ਸਾਲ 2019 ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਨੇ ਕਿਵੇਂ ਕਿਹਾ ਖੁਸ਼ਾਮਦੀਦ

ਨਵੇਂ ਸਾਲ ਦੀ ਆਮਦ ਨੇ ਦੁਨੀਆਂ ਭਰ ਵਿੱਚ ਰਾਤ ਨੂੰ ਰੁਸ਼ਨਾ ਦਿੱਤਾ, ਲੱਖਾਂ ਲੋਕਾਂ ਵੱਲੋਂ ਸ਼ਾਨਦਾਰ ਆਤਿਸ਼ਹਬਾਜ਼ੀ ਨਾਲ ਆਸਮਾਨ ਜਗਮਗਾ ਉਠਿਆ।

ਆਓ ਤਸਵੀਰਾਂ ਰਾਹੀਂ ਦੇਖਦੇ ਹਾਂ ਕਿ ਪੂਰੀ ਦੁਨੀਆਂ ਨੇ ਕਿਵੇਂ ਜੀ ਆਇਆਂ ਆਖਿਆ ਸਾਲ 2019 ਨੂੰ...

ਮੱਧ ਲੰਡਨ ਦੇ ਮਸ਼ਹੂਰ ਲੰਡਨ ਆਈ ਉੱਤੇ ਪਾਇਰੋਟੈਕਨਿਕਸ ਨਾਲ ਸ਼ਾਨਦਾਰ ਆਤਿਸ਼ਬਾਜੀ ਕੀਤੀ ਗਈ।

ਭਾਰਤ ਦੇ ਅਹਿਮਦਾਬਾਦ ਵਿੱਚ ਨਵੇਂ ਸਾਲ ਦੇ ਜਸ਼ਨ ਮੌਕੇ ਵਾਲਾ ਉੱਤੇ ਸੈਂਟਾ ਕਲੌਜ਼ ਬਣਾਉਂਦੇ ਹੋਈ ਇੱਕ ਕਲਾਕਾਰ।

ਦੁੱਬਈ ਵਿੱਚ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ।

ਮਲੇਸ਼ੀਆ ਵਿੱਚ ਕੁਆਲਾ ਲਾਮਪੁਰ ਦੇ ਪੈਟਰੋਨਸ ਟਾਵਰ ਉੱਤੇ ਹੋਈ ਆਤਿਸ਼ਬਾਜ਼ੀ ਨਾਲ ਆਸਮਾਨ ਵੀ ਲਾਲ ਰੰਗ ਵਿੱਚ ਰੰਗਿਆ ਨਜ਼ਰ ਆਇਆ।

ਚੀਨ ਦੇ ਬੀਜਿੰਗ ਵਿੱਚ ਕੁਝ ਇਸ ਤਰ੍ਹਾਂ ਜਸ਼ਨ ਮਨਾ ਕਾ ਨਵੇਂ ਸਾਲ ਦੀ ਕੀਤੀ ਸ਼ੁਰੂਆਤ।

ਸਿੰਗਾਪੁਰ ਦੇ ਮਰੀਨਾ ਬੇਅ 'ਤੇ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਸਾਲ 2018 ਨੂੰ ਕੀਤਾ ਅਲਿਵਦਾ ਤੇ ਨਵੇਂ ਸਾਲ ਦਾ ਕੀਤਾ ਸੁਆਗਤ।

ਆਸਟਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਉੱਤੇ 12 ਮਿੰਟ ਤੱਕ ਹੋਈ ਆਤਿਸ਼ਬਾਜ਼ੀ।

ਰੂਸ ਵਿੱਚ ਸਾਲ 2018 ਦੀ ਆਖ਼ਰੀ ਸ਼ਾਮ ਨੂੰ ਇਸ ਤਰ੍ਹਾਂ ਕੀਤਾ ਅਲਵਿਦਾ

ਫਿਲੀਪੀਂਸ ਦੇ ਕੇਜ਼ੋਨ ਸ਼ਹਿਰ ਵਿੱਚ ਨਵੇਂ ਸਾਲ ਦੀ ਆਮਦ ਮੌਕੇ 2019 ਨੂੰ ਦਰਸਾਉਂਦਾ ਚਸ਼ਮਾ ਪਹਿਨੇ ਇੱਕ ਕੁੜੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)