ਭਾਰਤ-ਚੀਨ ਤਣਾਅ: ਬਾਰਡਰ 'ਤੇ ਭੇਜੇ ਜਾ ਰਹੇ ਚੀਨੀ ਫੌਜੀ ਕੀ ਸੱਚਮੁੱਚ ਰੋ ਰਹੇ ਸਨ? - ਬੀਬੀਸੀ ਫੈਕਟ ਚੈੱਕ

india-china

ਤਸਵੀਰ ਸਰੋਤ, Getty Images

    • ਲੇਖਕ, ਸ਼ਰੂਤੀ ਮੇਨਨ ਅਤੇ ਉਪਾਸਨਾ ਭੱਟ
    • ਰੋਲ, ਬੀਬੀਸੀ ਰਿਐਲਟੀ ਚੈੱਕ

ਜੂਨ ਮਹੀਨੇ ਹੋਈ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਬਰਕਰਾਰ ਹੈ। ਇਸ ਝੜਪ ਵਿੱਚ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਸੀ।

ਹਾਲਾਂਕਿ ਦੋਵੇਂ ਦੇਸ਼ਾਂ ਦਰਮਿਆਨ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਜਾਰੀ ਹੈ, ਪਰ ਇਸ ਦੌਰਾਨ 'ਸਟੈਂਡ-ਆਫ਼' ਬਾਰੇ ਗੁੰਮਰਾਹਕੁੰਨ ਸਮੱਗਰੀ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ।

ਅਸੀਂ ਅਜਿਹੀ ਸਮੱਗਰੀ ਦੀ ਜਾਂਚ ਕੀਤੀ ਹੈ।

ਇਹ ਵੀ ਪੜ੍ਹੋ

ਦਾਅਵਾ - ਬਾਰਡਰ 'ਤੇ ਭੇਜੇ ਜਾ ਰਹੇ ਚੀਨੀ ਫੌਜੀ ਰੋ ਰਹੇ ਹਨ

ਭਾਰਤ-ਚੀਨ

ਟਵਿਟਰ ਯੂਜ਼ਰਸ ਵਲੋਂ ਸ਼ੇਅਰ ਕੀਤੀ ਜਾ ਰਹੀ ਇਹ ਵੀਡੀਓ ਤਾਈਵਾਨ ਦੇ ਮੀਡੀਆ ਵਲੋ ਸਤੰਬਰ 'ਚ ਵਿਖਾਈ ਗਈ ਸੀ ਜਿਸ ਤੋਂ ਬਾਅਦ ਇਹ ਵੀਡੀਓ ਭਾਰਤ ਵਿੱਚ ਵਾਇਰਲ ਹੋ ਗਈ।

ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਚੀਨੀ ਫੌਜੀ ਰੋ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਬਾਰਡਰ 'ਤੇ ਭੇਜਿਆ ਜਾ ਰਿਹਾ ਹੈ।

ਇਸ ਨੂੰ 300,000 ਤੋਂ ਵੱਧ ਵਾਰ ਵੇਖਿਆ ਗਿਆ ਅਤੇ ਭਾਰਤ ਦੇ ਜ਼ੀ ਨਿਊਜ਼ ਟੀਵੀ ਚੈਨਲ ਨੇ ਤਾਂ ਇਸ ਨੂੰ ਚਲਾਇਆ ਵੀ।

ਦਰਅਸਲ ਇਹ ਫੌਜੀ ਇੱਕ ਮਿਨੀ ਬਸ 'ਤੇ ਸਵਾਰ ਸੀ ਅਤੇ ਮੈਂਡਰਿਨ ਭਾਸ਼ਾ ਦਾ ਮਿਲਟ੍ਰੀ ਗਾਣਾ ਜੋ ਕਿ ਘਰ ਦੀ ਯਾਦ ਆਉਣ 'ਤੇ ਆਧਾਰਿਤ ਹੈ, ਗਾ ਰਹੇ ਸਨ। ਲਾਲ ਅਤੇ ਪੀਲੇ ਰੰਗ ਦੇ ਸੈਸ਼ 'ਤੇ "ਮਾਣ ਦੇ ਨਾਲ ਫੌਜ 'ਚ ਆਓ" ਲਿਖਿਆ ਹੈ।

ਪਰ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲ ਪਾਏ ਹਨ ਕਿ ਉਨ੍ਹਾਂ ਨੂੰ ਬਾਰਡਰ 'ਤੇ ਭਾਰਤ ਨਾਲ ਭਿੜਨ ਲਈ ਭੇਜਿਆ ਜਾ ਰਿਹਾ ਹੈ।

ਚੀਨੀ ਮੀਡੀਆ ਦਾ ਕਹਿਣਾ ਹੈ ਕਿ ਫੂਐਂਗ ਸ਼ਹਿਰ ਦੇ ਇਹ ਫੌਜੀ ਨਵੇਂ-ਨਵੇਂ ਮਿਲਟਰੀ 'ਚ ਭਰਤੀ ਹੋਏ ਸਨ ਅਤੇ ਆਪਣੇ ਪਰਿਵਾਰ ਤੋਂ ਵਿਛੜਨ ਕਾਰਨ ਦੁਖੀ ਸਨ।

ਚੀਨ ਦੇ ਇੱਕ ਲੋਕਲ ਮੀਡੀਆ ਹਾਊਸ ਨੇ ਵੀਚੈਟ ਐਪ 'ਤੇ 15 ਸਤੰਬਰ ਨੂੰ ਇਹ ਪੋਸਟ ਪਾਈ ਸੀ ਅਤੇ ਲਿਖਿਆ ਸੀ ਕਿ ਇਹ ਫੌਜੀ ਆਪਣੀ ਮਿਲਟਰੀ ਬੈਰਕ 'ਤੇ ਵਾਪਸ ਜਾ ਰਹੇ ਹਨ ਅਤੇ ਪੰਜ ਫੌਜੀਆਂ ਨੇ ਤਿਬੱਤ ਜਾਣ ਲਈ ਖੁਦ ਹਾਮੀ ਭਰੀ ਸੀ।

ਪਰ ਇਸ ਗੱਲ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਤਣਾਅ ਦੇ ਦੌਰਾਨ ਉਨ੍ਹਾਂ ਨੂੰ ਭਾਰਤ-ਚੀਨ ਦੀ ਸਰਹੱਦ 'ਤੇ ਭੇਜਿਆ ਜਾ ਰਿਹਾ ਹੈ।

22 ਸਤੰਬਰ ਨੂੰ ਚੀਨੀ ਭਾਸ਼ਾ ਵਾਲੀ ਗਲੋਬਲ ਟਾਈਮਜ਼ ਨੇ ਵੀ ਇਹ ਖ਼ਬਰ ਲਈ ਸੀ।

ਇਸ ਰਿਪੋਰਟ ਨੇ ਤਾਈਵਾਨੀ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਝੂਠੇ ਤੌਰ 'ਤੇ ਭਾਰਤ-ਚੀਨ ਵਿਵਾਦ ਨਾਲ ਜੋੜਨ ਦਾ ਇਲਜ਼ਾਮ ਲਗਾਇਆ ਹੈ।

ਦਾਅਵਾ - ਚੀਨੀ ਲਾਊਡਸਪੀਕਰਾਂ ’ਤੇ ਵੱਜ ਰਹੇ ਮਿਊਜ਼ਿਕ 'ਤੇ ਨੱਚਦੇ ਭਾਰਤੀ ਫੌਜੀਆਂ ਦੀ ਵੀਡੀਓ

ਭਾਰਤ-ਚੀਨ

16 ਸਤੰਬਰ ਨੂੰ, ਭਾਰਤੀ ਅਤੇ ਚੀਨੀ ਦੋਵਾਂ ਮੀਡੀਆ ਵਿੱਚ ਖ਼ਬਰਾਂ ਆਈਆਂ ਸਨ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਸਰਹੱਦ 'ਤੇ ਲਾਊਡ ਸਪੀਕਰ ਲਗਾਉਂਦੀ ਹੈ ਅਤੇ ਭਾਰਤੀ ਸੈਨਿਕਾਂ ਦਾ ਧਿਆਨ ਭਟਕਾਉਣ ਲਈ ਪੰਜਾਬੀ ਸੰਗੀਤ ਵਜਾਉਂਦੇ ਹਨ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ ਦੀ ਨਿਗਰਾਨੀ ਅਧੀਨ ਇੱਕ ਖੇਤਰ ਵਿੱਚ ਇਹ ਲਾਊਡ ਸਪੀਕਰ ਲਗਾਏ ਸਨ।

ਦੋਵਾਂ ਭਾਰਤੀ ਅਤੇ ਚੀਨੀ ਮੀਡੀਆ ਨੇ ਫੌਜ ਦੇ ਸਰੋਤਾਂ ਦੇ ਹਵਾਲੇ ਨਾਲ ਇਹ ਖ਼ਬਰ ਚੁੱਕੀ, ਪਰ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਚਿੱਤਰ ਜਾਂ ਵੀਡੀਓ ਸਾਂਝੇ ਨਹੀਂ ਕੀਤੇ ਗਏ ਅਤੇ ਭਾਰਤੀ ਫੌਜ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਅਜਿਹਾ ਕੁਝ ਹੋਇਆ ਜਾਂ ਨਹੀਂ।

ਫਿਰ ਵੀ, ਭਾਰਤ ਦੇ ਸੋਸ਼ਲ ਮੀਡੀਆ ਯੂਜ਼ਰਸ, ਭਾਰਤੀ ਸੈਨਿਕਾਂ ਦੀ ਪੰਜਾਬੀ ਗਾਣਿਆਂ 'ਤੇ ਨੱਚਣ ਵਾਲੀ ਪੁਰਾਣੀ ਵਿਡੀਓਜ਼ ਨੂੰ ਸ਼ੇਅਰ ਕਰ ਰਹੇ ਹਨ।

ਇਹ ਵੀਡੀਓ ਸਾਨੂੰ ਸਰਹੱਦ 'ਤੇ ਲਾਊਡ ਸਪੀਕਰ ਲਗਾਉਣ ਦੀ ਕਿਸੇ ਵੀ ਰਿਪੋਰਟ ਤੋਂ ਪਹਿਲਾਂ ਦੀ ਤਾਰੀਕ 'ਤੇ ਮਿਲੀਆਂ ਹਨ।

ਸਤੰਬਰ ਵਿੱਚ ਸ਼ੇਅਰ ਕੀਤੀ ਗਈ ਇੱਕ ਵਾਇਰਲ ਵੀਡੀਓ ਵਿੱਚ, ਪੰਜ ਸਿਪਾਹੀ ਇੱਕ ਪੰਜਾਬੀ ਗਾਣੇ 'ਤੇ ਨੱਚਦੇ ਦਿਖਾਈ ਦਿੱਤੇ ਹਨ।

ਇਸ ਦੇ 88,000 ਤੋਂ ਵੱਧ ਵਿਊਜ਼ ਸਨ ਅਤੇ ਯੂਜ਼ਰਸ ਦਾ ਦਾਅਵਾ ਹੈ ਕਿ ਇਸ 'ਚ ਲੱਦਾਖ ਦੀ ਭਾਰਤ-ਚੀਨ ਸਰਹੱਦ ਨਜ਼ਰ ਆ ਰਹੀ ਹੈ।

ਹਾਲਾਂਕਿ, ਰਿਵਰਸ-ਈਮੇਜ ਸਰਚ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਇਸ ਸਾਲ ਜੁਲਾਈ ਦੀ ਹੈ।

ਹਾਲਾਂਕਿ ਵੀਡੀਓ ਦੀ ਸਹੀ ਜਗ੍ਹਾ ਬਾਰੇ ਕੁਝ ਕਹਿਣਾ ਅਜੇ ਮੁਸ਼ਕਲ ਹੈ, ਉਸ ਸਮੇਂ ਦੀਆਂ ਖਬਰਾਂ ਤੋਂ ਪਤਾ ਚੱਲਦਾ ਹੈ ਕਿ ਇਹ ਭਾਰਤ-ਪਾਕਿਸਤਾਨ ਸਰਹੱਦ ਤੋਂ ਸੀ, ਨਾ ਕਿ ਦਾਅਵਾ ਕੀਤੇ ਜਾ ਰਹੇ ਭਾਰਤ-ਚੀਨ ਸਰਹੱਦ ਤੋਂ।

ਇਹ ਵੀ ਪੜ੍ਹੋ

ਦਾਅਵਾ - ਚੀਨ ਵੱਡੇ ਸਪੀਕਰਾਂ ਉੱਤੇ ਉੱਚੀ ਆਵਾਜ਼ 'ਤੇ ਗਾਣੇ ਲਗਾ ਰਿਹਾ ਹੈ ਜਿਸ ਨਾਲ ਭਾਰਤੀ ਫੌਜੀ ਜ਼ਖ਼ਮੀ ਹੋ ਗਏ

ਭਾਰਤ-ਚੀਨ

ਲਾਊਡ ਸਪੀਕਰਾਂ ਬਾਰੇ ਪਿਛਲੇ ਦਾਅਵੇ ਤੋਂ ਇਹ ਵੱਖਰਾ ਦਾਅਵਾ ਹੈ।

ਇੱਕ ਚੀਨੀ ਟਵਿੱਟਰ ਯੂਜ਼ਰ ਵਲੋ ਇੱਕ ਵੱਡੇ ਉਪਕਰਣ ਦੀ ਵੀਡੀਓ ਸ਼ੇਅਰ ਕੀਤੀ ਗਈ ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਭਾਰਤੀ ਕੈਪਾਂ ਕੋਲ ਉੱਚੀ ਆਵਾਜ਼ 'ਚ ਗਾਣੇ ਵਜਾਉਣ ਲਈ ਵਰਤਿਆ ਜਾਂਦਾ ਹੈ ਜਿਸ ਨਾਲ ਕੁਝ ਭਾਰਤੀ ਸੈਨਿਕ ਬਿਮਾਰ ਅਤੇ ਜ਼ਖਮੀ ਹੋ ਗਏ ਹਨ।

ਵੀਡਿਓ ਨੂੰ 200,000 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹੀ ਦਾਅਵੇ ਨਾਲ ਇੱਕ ਭਾਰਤੀ ਨਿਊਜ਼ ਚੈਨਲ 'ਤੇ ਵੀ ਦਿਖਾਇਆ ਗਿਆ ਹੈ।

ਵਾਇਰਲ ਕੀਤੀ ਗਈ ਕਲਿੱਪ ਅਸਲ ਵਿੱਚ ਮਾਰਚ 2016 ਦੀ ਇੱਕ ਯੂਟਿਊਬ ਵੀਡੀਓ ਹੈ ਜੋ ਕਿ ਇੱਕ ਚੀਨੀ-ਮੋਬਾਈਲ ਵਾਰਨਿੰਗ ਸਾਇਰਨ ਬਾਰੇ ਹੈ। ਇਸ ਨੂੰ ਐਮਰਜੈਂਸੀ ਸੁਰੱਖਿਆ ਉਪਕਰਣਾਂ ਵਾਲੀ ਇੱਕ ਫਰਮ ਨੇ ਬਣਾਇਆ ਸੀ।

ਫਰਮ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਵੀਡੀਓ 4.6 ਟਨ ਦਾ ਘੁੰਮਣ ਵਾਲਾ ਸਾਈਰਨ ਵਿਖਾਉਂਦੀ ਹੈ ਜਿਸ ਨੂੰ ਕੁਦਰਤੀ ਆਪਦਾ ਅਤੇ ਹੋਰ ਐਮਰਜੈਂਸੀ ਦੌਰਾਨ ਵਰਤਿਆ ਜਾਂਦਾ ਹੈ।

ਇਹ ਗਾਣੇ ਵਜਾਉਣ ਵਾਲਾ ਲਾਊਡ ਸਪੀਕਰ ਨਹੀਂ ਹੈ। ਇਹ ਸਾਫ਼ ਨਹੀਂ ਹੈ ਕਿ ਕੀ ਇਸ ਸਾਈਰਨ ਦੀ ਵਰਤੋ ਚੀਨੀ ਫੌਜ ਸਰਹੱਦ 'ਤੇ ਕਰਦੀ ਹੈ ਜਾਂ ਨਹੀਂ।

ਭਾਰਤੀ ਫੌਜੀਆਂ ਦੇ ਇਸ ਨਾਲ ਜ਼ਖ਼ਮੀ ਹੋਣ ਦੀ ਗੱਲ ਦੀ ਕੋਈ ਪੁਸ਼ਟੀ ਨਹੀਂ ਹੁੰਦੀ ਹੈ।

ਦਾਅਵਾ - ਭਾਰਤੀ ਸੁਰੱਖਿਆ ਬਲ ਦੇ ਬੱਸ ਹਾਦਸੇ ਨੂੰ ਭਾਰਤ-ਚੀਨ ਤਣਾਅ ਨਾਲ ਜੋੜਿਆ ਗਿਆ

ਭਾਰਤ-ਚੀਨ

21 ਸਤੰਬਰ ਨੂੰ ਚੀਨ ਦੇ ਇੱਕ ਟਵਿਟਰ ਯੂਜ਼ਰ ਨੇ ਵੀਡੀਓ ਪੋਸਟ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ, "ਭਾਰਤ ਸਰਹੱਦੀ ਗੱਲਬਾਤ ਨੂੰ ਲੈ ਕੇ ਚੀਨ ਨੂੰ ਨਹੀਂ ਮਿਲ ਸਕਦਾ ਕਿਉਂਕਿ ਇਸ ਨੂੰ ਆਪਣੇ ਫੌਜੀ ਮਰਨ ਤੋਂ ਬਚਾਉਣ ਦੀ ਜ਼ਰੂਰਤ ਹੈ।"

ਇਸ ਵੀਡੀਓ 'ਚ ਵਿਖਾਇਆ ਗਿਆ ਹੈ ਕਿ ਇੱਕ ਨਦੀ 'ਚ ਬੱਸ ਅੱਧੀ ਡੁੱਬ ਚੁੱਕੀ ਹੈ ਅਤੇ ਭਾਰਤੀ ਫੌਜੀ ਇਸ ਦੇ ਆਸੇ-ਪਾਸੇ ਖੜੇ ਹਨ ਜਿਸ ਨੂੰ ਭਾਰਤੀ ਆਰਮੀ ਵਲੋ "ਲੱਦਾਖ 'ਚ ਆਤਮਹੱਤਿਆ ਦੀ ਕੋਸ਼ਿਸ਼" ਕਿਹਾ ਗਿਆ।

ਇਸ ਵੀਡੀਓ ਨੂੰ 5000 ਤੋਂ ਵੱਧ ਵਾਰ ਵੇਖਿਆ ਗਿਆ।

ਇਹ ਸਹੀ ਵੀਡੀਓ ਹੈ ਪਰ ਇਹ ਭਾਰਤ-ਚੀਨ ਬਾਰਡਰ ਦੀ ਨਹੀਂ ਹੈ। ਇਹ ਛੱਤੀਸਗੜ ਦੀ ਵੀਡੀਓ ਹੈ। ਸਤੰਬਰ ਮਹੀਨੇ ਵਿੱਚ ਬੀਜਾਪੁਰ ਜ਼ਿਲ੍ਹੇ 'ਚ ਹੜ੍ਹ ਦੇ ਪਾਣੀ ਨਾਲ ਭਰੀ ਨਦੀ ਵਿੱਚ ਭਾਰਤੀ ਸੇਨਾ ਦੀ ਇੱਕ ਬੱਸ ਪਲਟ ਗਈ ਸੀ।

ਭਾਰਤੀ ਮੀਡੀਆ ਨੇ ਉਸ ਵੇਲੇ ਇਸ ਖ਼ਬਰ ਨੂੰ ਦਿਖਾਇਆ ਸੀ ਅਤੇ ਦੱਸਿਆ ਸੀ ਕਿ ਇਸ ਹਾਦਸੇ 'ਚ ਸਾਰੇ ਸੁਰੱਖਿਅਤ ਹਨ।

ਇਹ ਵੀ ਪੜ੍ਹੋ

ਇਹ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)