ਕੀ ਪੋਰਨ ਦੇ ਦਮ 'ਤੇ ਚੱਲ ਰਿਹਾ ਹੈ ਇੰਟਰਨੈੱਟ

    • ਲੇਖਕ, ਟਿਮ ਹਾਰਫੋਰਡ
    • ਰੋਲ, ਪ੍ਰਜੈਂਟਰ, ਫ਼ਿਫਟੀ ਥਿੰਗਜ਼ ਦੈਟ ਮੇਡ ਦਿ ਮਾਰਡਨ ਇਕੌਨਮੀ

ਕਰੀਬ ਦੇਢ ਦਹਾਕੇ ਪਹਿਲਾਂ ਮਿਊਜ਼ਿਕ ਕਾਮੇਡੀ 'ਐਵੇਨਿਊ ਕਿਊ' ਦਾ ਉਹ ਗਾਣਾ ਯਾਦ ਹੋਵੇਗਾ ਜਿਸਦੀ ਸ਼ੁਰੂਆਤੀ ਲਾਈਨ ਹੈ - 'ਦਿ ਇੰਟਰਨੈੱਟ ਇਜ਼ ਫਾਰ ਪੋਰਨ' ਯਾਨਿ ਇੰਟਰਨੈੱਟ ਪੋਰਨ ਦੇ ਲਈ ਹੈ।

ਇਸ ਵਿੱਚ ਕੇਟ ਮਾਨਸਟਰ ਕਹਿੰਦੀ ਹੈ - "ਇੰਟਰਨੈੱਟ ਵਾਕਈ ਬਹੁਤ ਚੰਗੀ ਚੀਜ਼ ਹੈ"

ਟ੍ਰੇਕੀ ਮਾਨਸਟਰ- "ਫਾਰ ਪੋਰਨ"

ਕੇਟ ਮਾਨਸਟਰ - "ਮੇਰੇ ਕੋਲ ਫਾਸਟ ਕਨੈਕਸ਼ਨ ਹੈ, ਇਸ ਲਈ ਮੈਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ।"

ਟ੍ਰੇਕੀ ਮਾਨਸਟਰ - "ਫਾਰ ਪੋਰਨ"

ਇਸ ਸ਼ੋਅ ਵਿੱਚ ਮਾਸੂਮ ਕਿੰਡਰਗਾਰਟਨ ਟੀਚਰ ਕੇਟ ਮਾਨਸਟਰ ਖਰੀਦਦਾਰੀ ਅਤੇ ਜਨਮ ਦਿਨ ਦੀ ਵਧਾਈ ਦੇਣ ਲਈ ਇੰਟਰਨੈੱਟ ਦੀ ਉਪਯੋਗਤਾ 'ਤੇ ਖੁਸ਼ੀ ਮਨਾਉਂਦੀ ਹੈ।

ਇਹ ਵੀ ਪੜ੍ਹੋ:

ਇਸਦੇ ਵਿਚਾਲੇ ਉਸਦਾ ਗੁਆਂਢੀ ਟ੍ਰੇਕੀ ਮਾਨਸਟਰ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਲੋਕ ਇੰਟਰਨੈੱਟ ਨੂੰ ਨਿੱਜੀ ਗਤੀਵਿਧੀਆਂ ਲਈ ਵੱਧ ਤਵੱਜੋ ਦਿੰਦੇ ਹਨ।

ਕੀ ਇਹ ਗੱਲ ਸਹੀ ਹੈ? ਕੁਝ ਹੱਦ ਤੱਕ ਪਰ ਪੂਰੀ ਤਰ੍ਹਾਂ ਨਹੀਂ।

ਅੰਕੜੇ ਦਰਸਾਉਂਦੇ ਹਨ ਕਿ ਇੰਟਰਨੈੱਟ 'ਤੇ ਸਰਚ ਕੀਤੇ ਜਾਣ ਵਾਲੇ ਸੱਤ ਵਿੱਚੋਂ ਇੱਕ ਵਿਸ਼ਾ ਪੋਰਨ ਬਾਰੇ ਹੁੰਦਾ ਹੈ। ਇਹ ਮਾਮੂਲੀ ਨਹੀਂ ਪਰ ਇਸਦਾ ਮਤਲਬ ਇਹ ਵੀ ਹੈ ਕਿ ਸੱਤ ਵਿੱਚੋਂ ਛੇ ਸਰਚ ਇਸਦੇ ਬਾਰੇ ਨਹੀਂ ਹਨ।

ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਪੋਰਨ ਵੈੱਬਸਾਈਟ ਪੋਰਨਹਬ ਕਰੀਬ-ਕਰੀਬ ਨੈੱਟਫਲਿਕਸ ਅਤੇ ਲਿੰਕਡਇਨ ਜਿੰਨੀ ਪਸੰਦ ਕੀਤੀ ਜਾਣ ਵਾਲੀ ਵੈੱਬਸਾਈਟ ਹੈ।

ਯਾਨਿ ਇਸ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਫਿਰ ਵੀ ਦੁਨੀਆ ਭਰ ਵਿੱਚ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਇਹ 28ਵੇਂ ਨੰਬਰ 'ਤੇ ਹੈ।

ਐਵੇਨਿਊ ਕਿਊ 2003 ਵਿੱਚ ਪਹਿਲੀ ਵਾਰ ਆਇਆ ਸੀ। ਇੰਟਰਨੈੱਟ ਦੇ ਲਿਹਾਜ਼ ਨਾਲ ਵੇਖੀਏ ਤਾਂ ਉਸ ਤੋਂ ਵੀ ਪਹਿਲਾਂ ਅਤੇ ਉਸ ਸਮੇਂ ਟ੍ਰੇਕੀ ਮਾਨਸਟਰ ਦੀ ਗੱਲ ਸਹੀ ਹੋਈ ਹੋਵੇਗੀ।

ਆਮ ਤੌਰ 'ਤੇ ਨਵੀਂ ਤਕਨੀਕ ਬਹੁਤ ਮਹਿੰਗੀ ਅਤੇ ਘੱਟ ਭਰੋਸੇਮੰਦ ਹੁੰਦੀ ਹੈ। ਉਨ੍ਹਾਂ ਨੂੰ ਇੱਕ ਅਜਿਹਾ ਬਾਜ਼ਾਰ ਚਾਹੀਦਾ ਹੁੰਦਾ ਹੈ ਜਿਸ ਵਿੱਚ ਲੋਕਾਂ ਨੂੰ ਛੇਤੀ ਉਸਦੀ ਆਦਤ ਪਵੇ ਅਤੇ ਉਨ੍ਹਾਂ ਦੇ ਤੌਰ-ਤਰੀਕੇ ਉਸ ਤਕਨੀਕ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਸਕਣ।

ਜਦੋਂ ਇਹ ਸਸਤੀ ਅਤੇ ਵੱਧ ਭਰੋਸੇ ਵਾਲੀ ਹੋ ਜਾਂਦੀ ਹੈ ਤਾਂ ਇਸਦੀ ਮਾਰਕਟਿੰਗ ਵਧ ਜਾਂਦੀ ਹੈ ਅਤੇ ਇਸਦੀ ਹੋਰ ਖੇਤਰਾਂ ਵਿੱਚ ਵੀ ਵਰਤੋਂ ਸ਼ੁਰੂ ਹੋ ਜਾਂਦੀ ਹੈ।

ਇਸੇ ਸਿਧਾਂਤ ਦੇ ਆਧਾਰ 'ਤੇ ਪੋਰਨੋਗ੍ਰਾਫ਼ੀ ਨੇ ਇੰਟਰਨੈੱਟ ਅਤੇ ਇਸ ਨਾਲ ਜੁੜੀ ਹੋਰ ਤਕਨੀਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕੀ ਅਸਲ ਵਿੱਚ ਇਸ ਨੇ ਇੰਟਰਨੈੱਟ ਨੂੰ ਵਧਾਇਆ ਹੈ?

ਕਲਾ ਦੀ ਸ਼ੁਰੂਆਤ ਤੋਂ ਹੀ ਸੈਕਸ ਹਮੇਸ਼ਾ ਇੱਕ ਵਿਸ਼ਾ ਬਣਿਆ ਰਿਹਾ ਹੈ। ਲਿਖਤ ਇਤਿਹਾਸ ਤੋਂ ਪਹਿਲਾਂ ਦੇ ਯੁੱਗ 'ਚ ਮਨੁੱਖ ਕੰਧਾਂ 'ਤੇ ਸਰੀਰ ਦੇ ਗੁਪਤ ਅੰਗਾਂ ਦੇ ਚਿੱਤਰ ਬਣਾਉਂਦੇ ਸਨ।

ਸੈਕਸ ਕਰਦੇ ਜੋੜੇ ਦਾ ਚਿੱਤਰ ਘੱਟੋ ਘੱਟ 11,000 ਸਾਲ ਪਹਿਲਾਂ ਬਣਿਆ ਹੋਇਆ ਦੇਖਿਆ ਗਿਆ।

ਮੇਸੋਪੋਟਾਮੀਆ ਦੇ ਇੱਕ ਕਲਾਕਾਰ ਨੇ 4000 ਸਾਲ ਪਹਿਲਾਂ ਟੇਰਾਕੋਟਾ ਤੋਂ ਔਰਤ ਅਤੇ ਮਰਦ ਦੇ ਨਿੱਜੀ ਪਲਾਂ ਨੂੰ ਕਲਾਕ੍ਰਿਤੀ ਦੇ ਮਾਧਿਅਮ ਨਾਲ ਜਿਉਂਦਾ ਰੱਖਿਆ ਸੀ।

ਇਸਦੇ ਕੁਝ ਸ਼ਤਾਬਦੀ ਬਾਅਦ ਉੱਤਰੀ ਪੇਰੂ ਵਿੱਚ ਮੋਸ਼ੇ ਨੇ ਮਿੱਟੀ ਨਾਲ ਅਜਿਹੀ ਹੀ ਕਲਾਕ੍ਰਿਤੀ ਬਣਾਈ। ਭਾਰਤ ਦਾ ਕਾਮਸੂਤਰ ਵੀ ਇਸੇ ਦੌਰ ਦਾ ਹੈ।

ਕਲਾ ਦੇ ਵਿਕਾਸ ਵਿੱਚ ਯੋਗਦਾਨ

ਲੋਕ ਕਲਾ ਦੀ ਵਰਤੋਂ ਉਤੇਜਕ ਪਲਾਂ ਨੂੰ ਕਲਾਕ੍ਰਿਤੀ ਵਿੱਚ ਉਤਾਰਣ ਲਈ ਕਰਦੇ ਸਨ, ਇਸਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਹੁਨਰਾਂ ਦੇ ਵਿਕਾਸ ਪਿੱਛੇ ਇਸੇ ਦਾ ਹੀ ਯੋਗਦਾਨ ਹੈ। ਅਜਿਹਾ ਸੋਚਣ ਦਾ ਕਾਰਨ ਵੀ ਨਹੀਂ ਹੈ।

ਗੁਟੇਨਰਗ ਦੇ ਪ੍ਰਿੰਟਿੰਗ ਪ੍ਰੈੱਸ ਦਾ ਹੀ ਉਦਾਹਰਣ ਲੈ ਲਓ। ਹਾਲਾਂਕਿ ਆਸ਼ਿਕ ਮਿਜਾਜ਼ੀ ਕਿਸਮ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੁੰਦੀਆਂ ਸਨ, ਪਰ ਇਸਦਾ ਮੁੱਖ ਬਾਜ਼ਾਰ ਧਾਰਮਿਕ ਪੁਸਤਕਾਂ ਸਨ।

ਇਸੇ ਵਿਚਾਲੇ ਕਲਾ ਦੇ ਖੇਤਰ ਵਿੱਚ 19ਵੀਂ ਸ਼ਤਾਬਦੀ ਵਿੱਚ ਹੌਲੀ-ਹੌਲੀ ਫੋਟੋਗ੍ਰਾਫੀ ਦਾ ਦਖ਼ਲ ਹੁੰਦਾ ਹੈ। ਕਥਿਤ ਆਰਟ ਸਟਡੀਜ਼ ਦੇ ਨਾਮ 'ਤੇ ਉਦੋਂ ਪੈਰਿਸ ਦੇ ਅਗ੍ਰਣੀ ਸਟੂਡੀਓ ਦਾ ਬਹੁਤ ਚਮਕਦਾ ਬਾਜ਼ਾਰ ਹੁੰਦਾ ਸੀ।

ਗਾਹਕ ਇਸ ਤਕਨੀਕ ਲਈ ਵਧੇਰੇ ਪੈਸੇ ਦੇਣ ਲਈ ਤਿਆਰ ਸਨ। ਇੱਕ ਸਮਾਂ ਤਾਂ ਅਜਿਹਾ ਵੀ ਸੀ ਕਿ ਇੱਕ ਉਤੇਜਕ ਤਸਵੀਰ ਦੀ ਕੀਮਤ, ਉਸ ਸਮੇਂ ਇੱਕ ਸੈਕਸ ਵਰਕਰ ਨੂੰ ਕੀਤੇ ਜਾਣ ਵਾਲੇ ਭੁਗਤਾਨ ਤੋਂ ਵੀ ਘੱਟ ਹੁੰਦੀ ਸੀ।

ਪੋਰਨੋਗ੍ਰਾਫ਼ੀ ਸ਼ਬਦ ਗ੍ਰੀਕ ਤੋਂ ਆਇਆ ਹੈ ਜਿਸਦਾ ਸੰਦਰਭ ਸੀ "ਲੇਖਨ" ਅਤੇ "ਸੈਕਸ ਵਰਕਰ।"

ਕਲਾ ਨੂੰ ਦਰਸਾਉਣ ਵਿੱਚ ਉਦੋਂ ਤੱਕ ਇੱਕ ਵੱਡੀ ਕ੍ਰਾਂਤੀਕਾਰੀ ਤਕਨੀਕ ਆ ਚੁੱਕੀ ਸੀ ਯਾਨਿ ਚਲਚਿੱਤਰ।

ਪਰ ਫ਼ਿਲਮ ਉਦਯੋਗ ਦੇ ਵਧਣ ਵਿੱਚ ਪੋਰਨ ਦਾ ਕੋਈ ਵੱਡਾ ਹੱਥ ਨਹੀਂ ਸੀ। ਇਸਦੇ ਸੁਭਾਵਿਕ ਕਾਰਨ ਸਨ, ਫ਼ਿਲਮਾਂ ਮਹਿੰਗੀਆਂ ਸਨ, ਪੈਸੇ ਵਾਲੇ ਦਰਸ਼ਕਾਂ ਤੋਂ ਹੀ ਤੁਸੀਂ ਇਸਦੀ ਕੀਮਤ ਵਸੂਲ ਸਕਦੇ ਸੀ।

ਇਸਦਾ ਮਤਲਬ ਸੀ ਕਿ ਲੋਕ ਸਮੂਹਿਕ ਰੂਪ ਨਾਲ ਇਸ ਨੂੰ ਦੇਖਣ। ਹਾਲਾਂਕਿ ਕਈ ਲੋਕਾਂ ਨੇ ਪੋਰਨੋਗ੍ਰਾਫਿਕ ਫ਼ਿਲਮਾਂ ਦੇਖਣ ਦਾ ਖਰਚਾ ਚੁੱਕਿਆ ਪਰ ਸਿਨੇਮਾ ਘਰਾਂ ਵਿੱਚ ਇਸ ਨੂੰ ਸਮੂਹਿਕ ਰੂਪ ਤੋਂ ਦੇਖਣ ਵਿੱਚ ਬਹੁਤ ਘੱਟ ਹੀ ਲੋਕ ਖੁਦ ਨੂੰ ਸਹਿਜ ਸਕਦੇ ਸਨ।

ਪੋਰਨ ਅਤੇ ਤਕਨੀਕ ਦਾ ਵਿਕਾਸ

1960 ਦੇ ਦਹਾਕੇ ਵਿੱਚ ਪੀਪ-ਸ਼ੋਅ ਬੂਥਾਂ (ਬਾਈਕਸਕੋਪ ਵਰਗਾ) ਦਾ ਚਲਨ ਸ਼ੁਰੂ ਹੋਇਆ। ਇਸ ਵਿੱਚ ਸਿੱਕਾ ਪਾ ਕੇ ਫ਼ਿਲਮ ਦੇਖੀ ਜਾ ਸਕਦੀ ਸੀ।

ਉਦੋਂ ਇੱਕ-ਇੱਕ ਬੂਥ ਦੀ ਹਫ਼ਤੇ ਦੀ ਕਮਾਈ ਹਜ਼ਾਰਾਂ ਡਾਲਰਾਂ ਵਿੱਚ ਹੁੰਦੀ ਸੀ। ਪਰ ਵਾਸਤਵਿਕ ਨਿੱਜਤਾ ਵਾਲਾ ਮਾਹੌਲ ਵੀਡੀਓ ਕੈਸੇਟ ਰਿਕਾਰਡਰ (ਵੀਸੀਆਰ) ਦੇ ਆਉਣ ਤੋਂ ਬਾਅਦ ਹੀ ਸੰਭਵ ਹੋ ਸਕਿਆ।

ਪੈਚਨ ਬਾਰਸ ਆਪਣੀ ਕਿਤਾਬ 'ਦਿ ਇਰੋਟਿਕ ਇੰਜਨ' ਵਿੱਚ ਕਹਿੰਦੇ ਹਨ ਕਿ ਵੀਸੀਆਈ ਦੇ ਨਾਲ ਹੀ ਪੋਰਨ ਇੱਕ ਆਰਥਿਕ ਅਤੇ ਤਕਨੀਕੀ ਪਾਵਰ ਹਾਊਸ ਦੇ ਰੂਪ ਵਿੱਚ ਆਪਣੇ ਆਪ ਹੀ ਆ ਗਿਆ।

ਸ਼ੁਰੂਆਤ ਵਿੱਚ ਵੀਸੀਆਰ ਬਹੁਤ ਮਹਿੰਗੇ ਸਨ ਅਤੇ ਦੋ ਵੱਖ-ਵੱਖ ਰੂਪਾਂ ਵਿੱਚ ਆਉਂਦੇ ਸਨ- ਵੀਐੱਚਐੱਸ ਅਤੇ ਵੀਟਾਮੈਕਸ।

ਕੋਈ ਵੀ ਇੱਕ ਅਜਿਹੇ ਉਪਕਰਣ ਵਿੱਚ ਆਮਦਨੀ ਦਾ ਇੱਕ ਵੱਡਾ ਹਿੱਸਾ ਕਿਉਂ ਲਗਾਉਂਦਾ ਜੋ ਛੇਤੀ ਹੀ ਪੁਰਾਣਾ ਹੋ ਜਾਣ ਵਾਲਾ ਸੀ?

ਇਹ ਵੀ ਪੜ੍ਹੋ:

ਕੇਬਲ ਟੀਵੀ ਤੇ ਫਿਰ ਇੰਟਰਨੈੱਟ

1970 ਦੇ ਦਹਾਕੇ ਵਿੱਚ ਜ਼ਿਆਦਾਤਰ ਵੀਡੀਓ ਟੇਪ ਪੋਰਨੋਗ੍ਰਾਫ਼ੀ ਨਾਲ ਸਬੰਧਤ ਸਨ।

ਇਸਦੇ ਕੁਝ ਸਾਲ ਬਾਅਦ ਹੀ ਉਨ੍ਹਾਂ ਲੋਕਾਂ ਲਈ ਤਕਨੀਕ ਐਨੀ ਸਸਤੀ ਹੋ ਗਈ ਕਿ ਉਹ ਪਰਿਵਾਰਕ ਫ਼ਿਲਮਾਂ ਦੇਖ ਸਕਣ ਅਤੇ ਇਸ ਤਰ੍ਹਾਂ ਇਸਦੇ ਬਾਜ਼ਾਰ ਦਾ ਵਿਸਤਾਰ ਹੋਇਆ ਅਤੇ ਪੋਰਨ ਦਾ ਬਾਜ਼ਾਰ ਘੱਟ ਵੀ ਹੋਇਆ।

ਯਾਨਿ ਕਹਾਣੀ ਕੇਬਲ ਟੀਵੀ ਅਤੇ ਇੰਟਰਨੈੱਟ ਦੇ ਨਾਲ ਵੀ ਰਹੀ ਹੈ।

1990 ਦੇ ਦਹਾਕੇ ਵਿੱਚ ਹੋਏ ਇੱਕ ਅਧਿਐਨ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਸਾਂਝਾ ਕੀਤੀਆਂ ਜਾਣ ਵਾਲੀਆਂ ਛੇ ਵਿੱਚੋਂ ਪੰਜ ਤਸਵੀਰਾਂ ਪੋਰਨੋਗ੍ਰਾਫ਼ੀ ਨਾਲ ਸਬੰਧਤ ਹੁੰਦੀਆਂ ਸਨ।

ਕੁਝ ਸਾਲਾਂ ਬਾਅਦ ਹੋਏ ਇੱਕ ਹੋਰ ਰਿਸਰਚ ਵਿੱਚ ਪਤਾ ਲੱਗਿਆ ਕਿ ਇੰਟਰਨੈੱਟ ਚੈਟ ਰੂਮ ਗਤੀਵਿਧੀਆਂ ਵੀ ਇਸੇ ਅਨੁਪਾਤ ਵਿੱਚ ਸੈਕਸ ਨਾਲ ਸਬੰਧਤ ਸਨ।

ਇੰਟਰਨੈੱਟ ਨਾਲ ਜੁੜੀ ਤਕਨੀਕ ਦਾ ਵਿਕਾਸ

ਇਸ ਲਈ ਉਨ੍ਹਾਂ ਦਿਨਾਂ ਵਿੱਚ ਟ੍ਰੇਕੀ ਮਾਨਸਟਰ ਦਾ ਅੰਦਾਜ਼ਾ ਬਹੁਤ ਗ਼ਲਤ ਨਹੀਂ ਰਿਹਾ ਹੋਵੇਗਾ।

ਅਤੇ ਜਿਵੇਂ ਕਿ ਉਹ ਕੈਟ ਨੂੰ ਕਹਿੰਦਾ ਹੈ ਪੋਰਨ ਦੀ ਭੁੱਖ ਨੇ ਫਾਸਟ ਕਨੈਕਸ਼ਨ, ਵਧੀਆ ਮਾਡਲ ਅਤੇ ਉੱਚੀ ਬੈਂਡਵਿਥ ਦੀ ਮੰਗ ਨੂੰ ਵਧਣ ਵਿੱਚ ਮਦਦ ਕੀਤੀ।

ਇਸ ਨੇ ਹੋਰਨਾਂ ਖੇਤਰਾਂ ਵਿੱਚ ਨਵੀਆਂ ਖੋਜਾਂ ਲਈ ਰਸਤਾ ਵੀ ਬਣਾਇਆ। ਆਨਲਾਈਨ ਪੋਰਨ ਬਣਾਉਣ ਵਾਲੇ ਵੈੱਬ ਤਕਨੀਕ ਵਿੱਚ ਅਗ੍ਰਣੀ ਸਨ।

ਜਿਵੇਂ ਕਿ ਵੀਡੀਓ ਫਾਈਲ ਨੂੰ ਛੋਟਾ ਕਰਨਾ ਅਤੇ ਭੁਗਤਾਨ ਨੂੰ ਬਹੁਤ ਹੀ ਸੌਖਾ ਕਰਨਾ ਆਦਿ।

ਮਾਰਕਟਿੰਗ ਪ੍ਰੋਗਰਾਮਜ਼ ਜਿਵੇਂ ਬਿਜ਼ਨਸ ਮਾਡਲ ਵਿੱਚ ਵੀ ਇਸਦਾ ਵੱਡਾ ਯੋਗਦਾਨ ਰਿਹਾ ਹੈ।

ਇਹ ਸਾਰੇ ਆਈਡੀਆ ਵੱਧ ਤੋਂ ਵੱਧ ਪਹੁੰਚ ਹਾਸਲ ਕਰਨ ਦੇ ਤਰੀਕਿਆਂ ਨੂੰ ਲੱਭਣ ਵਿੱਚ ਮਦਦਗਾਰ ਸਨ ਅਤੇ ਜਦੋਂ ਇੰਟਰਨੈੱਟ ਦਾ ਵਿਸਤਾਰ ਹੋਇਆ, ਪੋਰਨ ਦੀ ਬਜਾਏ ਇਸਦਾ ਹੋਰਨਾਂ ਚੀਜ਼ਾਂ ਲਈ ਇਸਤੇਮਾਲ ਵਧਦਾ ਗਿਆ।

ਪੋਰਨ ਦਾ ਬਾਜ਼ਾਰ

ਇੱਕ ਨਵਾਂ ਬਾਜ਼ਾਰ ਕਸਟਮ ਬੋਰਨ ਬਣਾਉਣ ਦਾ ਉਭਰ ਰਿਹਾ ਹੈ, ਜਿਸ ਵਿੱਚ ਦਰਸ਼ਕ ਆਪਣੀ ਪਸੰਦ ਦੇ ਪਲਾਟ 'ਤੇ ਪੋਰਨ ਫ਼ਿਲਮਾਉਣ ਲਈ ਭੁਗਤਾਣ ਕਰਦੇ ਹਨ।

ਪਰ ਫ਼ਿਲਮ ਬਣਾਉਣ ਵਾਲਿਆਂ ਲਈ ਜੋ ਬੁਰਾ ਹੈ ਉਹ ਐਗਰੀਗੇਟਰ ਵੈੱਬਸਾਈਟਾਂ ਲਈ ਮੁਨਾਫ਼ੇ ਵਾਲਾ ਸਾਬਿਤ ਹੋ ਰਿਹਾ ਹੈ ਜਿਨ੍ਹਾਂ ਨੂੰ ਇਸ਼ਤਿਹਾਰਾਂ ਅਤੇ ਪ੍ਰੀਮੀਅਮ ਗਾਹਕਾਂ ਤੋਂ ਪੈਸਾ ਮਿਲਦਾ ਹੈ।

ਇਸ ਸਮੇਂ ਪੋਰਨ ਇੰਡਸਟਰੀ ਵਿੱਚ ਮਾਇੰਡਗੀਕ ਕੰਪਨੀ ਸਭ ਤੋਂ ਅੱਗੇ ਹੈ ਜਿਸਦੇ ਕੋਲ ਪੋਰਨਹੱਬ ਸਮੇਤ 10 ਵੱਡੀਆਂ ਪੋਰਨ ਵੈੱਬਸਾਈਟਾਂ ਵਿੱਚੋਂ ਸੱਤ ਦਾ ਮਾਲਿਕਾਨਾ ਹੱਕ ਹੈ।

ਵੈਨਕੁਵਰ ਸਕੂਲ ਆਫ਼ ਇਕਨੌਮਿਕਸ ਦੀ ਪ੍ਰੋਫ਼ੈਸਰ ਮੈਰੀਨਾ ਐਡਸ਼ੇਡ ਮੁਤਾਬਕ, ਬਾਜ਼ਾਰ 'ਤੇ ਇਸ ਤਰ੍ਹਾਂ ਦਾ ਏਕਾਅਧਿਕਾਰ ਇੱਕ ਸਮੱਸਿਆ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੀ ਹੈ, "ਸਿਰਫ਼ ਇੱਕ ਗਾਹਕ ਹੋਣ ਨਾਲ ਨਿਰਮਾਤਾਵਾਂ 'ਤੇ ਆਪਣੀ ਫ਼ਿਲਮਾਂ ਦੀ ਲਾਗਤ ਘੱਟ ਕਰਨ ਦਾ ਦਬਾਅ ਰਹਿੰਦਾ ਹੈ।"

"ਇਸ ਨਾਲ ਪੋਰਨੋਗ੍ਰਾਫ਼ਰ ਦੇ ਲਾਭ ਵਿੱਚ ਤਾਂ ਕਮੀ ਨਹੀਂ ਆਉਂਦੀ ਹੈ ਜਦਕਿ ਪੋਰਨ ਐਕਟਾਂ 'ਤੇ ਦਬਾਅ ਵੱਧ ਜਾਂਦਾ ਹੈ ਕਿ ਜੋ ਉਨ੍ਹਾਂ ਨੇ ਪਹਿਲਾਂ ਮਨਾ ਕਰ ਦਿੱਤਾ ਸੀ ਹੁਣ ਉਸ ਨੂੰ ਵੀ ਕਰੋ ਅਤੇ ਉਹ ਵੀ ਘੱਟ ਕੀਮਤ 'ਤੇ।''

'ਐਵੇਨਿਊ ਕਿਊ' ਵਿੱਚ ਟ੍ਰੇਕੀ ਮਾਨਸਟਰ ਕੁਝ ਵੀ ਨਹੀਂ ਕਰਦਾ ਸਿਵਾਏ ਪੋਰਨ ਸਰਚ ਕਰਨ ਦੇ। ਇਸ਼ ਲਈ ਹੋਰ ਕਿਰਦਾਰ ਉਦੋਂ ਹੈਰਾਨ ਰਹਿ ਜਾਂਦੇ ਹਨ ਜਦੋਂ ਉਹ ਦੱਸਦਾ ਹੈ ਕਿ ਉਹ ਕਰੋੜਪਤੀ ਹੈ।

ਉਹ ਦੱਸਦਾ ਹੈ, "ਉਤਾਰ-ਚੜ੍ਹਾਅ ਵਾਲੇ ਬਾਜ਼ਾਰ ਵਿੱਚ ਸਭ ਤੋਂ ਭਰੋਸੇਮੰਦ ਨਿਵੇਸ਼ ਪੋਰਨ ਹੈ।''

ਅਤੇ ਇੱਕ ਵਾਰ ਮੁੜ ਟ੍ਰੇਕੀ ਮਾਨਸਟਰ ਕਰੀਬ-ਕਰੀਬ ਸਹੀ ਹੁੰਦਾ ਹੈ, ਪਰ ਓਨਾ ਵੀ ਨਹੀਂ।

ਐਨਾ ਤਾਂ ਤੈਅ ਹੈ ਕਿ ਪੋਰਨ ਵਿੱਚ ਪੈਸਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)