ਉਹ ਪੋਸਟਰ ਜਿਸ ਤੋਂ ਡਰਦੇ ਨੇ ਪਾਕਿਸਤਾਨੀ ਰੂੜੀਵਾਦੀ

ਜਦੋਂ ਰੁਮੀਸਾ ਲਖ਼ਾਨੀ ਅਤੇ ਰਾਸ਼ੀਦਾ ਸ਼ਬੀਰ ਹੁਸੈਨ ਨੇ ਅੰਤਰ-ਰਾਸ਼ਟਰੀ ਮਹਿਲਾ ਦਿਹਾੜੇ ਲਈ ਪਾਕਿਸਤਾਨ ਵਿੱਚ ਪੋਸਟਰ ਬਣਾਇਆ ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਕੌਮੀ ਬਹਿਸ ਦਾ ਕੇਂਦਰੀ ਬਿੰਦੂ ਬਣ ਜਾਣਗੀਆਂ।

ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਬੰਧੀ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ 2 ਸਾਲਾਂ ਦੀਆਂ ਇਹ ਦੋਵੇਂ ਵਿਦਿਆਰਥਣਾਂ ਨੇ ਉਨ੍ਹਾਂ ਦੀ ਕਰਾਚੀ ਸਥਿਤ ਯੂਨੀਵਰਸਿਟੀ ਵਿੱਚ ਪੋਸਟਰ ਬਣਾਉਣ ਸਬੰਧੀ ਰੱਖੇ ਗਏ ਇੱਕ ਸੈਸ਼ਨ ਵਿੱਚ ਹਿੱਸਾ ਲਿਆ।

ਉਹ ਚਾਹੁੰਦੀਆਂ ਸਨ ਕਿ ਕੁਝ ਅਜਿਹਾ ਬਣਾਇਆ ਜਾਵੇ ਜੋ ਖਿੱਚ ਦਾ ਕੇਂਦਰ ਬਣੇ ਅਤੇ ਇਸ ਤੇ ਉਨ੍ਹਾਂ ਕੰਮ ਕਰਨਾ ਸ਼ੁਰੂ ਕੀਤਾ।

ਇਹ ਵੀ ਜ਼ਰੂਰ ਪੜ੍ਹੋ:

ਉਨ੍ਹਾਂ ਦੀ ਇੱਕ ਦੋਸਤ ਲੱਤਾਂ ਚੌੜੀਆਂ ਕਰ ਕੇ ਬੈਠੀ ਸੀ ਅਤੇ ਇਸ ਨਾਲ ਹੀ ਰੁਮੀਸਾ ਅਤੇ ਰਾਸ਼ੀਦਾ ਨੂੰ ਪੋਸਟਰ ਬਣਾਉਣ ਦਾ ਆਈਡੀਆ ਆਇਆ।

ਰੁਮੀਸਾ ਮੁਤਾਬਕ ਔਰਤਾਂ ਕਿਸ ਢੰਗ ਨਾਲ ਬੈਠਣ ਇਹ ਇੱਕ ਮੁੱਦਾ ਰਿਹਾ ਹੈ।

ਰੁਮਿਸਾ ਅਤੇ ਰਸ਼ੀਦਾ ਦੀ ਮੁਲਾਕਾਤ ਹਬੀਬ ਯੂਨੀਵਰਸਿਟੀ ਵਿਚ ਆਪਣੇ ਪਹਿਲੇ ਸਾਲ ਦੌਰਾਨ ਹੋਈ। ਰੁਮਿਸਾ ਸੰਚਾਰ ਡਿਜ਼ਾਈਨ, ਜਦਕਿ ਰਸ਼ੀਦਾ ਇੱਕ ਸਮਾਜਿਕ ਵਿਕਾਸ ਅਤੇ ਨੀਤੀ ਵਿਸ਼ੇ ਦੀ ਵਿਦਿਆਰਥਣ ਹੈ।

ਰਾਸ਼ਿਦ ਨੇ ਕਿਹਾ, "ਅਸੀਂ ਵਧੀਆ ਦੋਸਤ ਹਾਂ, ਅਸੀਂ ਇਕੱਠੇ ਹੱਸਦੇ- ਖੇਡਦੇ ਹਾਂ, ਇਕ-ਦੂਜੇ ਨਾਲ ਹਰ ਗੱਲ ਸਾਂਝੀ ਕਰਦੀਆਂ ਹਾਂ"।

ਹੱਕਾਂ ਦੀ ਰਾਖੀ ਲਈ ਅਵਾਜ਼

ਉਹ ਲਿੰਗਕਤਾ ਦੇ ਆਪਣੇ ਨਿੱਜੀ ਅਨੁਭਵ ਦੇ ਅਧਾਰ ਉੱਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਦੀਆਂ ਹਨ।

ਰੁਮਿਸਾ ਮੰਨਦੀ ਹੈ ਕਿ ਵਿਆਹ ਕਰਾਉਣ ਲਈ ਪਰਿਵਾਰਕ ਦਬਾਅ ਨਾਲ ਨਜਿੱਠਣਾ "ਰੋਜ਼ਾਨਾ ਸੰਘਰਸ਼" ਹੈ। ਉਹ ਅਜੇ ਤੱਕ ਵਿਆਹ ਨਾ ਕਰਵਾਉਣ ਨੂੰ "ਇੱਕ ਨਿੱਜੀ ਜਿੱਤ" ਦੇ ਰੂਪ ਵਿੱਚ ਦੇਖਦੀ ਹੈ।

ਰਸ਼ੀਦਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਸੜਕਾਂ 'ਤੇ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਗ ਵਿਆਹ ਕਰਵਾ ਲਵੇ ਅਤੇ ਬੇਆਰਾਮ ਘਰੇਲੂ ਔਰਤ ਬਣ ਜਾਵੇ।

ਇਸ ਲਈ ਉਹ ਦੋਵੇਂ ਸਹੇਲੀਆਂ ਨੇ ਮਹਿਲਾ ਦਿਵਸ ਮੌਕੇ "ਔਰਤ" ਮਾਰਚ ਵਿਚ ਹਿੱਸਾ ਲੈਣ ਲਈ ਉਤਸੁਕ ਸਨ। ਪਿਛਲੇ ਮਹੀਨੇ ਪਾਕਿਸਤਾਨ ਦੇ ਸ਼ਹਿਰਾਂ ਵਿਚ ਆਯੋਜਿਤ ਕੀਤਾ ਗਿਆ ਸੀ।

ਰੁਮਿਸਾ ਨੇ ਕਿਹਾ, "ਇਹ ਬਹੁਤ ਹੀ ਅਜੀਬ ਸੀ, ਇਸ ਲਈ ਬਹੁਤ ਸਾਰੀਆਂ ਔਰਤਾਂ ਆਪਣੇ ਹੱਕਾਂ ਲਈ ਚੀਕ ਰਹੀਆਂ ਸਨ।" "ਇਹ ਸਾਡੀ ਆਪਣੀ ਸਪੇਸ ਸੀ ਅਤੇ ਮੈਂ ਸੋਚਦੀ ਹਾਂ ਕਿ ਜੋ ਵੀ ਹਾਜ਼ਰ ਸੀ ਉਹ ਇਸ ਤੋਂ ਸ਼ਕਤੀ ਦੀਆਂ ਤਰੰਗਾ ਮਹਿਸੂਸ ਕਰ ਸਕਦਾ ਸੀ"

ਦੇਸ਼ ਦੇ ਨਾਰੀਵਾਦੀ ਅੰਦੋਲਨ ਲਈ 'ਔਰਤ ਮਾਰਚ' ਵੱਡੇ ਪਲ ਸਨ। ਭਾਵੇਂ ਕਿ ਔਰਤਾਂ ਨੇ ਪਹਿਲਾਂ ਵੀ ਪਾਕਿਸਤਾਨ ਵਿਚ ਬਹੁਤ ਮਾਰਚ ਕੀਤੇ ਸਨ, ਪਰ ਇਹ ਕਮਾਲ ਦਾ ਸੀ, ਜਿਸ ਵਿਚ ਐਲਜੀਬੀਟੀ ਕਮਿਊਨਿਟੀ ਦੇ ਮੈਂਬਰ ਸ਼ਾਮਲ ਸਨ।

2018 ਵਿਚ ਵਿਸ਼ਵ ਆਰਥਿਕ ਫੋਰਮ ਨੇ ਲਿੰਗ ਅਨੁਪਾਤ ਦੇ ਮਾਮਲੇ ਵਿਚ ਪਾਕਿਸਤਾਨ ਨੂੰ ਦੂਜਾ ਸਭ ਤੋਂ ਵੱਡਾ ਦੇਸ਼ ਦੱਸਿਆ ਸੀ। ਪਾਕਿਸਤਾਨ ਵਿਚ ਔਰਤਾਂ ਅਕਸਰ ਘਰੇਲੂ ਹਿੰਸਾ, ਜ਼ਬਰਦਸਤੀ ਵਿਆਹਾਂ, ਜਿਨਸੀ ਪਰੇਸ਼ਾਨੀ ਦਾ ਸਾਹਮਣਾ ਕਰਦੀਆਂ ਹਨ ਅਤੇ ਅਣਖ਼ ਲਈ ਕਤਲ ਦੇ ਸ਼ਿਕਾਰ ਹੋ ਰਹੀਆਂ ਹਨ।

ਔਰਤ ਮਾਰਚ ਦੇ ਕੁਝ ਪਲੇਅ ਕਾਰਡ ਅਤੇ ਪੋਸਟਰ ਜਿਨਸੀ ਸਨ ਅਤੇ ਇਸ ਰੂੜੀਵਾਦੀ ਦੇਸ਼ ਵਿੱਚ ਇਹਨਾਂ ਨੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਰੂੜੀਵਾਦੀਆਂ ਨੂੰ ਚੂਣੌਤੀ

ਔਰਤ ਮਾਰਚ ਦੇ ਆਯੋਜਕ ਇਸ ਵਿਚਾਰ ਨੂੰ ਚੁਣੌਤੀ ਦਿੰਦੇ ਹਨ ਕਿ ਮਰਦਾਂ ਨੂੰ ਔਰਤਾਂ ਦੇ ਸਰੀਰ ਬਾਰੇ ਫ਼ੈਸਲੇ ਲੈਦੇ ਹਨ। ਰੁਮਿਸ਼ਾ ਮੁਤਾਬਕ ਸੜ੍ਹਕਾਂ ਉੱਤੇ ਉਤਰੀਆਂ ਕਰੀਬ 7500 ਔਰਤਾਂ ਨੇ ਰੂੜੀਵਾਦੀਆਂ ਨੂੰ ਡਰਾ ਦਿੱਤਾ। ਰੁਸ਼ਿਮਾ ਕਹਿੰਦੀ ਹੈ ਕਿ ਕੁਝ ਧਾਰਮਿਕ ਲੋਕ ਸਮਝਦੇ ਹਨ ਕਿ ਔਰਤਾਂ ਨੂੰ ਕੱਪੜਿਆਂ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਘਰਾਂ ਵਿਚ ਰਹਿਣਾ ਚਾਹੀਦੀ ਹੈ। ਕੁਝ ਲੋਕ ਤਾਂ ਇਸਨੂੰ ਇਸਲਾਮ ਲਈ ਖਤਰਾ ਵੀ ਦੱਸਦੇ ਹਨ। ਭਾਵੇਂ ਕਿ ਮੇਰਾ ਇਹ ਮੰਨਣਾ ਹੈ ਕਿ ਇਸਲਾਮ ਔਰਤ ਪੱਖੀ ਧਰਮ ਹੈ।

ਰੁਮੀਸਾ ਕਹਿੰਦੀ ਹੈ, ''ਸਾਨੂੰ ਸਲੀਕੇ ਵਾਲਾ ਹੋਣਾ ਚਾਹੀਦਾ ਹੈ, ਆਪਣੇ ਸਰੀਰ ਦੇ ਆਕਾਰ ਨੂੰ ਨਾ ਦਿਖਾਉਣ ਬਾਰੇ ਚਿੰਤਾ ਹੋਣੀ ਚਾਹੀਦੀ ਹੈ। ਮਰਦ ਫ਼ੈਲ ਕੇ ਬੈਠਦੇ ਹਨ ਤੇ ਕੋਈ ਨਹੀਂ ਦੇਖਦਾ।''

ਰੁਮੀਸਾ ਦੇ ਪੋਸਟਰ ਡਿਜ਼ਾਈਨ ਨੇ ਅੱਖਾਂ ਉੱਤੇ ਕਾਲਾ ਚਸ਼ਮਾ ਲਗਾਈ, ਲੱਤਾਂ ਫ਼ੈਲਾ ਕੇ ਬੈਠੀ ਅਤੇ ਸ਼ਰਮ ਨਾ ਕਰਦੀ ਔਰਤ ਨੂੰ ਦਿਖਾਇਆ ਹੈ।

ਰੁਮੀਸਾ ਦੀ ਖ਼ਾਸ ਦੋਸਤ ਰਾਸ਼ੀਦਾ ਨੇ ਇਸ ਪੋਸਟਰ ਲਈ ਸਲੋਗਨ ਦਿੱਤਾ।

ਉਨ੍ਹਾਂ ਨੇ ਇਸ ਪੋਸਟਰ ਲਈ ਕੈਪਸ਼ਨ ਦਿੱਤੀ - ''ਇੱਥੇ ਮੈਂ ਠੀਕ ਬੈਠੀ ਹਾਂ''

ਦੋਵੇਂ ਸਹੇਲੀਆਂ ਔਰਤਾਂ ਦੇ ਅਧਿਕਾਰਾਂ ਬਾਰੇ ਗੱਲਾਂ ਕਰਦੀਆਂ ਹਨ।

ਇਹ ਵੀ ਜ਼ਰੂਰ ਪੜ੍ਹੋ:

ਦੋਵਾਂ ਨੇ ਮਾਰਚ ਮਹੀਨੇ ਪਾਕਿਸਤਾਨ 'ਚ ''ਔਰਤ'' ਨਾਂ ਦੇ ਮਾਰਚ ਵਿੱਚ ਹਿੱਸਾ ਲਿਆ ਸੀ।

ਮਾਰਚ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਪੋਸਟਰ ਅਤੇ ਬੈਨਰ ਸਨ, ਪਰ ਰੁਮੀਸਾ ਤੇ ਰਸ਼ੀਦਾ ਵੱਲੋਂ ਬਣਾਇਆ ਪੋਸਟਰ ਡਿਜ਼ਾਈਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ।

ਰੁਮੀਸਾ ਨੂੰ ਇਸ ਬਾਰੇ ਮਿਲੇ ਸੁਨੇਹਿਆਂ 'ਚ ਲਿਖਿਆ ਸੀ, ''ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਤੂੰ ਕੀਤਾ ਹੈ।''

ਫੇਸਬੁੱਕ ਪੋਸਟ ਤੇ ਆਏ ਇੱਕ ਕੁਮੈਂਟ ਚ ਲਿਖਿਆ ਸੀ, ''ਮੈਂ ਆਪਣੀ ਧੀ ਲਈ ਅਜਿਹਾ ਸਮਾਜ ਨਹੀਂ ਚਾਹੁੰਦਾ।''

ਇੱਕ ਹੋਰ ਯੂਜ਼ਰ ਨੇ ਲਿਖਿਆ, ''ਮੈਂ ਔਰਤ ਹਾਂ ਪਰ ਇਸ ਸਬੰਧੀ ਮੈਂ ਚੰਗਾ ਮਹਿਸੂਸ ਨਹੀਂ ਕਰਦੀ।''

ਰੁਮੀਸ਼ਾ ਤੇ ਰਾਸ਼ੀਦਾ ਦੋਵੇਂ ਦੋਸਤ ਹਨ ਅਤੇ ਉਹ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਇਸ ਬਹਿਸ ਤੋਂ ਹੈਰਾਨ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ -

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)