ਜਦੋਂ ਜੰਗ ਦੌਰਾਨ ਫੌਜੀਆਂ ਨੂੰ ਡਰੱਗਜ਼ ਦੇ ਕੇ ਮੈਦਾਨ 'ਚ ਉਤਾਰਿਆਂ ਜਾਂਦਾ

ਤਸਵੀਰ ਸਰੋਤ, Getty Images
- ਲੇਖਕ, ਜੋਰਜ਼ ਮਾਰਕੋ
- ਰੋਲ, ਦਿ ਕਨਵਰਸੇਸ਼ਨ
"ਮੈਂ ਬੜਾ ਹੀ ਡਰਪੋਕ ਹੁੰਦਾ ਸੀ, ਪਰ ਹੁਣ ਮੈਂ ਮੌਰਫਿਨ ਦੀ ਬਦੌਲਤ ਇੱਕ ਹੀਰੋ ਬਣ ਗਿਆ ਹਾਂ।"
ਇਹ ਵਿਚਾਰ ਰਿਪਬਲੀਕਨ ਸਿਪਾਹੀ ਜੁਆਨ ਅਲੋਨਸੋ ਨੇ ਮਈ 1937 ਵਿੱਚ ਜ਼ਾਹਿਰ ਕੀਤੇ ਜਦੋਂ ਉਨ੍ਹਾਂ ਦੇ ਸੁਪਰਵਾਈਜ਼ਰ ਨੇ ਉਨ੍ਹਾਂ ਨੂੰ ਲੈਫਟੀਨੈਂਟ ਤੋਂ ਕੈਪਟਨ ਬਣਾਇਆ ਸੀ ਕਿਉਂਕਿ ਜੰਗ ਦੇ ਮੈਦਾਨ ਵਿੱਚ ਉਨ੍ਹਾਂ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਸੀ।
ਅਜੋਕੇ ਸਮੇਂ ਵਿੱਚ ਜਦੋਂ ਵੀ ਅਸੀਂ ਡਰੱਗਜ਼ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ਼ ਵਿੱਚ ਪਾਬਲੋ ਐਸਕੋਬਾਰ ਅਤੇ ਐਲ ਚੈਪੋ ਵਰਗੇ ਨਾਮ ਦਿਮਾਗ਼ 'ਚ ਆਉਂਦੇ ਹਨ।
ਜਦੋਂ ਅਸੀਂ ਡਰੱਗ ਅਤੇ ਜੰਗ ਵਿਚਾਲੇ ਰਿਸ਼ਤੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਦਿਮਾਗ਼ 'ਚ ਆਉਂਦਾ ਹੈ ਕਿ 'ਵਾਰ ਆਨ ਡਰੱਗਜ਼।'
ਇਲਾਜ ਅਤੇ ਲੜਾਈ 'ਚ ਵਰਤੋਂ
ਭਾਵੇਂ ਕਿ ਡਰੱਗ ਅਤੇ ਜੰਗ ਦਾ ਲੰਬਾ ਅਤੇ ਗੂੜਾ ਰਿਸ਼ਤਾ ਰਿਹਾ ਹੈ, ਪਰ ਇਹ ਖ਼ਾਸ ਤੌਰ 'ਤੇ ਜੰਗ ਦੌਰਾਨ ਸਿਪਾਹੀਆਂ ਦੀ ਵਰਤੋਂ ਕਰਕੇ।
ਜੰਗ ਦੌਰਾਨ ਡਰੱਗਜ਼ ਦਾ ਇਸਤੇਮਾਲ, ਉਸ ਦੇ ਇਲਾਜ ਵਾਲੇ ਗੁਣਾ ਕਰਕੇ ਹੁੰਦਾ ਸੀ ਪਰ ਕਈ ਸੈਨਾਵਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਆਪਣੀ ਸਿਪਾਹੀਆਂ ਨੂੰ ਡਰੱਗਜ਼ ਵੀ ਦਿੱਤੇ।
ਇਹ ਵੀ ਪੜ੍ਹੋ-
ਉਸ ਵੇਲੇ ਸਿਪਾਹੀਆਂ ਨੇ ਵੀ ਆਪਣੇ ਸੀਨੀਅਰਾਂ ਦੀ ਰਜ਼ਾਮੰਦੀ ਦੇ ਬਿਨਾ ਜਾਂ ਉਨ੍ਹਾਂ ਤੋਂ ਲੁਕਾ ਕੇ ਖ਼ੁਦ ਵੀ ਡਰੱਗ ਦਾ ਪ੍ਰਬੰਧ ਕੀਤਾ ਸੀ।
ਸ਼ਰਾਬ, ਕੋਕੀਨ ਅਤੇ ਐਮਫੈਟਾਮਾਈਨ ਵਰਗੇ ਡਰੱਗ ਦੀ ਵਰਤੋਂ ਜਿੱਥੇ ਉਨੀਂਦਰੇ ਨੂੰ ਘਟਾਉਣ, ਥਕਾਣ ਨੂੰ ਮਿਟਾਉਣ ਅਤੇ ਦਲੇਰ ਬਣਾਉਣ ਲਈ ਕੀਤੀ ਜਾਂਦੀ ਸੀ ਉੱਥੇ ਹੀ ਅਫ਼ੀਮ, ਮੋਰਫਿਨ ਜਾਂ ਭੰਗ ਦੀ ਵਰਤੋਂ ਸਿਪਾਹੀਆਂ ਦੇ ਮਾਨਸਿਕ ਤਣਾਅ ਅਤੇ ਸਦਮੇ ਨੂੰ ਘਟਾਉਣ ਲਈ ਹੁੰਦੀ ਸੀ।
ਡਰੱਗ ਅਤੇ ਜੰਗ ਵਿਚਾਲੇ ਸਬੰਧਾਂ 'ਚ ਮੋੜ 20ਵੀਂ ਸਦੀ ਵਿੱਚ ਆਇਆ।

ਤਸਵੀਰ ਸਰੋਤ, Getty Images
ਅਮਰੀਕੀ ਖ਼ਾਨਾਜੰਗੀ (1861-1865), ਆਸਟ੍ਰੀਆ-ਪ੍ਰਸ਼ਿਆ ਜੰਗ (1866), ਫਰਾਂਸਕੋ-ਪ੍ਰਸ਼ਿਆ ਜੰਗ (1870-1871) ਅਤੇ ਸਪੇਨਿਸ਼-ਅਮਰੀਕਨ ਜੰਗ (1898) ਵਿੱਚ ਅਫ਼ੀਮ ਦੀ ਵਰਤੋਂ ਵੱਡੇ ਪੈਮਾਨੇ ਅਤੇ ਨਿਯਮਿਤ ਤੌਰ 'ਤੇ ਵਰਤੀ ਗਈ ਸੀ।
ਮੋਰਫਿਨ ਦੀ ਵਰਤੋਂ ਆਰਮੀ ਵੱਲੋਂ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਸਿਪਾਹੀਆਂ ਦੇ ਇਲਾਜ ਲਈ ਕੀਤੀ ਜਾਂਦੀ ਸੀ।
ਵਿਸ਼ਵ ਜੰਗ ਵਿੱਚ ਡਰੱਗ
20ਵੀਂ ਸਦੀ ਦੇ ਪਹਿਲੇ ਅੱਧ 'ਚ ਹੋਈ ਦੋ ਵਿਸ਼ਵ ਜੰਗਾਂ ਵਿੱਚ ਹਾਲਾਤ ਅਸਾਧਾਰਨ ਤੌਰ 'ਤੇ ਬਦਲ ਗਏ ਸਨ।
ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਕਦੇ ਸਿਪਾਹੀਆਂ ਨੇ ਡਰੱਗ ਦੀ ਇੰਨੀ ਵੱਡੀ ਖਪਤ ਨਹੀਂ ਕੀਤੀ ਸੀ, ਇਸ ਦੌਰਾਨ ਸ਼ਰਾਬ, ਮੋਰਫਿਨ ਅਤੇ ਕੋਕੀਨ ਨੇ ਇੰਨੀ ਵੱਡੀ ਭੂਮਿਕਾ ਨਹੀਂ ਨਿਭਾਈ ਸੀ।
ਵਧੇਰੇ ਖਪਤ ਹੀ, ਕੇਵਲ ਨਵੀਂ ਗੱਲ ਨਹੀਂ ਸੀ ਬਲਕਿ ਇਸ ਦਾ ਉਦੇਸ਼ ਵੀ ਇਲਾਜ ਦੇ ਕਾਰਜ ਤੋਂ ਕਿਤੇ ਪਰੇ ਸੀ।
ਰੋਜ਼ਾਨਾ ਸ਼ਰਾਬ ਤੋਂ ਇਲਾਵਾ ਆਸਟ੍ਰੇਲੀਆ, ਫਰਾਂਸ, ਅਤੇ ਜਰਮਨ ਫੌਜਾਂ ਆਪਣੇ ਸਿਪਾਹੀਆਂ ਨੂੰ ਆਪਣੀ ਊਰਜਾ ਤੇ ਸਮਰੱਥਾ ਵਧਾਉਣ ਲਈ ਕੋਕੀਨ ਦਿੰਦੀਆਂ ਸਨ।

ਤਸਵੀਰ ਸਰੋਤ, Getty Images
ਦੂਜੀ ਵਿਸ਼ਵ ਜੰਗ ਵਿੱਚ ਵੀ ਸ਼ਰਾਬ, ਮੋਰਫਿਨ ਅਤੇ ਕੋਕੀਨ ਦੀ ਵੱਡੀ ਖਪਤ ਨੂੰ ਕਾਇਮ ਰੱਖਿਆ ਸੀ ਪਰ ਸਭ ਤੋਂ ਵੱਧ ਜਿਸ ਡਰੱਗ ਦੀ ਵਰਤੋਂ ਹੋਈ ਉਹ ਐਮਫੈਟਾਮਾਈਨ ਤੇ ਮੈਥਾਐਮਫੈਟਾਮਾਈਨ ਸੀ।
ਜਰਮਨ, ਬਰਤਾਨੀਆ, ਅਮਰੀਕੀ ਅਤੇ ਜਾਪਾਨੀ ਸਿਪਾਹੀਆਂ ਨੇ ਉਨੀਂਦਰੇ ਨਾਲ ਲੜਨ, ਆਪਣੇ ਹੌਂਸਲੇ ਨੂੰ ਬੁਲੰਦ ਰੱਖਣ ਲਈ ਅਤੇ ਸਰੀਰਕ ਸਮਰੱਥਾਂ ਲਈ ਲਗਾਤਾਰ ਡਰੱਗ ਦੇਣਾ ਜਾਰੀ ਰੱਖਿਆ।
ਫਰੈਂਕੋ ਅਤੇ ਹਾਸ਼ਿਸ਼
ਸਪੇਨ ਦੀ ਘਰੇਲੂ ਖਾਨਜੰਗੀ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚਾਲੇ ਵਾਪਰੀ ਸੀ।
ਜਦਕਿ ਉਸ ਨੇ ਅਜਿਹੇ ਪਦਾਰਥਾਂ ਨੂੰ ਮੁਹੱਈਆਂ ਕਰਵਾਉਣ ਲਈ ਆਮ ਜੰਗ ਦੀਆਂ ਧਾਰਨਾਵਾਂ ਦੀ ਵਰਤੋਂ ਨਹੀਂ ਕੀਤੀ।
ਕਈ ਕੌਮਾਂਤਰੀ ਮਾਹਿਰਾਂ ਦਾ ਕਹਿਣਾ ਹੈ ਕਿ ਸਪੇਨ ਦੀ ਘਰੇਲੂ ਖ਼ਾਨਾਜੰਗੀ ਵਿੱਚ 1940ਵਿਆਂ ਵਿੱਚ ਪਹਿਲੀ ਵਾਰ ਸਿਪਾਹੀਆਂ ਨੇ ਐਮਫੈਟਾਮਾਈਨ ਦੀ ਵਰਤੋਂ ਕੀਤੀ ਗਈ ਸੀ।

ਤਸਵੀਰ ਸਰੋਤ, Getty Images
ਸਿਪਾਹੀ ਜੁਆਨ ਅਲੋਨਸੋ ਦੀ ਯਾਦਾਂ ਦਾ ਸ਼ੁਰੂਆਤੀ ਅਧਿਐਨ ਇੱਕ ਗ਼ਲਤਫਹਿਮੀ ਸੀ ਜੋ ਅੱਜ ਤੱਕ ਦੁਹਰਾਈ ਜਾਂਦੀ ਹੈ।
ਦੋਵਾਂ ਫੌਜਾਂ ਨੇ ਜੋ ਕੁਝ ਵੀ ਵੰਡਿਆ ਉਹ ਵੱਡੀ ਮਾਤਰਾ ਵਿੱਚ ਤੰਬਾਕੂ ਅਤੇ ਸ਼ਰਾਬ ਸੀ।
ਫਰੈਂਕੋ ਆਰਮੀ ਨੇ ਸਿਰਫ਼ ਹਾਸ਼ਿਸ਼ ਮੁਹੱਈਆ ਕਰਵਾਇਆ ਜਿਸ ਦੀ ਵਰਤੋਂ ਸਪੇਨ ਫੌਜ ਦੀ ਇੱਕ ਯੂਨਿਟ ਨੇ ਕੀਤੀ ਸੀ।
ਜਦਕਿ ਨਾ ਹੀ ਰਿਬਪਲੀਕਨ ਆਰਮੀ ਅਤੇ ਨਾ ਹੀ ਵਿਦਰੋਹੀਆਂ ਨੇ ਆਪਣੇ ਸਿਪਾਹੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੋਕੀਨ, ਮੋਰਫਿਨ ਜਾਂ ਐਮਫੈਟਾਮਾਈਨ ਦੀ ਵਰਤੋਂ ਕੀਤੀ ਸੀ।
ਇਸ ਦੇ ਤਿੰਨ ਮੁੱਖ ਕਾਰਨ ਇਹ ਹਨ
- ਦੋਵੇਂ ਸੈਨਾਵਾਂ ਨੇ 20 ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਨਸ਼ਿਆਂ ਦੀ ਵਰਤੋਂ ਖ਼ਿਲਾਫ਼, ਫੈਲ ਰਹੀਆਂ ਨਵੀਂ ਮਰਦਾਨਗੀ ਦੇ ਆਲੇ-ਦੁਆਲੇ ਦੇ ਨੈਤਿਕ ਵਿਚਾਰਾਂ ਨੂੰ ਅਪਣਾਇਆ ਸੀ, ਜੋ ਬੋਹੇਮੀਅਨ, ਬੁਜ਼ਦਿਲ, ਸਮਲਿੰਗੀ ਅਤੇ ਵੇਸਵਾਵਾਂ ਲਈ ਜ਼ਿੰਮੇਦਾਰ ਸਨ।
- ਸਪੇਨ ਦੀ ਫੌਜ ਪਹਿਲੀ ਵਿਸ਼ਵ ਜੰਗ ਵਿੱਚ ਸ਼ਾਮਿਲ ਨਹੀਂ ਸੀ ਅਤੇ ਪਿਛਲੇ ਕੁਝ ਸਮੇਂ ਦੌਰਾਨ ਇਹ ਬਹੁਤ ਸਾਰੀਆਂ ਪਰੇਸ਼ਾਨੀਆਂ ਵਿੱਚ ਵੀ ਪਈ ਰਹੀ। ਇਸ ਤਰ੍ਹਾਂ, ਉਹ ਆਧੁਨਿਕ ਜੰਗ ਦੀਆਂ ਕੁਝ ਮੁੱਖ ਧਾਰਾਵਾਂ ਅਤੇ ਨਵੀਨਤਾਵਾਂ ਵਿਚ ਹਿੱਸਾ ਨਹੀਂ ਲੈ ਸਕਿਆ, ਜਿਵੇਂ ਕਿ ਜੰਗ ਦੇ ਮੈਦਾਨ 'ਚ ਸਿਪਾਹੀਆਂ ਦੇ ਪ੍ਰਦਰਸ਼ਨ ਮਜ਼ਬੂਤ ਕਰਨ ਲਈ ਨਸ਼ਿਆਂ ਦੀ ਵਰਤੋਂ।
- ਜਰਮਨੀ, ਅਮਰੀਕਾ, ਜਾਪਾਨ ਜਾਂ ਯੂਕੇ ਦੇ ਮੁਕਾਬਲੇ ਸਪੇਨ ਵਿੱਚ ਫਰਮਾਸਿਊਟੀਕਲ ਇੰਡਸਟਰੀ ਦੀ ਘਾਟ ਸੀ, ਜਿੱਥੇ ਡਰੱਗ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਮੌਲਿਕ ਭੂਮਿਕਾ ਨਿਭਾਈ ਸੀ। ਫੌਜ ਨੂੰ ਅਜਿਹੇ ਪਦਾਰਥ ਮੁਹੱਈਆ ਕਰਵਾਉਣਾ ਫੌਜ ਦੀ ਜੇਬ 'ਤੇ ਭਾਰੀ ਪੈ ਸਕਦਾ ਹੈ।
ਦਵਾਈਆਂ ਦੀ ਸਪਲਾਈ ਵਿੱਚ ਕਮੀ ਕਾਰਨ ਹੋ ਸਕਦਾ ਹੈ ਕਿ ਰਿਪਬਲੀਕਨ ਅਤੇ ਵਿਦਰੋਹੀਆਂ ਦੇ ਸਿਪਾਹੀਆਂ ਨੇ ਹੋ ਸਕਦਾ ਹੈ ਕਿ ਸਪੇਨ ਦੀ ਘਰੇਲੂ ਖ਼ਾਨਾਜੰਗੀ ਦੌਰਾਨ ਮੋਰਫਿਨ ਅਤੇ ਕੋਕੀਨ ਵਰਗੇ ਡਰੱਗਾਂ ਦੀ ਵਰਤੋਂ ਕੀਤੀ ਹੋਵੇ।
ਜੁਆਨ ਅਲੋਨਸੋ ਦੀਆਂ ਯਾਦਾਂ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਮੁਤਾਬਕ ਮੋਰਫਿਨ ਅਤੇ ਕੋਕੀਨ ਦੀ ਵਰਤੋਂ 'ਚ ਵਾਧਾ ਉਸ ਨੇ ਆਪਣੇ ਲਈ ਕੀਤਾ ਸੀ।
ਜੁਆਨ ਅਲੋਨਸੋ
ਜੁਆਨ ਅਲੋਨਸੋ ਵੈਲੇਨਸੀਆ ਯੂਨੀਵਰਸਿਟੀ ਵਿੱਚ ਇੱਕ ਮੈਡੀਕਲ ਦਾ ਵਿਦਿਆਰਥੀ ਸੀ ਅਤੇ ਸੈਕੰਡ ਰਿਪਬਲੀਕਨ ਦੌਰਾਨ ਸਕੂਲ ਆਫ ਫੈਡਰੇਸ਼ਨ ਦਾ ਮੈਂਬਰ ਸੀ।
1936 ਤੋਂ ਪਹਿਲਾਂ ਹੀ ਉਸ ਦਾ ਮੋਰਫਿਨ ਅਤੇ ਕੋਕੀਨ ਨਾਲ ਵਾਹ ਪੈ ਗਿਆ ਸੀ ਪਰ ਸਪੇਨ ਦੀ ਘਰੇਲੂ ਖ਼ਾਨਾਜੰਗੀ ਦੌਰਾਨ ਉਹ ਮੋਰਫੋਮੈਨਿਕ ਬਣ ਗਿਆ ਸੀ।

ਤਸਵੀਰ ਸਰੋਤ, Getty Images
ਜੰਗ ਦੀ ਸ਼ੁਰੂਆਤ ਵੇਲੇ ਉਸ ਨੇ ਰਿਪਬਲਿਕ ਸਿਪਾਹੀਆਂ ਨਾਲ ਵਲੰਟੀਅਰ ਵਜੋਂ ਕੰਮ ਕੀਤਾ ਸੀ ਅਤੇ ਬਾਕੀ ਦੀ ਰਹਿੰਦੀ ਜੰਗ ਵਿੱਚ ਉਸ ਨੇ ਰਿਪਬਲੀਕਨ ਫੌਜ ਵਿੱਚ ਡਾਕਟਰ ਵਜੋਂ ਸੇਵਾਵਾਂ ਨਿਭਾਈਆਂ ਸਨ।
ਸਾਲਾਂ ਬਾਅਦ ਉਹ ਸ਼ਰਾਬ ਅਤੇ ਐਮਫੈਟਾਮਾਈਨ ਅਤੇ ਸ਼ਰਾਬ ਦਾ ਆਦੀ ਹੋ ਗਿਆ।
ਉਸ ਦੀਆਂ ਯਾਦਾਂ, ਜਿੱਥੇ ਉਹ ਸੈਕੰਡ ਰਿਪਬਲੀਕਨ ਦੌਰਾਨ ਉਹ ਘਰੇਲੂ ਖ਼ਾਨਾਜੰਗੀ ਅਤੇ ਫਰੈਂਕੋ ਦੀ ਤਾਨਾਸ਼ਾਹੀ ਬਾਰੇ ਇਨ੍ਹਾਂ ਨਸ਼ਿਆਂ ਦੇ ਆਦੀ ਹੋਣ ਬਾਰੇ ਖੁੱਲ੍ਹ ਕੇ ਗੱਲ ਕਰਦਾ ਹੈ, ਸਮਕਾਲੀ ਸਪੇਨ ਵਿੱਚ ਡਰੱਗ ਦੀ ਭੂਮਿਕਾ ਦਾ ਇੱਕ ਬਹਾਦੁਰ ਅਤੇ ਇਮਾਨਦਾਰ ਗਵਾਹ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












