ਬਦੀਨ ਜ਼ਿਲ੍ਹੇ ਦੇ ਕੜੀਊ ਘਨੌਰ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਮੰਦਿਰ ਵਿੱਚ ਭੰਨਤੋੜ ਕੀਤੀ ਗਈ ਸੀ।

ਕੜੀਊ ਘਨੌਰ ਸ਼ਹਿਰ ਵਿੱਚ ਹਿੰਦੂ ਭਾਈਚਾਰੇ ਨੂੰ ਕੋਲਹੀ, ਮੇਘਵਾੜ, ਗੁਵਾਰੀਆ ਅਤੇ ਕਾਰੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਉਹ ਸਭ ਰਾਮ ਪੀਰ ਮੰਦਿਰ ਵਿੱਚ ਪੂਜਾ-ਅਰਚਨਾ ਕਰਦੇ ਹਨ।

ਸਥਾਨਕ ਪ੍ਰਾਈਮਰੀ ਸਕੂਲ ਅਧਿਆਪਕ, ਮਨੁ ਲੰਜਰ ਨੇ ਬੀਬੀਸੀ ਨੂੰ ਦੱਸਿਆ ਕਿ ਮੰਦਿਰ ਦਾ ਨਿਰਮਾਣ ਦਾਨ ਦੇ ਪੈਸਿਆਂ ਨਾਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਇਸ ਲਈ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਕੀਤਾ ਸੀ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਅਤੇ ਇਸ ਨੂੰ ਕਰੀਬ ਡੇਢ ਸਾਲ ਪਹਿਲਾਂ ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ ਸੀ।

ਮੰਦਿਰ ਦੇ ਮੁੱਖ ਪੁਜਾਰੀ ਨੇ ਮਨੁ ਲੰਜਰ ਨੂੰ ਫੋਨ ਕਰ ਕੇ ਇਸ ਘਟਨਾ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਉੱਥੇ ਜਾ ਕੇ ਇਸ ਦੀ ਪੁਸ਼ਟੀ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਸੀ ਕਿ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

'ਭਾਈਚਾਰੇ ਨੂੰ ਬੇਇੱਜ਼ਤ ਕੀਤਾ ਹੈ'

ਇਸ ਘਟਨਾ ਦੀ ਐੱਫਆਈਆਰ 'ਚ, ਵਾਦੀ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਸਣੇ ਤਿੰਨ ਲੋਕ ਇਸ ਮੰਦਿਰ ਦੇ ਸਰਪ੍ਰਸਤ ਹਨ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸਾਰੇ ਸ਼ਨੀਵਾਰ ਨੂੰ ਮੰਦਿਰ ਦੇ ਵਿਹੜੇ ਵਿੱਚ ਬੈਠੇ ਸਨ, ਜਦੋਂ ਮੁਹੰਮਦ ਇਸਮਾਈਲ ਸ਼ੈਦੀ ਨਾਮ ਦਾ ਇੱਕ ਵਿਅਕਤੀ ਸਵੇਰੇ 10 ਵਜੇ ਇੱਥੇ ਆਇਆ।

ਉਹ ਸ਼ਖ਼ਸ ਪਹਿਲਾ ਵੀ ਇੱਥੇ ਆਉਂਦਿਆਂ-ਜਾਂਦਿਆਂ ਰਹਿੰਦਾ ਸੀ। ਥੋੜ੍ਹੀ ਦੇਰ ਬਾਅਦ, ਮੰਦਿਰ ਤੋਂ ਇੱਕ ਆਵਾਜ਼ ਆਈ। ਉਹ ਮੂਰਤੀ ਨੂੰ ਸੁੱਟ ਰਿਹਾ ਸੀ ਅਤੇ ਇਸ ਨੂੰ ਸਰੀਏ ਨਾਲ ਤੋੜ ਰਿਹਾ ਸੀ। ਜਦੋਂ ਉਹ ਉਸ 'ਤੇ ਚੀਕੇ ਤਾਂ ਉਹ ਭੱਜ ਗਿਆ।

ਅਸ਼ੋਕ ਕੁਮਾਰ ਦਾ ਮੰਨਣਾ ਹੈ ਕਿ ਮੁਹੰਮਦ ਇਸਮਾਈਲ ਸ਼ੈਦੀ ਨੇ ਧਾਰਮਿਕ ਮੂਰਤੀ ਨੂੰ ਨੁਕਸਾਨ ਪਹੁੰਚਾ ਕੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਹੈ।

ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਕੜੀਊ ਘਨੌਰ ਪੁਲਿਸ ਨੇ ਪਾਕਿਸਤਾਨ ਆਈਪੀਸੀ ਦੀ ਧਾਰਾ 295 (ਏ) ਦੇ ਤਹਿਤ ਮਾਮਲੇ ਦਰਜ ਕੀਤਾ ਹੈ ਅਤੇ ਮੁਲਜ਼ਮ ਮੁੰਹਮਦ ਇਸਮਾਈਲ ਸ਼ੈਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐੱਸਐੱਚਓ ਅਸਗਰ ਸਠੇਵ ਨੇ ਕਿਹਾ ਹੈ ਕਿ ਮੁਲਜ਼ਮ ਆਪਣਾ ਬਿਆਨ ਬਦਲ ਕਿਹਾ ਹੈ ਪਰ ਉਸ ਦਾ ਸਬੰਧ ਕਿਸੇ ਕੱਟੜਪੰਥੀ ਸੰਗਠਨ ਨਾਲ ਨਹੀਂ ਹੈ। ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ।

ਰਾਮ ਪੀਰ ਮੰਦਿਰ ਦਾ ਨਿਰਮਾਣ ਕਿਵੇਂ ਹੋਇਆ?

ਰਾਮ ਪੀਰ ਦਾ ਜਨਮ 500 ਸਾਲ ਪਹਿਲਾਂ ਜੋਧਪੁਰ ਤੋਂ 150 ਕਿਲੋਮੀਟਰ ਦੂਰ ਰਾਣੋ ਜੈ ਸ਼ਹਿਰ ਵਿੱਚ ਹੋਇਆ ਸੀ, ਉਹੀ ਉਨ੍ਹਾਂ ਦੀ ਸਮਾਧੀ ਹੈ।

ਉਨ੍ਹਾਂ ਦੇ ਚੇਲਿਆਂ ਵਿੱਚ ਸਨਾਤਨ ਧਰਮ ਦੇ ਪੱਛੜੇ ਭਾਈਚਾਰੇ ਮੇਘਵਾੜ, ਕੋਲਹੀ, ਭੀਲ ਸਨਿਆਸੀ, ਜੋਗੀ, ਬਾਗੜੀ, ਖੱਤਰੀ ਅਤੇ ਲੌਹਾਰ ਲੋਕ ਸ਼ਾਮਲ ਹਨ, ਜੋ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ।

ਸਿੰਧ ਦੇ ਹੈਦਰਾਬਾਦ ਸ਼ਹਿਰ ਤੋਂ 30 ਕਿਲੋਮੀਟਰ ਦੂਰ ਟੰਡਵਾਲੀਆ ਨਾਮ ਦੀ ਥਾਂ ਹੈ, ਜਿੱਥੇ ਰਾਮ ਪੀਰ ਦਾ ਇੱਕ ਵੱਡੇ ਮੰਦਿਰ ਹੈ।

ਮੰਦਿਰ ਬਾਰੇ ਉੱਥੋਂ ਦੇ ਇੱਕ ਧਾਰਮਿਕ ਨੇਤਾ ਈਸ਼ਵਰ ਦਾਸ ਕਹਿੰਦੇ ਹਨ ਕਿ 100 ਸਾਲ ਪਹਿਲਾਂ ਖੱਤਰੀ ਭਾਈਚਾਰੇ ਦਾ ਇੱਕ ਵਿਅਕਤੀ ਸੰਤਾਨ ਪ੍ਰਾਪਤੀ ਦੇ ਇਰਾਦੇ ਨਾਲ ਰਾਮ ਪੀਰ ਦੀ ਸਮਾਧੀ 'ਤੇ ਗਏ ਸਨ।

ਉੱਥੇ ਉਨ੍ਹਾਂ ਨੂੰ ਅਜਿਹਾ ਲੱਗਾ ਕਿ ਉਨ੍ਹਾਂ ਕੋਈ ਆਵਾਜ਼ ਸੁਣੀ, ਜਿਸ ਨੇ ਉਨ੍ਹਾਂ ਨੂੰ ਆਪਣੇ ਸ਼ਹਿਰ ਟੰਡਵਾਲੀਆ ਯਾਰ ਵਿੱਚ ਇੱਕ ਮੰਦਿਰ ਬਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਤਾਰਥੀ ਯਾਤਰੀਆਂ ਲਈ ਇੱਥੇ ਆਉਣਾ ਮੁਸ਼ਕਲ ਸੀ।

ਲੋਕਾਂ ਦੀ ਆਸਥਾ ਹੈ ਕਿ ਉੱਥੇ ਵੀ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ। ਖੱਤਰੀ ਭਾਈਚਾਰੇ ਦਾ ਇਹ ਵਿਅਕਤੀ ਇੱਥੇ ਇੱਕ ਜੋੜੀ ਜੁੱਤਿਆਂ ਨਾਲ ਆਏ ਅਤੇ ਇੱਕ ਮੰਦਿਰ ਬਣਵਾਇਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)