You’re viewing a text-only version of this website that uses less data. View the main version of the website including all images and videos.
Brexit: ਬੋਰਿਸ ਜੌਨਸਨ ਦੀ ਨਹੀਂ ਚੱਲੀ, UK ਦੇ ਸੰਸਦ ਮੈਂਬਰ ਬ੍ਰੈਗਜ਼ਿਟ ਡੀਲ ਦੀ ਦੇਰੀ ਦੇ ਪੱਖ 'ਚ
ਯੂਕੇ ਦੇ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਡੀਲ ਵਿੱਚ ਦੇਰੀ ਕੀਤੇ ਜਾਣ ਦੇ ਪੱਖ ਵਿੱਚ ਵੋਟ ਪਾਈ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਬ੍ਰੈਗਜ਼ਿਟ ਡੀਲ ਨੂੰ ਪਾਸ ਕਰਵਾਉਣ ਦਾ ਮਤਾ ਪਾਸ ਨਹੀਂ ਹੋ ਪਾਇਆ ਹੈ।
ਇਸ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਬ੍ਰੈਗਜ਼ਿਟ ਡੀਲ ਲਈ ਯੂਰਪੀ ਯੂਨੀਅਨ ਤੋਂ ਹੋਰ ਸਮੇਂ ਦੀ ਇਜਾਜ਼ਤ ਮੰਗਣੀ ਹੋਵੇਗੀ।
ਹਾਲਾਂਕਿ ਬੋਰਿਸ ਜੌਨਸਨ ਨੇ ਯੂਰਪੀ ਯੂਨੀਅਨ ਤੋਂ ਜ਼ਿਆਦਾ ਸਮਾਂ ਮੰਗਣ ਤੋਂ ਇਨਕਾਰ ਕੀਤਾ ਹੈ। ਬਰਤਾਨੀਆ ਨੂੰ ਬ੍ਰੈਗਜ਼ਿਟ ਡੀਲ ਜਾਂ ਨੋ ਡੀਲ ਲਈ ਯੂਰਪੀ ਯੂਨੀਅਨ ਨੂੰ 31 ਅਕਤੂਬਰ ਤੱਕ ਦੱਸਣਾ ਹੈ।
ਪਰ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਯੂਕੇ ਨੇ ਫੈਸਲਾ ਲੈਣਾ ਹੈ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਹਾਲਾਂਕਿ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਡੀਲ ਵਿੱਚ ਹੋਰ ਦੇਰੀ ਕਰਨ ਦੀ ਹਮਾਇਤ ਕੀਤੀ ਹੈ ਪਰ ਉਹ ਆਪਣੀ ਬ੍ਰੈਗਜ਼ਿਟ ਰਣਨੀਤੀ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ:
ਬੋਰਿਸ ਜੌਨਸਨ ਨੇ ਕਿਹਾ ਕਿ ਉਹ ਆਪਣੇ ਸਭ ਤੋਂ ਵਧੀਆ ਸਮਝੌਤੇ ਲਈ ਅਗਲੇ ਹਫ਼ਤੇ ਬਿੱਲ ਲੈ ਕੇ ਆਉਣਗੇ।
ਉਨ੍ਹਾਂ ਕਿਹਾ, "ਮੈਂ ਯੂਰਪੀ ਯੂਨੀਅਨ ਨਾਲ ਦੇਰੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ ਤੇ ਨਾ ਹੀ ਕਾਨੂੰਨ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ।"
ਪਰ ਲੇਬਰ ਆਗੂ ਜੈਰੇਮੀ ਕੋਰਬਿਨ ਦਾ ਕਹਿਣਾ ਹੈ ਕਿ ਵੋਟਿੰਗ ਵਿੱਚ ਪੀਐਮ ਦੀ ਹਾਰ ਦਾ ਮਤਲਬ ਹੈ ਕਿ ਉਨ੍ਹਾਂ ਦੀ ਯੋਜਨਾ ਦੀ ਵੱਡੀ ਹਾਰ ਤੇ ਉਨ੍ਹਾਂ ਨੂੰ ਹੁਣ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਤੰਬਰ ਵਿੱਚ ਕੀ ਹੋਇਆ ਸੀ?
ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਹਾਕਮਧਿਰ ਕੰਜ਼ਰਵੇਟਿਵ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਮਿਲ ਕੇ ਸਰਕਾਰ ਨੂੰ ਸੰਸਦ ਵਿੱਚ ਹਰਾ ਦਿੱਤਾ ਸੀ।
ਜੁਲਾਈ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੋਰਿਸ ਜੌਨਸਨ ਦੀ ਸੰਸਦ ਵਿੱਚ ਇਹ ਪਹਿਲੀ ਪਰੀਖਿਆ ਸੀ। ਪਰ ਬ੍ਰੈਗਜ਼ਿਟ ਮੁੱਦੇ 'ਤੇ ਇੱਕ ਮਤੇ 'ਤੇ ਹੋਈ ਵੋਟਿੰਗ ਵਿੱਚ ਉਨ੍ਹਾਂ ਨੂੰ ਸਿਰਫ਼ 301 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਜਦੋਂਕਿ 328 ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਉਨ੍ਹਾਂ ਦੀ ਹਾਰ ਦਾ ਮਤਲਬ ਇਹ ਹੋਇਆ ਕਿ ਹੁਣ ਉੱਥੇ ਸੰਸਦ 'ਤੇ ਇਨ੍ਹਾਂ ਸੰਸਦ ਮੈਂਬਰਾਂ ਦਾ ਅਸਰ ਹੋ ਗਿਆ ਹੈ ਅਤੇ ਉਹ ਬਰਤਾਨੀਆ ਦੇ ਬਿਨਾਂ ਕੋਈ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਣਗੇ ਯਾਨਿ ਕਿ ਬਿਨਾ ਕਿਸੇ ਡੀਲ ਦੇ ਬ੍ਰੈਗਜ਼ਿਟ 'ਤੇ ਰੋਕ ਲਗਵਾ ਸਕਦੇ ਹਨ।
ਜਦੋਂਕਿ ਬੋਰਿਸ ਜੌਨਸਨ ਨੇ ਕਿਹਾ ਹੋਇਆ ਹੈ ਕਿ ਡੀਲ ਹੋਵੇ ਜਾਂ ਨਾ ਹੋਵੇ, 31 ਅਕਤੂਬਰ ਤੱਕ ਯੂਕੇ, ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।
ਹੁਣ ਇਸ ਸਮੇ ਸੀਮਾਂ ਨੂੰ ਟਾਲਣ ਲਈ ਬਾਗੀ ਅਤੇ ਵਿਰੋਧੀ ਸੰਸਦ ਮੈਂਬਰ ਬੁੱਧਵਾਰ ਨੂੰ ਇੱਕ ਬਿਲ ਲਿਆ ਸਕਦੇ ਹਨ ਤੇ ਸੰਸਦ ਦੇ ਦੋਹਾਂ ਸਦਨਾਂ ਤੋਂ ਪਾਸ ਕਰਵਾਕੇ ਕਾਨੂੰਨ ਬਣਾ ਸਕਦੇ ਹਨ।
ਕੁੱਲ ਮਿਲਾ ਕੇ ਬਰਤਾਨੀਆ ਵਿੱਚ ਸੰਸਦ ਅਤੇ ਸਰਕਾਰ ਵਿਚਾਲੇ ਆਰ ਪਾਰ ਦੀ ਲੜਾਈ ਵਰਗੇ ਹਾਲਾਤ ਬਣੇ ਹੋਏ ਹਨ।
ਸੰਸਦ ਨਹੀਂ ਚਾਹੁੰਤਦੀ ਕਿ ਬ੍ਰਿਟੇਨ ਬਿਨਾਂ ਕਿਸੇ ਸਮਝੌਤੇ ਦੇ ਯੂਰਪੀ ਯੂਨੀਅਨ ਤੋਂ ਰਿਸ਼ਤਾ ਤੋੜੇ ਅਤੇ ਬੋਰਿਸ ਜੌਨਸਨ ਇਹੀ ਵਾਅਦਾ ਕਰਕੇ ਪ੍ਰਧਾਨ ਮੰਤਰੀ ਬਣੇ ਸਨ ਕਿ ਸਮਝੌਤਾ ਹੋਵੇ ਜਾਂ ਨਾ, 31 ਅਕਤੂਬਰ ਨੂੰ ਬ੍ਰਿਟੇਨ, ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ