ਮਰਨ ਤੋਂ ਬਾਅਦ ਵੀ ਚਾਰ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲੀ ਔਰਤ

ਤਸਵੀਰ ਸਰੋਤ, NHS BLOOD AND TRANSPLANT
ਜਿਹੜੇ ਲੋਕ ਆਰਗਨ ਡੋਨੇਸ਼ਨ (ਅੰਗ ਦਾਨ) ਲਈ ਯੂਕੇ ਦੀ ਸੰਸਥਾ ਨੈਸ਼ਨਲ ਹੈਲਥ ਸਰਵਿਸ (NHS) ਨਾਲ ਜੁੜਦੇ ਹਨ ਉਨ੍ਹਾਂ ਤੋਂ ਡੋਨੇਸ਼ਨ ਪ੍ਰਕਿਰਿਆ ਲਈ ਉਨ੍ਹਾਂ ਦੀ ਧਾਰਮਿਕ ਮਾਨਤਾ ਬਾਰੇ ਪੁੱਛਿਆ ਜਾਵੇਗਾ।
ਇਸ ਸਵਾਲ ਦਾ ਉਦੇਸ਼ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਉਹ ਆਪਣੇ ਧਾਰਮਿਕ ਵਿਸ਼ਵਾਸ ਮੁਤਾਬਕ ਅੰਗ ਦਾਨ ਕਰ ਸਕਦੇ ਹਨ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਏਅਸ਼ੀਆਈ ਅਤੇ ਕਾਲੇ ਮੂਲ ਦੇ ਲੋਕਾਂ ਦੀ ਅੰਗ ਦਾਨ ਵਿੱਚ ਹਿੱਸੇਦਾਰੀ ਵਧਾਈ ਜਾ ਸਕਦੀ ਹੈ।
ਖੋਜ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਭਾਈਚਾਰਿਆਂ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਮਾਨਤਾ ਅੰਗ ਦਾਨ ਕਰਨ 'ਚ ਮੁੱਖ ਰੁਕਾਵਟ ਹੈ।
ਪਿਛਲੇ ਸਾਲ ਕੁੱਲ ਜਨਸੰਖਿਆ ਦੇ 66 ਫ਼ੀਸਦ ਪਰਿਵਾਰਾਂ ਵਿੱਚੋਂ 42 ਫ਼ੀਸਦ ਕਾਲੇ ਅਤੇ ਏਸ਼ੀਆਈ ਮੂਲ ਦੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਅੰਗ ਦਾਨ ਕਰਨ ਲਈ ਸਹਿਮਤ ਹੋ ਗਏ ਸਨ।
ਇਹ ਵੀ ਪੜ੍ਹੋ:
ਕਿਡਨੀ ਟਰਾਂਸਪਲਾਂਟ ਦੀ ਉਡੀਕ ਕਰਨ ਵਾਲੇ ਇੱਕ ਤਿਹਾਈ ਮਰੀਜ਼ ਕਾਲੇ, ਏਸ਼ੀਆਈ ਅਤੇ ਘੱਟ ਗਿਣਤੀ ਨਸਲੀ ਭਾਈਚਾਰਿਆਂ ਤੋਂ ਹਨ ਅਤੇ ਅਕਸਰ ਉਨ੍ਹਾਂ ਦੀ ਉਸੇ ਭਾਈਚਾਰੇ ਤੋਂ ਕਿਡਨੀ ਮਿਲਣ ਦੀ ਵੱਧ ਸੰਭਾਵਨਾ ਹੁੰਦੀ ਹੈ।
ਅੰਗ ਦਾਨ ਕਰਨ ਵਾਲਿਆਂ ਦੀ ਕਮੀ ਦਾ ਇੱਕ ਕਾਰਨ ਅਜਿਹੇ ਭਾਈਚਾਰੇ ਵੱਲੋਂ ਅੰਗ ਦਾਨ ਨਾ ਕਰਨ ਕਰਕੇ ਹੁੰਦਾ ਹੈ।
'ਜੋ ਅਸੀਂ ਗੁਆਇਆ ਉਸ ਨਾਲ ਕਿਸੇ ਨੂੰ ਮਦਦ ਮਿਲਣੀ ਚਾਹੀਦੀ ਹੈ'
ਸਿੱਖ ਪਰਿਵਾਰ ਨਾਲ ਸਬੰਧਤ ਬਿਮਲਾ ਪਰਮਾਰ ਵੈਸਟ ਲੰਡਨ ਦੇ ਹਾਏਸ ਵਿੱਚ ਰਹਿੰਦੇ ਸਨ। 68 ਸਾਲ ਦੀ ਉਮਰ ਵਿੱਚ ਬਰੇਨ ਹੈਮਰੇਜ ਕਾਰਨ ਉਨ੍ਹਾਂ ਦੀ ਮੌਤ ਹੋਈ। ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਅੰਗ ਦਾਨ ਕੀਤੇ ਅਤੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ।
ਉਨ੍ਹਾਂ ਦੀ 39 ਸਾਲਾ ਧੀ ਗੁਰਪ੍ਰੀਤ ਪਰਮਾਰ ਦਾ ਕਹਿਣਾ ਹੈ, "ਮੇਰੀ ਮਾਂ NHS ਆਰਗਨ ਡੋਨੇਸ਼ਨ ਰਜਿਸਟਰ ਨਾਲ ਨਹੀਂ ਜੁੜੀ ਹੋਈ ਸੀ ਪਰ ਮੇਰੇ ਭੈਣ-ਭਰਾ ਅਤੇ ਮੈਂ ਇਸ ਗੱਲ 'ਤੇ ਭਰੋਸਾ ਕਰਦੇ ਹਾਂ ਕਿ ਜੋ ਅਸੀਂ ਗੁਆਇਆ ਉਸ ਨਾਲ ਕਿਸੇ ਦੀ ਮਦਦ ਹੋ ਸਕੇ।''
''ਮੈਂ ਵੀ ਲੰਬੇ ਸਮੇਂ ਤੋਂ ਇੱਕ ਡੋਨਰ ਦੇ ਤੌਰ 'ਤੇ ਰਜਿਸਟਰਡ ਹਾਂ ਕਿਉਂਕਿ ਮੈਂ ਇਸ ਦੁਨੀਆਂ ਵਿੱਚੋਂ ਜਾਣ ਤੋਂ ਬਾਅਦ ਕਿਸੇ ਦੀ ਮਦਦ ਕਰਨਾ ਚਾਹੁੰਦੀ ਹਾਂ।''

ਤਸਵੀਰ ਸਰੋਤ, Getty Images
''ਮੇਰੀ ਮਾਂ ਧਾਰਮਿਕ ਸੀ ਤੇ ਹਰ ਕਿਸੇ ਨਾਲ ਪਿਆਰ ਕਰਦੀ ਸੀ। ਉਨ੍ਹਾਂ ਨੇ ਆਪਣੇ ਫੇਫੜੇ, ਗੁਰਦੇ ਤੇ ਲਿਵਰ ਦਾਨ ਕਰਕੇ ਚਾਰ ਲੋਕਾਂ ਦੀ ਜ਼ਿੰਦਗੀ ਬਚਾਈ।''
''ਮੈਂ ਆਪਣੇ ਹਮ ਉਮਰ ਅਤੇ ਨੌਜਵਾਨ ਲੋਕਾਂ ਤੋਂ ਉਮੀਦ ਕਰਦੀ ਹਾਂ ਕਿ ਉਹ ਆਪਣੇ ਵੱਡਿਆਂ ਨੂੰ ਇਸ ਬਾਰੇ ਦੱਸ ਸਕਦੇ ਹਨ ਕਿ ਕਿਵੇਂ ਉਹ ਅੰਗ ਦਾਨ ਲਈ ਸਾਈਨ ਅਪ ਕਰਕੇ ਉਨ੍ਹਾਂ ਲੋਕਾਂ ਨੂੰ ਅਜਿਹਾ ਤੋਹਫ਼ਾ ਦੇ ਸਕਦੇ ਹਨ ਜਿਸਦੀ ਖਾਤਰ ਉਹ ਰੋਜ਼ਾਨਾ ਸੰਘਰਸ਼ ਕਰ ਰਹੇ ਹਨ।''
ਅਨਮੋਲ ਤੋਹਫ਼ਾ
ਜਿਹੜੇ ਵੀ ਲੋਕ ਹੁਣ ਰਜਿਸਟਰ ਕਰਨ ਲਈ ਸਾਈਨ ਅਪ ਕਰਨਗੇ ਉਨ੍ਹਾਂ ਨੂੰ ਉਨ੍ਹਾਂ ਦੀ ਧਾਰਮਿਕ ਮਾਨਤਾ ਬਾਰੇ ਪੁੱਛਿਆ ਜਾਵੇਗਾ ਕਿ ਉਹ ਆਪਣੀ ਧਾਰਮਿਕ ਮਾਨਤਾ ਆਪਣੇ ਪਰਿਵਾਰ ਜਾਂ ਕਿਸੇ ਹੋਰ ਨਾਲ ਸਾਂਝਾ ਕਰਨਾ ਚਾਹੁਣਗੇ।
ਇਹ ਵੀ ਪੜ੍ਹੋ:
ਆਰਗਨ ਡੋਨੇਸ਼ਨ ਰਜਿਸਟਰ ਚਲਾਉਣ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਪ੍ਰਕਿਰਿਆ ਬਾਰੇ ਨਰਸਾਂ ਨਾਲ ਚਰਚਾ ਕਰਨ 'ਚ ਆਸਾਨੀ ਹੋਵੇਗੀ।
ਮਨਿਸਟਰ ਆਫ਼ ਇਨਇਕੁਐਲਿਟੀ ਜੈਕੀ ਡੌਇਲੇ-ਪਰਾਈਸ ਦਾ ਕਹਿਣਾ ਹੈ,''ਅੰਗ ਦਾਨ ਕਰਨਾ ਇੱਕ ਅਨਮੋਲ ਤੋਹਫ਼ਾ ਹੈ ਪਰ ਹਜ਼ਾਰਾਂ ਲੋਕ ਅਜੇ ਵੀ ਟਰਾਂਸਪਲਾਂਟ ਦੀ ਉਡੀਕ 'ਚ ਹਨ ਇਸ ਲਈ ਅਸੀਂ ਉਹ ਸਭ ਕਰਾਂਗੇ ਜਿਸ ਨਾਲ ਉਨ੍ਹਾਂ ਸਾਰੀਆਂ ਅੜਚਨਾਂ ਨੂੰ ਖ਼ਤਮ ਕਰ ਸਕੀਏ ਜਿਸ ਨਾਲ ਉਹ ਇੱਕ ਡੋਨਰ ਦੇ ਤੌਰ 'ਤੇ ਸਾਈਨ ਅਪ ਕਰ ਸਕਣ।
''ਇਸ ਮਹੱਤਵਪੂਰਨ ਬਦਲਾਅ ਨਾਲ ਉਹ ਲੋਕ ਡੋਨਰ ਬਣਨ ਦਾ ਫੈਸਲਾ ਲੈ ਸਕਣਗੇ ਜਿਹੜੇ ਧਾਰਮਿਕ ਮਾਨਤਾ ਵਿੱਚ ਵਿਸ਼ਵਾਸ ਕਰਦੇ ਹਨ।''
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












