ਏਅਰ ਇੰਡੀਆ ਦਾ ਜਹਾਜ਼ ਸੁਰੱਖਿਆ ਕਾਰਨਾਂ ਕਰਕੇ ਲੰਡਨ ਵਿੱਚ ਉਤਾਰਿਆ

ਮੁੰਬਈ ਤੋਂ ਅਮਰੀਕਾ ਦੇ ਨੇਵਾਰਕ ਸ਼ਹਿਰ ਜਾ ਰਿਹਾ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਸੁਰੱਖਿਆ ਕਾਰਨਾਂ ਕਰਕੇ ਲੰਡਨ ਦੇ ਸਟੈਂਸਟੈਡ ਏਅਰਪੋਰਟ 'ਤੇ ਉਤਾਰ ਲਿਆ ਗਿਆ ਹੈ।

ਬ੍ਰਿਟੇਨ ਸਰਕਾਰ ਦੇ ਬਿਆਨ ਮੁਤਾਬਕ ਲੈਂਡਿੰਗ ਤੱਕ ਇਸ ਜਹਾਜ਼ ਨਾਲ ਬ੍ਰਿਟੇਨ ਦੀ ਰੋਇਲ ਏਅਰ ਫੋਸ ਦੇ ਟਾਇਫੂਨ ਲੜਾਕੂ ਜਹਾਜ਼ ਰਹੇ।

ਯਾਤਰੀਆਂ ਬਾਰੇ ਅਜੇ ਜਾਣਕਾਰੀ ਨਹੀਂ ਹੈ ਪਰ ਏਅਰਪੋਰਟ ਅਧਿਕਾਰੀਆਂ ਦੇ ਅਧਿਕਾਰਤ ਬਿਆਨ ਮੁਤਾਬਕ ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 10.15 ਵਜੇ (ਭਾਰਤੀ ਸਮੇਂ ਮੁਤਾਬਕ ਦੁਪਹਿਰੇ 3.45) ਉਤਾਰਿਆ ਗਿਆ।

ਇਹ ਏਅਰਪੋਰਟ 'ਤੇ ਇੱਕ ਸ਼ਾਂਤ ਥਾਂ 'ਤੇ ਖੜ੍ਹਾ ਹੈ ਅਤੇ ਇਸ ਨਾਲ ਏਅਰਪੋਰਟ ਦੇ ਮੁੱਖ ਟਰਮੀਨਲ ਉੱਤੇ ਕੋਈ ਅਸਰ ਨਹੀਂ ਪਿਆ ਹੈ।

ਬੀਬੀਸੀ ਪੱਤਰਕਾਰ ਸੁਰੰਜਨਾ ਤਿਵਾਰੀ ਨਾਲ ਗੱਲਬਾਤ ਵਿੱਚ ਲੰਡਨ ਵਿੱਚ ਏਅਰ ਇੰਡੀਆ ਦੇ ਜਨਤਕ ਸੂਚਨਾ ਅਧਿਕਾਰੀ ਦੇਬਾਸ਼ੀਸ਼ ਗੋਲਡਰ ਨੇ ਪੁਸ਼ਟੀ ਕੀਤੀ ਕਿ ਸੁਰੱਖਿਆ ਕਾਰਨਾਂ ਕਰਕੇ ਜਹਾਜ਼ ਉਤਾਰਿਆ ਗਿਆ ਹੈ।

ਏਅਰ ਇੰਡੀਆ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਬੰਬ ਦੀ ਖ਼ਬਰ ਮਿਲਣ ਕਰਕੇ ਜਹਾਜ਼ ਉਤਾਰਿਆ ਗਿਆ ਹੈ ਪਰ ਬਾਅਦ ਵਿੱਚ ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)