You’re viewing a text-only version of this website that uses less data. View the main version of the website including all images and videos.
ਬੰਗਲਾਦੇਸ਼: ਢਾਕਾ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, ਹੁਣ ਤੱਕ 78 ਦੀ ਮੌਤ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਲੱਗੀ ਅੱਗ ਕਾਰਨ 65 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਲੋਕ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ।
ਅੱਗ ਬੁਝਾਊ ਦਸਤੇ ਦੇ ਡਾਇਰੈਕਟਰ ਅਲੀ ਅਹਿਮਦ ਖ਼ਾਨ ਮੁਤਾਬਕ ਮੌਤਾਂ ਦੇ ਅੰਕੜੇ ਵਿੱਚ ਵਾਧਾ ਹੋ ਸਕਦਾ ਹੈ।
ਰਾਜਧਾਨੀ ਢਾਕਾ ਵਿੱਚ ਚੌਂਕ ਬਾਜ਼ਾਰ ਦੀ ਇੱਕ ਇਮਾਰਤ ਨੂੰ ਸਭ ਤੋਂ ਪਹਿਲਾਂ ਅੱਗ ਲੱਗੀ ਸੀ, ਜਿੱਥੇ ਕੈਮੀਕਲ ਦਾ ਗੋਦਾਮ ਵੀ ਸੀ।
ਦੇਖਦਿਆਂ-ਦੇਖਦਿਆਂ ਅੱਗ ਦੂਜੀਆਂ ਇਮਾਰਤਾਂ ਵਿੱਚ ਵੀ ਫੈਲ ਗਈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ ਕਰੀਬ 37 ਗੱਡੀਆਂ ਮੌਕੇ 'ਤੇ ਪਹੁੰਚੀਆਂ।ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 12 ਲਾਸ਼ਾਂ ਨੂੰ ਇਮਾਰਤ ਤੋਂ ਕੱਢਿਆ ਜਾ ਚੁੱਕਿਆ ਹੈ। ਫਿਲਹਾਲ 95 ਫੀਸਦੀ ਅੱਗ ’ਤੇ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-
ਅਧਿਕਾਰੀਆਂ ਨੇ ਬੀਬੀਸੀ ਨੂੰ ਵੀਰਵਾਰ ਸਵੇਰੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਅਲੀ ਅਹਿਮਦ ਖ਼ਾਨ ਨੇ ਏਐਫਪੀ ਨੂੰ ਦੱਸਿਆ ਕਿ ਅੱਗ ਸ਼ਾਇਦ ਗੈਲ ਸਿਲੰਡਰ ਕਾਰਨ ਲੱਗੀ ਸੀ ਜੋ ਤੇਜ਼ੀ ਨਾਲ ਫੈਲ ਗਈ।
ਸਥਾਨਕ ਨਿਊਜ਼ ਸਾਈਟ ਬੀਡੀਨਿਊਜ਼24 ਮੁਤਾਬਕ ਇਸ ਇਮਾਰਤ 'ਚ ਪਹਿਲੀ ਮੰਜਿਲ 'ਤੇ ਪਲਾਸਟਿਕ, ਕੌਸਮੈਟਿਕ ਅਤੇ ਪਰਫਿਊਮ ਦੀਆਂ ਦੁਕਾਨਾਂ ਸਨ ਅਤੇ ਦੂਜੀਆਂ ਮੰਜ਼ਿਲਾਂ 'ਤੇ ਕਈ ਪਰਿਵਾਰ ਰਹਿੰਦੇ ਸਨ।
ਢਾਕਾ ਦਾ ਚੌਂਕ ਬਾਜ਼ਾਰ ਕਾਫੀ ਤੰਗ, ਭੀੜਭਾੜਾ ਵਾਲਾ ਅਤੇ ਰਿਹਾਇਸ਼ੀ ਇਮਰਾਤਾਂ ਵਾਲਾ ਇਲਾਕਾ ਹੈ।
ਅਹਿਮਦ ਖ਼ਾਨ ਦੇ ਦੱਸਿਆ ਕਿ ਅੱਗ ਇਸ ਦੇ ਨਾਲ ਲਗਦੀਆਂ 4 ਹੋਰ ਇਮਾਰਤਾਂ ਵਿੱਚ ਫੈਲ ਗਈ।
"ਜਦੋਂ ਅੱਗ ਲੱਗੀ ਤਾਂ ਉੱਥੇ ਟ੍ਰੈਫਿਕ ਜਾਮ ਲੱਗਾ ਹੋਇਆ ਸੀ। ਇਹ ਤੇਜ਼ੀ ਨਾਲ ਫੈਲੀ ਅਤੇ ਲੋਕ ਆਪਣਾ ਬਚਾਅ ਨਹੀਂ ਕਰ ਸਕੇ।"
ਢਾਕਾ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਇਬਰਾਹਿਮ ਖ਼ਾਨ ਮੁਤਾਬਕ ਪੀੜਤਾਂ ਵਿੱਚ ਇਮਾਰਤਾਂ ਦੇ ਬਾਹਰ ਖੜੇ ਲੋਕ, ਰੈਸਟੋਰੈਂਟ ਦੇ ਕੁਝ ਮਹਿਮਾਨ ਅਤੇ ਵਿਾਹ ਦੇ ਮਹਿਮਾਨ ਵੀ ਸ਼ਾਮਿਲ ਹਨ।
ਰਿਪੋਰਟਾਂ ਮੁਤਾਬਕ ਵਧੇਰੇ ਪੀੜਤ ਇਮਾਰਤਾਂ ਵਿੱਚ ਫਸੇ ਹੋਏ ਸਨ,ਜੋ ਬਾਹਰ ਨਹੀਂ ਨਿਕਲ ਸਕੇ।
ਅੱਗ ਵਿੱਚ ਆਪਣੀ ਦੁਕਾਨ ਗੁਆਉਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਇੱਕ ਫਾਰਮੈਸੀ ਦੀ ਦੁਕਾਨ 'ਤੇ ਜਾਣ ਲਈ ਆਪਣੀ ਦੁਕਾਨ ਤੋਂ ਨਿਕਲਿਆਂ ਤਾਂ ਉਸ ਨੇ ਇੱਕ ਧਮਾਕਾ ਸੁਣਿਆ।
ਹਾਜੀ ਅਬਦੁੱਲ ਕਾਦੇਰ ਨੇ ਏਐਫਪੀ ਨੂੰ ਦੱਸਿਆ, "ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪੂਰੀ ਸੜਕ ਅੱਗ ਦੀਆਂ ਲਪਟਾਂ ਨਾਲ ਭਰੀ ਹੋਈ ਸੀ। ਹਰ ਪਾਸੇ ਅੱਗ ਸੀ... ਮੈਂ ਸੜ ਗਿਆ ਅਤੇ ਹਸਪਤਾਲ ਵੱਲ ਲਿਜਾਇਆ ਗਿਆ।"
ਇਮਾਰਤਾਂ ਸੁਰੱਖਿਆ ਨਿਯਮਾਂ ਦਾ ਪਾਲਣ ਨਾ ਹੋਣ ਕਾਰਨ ਬੰਗਲਾਦੇਸ਼ ਨੂੰ ਲਗਾਤਾਰ ਅਜਿਹੀਆਂ ਘਟਨਾਵਾਂ ਨਾਲ ਜੂਝਣਾ ਪੈਂਦਾ ਹੈ।