You’re viewing a text-only version of this website that uses less data. View the main version of the website including all images and videos.
ਦੁਨੀਆਂ ਦੀ ਉਹ ਥਾਂ ਜਿੱਥੇ ਸਭ ਤੋਂ ਜ਼ਿਆਦਾ ਅਸਮਾਨੀ ਬਿਜਲੀ ਡਿਗਦੀ ਹੈ
- ਲੇਖਕ, ਐਲਾ ਡੇਵਿਸ
- ਰੋਲ, ਬੀਬੀਸੀ
ਇੱਕ ਕਹਾਵਤ ਹੈ, “ਬਿਜਲੀ ਕਦੇ ਵੀ ਇੱਕ ਥਾਂ ’ਤੇ ਦੂਜੀ ਵਾਰ ਨਹੀਂ ਡਿਗਦੀ” ਪਰ ਵੈਨਜ਼ੂਏਲਾ ਵਿੱਚ ਇਹ ਕਹਾਵਤ ਝੂਠੀ ਸਾਬਤ ਹੋ ਜਾਂਦੀ ਹੈ। ਵੈਨਜ਼ੂਏਲਾ ਦੀ ਲੇਕ ਮਾਰਾਕੈਬੋ (Maracaibo) ਵਿਖੇ ਹਰ ਘੰਟੇ ਹਜ਼ਾਰਾਂ ਵਾਰ ਬਿਜਲੀ ਡਿਗਦੀ ਹੈ।
ਇਸ ਵਰਤਾਰੇ ਨੂੰ ਬੇਕਨ ਆਫ਼ ਮਾਰਾਕੈਬੋ, ਕੈਟਾਟੁੰਬੋ ਲਾਈਟਨਿੰਗ ਅਤੇ ਐਵਰਲਾਸਟਿੰਗ ਸਟੋਰਮ ਵਰਗੇ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ।
ਹਾਲਾਂਕਿ ਐਵਰਲਾਸਟਿੰਗ ਵਾਲੀ ਗੱਲ ਥੋੜ੍ਹੀ ਅਤਿਕਥਨੀ ਲੱਗ ਸਕਦੀ ਹੈ ਪਰ ਜਿੱਥੇ ਜਾ ਕੇ ਕੈਟਾਟੁੰਬੋ ਨਦੀ ਮਾਰਾਕੈਬੋ ਝੀਲ ਵਿੱਚ ਮਿਲਦੀ ਹੈ ਉੱਥੇ ਹਰ ਸਾਲ ਔਸਤ 260 ਤੂਫ਼ਾਨ ਆਉਂਦੇ ਹਨ।
ਰਾਤ ਨੂੰ ਅਕਾਸ਼ ਹਜ਼ਾਰਾਂ ਕੁਦਰਤੀ ਟਿਊਬਾਂ ਦੀ ਰੌਸ਼ਨੀ ਨਾਲ ਭਰ ਉੱਠਦਾ ਹੈ।
ਇਹ ਵੀ ਪੜ੍ਹੋ:
ਗਰਮੀਆਂ ਵਿੱਚ ਬਿਜਲੀ ਡਿੱਗਣਾ ਆਮ ਗੱਲ ਹੈ ਤੇ ਅਸੀਂ ਸਾਰੇ ਇਸ ਤੋਂ ਵਾਕਫ਼ ਹਾਂ। ਇਸ ਵਿੱਚ ਆਮ ਗਿਆਨ ਵਿੱਚ ਇੱਕ ਵਾਧਾ ਵੀ ਹੈ। ਉਹ ਇਹ ਕਿ ਭੂਮੱਧ ਰੇਖਾ ਦੇ ਨਾਲ ਲਗਦੇ ਇਲਾਕੇ ਜਿੱਥੇ ਤਾਪਮਾਨ ਜ਼ਿਆਦਾਤਰ ਉੱਚਾ ਰਹਿੰਦਾ ਹੈ। ਉੱਥੇ ਅਕਾਸ਼ ਸਾਰਾ ਸਾਲ ਹੀ ਦਹਾੜਾਂ ਪਾਉਂਦਾ ਰਹਿੰਦਾ ਹੈ।
ਕੇਂਦਰੀ ਅਫ਼ਰੀਕੀ ਦੇਸ਼ ਲੋਕਤੰਤਰੀ ਗਣਤਰਾਜ ਕੌਂਗੋਨੂੰ ਦੁਨੀਆਂ ਦੇ ਬਿਜਲ-ਤੂਫ਼ਾਨਾਂ ਦਾ ਕੇਂਦਰ ਮੰਨਿਆ ਜਾਂਦਾ ਹੈ। ਇੱਥੋਂ ਦੇ ਇੱਕ ਪਹਾੜੀ ਪਿੰਡ ਕਿਫੂਕਾ ਵਿੱਚ ਪ੍ਰਤੀ ਵਰਗ ਕਿਲੋਮੀਟਰ ਖੇਤਰ ਵਿੱਚ ਹਰ ਸਾਲ ਲਗਭਗ 158 ਵਾਰ ਬਿਜਲੀ ਡਿਗਦੀ ਹੈ।
ਇਸ ਮਾਮਲੇ ਵਿੱਚ ਕਿਫੂਕਾ ਦੀ ਸਰਦਾਰੀ ਉਦੋਂ ਤੱਕ ਹੀ ਕਾਇਮ ਰਹੀ ਜਦੋਂ ਤੱਕ ਹੋਰ ਜਾਣਕਾਰੀ ਹਾਸਲ ਨਹੀਂ ਹੋ ਗਈ।
ਸਾਲ 2014 ਦੇ ਨਾਸਾ ਦੇ ਅੰਕੜਿਆਂ ਮੁਤਾਬਕ, ਅਪ੍ਰੈਲ ਤੋਂ ਮਈ ਦੇ ਮਹੀਨਿਆਂ ਦੌਰਾਨ ਜਦੋਂ ਮਾਨਸੂਨ ਆਉਂਦਾ ਹੈ ਤਾਂ ਇੱਥੇ ਬਿਜਲੀ ਦੀ ਗਤੀਵਿਧੀ ਵਧ ਜਾਂਦੀ ਹੈ।
ਜਦ ਕਿ ਵੈਨਜ਼ੂਏਲਾ ਦੀ ਲੇਕ ਮਾਰਾਕੈਬੋ ਦਾ ਨਾਂਅ ਹਰ ਸਾਲ ਪ੍ਰਤੀ ਕਿੱਲੋਮੀਟਰ 250 ਬਿਜਲੀਆਂ ਡਿੱਗਣ ਕਰਕੇ ਹੈ।
ਇੱਥੇ ਜਨਵਰੀ ਅਤੇ ਫ਼ਰਵਰੀ ਦੇ ਖ਼ੁਸ਼ਕ ਮਹੀਨਿਆਂ ਵਿੱਚ ਤਾਂ ਕੁਝ ਸ਼ਾਂਤੀ ਰਹਿੰਦੀ ਹੈ ਪਰ ਅਕਤੂਬਰ ਦੇ ਆਸ-ਪਾਸ ਦੇ ਸਿੱਲੇ ਮੌਸਮ ਵਿੱਚ ਤਾਂ ਅਕਾਸ਼ ਪੂਰੀਆਂ ਦਹਾੜਾਂ ਮਾਰਦਾ ਹੈ। ਇਸ ਸਮੇਂ ਦੌਰਾਨ ਤਾਂ ਤੁਸੀਂ ਇੱਕ ਮਿੰਟ ਵਿੱਚ ਔਸਤ 28 ਵਾਰ ਬਿਜਲੀ ਚਮਕਦੀ ਵੀ ਦੇਖ ਸਕਦੇ ਹੋ।
ਜਨਵਰੀ ਅਤੇ ਫਰਵਰੀ ਦੇ ਖੁਸ਼ਕ ਮਹੀਨਿਆਂ ਵਿੱਚ ਬਿਜਲਈ ਤੂਫ਼ਾਨਾਂ ਦਾ ਆਉਣਾ ਸੌਖਾ ਹੋ ਜਾਂਦਾ ਹੈ, ਪਰ ਗਿੱਲੇ ਮੌਸਮ ਵਿੱਚ ਅਕਤੂਬਰ ਦੇ ਆਸ ਪਾਸ ਬਿਜਲਈ ਤੂਫ਼ਾਨ ਚਰਮ ’ਤੇ ਹੁੰਦੇ ਹਨ। ਸਾਲ ਦੇ ਇਸ ਸਮੇਂ ਦੌਰਾਨ ਹਰੇਕ ਮਿੰਟ ਵਿੱਚ ਔਸਤ 28 ਵਾਰ ਬਿਜਲੀ ਚਮਕਦੀ ਹੈ।
ਮਾਹਰ ਕਈ ਦਹਾਕਿਆਂ ਤੋਂ ਇਸ ਵਿਲੱਖਣ ਵਰਤਾਰੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। 1960 ਦੇ ਦਹਾਕੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇੱਥੋਂ ਦੀ ਜ਼ਮੀਨ ਵਿਚਲੇ ਯੂਰੇਨੀਅਮ ਦੇ ਭੰਡਾਰ ਬਿਜਲੀ ਨੂੰ ਆਕਰਸ਼ਿਤ ਕਰਦੇ ਹਨ।
ਹਾਲ ਹੀ ਵਿੱਚ ਵਿਗਿਆਨੀਆਂ ਨੇ ਸੁਝਾਇਆ ਕਿ ਇਨ੍ਹਾਂ ਦੋਹਾਂ ਵਿੱਚੋਂ ਕੋਈ ਵੀ ਥਿਊਰੀ ਹਾਲੇ ਸਾਬਿਤ ਨਹੀਂ ਹੋ ਸਕੀ ਹੈ। ਫਿਲਹਾਲ ਬਿਜਲੀ ਚਮਕਣ ਦੇ ਇਸ ਰਿਕਾਰਡ ਤੋੜ ਵਰਤਾਰੇ ਲਈ ਟੋਪੋਗਰਾਫ਼ੀ ਅਤੇ ਹਵਾ ਦੇ ਪੈਟਰਨ ਦੇ ਸੰਜੋਗ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਡਾ. ਡੈਨੀਅਲ ਸੇਸਿਲ ਦੱਸਦੇ ਹਨ, “ਬਿਜਲੀ ਡਿੱਗਣ ਦੇ ਬਹੁਤ ਸਾਰੇ ਹੌਟਸਪਾਟ ਇਸ ਖੇਤਰ ਦੀਆਂ ਭੂਗੋਲਿਕ ਪਹਾੜੀ ਢਲਾਣਾਂ ਅਤੇ ਘੁਮਾਅਦਾਰ ਸਮੁੰਦਰੀ ਤੱਟ ਅਤੇ ਇਨ੍ਹਾਂ ਦਾ ਸੰਜੋਗ ਹੈ।”
“ਅਜਿਹੀਆਂ ਅਨਿਯਮਤਾਵਾਂ ਹੋਣ ਕਾਰਨ ਹਵਾ ਦੇ ਪੈਟਰਨ ਅਤੇ ਗਰਮੀ ਜਾਂ ਠੰਢ ਪੈਦਾ ਹੋਣ ਦੇ ਪੈਟਰਨ ਬਿਜਲਈ ਤੂਫ਼ਾਨ ਦੀ ਸੰਭਾਵਨਾ ਨੂੰ ਵਧਾ ਸਕਦੇ ਹਨ।”
ਉੱਤਰ-ਪੱਛਮੀ ਵੈਨਜ਼ੂਏਲਾ ਵਿੱਚ ਦੱਖਣੀ ਅਮਰੀਕੀ ਦੀ ਸਭ ਤੋਂ ਵੱਡੀ ਝੀਲ ਕੈਰੇਬੀਅਨ ਸਾਗਰ ਵਿੱਚ ਰਲਣ ਲਈ ਮਾਰਾਕੈਬੋ ਸ਼ਹਿਰ ਵਿੱਚੋਂ ਲੰਘਦੀ ਹੈ। ਇਹ ਐਂਡੀਜ਼ ਪਹਾੜਾਂ ਨਾਲ ਤਿੰਨ ਪਾਸਿਆਂ ਤੋਂ ਘਿਰੀ ਹੋਈ ਹੈ।
ਦਿਨੇ ਸੂਰਜ ਗਰਮ ਖੰਡੀ ਝੀਲ ਅਤੇ ਆਲੇ ਦੁਆਲੇ ਦੇ ਖੇਤਰ ਵਿਚਲੇ ਪਾਣੀ ਦੀ ਭਾਫ਼ ਬਣਾ ਦਿੰਦਾ ਹੈ। ਜਿਵੇਂ-ਜਿਵੇਂ ਰਾਤ ਢਲਣ ਲਗਦੀ ਹੈ, ਸਮੁੰਦਰ ਤੋਂ ਆਉਣ ਵਾਲੀਆਂ ਠੰਢੀਆਂ ਪੌਣਾਂ ਇਸ ਹਵਾ ਨੂੰ ਪਹਾੜਾਂ ਵੱਲੋਂ ਆਉਂਦੀ ਠੰਢੀ ਹਵਾ ਵਿੱਚ ਧੱਕ ਦਿੰਦੀਆਂ ਹਨ।
ਗਰਮ ਹਵਾ ਉੱਪਰ ਉੱਠ ਕੇ ਸੰਘਣੇ ਬੱਦਲ ਬਣਾਉਂਦੀ ਹੈ ਜੋ ਜ਼ਮੀਨ ਤੋਂ 12 ਕਿੱਲੋਮੀਟਰ (39,000 ਫੁੱਟ) ਦੀ ਉੱਚਾਈ ਤੱਕ ਪਹੁੰਚ ਜਾਂਦੇ ਹਨ।
ਇਨ੍ਹਾਂ ਤੂਫ਼ਾਨੀ ਬੱਦਲ ਬਾਹਰੋਂ ਤਾਂ ਸ਼ਾਂਤ ਦਿਸਦੇ ਹਨ ਪਰ ਅੰਦਰ ਜੰਗ ਛਿੜੀ ਹੁੰਦੀ ਹੈ ਜਿੱਥੇ ਵਧਦੀ ਨਮੀ ਵਾਲੀ ਹਵਾ ਵਿੱਚ ਜਲ-ਵਾਸ਼ਪ ਠੰਢੀ ਹਵਾ ਵਿੱਚ ਬਰਫ਼ ਦੇ ਫੰਭਿਆ ਨਾਲ ਟਕਰਾਉਂਦੇ ਹਨ। ਜਿਸ ਨਾਲ ਸਥਿਰ (ਸਟੈਟਿਕ) ਚਾਰਜ ਬਣਦਾ ਹੈ ਜਿਸ ਨਾਲ ਬਿਜਲਈ-ਤੂਫ਼ਾਨ ਪੈਦਾ ਹੁੰਦਾ ਹੈ।
ਇਹ ਚਾਰਜ ਵੀਂਗੀ-ਟੇਢੀ ਲਾਈਨ ਦੇ ਰੂਪ ਵਿੱਚ, ਗਰਜਣਾ ਉਦੋਂ ਪੈਦਾ ਹੁੰਦੀ ਹੈ ਜਦੋਂ ਇਹ ਕਰੰਟ ਨਾਲ ਭਰਪੂਰ ਤਰੰਗ ਜੋ ਸੂਰਜ ਨਾਲੋਂ ਤਿੰਨ ਗੁਣਾ ਜ਼ਿਆਦਾ ਗਰਮ ਹੋ ਸਕਦੀ ਹੈ, ਆਪਣੇ ਆਸ-ਪਾਸ ਦੀ ਹਵਾ ਨੂੰ ਸੁੰਘੇੜਦੀ ਹੈ। ਇਸੇ ਵਜ੍ਹਾ ਕਰ ਕੇ ਗਰਜ ਨਾਲ ਮੀਂਹ ਅਤੇ ਗੜੇ ਪੈਂਦੇ ਹਨ।
ਕੈਟੇਟੁੰਬੋ ਵਿੱਚ ਬਿਜਲੀ ਡਿੱਗਣ ਦੇ ਦ੍ਰਿਸ਼ ਨੂੰ 400 ਕਿੱਲੋਮੀਟਰ (250 ਮੀਲ) ਦੂਰ ਤੋਂ ਦੇਖਿਆ ਜਾ ਸਕਦਾ ਹੈ। ਕਿਸੇ ਸਮੇਂ ਜਹਾਜਰਾਨ ਇਨ੍ਹਾਂ ਦੀ ਵਰਤੋਂ ਦਿਸ਼ਾ ਦੇਖਣ ਲਈ ਕਰਦੇ ਹੁੰਦੇ ਸਨ। ਚਸ਼ਮਦੀਦਾਂ ਦਾ ਦਾਅਵਾ ਹੈ ਕਿ ਇਹ ਬਿਜਲੀ ਬਹੁਰੰਗੀ ਅਤੇ ਰੌਸ਼ਨੀ ਦੀ ਅਦਭੁੱਤ ਖੇਡ ਹੈ।
ਜਿਵੇਂ ਰੌਸ਼ਨੀ ਧੂੜ ਅਤੇ ਨਮੀ ਵਿੱਚੋਂ ਲੰਘਦੀ ਹੈ, ਸਫ਼ੈਦ ਰੌਸ਼ਨੀ ਦੇ ਕੁਝ ਹਿੱਸੇ ਉਨ੍ਹਾਂ ਵਿੱਚ ਸਮਾ ਜਾਂਦੇ ਹਨ ਜਾਂ ਵੱਖ ਹੋ ਜਾਂਦੇ ਹਨ ਅਤੇ ਵੱਖੋ-ਵੱਖ ਰੰਗ ਦਿਖਾਈ ਦਿੰਦੇ ਹਨ।
ਜੇ ਤੁਹਾਨੂੰ ਲਗਦਾ ਹੈ ਕਿ ਸਾਇੰਸਦਾਨ ਬਿਜਲੀ ਡਿੱਗਣ ਬਾਰੇ ਡਾਟਾ ਪਤੰਗਾਂ ਅਤੇ ਚਾਬੀਆਂ ਦੇ ਰਵਾਇਤੀ ਤਰੀਕੇ ਨਾਲ ਇਕੱਠਾ ਕਰਦੇ ਹਨ ਤਾਂ ਇਹ ਵਿਚਾਰ ਆਪਣੇ ਦਿਮਾਗ ਵਿੱਚੋਂ ਕੱਢ ਦਿਓ।
ਇਹ ਤਰੀਕਾ ਬੈਂਜਾਮਿਨ ਫਰੈਂਕਲਿਨ ਨੇ ਭਾਵੇਂ ਵਰਤਿਆ ਹੋਵੇ ਪਰ ਅਜੋਕੇ ਵਿਗਿਆਨੀ ਬਹੁਤ ਆਧੁਨਿਕ ਤਕਨੀਕ ਕਾਰਨ ਅਜਿਹਾ ਕਰ ਸਕਦੇ ਹਨ। ਜੇ ਸਹੀ-ਸਹੀ ਦੂਰੀ ਦੱਸਣੀ ਹੋਵੇ ਤਾਂ 402.5 ਕਿਲੋਮੀਟਰ (250 ਮੀਲ) ਦੀ ਉੱਚਾਈ ਕਿਹਾ ਜਾ ਸਕਦਾ ਹੈ।
ਨਾਸਾ ਅਤੇ ਜਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਵਿਚਕਾਰ ਇੱਕ ਸੰਯੁਕਤ ਪ੍ਰਾਜੈਕਟ ਟਰੋਪੀਕਲ ਰੇਨਫਾਲ ਮੇਯਰਿੰਗ ਮਿਸ਼ਨ (TRMM) ਸੈਟੇਲਾਈਟ ਨੇ 17 ਸਾਲਾਂ ਤੋਂ ਮੌਸਮ ਸਬੰਧੀ ਅੰਕੜੇ ਇਕੱਠੇ ਕੀਤੇ ਹਨ। ਇਨ੍ਹਾਂ ਅੰਕੜਿਆਂ ਨਾਲ ਵਿਗਿਆਨੀ ਦੁਨੀਆ ਦੇ ਬਿਜਲਈ ਹੌਟਸਪਾਟਾਂ ਦਾ ਨਕਸ਼ਾ ਬਣਾਉਣ ਵਿੱਚ ਸਮਰੱਥ ਹੋਏ।
ਇਨ੍ਹਾਂ ਉਪਕਰਣਾਂ ਵਿੱਚ ਲਾਈਟਨਿੰਗ ਇਮੇਜ ਸੈਂਸਰ (ਜੋ ਅਕਾਸ਼ ਵਿੱਚ ਬਿਜਲੀ ਦੀ ਚਮਕ ਰਿਕਾਰਡ ਕਰਦੇ ਸਨ।)
ਡਾ. ਸੇਸਿਲ ਕਹਿੰਦੇ ਹਨ, “ਮੇਰੇ ਲਈ ਅਗਲੀ ਪੀੜ੍ਹੀ ਦੇ ਮੌਸਮ ਸੈਟੇਲਾਈਟ ਰੁਮਾਂਚਕ ਹਨ। ਅਗਲੇ ਕੁਝ ਸਾਲਾਂ ਵਿੱਚ ਦੁਨੀਆਂ ਦੇ ਵਿਭਿੰਨ ਹਿੱਸਿਆਂ ਵਿੱਚ ਸਥਾਪਿਤ ਕੀਤੇ ਜਿਓਸਟੇਸ਼ਨਰੀ ਸੈਟੇਲਾਈਟ ’ਤੇ ਬਿਜਲਈ ਮੈਪਿੰਗ ਉਪਕਰਣ ਬਣਾਉਣ ਦੀ ਯੋਜਨਾ ਹੈ। ਇਹ ਸਾਨੂੰ ਬਿਜਲਈ ਗਤੀਵਿਧੀਆਂ ਦੇ ਨਿਰੰਤਰ ਮਾਪ ਦੇਣਗੇ।”
ਦੁਨੀਆਂ ਦੀ ਵਧਦੀ ਅਬਾਦੀ ਸਦਕਾ ਤੂਫ਼ਾਨਾਂ ਦੀ ਭਵਿੱਖਬਾਣੀ ਕਰਨ ਦੀ ਸਮਰੱਥਾ ਤੇਜ਼ੀ ਨਾਲ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਵਿਸ਼ੇਸ਼ ਰੂਪ ਨਾਲ ਵਿਕਾਸਸ਼ੀਲ ਦੇਸ਼ਾਂ ਵਿੱਚ ਜਿੱਥੇ ਲੋਕਾਂ ਨੂੰ ਬਾਹਰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਪਰ ਬਿਜਲੀ ਡਿੱਗਣ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਢੁੱਕਵੇਂ ਸਾਧਨਾਂ ਦੀ ਘਾਟ ਹੈ।
ਵਰਲਡ ਵਾਈਡ ਲਾਈਟਨਿੰਗ ਲੋਕੇਸ਼ਨ ਨੈੱਟਵਰਕ (WWLLN) ਤਹਿਤ 70 ਯੂਨੀਵਰਸਿਟੀਆਂ ਅਤੇ ਖੋਜ ਸੰਸਥਾਨਾਂ ਵਿੱਚ ਸੈਂਸਰ ਹਨ ਜੋ ਅਸਮਾਲੀ ਬਿਜਲੀ ਵੱਲੋਂ ਪੈਦਾ ਉੱਚ ਆਵਰਤੀ ਸਿਗਨਲਾਂ ਨੂੰ ਉਠਾਉਂਦੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਨੈੱਟਵਰਕ ਦੀ ਅਗਵਾਈ ਕਰਨ ਵਾਲੇ ਪ੍ਰੋ. ਰੌਬਰਟ ਐੱਚ. ਹੋਲਜ਼ਵਰਥ ਕਹਿੰਦੇ ਹਨ ਕਿ ਧਰਤੀ ਆਧਾਰਿਤ ਨਿਗਰਾਨੀ, ਸੈਟੇਲਾਈਟ ਦੇ ਅੰਕੜਿਆਂ ਦਾ ਪੂਰਕ ਹੈ।
ਉਹ ਕਹਿੰਦੇ ਹਨ, “ਧਰਤੀ ’ਤੇ ਆਧਾਰਿਤ ਸਿਸਟਮ ਪੂਰੀ ਦੁਨੀਆ ਨੂੰ ਤੁਰੰਤ ਅਤੇ ਲਗਾਤਾਰ ਦੇਖ ਸਕਦੇ ਹਨ, ਜਦੋਂਕਿ ਅਤੀਤ, ਵਰਤਮਾਨ ਜਾਂ ਭਵਿੱਖ ਕੋਈ ਵੀ ਸੈਟੇਲਾਈਟ ਪ੍ਰਣਾਲੀ ਅਜਿਹਾ ਨਹੀਂ ਕਰ ਸਕਦੀ। ਇਸ ਤਰ੍ਹਾਂ ਹੀ ਧਰਤੀ ਆਧਾਰਿਤ ਸਿਸਟਮ ਬੱਦਲਾਂ ਵਿੱਚ ਸਾਰੇ ਛੋਟੇ ਸਟਰੋਕ ਨਹੀਂ ਦੇਖ ਸਕਦੇ ਜੋ ਸੈਟੇਲਾਈਟ ਵੱਲੋਂ ਦੇਖੇ ਜਾ ਸਕਦੇ ਹਨ।”
ਇਹ ਵੀ ਦੇਖੋ