ਇਰਾਨੀ ਇੰਸਟਾਗ੍ਰਾਮ ਸਟਾਰ ਦੀ ਕਿਉਂ ਹੋਈ ਗ੍ਰਿਫ਼ਤਾਰੀ

ਅਮਰੀਕੀ ਅਦਾਕਾਰਾ ਐਂਜ਼ਲੀਨਾ ਜੌਲੀ ਵਾਂਗ ਦਿਖਣ ਵਾਲੀਆਂ ਪੋਸਟਾਂ ਪਾਉਣ ਵਾਲੀ ਇਰਾਨੀ ਇੰਸਟਾਗਰਾਮ ਸਟਾਰ ਸਹਿਰ ਤਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਤਸਨੀਮ ਨਿਊਜ਼ ਏਜੰਸੀ ਮੁਤਾਬਕ ਸਹਿਰ ਨੂੰ ਧਾਰਮਿਕ ਬੇਅਦਬੀ ਤੇ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਹਿਰ ਤਬਰ ਪਿਛਲੇ ਸਾਲ ਆਪਣੀਆਂ ਵਾਈਰਲ ਹੋਈਆਂ ਤਸਵੀਰਾਂ ਕਰਕੇ ਸੁਰਖ਼ੀਆਂ ਵਿੱਚ ਆਈ ਸੀ।

ਉਸ ਬਾਰੇ ਅਫ਼ਵਾਹ ਫੈਲਾਈ ਗਈ ਸੀ ਉਸ ਨੇ 50 ਪਲਾਸਟਿਕ ਸਰਜਰੀਆਂ ਕਰਵਾਈਆਂ ਹਨ ਅਤੇ ਉਸ ਵੱਲੋਂ ਪਾਈਆਂ ਗਈਆਂ ਵਧੇਰੇ ਪੋਸਟਾਂ ਕੱਟ-ਵੱਢ ਵਾਲੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ-

ਕੌਣ ਹੈ ਸਹਿਰ ਤਬਰ?

ਬੀਬੀਸੀ ਮਿਡਲ ਈਸਟ ਦੀ ਪੱਤਰਕਾਰ ਸੇਬਸਤੀਆਂ ਅਸ਼ਰ ਦੀ ਰਿਪੋਰਟ ਮੁਤਾਬਕ, 22 ਸਾਲਾ ਇਹ ਕੁੜੀ ਉਦੋਂ ਗਲੋਬਲ ਮੀਡੀਆ ਵਿੱਚ ਚਰਚਾ 'ਚ ਆਈ, ਜਦੋਂ ਉਸ ਨੇ ਐਂਜ਼ਲੀਨਾ ਜ਼ੌਲੀ ਦੀ ਸ਼ਕਲ ਨਾਲ ਮਿਲਦੀਆਂ ਜ਼ੌਂਬੀ ਵਰਸ਼ਨ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਸਨ।

ਅੰਦਰ ਵੜੀਆਂ ਹੋਈਆਂ ਗੱਲ਼ਾ, ਮੁਸਕਰਾਉਂਦੇ ਹੋਏ ਵੱਡੇ-ਵੱਡੇ ਬੁੱਲ ਅਤੇ ਕਾਰਟੂਨ ਵਾਂਗ ਬਦਲੀ ਹੋਈ ਨੱਕ ਨਾਲ , ਉਸ ਨੇ ਦਰਜਨਾਂ ਕਾਸਮੈਟਿਕ ਸਰਜਰੀਆਂ 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਹ ਸ਼ਕਲ ਅਮਰੀਕੀ ਸਟਾਰ ਐਂਜ਼ਲੀਨਾ ਜੌਲੀ ਨਾਲ ਮਿਲਦੀ ਹੈ।

ਪਰ ਇੰਸਟਾਗ੍ਰਾਮ 'ਤੇ ਵੱਧ ਰਹੀ ਉਸ ਦੇ ਫੌਲੋਅਰਜ਼ ਦੀ ਗਿਣਤੀ ਤੋਂ ਬਾਅਦ ਉਸ ਨੇ ਇਹ ਸੰਕੇਤ ਵੀ ਦਿੱਤੇ ਕਿ ਉਸ ਦੀ ਭੂਤ ਵਰਗੀਆਂ ਦਿਖਣ ਵਾਲੀਆਂ ਤਸਵੀਰਾਂ ਮੇਕਅਪ ਅਤੇ ਐਡੀਟਿੰਗ ਕਰਕੇ ਹਨ, ਬਲਕਿ ਉਸ ਨੇ ਆਪਣੇ ਆਪ ਨੂੰ ਇੱਕ ਕਲਾਕਾਰ ਵਾਂਗ ਵੀ ਪੇਸ਼ ਕੀਤਾ।

ਗ੍ਰਿਫ਼ਤਾਰ ਕਿਉਂ ਕੀਤਾ?

ਤਸਨੀਮ ਮੁਤਾਬਕ, ਲੋਕਾਂ ਵੱਲੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਹਿਰ ਤਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਸ 'ਤੇ ਧਰਾਮਿਕ ਬੇਅਦਬੀ, ਹਿੰਸਾ ਭੜਕਾਉਣ, ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦ ਇਕੱਠੀ ਕਰਨ, ਦੇਸ ਦੀ ਕੱਪੜਿਆਂ ਦੀ ਮਰਿਆਦਾ ਭੰਗ ਕਰਨ ਅਤੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਲਈ ਪ੍ਰੇਰਿਤ ਕਰਨ ਦੇ ਇਲਜ਼ਾਮ ਲੱਗੇ ਹਨ।

ਉਸ ਦਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ।

ਸਹਿਰ ਹੁਣ ਉਨ੍ਹਾਂ ਚਿਹਰਿਆਂ ਦੀ ਲੰਬੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ, ਜੋ ਇਰਾਨੀ ਕਾਨੂੰਨ 'ਤੇ ਅੜਿੱਕੇ ਚੜ੍ਹੇ ਹੋਏ ਹਨ।

ਉਸ ਦੀ ਗ੍ਰਿਫਤਾਰੀ ਕਾਰਨ ਇੰਟਰਨੈੱਟ 'ਤੇ ਵੱਡੀ ਗਿਣਤੀ ਵਿੱਚ ਲੋਕ ਪ੍ਰਸ਼ਾਸਨ ਦੀ ਨਿਖੇਧੀ ਕਰ ਰਹੇ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)