You’re viewing a text-only version of this website that uses less data. View the main version of the website including all images and videos.
ਭਾਰਤ- ਚੀਨ ਵਿਵਾਦ: ਚੀਨ ਨੇ ਕਿਉਂ ਕਿਹਾ ਕਿ ਉਹ ਭਾਰਤ ਲਈ ਖ਼ਤਰਾ ਨਹੀਂ - 5 ਅਹਿਮ ਬਿੰਦੂ
ਨਵੀਂ ਦਿੱਲੀ ਵਿਚ ਚੀਨ ਦੇ ਰਾਜਦੂਤ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਤੋਂ ਕੋਈ ਖ਼ਤਰਾ ਨਹੀਂ ਹੈ।
ਆਪਣੇ ਟਵਿੱਟ ਹੈਂਡਲ ਉੱਤੋਂ ਟਵੀਟ ਵਿਚ ਸੂਨ ਵੀਡੋਂਗ ਨੇ ਕਿਹਾ ਕਿ ਇਸਟੀਚਿਊਟ ਆਫ਼ ਚਾਈਨੀ ਸਟੱਡੀਜ਼ ਦੇ ਸੱਦੇ ਉੱਤੇ ਵੈੱਬਨਾਰ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ।
ਚੀਨੀ ਰਾਜਦੂਤ ਨੇ ਕੀਤੇ ਲਾਗਾਤਾਰ ਕਈ ਟਵੀਟ ਰਾਹੀ ਆਪਣੇ ਭਾਸ਼ਣ ਵਿੱਚ ਉਠਾਏ ਨੁਕਤਿਆਂ ਨੂੰ ਸਾਂਝਾ ਕੀਤਾ।
ਚੀਨੀ ਰਾਜਦੂਤ ਨੇ ਟਵਿੱਟਰ ਹੈਂਡਲ ਉੱਤੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਦੇ ਅਹਿਮ 5 ਬਿੰਦੂ ਕੁਝ ਇਸ ਤਰ੍ਹਾਂ ਹਨ
ਪਹਿਲਾ: ਚੀਨ ਸਾਂਤਮਈ ਤਰੱਕੀ ਲਈ ਬਚਨਬੱਧ ਹੈ ਅਤੇ ਇਹ ਭਾਰਤ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ।
ਚੀਨ ਦੀ ਬਜਾਇ ਨਾ ਦਿਖਣ ਵਾਲਾ ਵਾਇਰਸ ਖ਼ਤਰਾ ਹੈ, ਭਾਰਤ ਅਤੇ ਚੀਨ ਵਿਚਾਲੇ ਸ਼ਾਂਤਮਈ ਸਹਿਹੋਂਦ ਦੇ ਲੰਬੇ ਇਤਿਹਾਸ ਨੂੰ ਰੱਦ ਕਰਨਾ ਸੌੜੀ ਅਤੇ ਨੁਕਸਾਨਦਾਇਕ ਸੋਚ ਹੈ। ਸਾਡੀ ਭਾਰਤ ਨਾਲ ਗੁਆਂਢੀ ਦੋਸਤੀ ਸਦੀਆਂ ਪੁਰਾਣੀ ਹੈ ਜਦਕਿ ਅਸਥਾਈ ਮਤਭੇਦ ਅਤੇ ਸਮੱਸਿਆਵਾਂ ਕਾਰਨ ਖਤਰੇ ਦਿਖਦੇ ਹਨ।
ਦੂਜਾ: ਚੀਨ ਇੱਕ ਪ੍ਰਭੂਸੱਤਾ ਸੰਪੰਨ ਮੁਲਕ ਹੈ ਅਤੇ ਅਸੀਂ ਕਦੇ ਹਮਲਾਵਰ ਜਾਂ ਵਿਸਥਾਰਵਾਦੀ ਰੁਖ ਅਖਤਿਆਰ ਨਹੀਂ ਕੀਤਾ, ਚੀਨ ਨੇ ਸਿਰਫ਼ ਆਪਣੀ ਪ੍ਰਭੂਸੱਤਾ, ਕੌਮੀ ਸੁਰੱਖਿਆ ਅਤੇ ਵਿਕਾਸਮਈ ਹਿੱਤਾਂ ਦੀ ਰੱਖਿਆ ਕੀਤੀ ਹੈ।
ਤੀਜਾ : ਚੀਨ ਦੋਵਾਂ ਧਿਰਾਂ ਲਈ ਜਿੱਤ ਦੇ ਸਹਿਯੋਗ ਦੀ ਵਕਾਲਤ ਕਰਦਾ ਹੈ ਅਤੇ ਜ਼ੀਰੋ ਸਮ ਗੇਮ ਦਾ ਵਿਰੋਧੀ ਹੈ। ਸਾਡੇ ਅਰਥਚਾਰੇ ਇੱਕ ਦੂਜੇ ਦੇ ਪੂਰਕ, ਸਾਂਝੀ ਤਾਣੀਵਾਲੇ ਅਤੇ ਇੱਕ ਦੂਜੇ ਉੱਤੇ ਨਿਰਭਰ ਹਨ। ਧੱਕੇ ਨਾਲ ਵੱਖ ਕਰਨ ਦਾ ਨਤੀਜਾ ਘਾਟਾ ਹੀ ਘਾਟਾ ਹੋਵੇਗਾ।
ਚੌਥਾ:ਸਾਡੇ ਸਬੰਧ ਅੱਜ ਕਠਿਨ ਦੌਰ ਵਿਚੋਂ ਲੰਘ ਰਹੇ ਹਨ ਅਤੇ ਇਨ੍ਹਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਇਹ ਗੰਭੀਰ ਮੌਕੇ ਸਾਨੂੰ ਆਪਣੇ ਰਿਸ਼ਤਿਆਂ ਨੂੰ ਬਹੁਤ ਹੀ ਸੰਜੀਦਗੀ, ਸਾਂਤੀ ਅਤੇ ਤਰਕਵਾਦੀ ਤਰੀਕੇ ਨਾਲ ਲੈਣ ਚਾਹੀਦਾ ਹੈ।
ਪੰਜਾਵਾਂ : ਕੌਮਾਂਤਰੀ ਰੁਝਾਨ ਤੋਂ ਸੇਧ ਲੈਂਦਿਆਂ ਸਾਨੂੰ ਸ਼ੱਕ ਅਤੇ ਟਕਰਾਅ ਦਾ ਰਾਹ ਛੱਡ ਕੇ ਭਰਮ ਭੁਲੇਖਿਆ ਤੋਂ ਬਚਣਾ ਹੋਵੇਗਾ ਅਤੇ ਹਮੇਸ਼ਾ ਅੱਗੇ ਦੇਖ ਕੇ ਅੱਗੇ ਵਧਣਾ ਹੋਵੇਗਾ