You’re viewing a text-only version of this website that uses less data. View the main version of the website including all images and videos.
Kazakhstan plane crash: ਕਜ਼ਾਕਿਸਤਾਨ ਕ੍ਰੈਸ਼: ‘ਲੱਗਿਆ ਜਹਾਜ਼ ਲੈਂਡ ਕਰ ਰਿਹਾ ਹੈ, ਜਦੋਂ ਦੇਖਿਆ ਤਾਂ ਇਸ ਦੇ ਦੋ ਟੋਟੇ ਹੋ ਗਏ ਸੀ’
ਅਧਿਕਾਰੀਆਂ ਮੁਤਾਬਕ 98 ਲੋਕਾਂ ਨਾਲ ਭਰਿਆ ਇੱਕ ਯਾਤਰੀ ਜਹਾਜ਼ ਕਜ਼ਾਕਿਸਤਾਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਮੁਤਾਬਕ ਬੇਕ ਹਵਾਈ ਜਹਾਜ਼ ਸ਼ੁੱਕਰਵਾਰ ਸਵੇਰੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ।
ਇਸ ਦੌਰਾਨ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚੀਆਂ ਅਤੇ ਹੁਣ ਤੱਕ ਕਰੀਬ 15 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 60 ਲੋਕ ਜਖ਼ਮੀ ਹੋਏ ਹਨ। ਏਅਰਪੋਰਟ ਅਥਾਰਟੀ ਮੁਤਾਬਕ ਹਾਦਸੇ ਵਿੱਚ ਬਚੇ ਹੋਏ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ।
ਫਲਾਈਟ Z92100 ਕਜ਼ਾਕਿਸਤਾਨ ਦੇ ਸ਼ਹਿਰ ਅਲਮਾਟੀ ਤੋਂ ਰਾਜਧਾਨੀ ਨੂਰਸੁਲਤਾਨ ਵੱਲ ਜਾ ਰਹੀ ਸੀ।
ਰਾਇਟਰਜ਼ ਮੁਤਾਬਕ ਕ੍ਰੈਸ਼ ਵਾਲੀ ਥਾਂ 'ਤੇ ਕਾਫੀ ਧੁੰਦ ਸੀ ਅਤੇ ਕ੍ਰੈਸ਼ ਦਾ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ-
ਅਲਮਾਟੀ ਏਅਰਪੋਰਟ ਦਾ ਕਹਿਣਾ ਹੈ ਕਿ ਉਸ ਵਿੱਚ 93 ਯਾਤਰੀ ਅਤੇ 5 ਕਰਿਊ ਮੈਂਬਰ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਨੇ ਸਥਾਨਕ ਸਮੇਂ 7.22 ਵਜੇ ਉਡਾਣ ਭਰੀ ਅਤੇ ਕੰਕ੍ਰਿਟ ਦੇ ਇੱਕ ਬੈਰੀਅਰ ਤੋਂ ਟਕਰਾਉਣ ਮਗਰੋਂ ਮੰਜ਼ਿਲਾਂ ਇਮਾਰਤ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਕਜ਼ਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਵਿੱਚ 6 ਬੱਚੇ ਵੀ ਸ਼ਾਮਲ ਹਨ।
ਦਿ ਫਲਾਈਟਰਡਾਰ24 ਮੁਤਾਬਕ ਜਹਾਜ ਨੇ 01:21 ਜੀਐੱਮਟੀ 'ਤੇ ਉਡਾਣ ਭਰੀ ਸੀ ਅਤੇ ਆਖ਼ਰੀ ਸਿਗਨਲ ਵੀ ਇਸੇ ਮਿੰਟ ਵਿੱਚ ਮਿਲਿਆ। ਉਨ੍ਹਾਂ ਮੁਤਾਬਕ ਬੈਕ ਏਅਰ ਫਲਾਈਟ Z92100 , ਇੱਕ ਫੋਕਰ-100 ਜਹਾਜ਼ ਸੀ।
ਹਾਦਸੇ ਵਾਲੀ ਥਾਂ 'ਤੇ ਬਚਾਅ ਦਲ ਦੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਔਰਤ ਨੂੰ ਐਂਬੂਲੈਂਸ ਬੁਲਾਉਂਦਿਆਂ ਹੋਇਆ ਸੁਣਿਆ ਜਾ ਸਕਦਾ ਹੈ।
ਹਾਦਸੇ ਦੀ ਜਾਂਚ ਲਈ ਸਪੈਸ਼ਲ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ।
ਪ੍ਰਤੱਖਦਰਸ਼ੀਆਂ ਦੀ ਜ਼ੁਬਾਨੀ
ਬਚੇ ਲੋਕਾਂ ਵਿੱਚੋਂ ਇੱਕ ਮਰਾਲ ਇਰਮਾਨ ਨੇ ਟੇਂਗੜੀ ਨਿਊਜ਼ ਵੈੱਬਸਾਈਟ ਨੂੰ ਕਿਹਾ, ''ਉਡਾਣ ਭਰ ਵੇਲੇ ਜਹਾਜ਼ ਕੰਬ ਰਿਹਾ ਸੀ। ਪਹਿਲਾਂ ਤਾਂ ਲੱਗਿਆ ਕਿ ਜਹਾਜ਼ ਲੈਂਡ ਕਰ ਰਿਹਾ ਹੈ ਪਰ ਅਸਲ ਵਿੱਚ ਅਸੀਂ ਕਿਸੇ ਚੀਜ਼ ਨਾਲ ਟਕਰਾ ਗਏ ਸੀ।''
''ਜਹਾਜ਼ ਅੰਦਰ ਹਫੜਾ-ਦਫੜੀ ਮਚ ਗਈ। ਸਟਾਫ ਨੇ ਲੋਕਾਂ ਨੂੰ ਬਾਹਰ ਕੱਢਿਆ। ਬਾਅਦ ਵਿੱਚ ਅਸੀਂ ਦੇਖਿਆ ਕਿ ਜਹਾਜ਼ ਦੇ ਦੋ ਟੁਕੜੇ ਹੋ ਗਏ ਸੀ।''
ਬੇਕ ਏਅਰ ਲਾਈਨ
ਕੰਪਨੀ ਦੀ ਵੈਬਸਾਈਟ ਮੁਤਾਬਕ ਬੇਕ ਏਅਰ 1999 ਵਿੱਚ ਹੋਂਦ ਵਿੱਚ ਆਇਆ ਸੀ। ਅੱਜ ਕੱਲ੍ਹ ਕੰਪਨੀ ਦਾ ਮੰਨਣਾ ਹੈ ਕਿ ਉਹ ਕਜ਼ਾਕਿਸਤਾਨ ਦੀ ਪਹਿਲੀ ਸਸਤੀ ਏਅਰਲਾਈਨ ਹੈ। ਇਸ ਕੋਲ 7 ਫੋਕਰ-100 ਜਹਾਜ਼ ਹਨ।
ਇਹ ਸ਼ਹਿਰ ਵਿੱਚ ਕੋਈ ਪਹਿਲਾਂ ਗੰਭੀਰ ਹਾਦਸਾ ਨਹੀਂ ਹੈ, 29 ਜਨਵਰੀ 2013 ਨੂੰ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਪਿਛਲੇ ਮਹੀਨੇ, 26 ਦਸੰਬਰ 2012 ਨੂੰ ਸੀਨੀਅਰ ਕਜ਼ਕਿਸ ਸੁਰੱਖਿਆ ਕਰਮੀਆਂ ਨੂੰ ਲੈ ਕੇ ਜਾਂਦੇ ਹੋਏ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੌਰਾਨ 27 ਲੋਕਾਂ ਦੀ ਮੌਤ ਹੋ ਗਈ ਸੀ।