ਟਰੰਪ ’ਤੇ ਮਹਾਂਦੋਸ਼: ਅਮਕੀਰੀ ਰਾਸ਼ਟਰਪਤੀ ਦਾ ਕੀ ਬਣੇਗਾ

ਟਰੰਪ

ਤਸਵੀਰ ਸਰੋਤ, EPA

ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਗਵਾਹੀ ਦਿੱਤੀ ਹੈ ਕਿ ਟਰੰਪ ਪ੍ਰਸਾਸ਼ਨ ਨੇ ਯੂਕਰੇਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੇ ਮੁੱਖ ਵਿਰੋਧੀ ਖ਼ਿਲਾਫ਼ ਜਾਂਚ ਨਾ ਕੀਤੀ ਤਾਂ ਉਸ ਤੋਂ ਫੌਜੀ ਸਹਾਇਤਾ ਵਾਪਸ ਲੈ ਲਈ ਜਾਵੇਗੀ।

ਯੂਕਰੇਨ ਵਿੱਚ ਯੂਐੱਸ ਦੇ ਸੀਨੀਅਰ ਡਿਪਲੋਮੈਟ ਬਿਲ ਟੇਲਰ ਨੇ ਮਹਾਂਦੋਸ਼ ਦੀ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ 'ਸਪੱਸ਼ਟ ਸਮਝ' ਸੀ ਕਿ ਇੱਕ ਲੰਬੇ ਸਮੇਂ ਮੁਲਤਵੀ ਜਾਂਚ ਕਾਰਨ ਮਦਦ ਵਾਪਸ ਲੈ ਲਈ ਜਾਵੇਗੀ।

ਟਰੰਪ ਨੇ ਅਜਿਹੀ ਕਿਸੇ ਵੀ ਧਮਕੀ ਤੋਂ ਇਨਕਾਰ ਕੀਤਾ ਹੈ।

ਰਾਸ਼ਟਰਪਤੀ ਟਰੰਪ ਦੇ ਮਹਾਂਦੋਸ਼ ਦੀ ਜਨਤਕ ਸੁਣਵਾਈ ਅਗਲੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ ਟੇਲਰ ਪਹਿਲੇ ਗਵਾਹ ਵਜੋਂ ਸੱਦੇ ਜਾਣਗੇ।

ਇਸ ਸੁਣਵਾਈ ਦੌਰਾਨ ਜੌਰਜ ਕੈਂਟ, ਮੈਰੀ ਯੋਵਾਨੋਵਿਚ ਅਤੇ ਬਿਲ ਟੇਲਰ ਗਵਾਹੀ ਦੇ ਚੁੱਕੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਸੁਣਵਾਈ ਦੌਰਾਨ ਜੌਰਜ ਕੈਂਟ, ਮੈਰੀ ਯੋਵਾਨੋਵਿਚ ਅਤੇ ਬਿਲ ਟੇਲਰ ਗਵਾਹੀ ਦੇ ਚੁੱਕੇ ਹਨ।

ਉਨ੍ਹਾਂ ਨੇ ਕਾਂਗਰਸ ਦੀ ਕਮੇਟੀ ਨੂੰ ਦੱਸਿਆ ਕਿ ਸਟੇਟ ਡਿਪਾਰਟਮੈਂਟ ਦੇ ਦੋ ਸੀਨੀਅਰ ਅਫ਼ਸਰਾਂ ਨੇ ਕਿਹਾ ਸੀ ਕਿ ਜਦੋਂ ਤੱਕ ਯੂਕਰੇਨੀਅਨ ਅਫ਼ਸਰ ਰਾਸ਼ਪਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਿਡਨ ਖ਼ਿਲਾਫ ਜਾਂਚ ਦਾ ਐਲਾਨ ਨਹੀਂ ਕਰਦੇ ਉਦੋਂ ਤੱਕ ਟਰੰਪ ਮਿਲਟਰੀ ਮਦਦ ਦੇ ਲਗਭਗ 400 ਮਿਲੀਅਨ ਡਾਲਰ ਦੇ 'ਚੈਕ 'ਤੇ ਦਸਖ਼ਤ' ਨਹੀਂ ਕਰਨਗੇ।

ਉਨ੍ਹਾਂ ਕਮੇਟੀ ਨੂੰ ਇਹ ਵੀ ਕਿਹਾ ਕਿ ਟਰੰਪ ਦੇ ਨਿੱਜੀ ਵਕੀਲ ਰੂਡੀ ਗੁਲੀਆਨੀ ਦੀ ਯੂਕਰੇਨ ਵੱਲੋਂ ਬਿਡਨਜ਼ ਖ਼ਿਲਾਫ ਜਾਂਚ ਦੇ ਹੁਕਮ ਦਵਾਉਣ ਦੀ ਮੁਹਿੰਮ ਦੇ ਪਿੱਛੇ ਮੁੱਖ ਭੂਮਿਕਾ ਸੀ।

ਜ਼ਿਕਰਯੋਗ ਹੈ ਕਿ ਕੈਪੀਟਲ ਹਿੱਲ ਵਿੱਚ ਹੋਣ ਵਾਲੀ ਇਸ ਕਾਰਵਾਈ ਦਾ ਟੈਲੀਵਿਜ਼ਨ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਕਾਰਵਾਈ ਦੌਰਾਨ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰ ਗਵਾਹਾਂ ਤੋਂ ਸਵਾਲ-ਜਵਾਬ ਕਰਨਗੇ।

ਟਰੰਪ ਖ਼ਿਲਾਫ ਮਹਾਂਦੋਸ਼ ਦੀ ਕਾਰਵਾਈ ਨੂੰ ਇਸ ਚਾਰਟ ਰਾਹੀਂ ਸਮਝੋ

ਗ੍ਰਾਫਿਕਸ

ਮਹਾਂਦੋਸ਼ ਪਹਿਲਾ ਪੜਾਅ ਹੈ— ਜਿਸ ਵਿੱਚ ਦੋਸ਼ ਲਾਏ ਜਾਂਦੇ ਹਨ— ਇਹ ਇੱਕ ਦੋ ਪੜਾਅ ਦੀ ਪ੍ਰਕਿਰਿਆ ਹੈ ਜਿਸ ਰਾਹੀਂ ਸੰਸਦ ਕਿਸੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਲਾਹੁੰਦੀ ਹੈ। ਜੇ ਸੁਣਵਾਈ ਤੋਂ ਬਾਅਦ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਮਹਾਂਦੋਸ਼ ਪਾਸ ਕਰ ਦਿੰਦੇ ਹਨ ਤਾਂ ਸੈਨੇਟ ਨੂੰ ਟਰਾਇਲ ਕਰਨਾ ਹੀ ਪੈਂਦਾ ਹੈ।

ਅਮਰੀਕੀ ਇਤਹਾਸ ਵਿੱਚ ਹੁਣ ਤੱਕ ਦੋ ਹੀ ਰਾਸ਼ਟਰਪਤੀਆਂ ਖ਼ਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ। ਇਹ ਸਨ—ਬਿਲ ਕਲਿੰਟਨ ਅਤੇ ਐਂਡਰਿਊ ਜੌਹਨਸਨ ਤੇ ਮਹਾਂਦੋਸ਼ ਲਾਇਆ ਗਿਆ ਸੀ ਪਰ ਕਿਸੇ ਨੂੰ ਸਜ਼ਾ ਨਹੀਂ ਸੀ ਦਿੱਤੀ ਗਈ। ਰਾਸ਼ਟਰਪਤੀ ਰਿਚਰਡ ਨਿਕਸਨ ਨੇ ਮਹਾਂਦੋਸ਼ ਲੱਗਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)