You’re viewing a text-only version of this website that uses less data. View the main version of the website including all images and videos.
ਜੱਗੀ ਜੌਹਲ ਲਈ ਯੂਕੇ 'ਚ ਸਿੱਖ ਭਾਈਚਾਰਾ ਕਰੇਗਾ ਅਰਦਾਸ
ਯੂਕੇ ਵਿਚ ਸਿੱਖ ਭਾਈਚਾਰਾ ਭਾਰਤ 'ਚ ਗ੍ਰਿਫ਼ਤਾਰ ਹੋਏ ਸਕੌਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫ਼ਤਾਰੀ ਦਾ ਇੱਕ ਸਾਲ ਪੂਰਾ ਹੋਣ 'ਤੇ ਇਕੱਠੇ ਹੋ ਕੇ ਅਰਦਾਸ ਕਰਨਗੇ।
ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੇ ਆਗੂ ਰਵਿੰਦਰ ਗੋਸਾਈਂ ਕਤਲ ਮਾਮਲੇ ਵਿੱਚ ਭਾਰਤੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ 10 ਮੁਲਜ਼ਮਾਂ ਵਿੱਚ ਇੱਕ ਡਮਬਰਟਨ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਹਨ।
31 ਸਾਲਾ ਜਗਤਾਰ ਜੌਹਲ ਆਪਣੇ ਵਿਆਹ ਲਈ 2 ਅਕਤੂਬਰ 2017 ਨੂੰ ਭਾਰਤ ਆਏ ਸਨ ਅਤੇ ਪੰਜਾਬ ਵਿੱਚ 4 ਨਵੰਬਰ 2017 ਨੂੰ ਹੋਈ ਸੀ।
ਇਸ ਲਈ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਇੱਕ ਸਾਲ ਪੂਰਾ ਹੋਣ 'ਤੇ ਗਲਾਸਗੋ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਵੱਲੋਂ ਅਰਦਾਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
ਸੈਂਟਰਲ ਗਲਾਸਗੋ ਗੁਰਦੁਆਰਾ ਯੂਰਪ ਦੇ ਵੱਡੇ ਗੁਰਦੁਆਰਿਆਂ ਵਿਚੋਂ ਇੱਕ ਹੈ ਅਤੇ ਅਰਦਾਸ ਵਿੱਚ ਜੱਗੀ ਜੌਹਲ ਦੇ ਇਲਾਕੇ ਦੇ ਐਮਪੀ ਮਾਰਟਿਨ ਡੌਕਰਟੀਸ ਹਿਊਜ਼ ਵੀ ਸ਼ਾਮਿਲ ਹੋਣਗੇ।
ਆਰਐਸਐਸ ਦੇ 60 ਸਾਲਾ ਗੋਸਾਈਂ ਨੂੰ ਅਕਤੂਬਰ 2017 ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁਧਿਆਣਾ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਜੌਹਲ ਦੇ ਪਰਿਵਾਰ ਅਤੇ ਉਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਕੋਈ ਵਿਕਾਸ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਦਾਅਵਾ ਕੀਤਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਅਧਿਕਾਰੀਆਂ ਵੱਲੋਂ ਉਸ ਨੂੰ ਤਸੀਹੇ ਦਿੱਤੇ ਗਏ ਹਨ।
ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਤਲ ਲਈ ਉਕਸਾਉਣ ਅਤੇ ਮਦਦ ਲਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ।