ਕੋਰੋਨਾਵਾਇਰਸ ਵੈਕਸੀਨ ਬਾਰੇ ਗ਼ਲਤ ਤੇ ਗੁਮਰਾਹਕੁਨ ਹਨ ਇਹ ਦਾਅਵੇ - ਰਿਐਲਟੀ ਚੈੱਕ

ਤਸਵੀਰ ਸਰੋਤ, sopa images
- ਲੇਖਕ, ਜੈਕ ਗੁਡਮੈਨ ਅਤੇ ਫ਼ਲੋਰਾ ਕਾਰਮਿਕੇਲ
- ਰੋਲ, ਬੀਬੀਸੀ ਰਿਐਲਟੀ ਚੈੱਕ
ਇਸ ਹਫ਼ਤੇ ਔਕਸਫੋਰਡ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਦੇ ਟ੍ਰਾਇਲ ਨੂੰ ਲੈ ਕੇ ਭਾਵੇਂ ਵੱਡੀ ਸਫ਼ਲਤਾ ਮਿਲੀ ਹੋਵੇ ਪਰ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਗ਼ਲਤ ਦਾਅਵੇ ਕੀਤੇ ਜਾ ਰਹੇ ਹਨ। ਵੈਕਸੀਨ ਦੇ ਸੁਰੱਖਿਅਤ ਹੋਣ ਨੂੰ ਲੈ ਕੇ ਗੁਮਰਾਹ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਕੀਤੀਆਂ ਜਾ ਰਹੀਆਂ ਹਨ।
ਹਾਲ ਹੀ ਦੇ ਸਾਲਾਂ ਵਿੱਚ ਟੀਕਾਕਨ ਦੇ ਵਿਰੋਧ ਵਿੱਚ ਚਲਾਏ ਜਾ ਰਹੇ ਆਨਲਾਈਨ ਅਭਿਆਨ ਨੇ ਜ਼ੋਰ ਫੜ ਲਿਆ ਹੈ ਅਤੇ ਹੁਣ ਇਸ ਦਾ ਨਿਸ਼ਾਨਾ ਕੋਰੋਨਾਵਾਇਰਸ ਦੇ ਟੀਕਿਆਂ ਦੇ ਦਾਅਵਿਆਂ ਉੱਤੇ ਕੇਂਦਰਿਤ ਹੋ ਚੁੱਕਿਆ ਹੈ।

DNA ਉੱਤੇ ਪੈਣ ਵਾਲੇ ਅਸਰ ਨਾਲ ਜੁੜਿਆ ਦਾਅਵਾ
ਸੋਸ਼ਲ ਮੀਡੀਆ ਉੱਤੇ ਅੱਜ-ਕੱਲ੍ਹ ਇੱਕ ਵੀਡੀਓ ਕਾਫ਼ੀ ਚੱਲ ਰਿਹਾ ਹੈ, ਜੋ ਕਥਿਤ ਤੌਰ 'ਤੇ ਆਸਟੀਓਪੈਥ ਕੈਰੀ ਮਡੇਜ ਦਾ ਦੱਸਿਆ ਜਾ ਰਿਹਾ ਹੈ। ਇਸ 'ਚ ਕੋਰੋਨਾਵਾਇਰਸ ਦੇ ਵੈਕਸੀਨ ਨਾਲ ਜੁੜੇ ਗ਼ਲਤ ਦਾ ਦਾਅਵੇ ਕੀਤੇ ਗਏ ਹਨ।

ਤਸਵੀਰ ਸਰੋਤ, Social Media
ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ DNA ਵਿੱਚ ਬਦਲਾਅ ਲਿਆ ਦੇਵੇਗਾ।
ਵੀਡੀਓ ਵਿੱਚ ਕਿਹਾ ਗਿਆ ਹੈ, ''ਕੋਵਿਡ-19 ਦਾ ਵੈਕਸੀਨ ਇਸ ਤਰ੍ਹਾਂ ਨਾਲ ਬਣਾਇਆ ਜਾ ਰਿਹਾ ਹੈ ਜੋ ਸਾਨੂੰ ਅਨੁਵੰਸ਼ਿਕ ਤੌਰ 'ਤੇ ਬਦਲ ਦੇਵੇਗਾ।''
ਵੀਡੀਓ ਵਿੱਚ ਬਿਨਾਂ ਕਿਸੇ ਤਸਦੀਕ ਦੇ ਇਹ ਵੀ ਦਾਅਵਾ ਹੈ ਕਿ ''ਵੈਕਸੀਨ ਸਾਨੂੰ ਕਿਸੇ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਦੇ ਇੰਟਰਫੇਸ ਨਾਲ ਵੀ ਜੋੜ ਦੇਵੇਗਾ।''

ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ
ਵਿਸ਼ਵ ਸਿਹਤ ਸੰਗਠਨ ਮੁਤਾਬਕ ਅਜੇ ਦੁਨੀਆਂ ਭਰ 'ਚ ਕੋਰੋਨਾ ਦੇ 25 ਵੱਖ-ਵੱਖ ਵੈਕਸੀਨਾਂ ਦਾ ਟ੍ਰਾਇਲ ਚੱਲ਼ ਰਿਹਾ ਹੈ ਪਰ ਇਸ ਵਿੱਚੋਂ ਕੋਈ ਵੀ ਇਨਸਾਨਾਂ ਦੇ ਡੀਐੱਨਏ ਨੂੰ ਪ੍ਰਭਾਵਿਤ ਕਰਨ ਵਾਲਾ ਨਹੀਂ ਹੈ ਅਤੇ ਨਾ ਹੀ ਕਿਸੇ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਦੇ ਇੰਟਰਫੇਸ ਨਾਲ ਜੋੜਨ ਦੀ ਤਕਨੀਕ ਇਸ 'ਚ ਮੌਜੂਦ ਹੈ।
ਵੈਕਸੀਨ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਸਾਡੇ ਇਮਿਊਨ ਸਿਸਟਮ ਨੂੰ ਵਾਇਰਸ ਨਾਲ ਲੜਨ ਲਈ ਤਿਆਰ ਕਰਦੇ ਹਨ।
ਕੈਰੀ ਮਡੇਜ ਕਈ ਹੋਰ ਵੀ ਗ਼ਲਤ ਦਾਅਵੇ ਕਰਦੇ ਹਨ। ਇਸ ਵਿੱਚੋਂ ਇੱਕ ਦਾਅਵਾ ਉਨ੍ਹਾਂ ਦਾ ਇਹ ਵੀ ਹੈ ਕਿ, ''ਵੈਕਸੀਨ ਦੇ ਟ੍ਰਾਇਲ ਦੇ ਦੌਰਾਨ ਇਸ ਦੇ ਸੁਰੱਖਿਅਤ ਹੋਣ ਨੂੰ ਲੈ ਕੇ ਕਿਸੇ ਵੀ ਵਿਗਿਆਨਕ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ।''
ਬੀਬੀਸੀ ਆਨਲਾਈਨ ਹੈਲਥ ਐਡੀਟਰ ਮਿਸ਼ੇਲ ਰਾਬਰਟਸ ਕਹਿੰਦੇ ਹਨ, ''ਇਸਤੇਮਾਲ ਲਈ ਅਪਣਾਏ ਜਾਣ ਤੋਂ ਪਹਿਲਾਂ ਨਵੇਂ ਵੈਕਸੀਨ ਦੇ ਸੁਰੱਖਿਅਤ ਹੋਣ ਨੂੰ ਲੈਕੇ ਪੂਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਅਤੇ ਸਾਰੇ ਮਾਪਦੰਡਾਂ ਦਾ ਪਾਲਣ ਵੀ ਕੀਤਾ ਜਾਂਦਾ ਹੈ।''
ਬੀਬੀਸੀ ਨੇ ਕੈਰੀ ਤੋਂ ਉਨ੍ਹਾਂ ਦੇ ਦਾਅਵਿਆਂ ਨੂੰ ਲੈ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਇਸ ਲੇਖ ਦੇ ਛਪਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ।

ਤਸਵੀਰ ਸਰੋਤ, AFP
ਸਭ ਤੋਂ ਪਹਿਲਾਂ ਇਸ ਨੂੰ ਜੂਨ ਵਿੱਚ ਯੂ-ਟਿਊਬ ਉੱਤੇ ਪਾਇਆ ਗਿਆ। ਉੱਥੇ ਇਸ ਨੂੰ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਹੁਣ ਇਸ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਉੱਤੇ ਵੀ ਕਾਫ਼ੀ ਦੇਖਿਆ ਜਾ ਰਿਹਾ ਹੈ।
ਦੱਖਣੀ ਅਫ਼ਰੀਕਾ ਦੀ ਇੱਕ ਵਿਗਿਆਨੀ ਸਾਰਾ ਡਾਉਂਸ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਸਭ ਤੋਂ ਪਹਿਲਾਂ ਇਹ ਵੀਡੀਓ ਉਨ੍ਹਾਂ ਨੂੰ ਦਿਖਾਇਆ ਸੀ। ਉਨ੍ਹਾਂ ਦੀ ਮਾਂ ਜਿਸ ਪ੍ਰੇਅਰ ਗਰੁੱਪ ਨਾਲ ਜੁੜੇ ਹਨ, ਉੱਥੇ ਇਹ ਵੀਡੀਓ ਸ਼ੇਅਰ ਹੋਇਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਇਸ ਗਰੁੱਪ ਵਿੱਚ ਇਸ ਵੀਡੀਓ 'ਚ ਕੀਤੇ ਗਏ ਦਾਅਵਿਆਂ ਦੀ ਪੋਲ ਖੋਲ੍ਹਦੀ ਆਪਣੀ ਜਾਣਕਾਰੀਆਂ ਸ਼ੇਅਰ ਕੀਤੀਆਂ। ਉਹ ਕਹਿੰਦੇ ਹਨ, ''ਹੁਣ ਗਰੁੱਪ ਵਿੱਚ ਸਹੀ-ਸਹੀ ਜਾਣਕਾਰੀ ਉਨ੍ਹਾਂ ਲੋਕਾਂ ਨੂੰ ਮਿਲੀ ਹੈ, ਜਿਸ ਨੂੰ ਲੈ ਕੇ ਮੈਂ ਬਹੁਤ ਖ਼ੁਸ਼ ਹਾਂ।''

ਵੈਕਸੀਨ ਦੇ ਟ੍ਰਾਇਲ ਨੂੰ ਲੈ ਕੇ ਹੋਰ ਦਾਅਵੇ
ਜਦੋਂ ਔਕਸਫੋਰਡ ਯੂਨੀਵਰਸਿਟੀ ਵੱਲ਼ੋਂ ਕੀਤੇ ਜਾ ਰਹੇ ਵੈਕਸੀਨ ਟ੍ਰਾਇਲ ਦੇ ਸ਼ੁਰੂਆਤੀ ਨਤੀਜਿਆਂ ਦੀ ਖ਼ਬਰ ਛਪੀ ਤਾਂ ਕਈ ਫੇਸਬੁੱਕ ਗਰੁੱਪ ਵਿੱਚ ਕੋਰੋਨਾਵਾਇਰਸ ਦੇ ਵੈਕਸੀਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ।
ਕੁਝ ਫੇਸਬੁੱਕ ਯੂਜ਼ਰਜ਼ ਨੇ ਲਿਖਿਆ ਕਿ ਉਨ੍ਹਾਂ ਨੂੰ ਵੈਕਸੀਨ ਨਹੀਂ ਚਾਹੀਦੀ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ 'ਗਿਨੀ ਪਿਗ' ਦੀ ਤਰ੍ਹਾਂ ਵਰਤੇ ਜਾਣਗੇ ਅਤੇ 'ਬੇਪਰਵਾਹ ਰਫ਼ਤਾਰ ਦੇ ਨਾਲ ਇਸ ਦਾ 'ਉਤਪਾਦਨ' ਕੀਤਾ ਜਾਵੇਗਾ।

ਤਸਵੀਰ ਸਰੋਤ, Social Media
ਵੈਕਸੀਨ ਨੂੰ ਵਿਕਸਿਤ ਕਰਨ ਦੀ ਜਲਦਬਾਜ਼ੀ ਕਾਰਨ ਇਸ ਦੇ ਸੁਰੱਖਿਅਤ ਹੋਣ ਨੂੰ ਲੈ ਕੇ ਖ਼ਦਸ਼ੇ ਹੋ ਸਕਦੇ ਹਨ।
ਪਰ ਔਕਸਫੋਰਡ ਗਰੁੱਪ ਦੇ ਮੁਖੀ ਪ੍ਰੋਫ਼ੈਸਰ ਐਂਡਰਿਊ ਪੋਲਾਰਡ ਨੇ ਬੀਬੀਸੀ ਨੂੰ ਦੱਸਿਆ ਕਿ ਵੈਕਸੀਨ ਦੇ ਟ੍ਰਾਇਲ ਨਾਲ ਜੁੜੀ ਸਾਰੀ ਸੁਰੱਖਿਆ ਪ੍ਰਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ। ਜਿਹੜੇ ਮੁਲਕਾਂ ਵਿੱਚ ਵੈਕਸੀਨ ਦੇ ਟ੍ਰਾਇਲ ਹੋ ਰਹੇ ਹਨ, ਉੱਥੇ ਸੁਰੱਖਿਆ ਰਿਪੋਰਟਸ ਦਾ ਵੀ ਖ਼ਿਆਲ ਰੱਖਿਆ ਜਾ ਰਿਹਾ ਹੈ।
ਪਹਿਲੇ ਦੋ ਪੜਾਅ ਦਾ ਟ੍ਰਾਇਲ ਤੇਜ਼ੀ ਨਾਲ ਇਸ ਲਈ ਹੋ ਸਕਿਆ ਕਿਉਂਕਿ ਕੋਰੋਨਾਵਾਇਰਸ ਦੀ ਵੈਕਸੀਨ ਉੱਤੇ ਔਕਸਫੋਰ਼ਡ ਵਿੱਚ ਪਹਿਲਾਂ ਤੋਂ ਹੀ ਕਈ ਕੰਮ ਹੋ ਚੁੱਕੇ ਸਨ। ਵੈਕਸੀਨ ਦੀ ਲੋੜ ਨੂੰ ਦੇਖਦਿਆਂ ਪ੍ਰਸ਼ਾਸਨਿਕ ਅਤੇ ਫੰਡਿਗ ਦੇ ਪੱਧਰ ਉੱਤੇ ਤੇਜ਼ੀ ਨਾਲ ਕੰਮ ਹੋ ਸਕਿਆ ਅਤੇ ਵਲੰਟੀਅਰ ਲੱਭਣ ਵਿੱਚ ਵੀ ਜ਼ਿਆਦਾ ਵਕਤ ਨਹੀਂ ਦੇਣਾ ਪਿਆ।
ਪ੍ਰੋ. ਪੋਲਾਰਡ ਕਹਿੰਦੇ ਹਨ ਕਿ ਟ੍ਰਾਇਲ ਜਦੋਂ ਤੀਜੇ ਪੜਾਅ ਵਿੱਚ ਪਹੁੰਚੇਗਾ ਤਾਂ ਸਾਈਡ ਇਫ਼ੈਕਟ ਦੀ ਪੜਤਾਲ ਕਰਨ ਲਈ ਹਜ਼ਾਰਾਂ ਵਲੰਟੀਅਰ ਦੀ ਲੋੜ ਪਏਗੀ। ਪਹਿਲੇ ਦੋ ਪੜਾਅ ਵਿੱਚ ਕੋਈ ਖ਼ਤਰਨਾਕ ਸਾਈਡ ਇਫ਼ੈਕਟ ਦੇਖਣ ਨੂੰ ਨਹੀਂ ਮਿਲਿਆ। ਜਿਹੜੇ ਲੋਕਾਂ ਉੱਤੇ ਟ੍ਰਾਇਲ ਹੋਇਆ, ਉਨ੍ਹਾਂ ਵਿੱਚੋਂ ਲਗਭਗ 16-18 ਫੀਸਦੀ ਵਿੱਚ ਸਿਰਫ਼ ਮਾਮੂਲੀ ਬੁਖ਼ਾਰ ਦੇਖਣ ਨੂੰ ਮਿਲਿਆ ਹੈ।
ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਈਡ ਇਫ਼ੈਕਟ ਨੂੰ ਪੈਰਾਸੀਟਾਮੋਲ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ।
ਜਦੋਂ ਔਕਸਫੋਰਡ ਵਿੱਚ ਚੱਲ ਰਹੇ ਵੈਕਸੀਨ ਟ੍ਰਾਇਲ ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਪਹਿਲਾ ਵਲੰਟੀਅਰ ਟ੍ਰਾਇਲ ਦੌਰਾਨ ਮਰ ਗਿਆ ਹੈ।
ਇਸ ਦਾਅਵੇ ਨੂੰ ਬੀਬੀਸੀ ਮੈਡੀਕਲ ਰਿਪੋਰਟਰ ਫਰਗੁਸ ਵਾਲਸ਼ ਨੇ ਉਸ ਵਲੰਟੀਅਰ ਦਾ ਇੰਟਰਵਿਊ ਕਰ ਕੇ ਤੁਰੰਤ ਰੱਦ ਕੀਤਾ ਸੀ।

ਵੈਕਸੀਨ ਤੇ ਸਪੈਨਿਸ਼ ਫਲੂ ਨੂੰ ਲੈ ਕੇ ਗ਼ਲਤ ਦਾਅਵੇ
1918 ਵਿੱਚ ਆਏ ਸਪੇਨਿਸ਼ ਫਲੂ ਵਿੱਚ ਵੈਕਸੀਨ ਦੀ ਵਜ੍ਹਾ ਕਰਕੇ ਪੰਜ ਕਰੋੜ ਲੋਕਾਂ ਦੇ ਮਰਣ ਨਾਲ ਜੁੜਿਆ ਮੀਮ ਸੋਸ਼ਲ ਮੀਡੀਆ ਉੱਤੇ ਵਾਇਰਲ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਇੱਕ ਗ਼ਲਤ ਜਾਣਕਾਰੀ ਹੈ।
ਯੂਐੱਸ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਸ ਵੇਲੇ ਕੋਈ ਵੈਕਸੀਨ ਹੀ ਨਹੀਂ ਸੀ।

ਤਸਵੀਰ ਸਰੋਤ, Social Media
ਇਤਿਹਾਸਕਾਰ ਅਤੇ ਲੇਖਕ ਮਾਰਕ ਹੋਨਿੰਗਸਬਾਮ ਦਾ ਕਹਿਣਾ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਦੇ ਵਿਗਿਆਨੀ ਉਸ ਵੇਲੇ ਤੱਕ ਮਾਮੂਲੀ ਬੈਕਟੇਰਿਅਲ ਵੈਕਸੀਨ ਉੱਤੇ ਕੰਮ ਕਰ ਰਹੇ ਸਨ ਪਰ ਅੱਜ ਵਾਂਗ ਕੋਈ ਵੈਕਸੀਨ ਨਹੀਂ ਹੁੰਦਾ ਸੀ। ਉਸ ਵੇਲੇ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਕਿ ''ਇੰਫ਼ਲੂਏਂਜਾ ਕੋਈ ਵਾਇਰਸ ਸੀ।''
ਉਸ ਵੇਲੇ ਸਪੇਨਿਸ਼ ਫਲੂ ਨਾਲ ਲੋਕਾਂ ਦੇ ਮਰਣ ਦੇ ਦੋ ਕਾਰਣ ਸਨ। ਇੱਕ ਤਾਂ ਫਲੂ ਦੀ ਲਾਗ ਅਤੇ ਦੂਜਾ ਲਾਗ ਦੌਰਾਨ ਇਮਿਊਨ ਸਿਸਟਮ ਉੱਤੇ ਜ਼ਿਆਦਾ ਜ਼ੋਰ ਪੈਣ ਨਾਲ ਫ਼ੇਫੜਿਆਂ ਵਿੱਚ ਪਾਣੀ ਭਰ ਜਾਣਾ।





ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












