ਯੂ-ਟਿਊਬ ਦੇ ਮੁਕਾਬਲੇ ਫੇਸਬੁੱਕ ਨੇ ਲਾਂਚ ਕੀਤੀ 'ਵਾਚ ਸਰਵਿਸ'

ਫੇਸਬੁੱਕ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ, ਫੇਸਬੁੱਕ ਦੀ 'ਵਾਚ' ਵੀਡੀਓ ਸਰਵਿਸ ਵਿਸ਼ਵ ਭਰ ਵਿੱਚ ਲਾਂਚ ਕਰ ਦਿੱਤੀ ਗਈ ਹੈ

ਅਮਰੀਕਾ ਵਿੱਚ ਗੂਗਲ ਦੀ ਯੂ-ਟਿਊਬ ਮੁਕਾਬਲੇ ਆਪਣੀ ਵੀਡੀਓ ਸੇਵਾ ਸ਼ੁਰੂ ਕੀਤੇ ਜਾਣ ਦੇ ਇੱਕ ਸਾਲ ਬਾਅਦ ਹੁਣ ਫੇਸਬੁੱਕ ਦੀ 'ਵਾਚ' ਵੀਡੀਓ ਸਰਵਿਸ ਵਿਸ਼ਵ ਭਰ ਵਿੱਚ ਲਾਂਚ ਕਰ ਦਿੱਤੀ ਗਈ ਹੈ।

ਤੁਸੀਂ ਇਸ ਵਿੱਚ ਕਈ ਪ੍ਰਕਾਰ ਦੇ ਸ਼ੋਅ ਅਤੇ ਆਪਣੀ ਫੇਸਬੁੱਕ ਫੀਡ ਤੋਂ ਸੇਵ ਕੀਤੀਆਂ ਵੀਡੀਓਜ਼ ਦੇਖ ਸਕੋਗੇ।

ਯੋਜਨਾ ਤੋਂ ਇੱਕ ਦਿਨ ਪਹਿਲਾਂ ਹੀ ਲਾਂਚ ਕਰ ਦਿੱਤੀ ਗਈ ਇਸ ਸਰਵਿਸ ਦਾ ਪੇਜ ਅਜੇ ਕੁਝ ਇਲਾਕਿਆਂ ਵਿੱਚ ਸ਼ਾਇਦ ਨਾ ਖੁੱਲੇ।

ਇਹ ਵੀ ਪੜ੍ਹੋ:

ਆਮ ਤੌਰ 'ਤੇ ਇਸਨੂੰ ਗੂਗਲ ਦੀ ਯੂ-ਟਿਊਬ ਸਰਵਿਸ ਦੇ ਮੁਕਾਬਲੇ ਦੇ ਪਰਿਪੇਖ ਵਿੱਚ ਵੇਖਿਆ ਜਾਂਦਾ ਹੈ ਪਰ ਇਹ ਟੀਵੀ ਚੈਨਲਾਂ ਅਤੇ ਨੈਟਫਲਿਕਸ ਤੇ ਅਮੇਜ਼ਨ ਜਿਹੀਆਂ ਇੰਟਰਨੈਟ ਵੀਡੀਓ ਸੇਵਾਵਾਂ ਨਾਲ ਵੀ ਮੁਕਾਬਲਾ ਕਰੇਗਾ।

ਕਰ ਸਕਦੇ ਹੋ 'ਪਾਰਟੀ'

ਫੇਸਬੁੱਕ ਦੇ ਵੀਡੀਓ ਵਿਭਾਗ ਦੇ ਵਾਈਸ-ਪ੍ਰੈਸੀਡੈਂਟ ਫਿਜੀ ਸਿਮੋ ਮੁਤਾਬਕ 'ਵਾਚ' ਵਿੱਚ ਵੀਡੀਓ ਦੇਖਦੇ ਹੋਏ ਆਪਣੇ ਦੋਸਤਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।

ਇਹ ਫ਼ੀਚਰ ਬਾਕੀ ਵੀਡੀਓ ਸਰਵਿਸ ਮੁਕਾਬਲੇ ਇਸ ਨੂੰ ਵਾਧਾ ਦਿੰਦਾ ਹੈ।

watch service

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ, 'ਵਾਚ ਪਾਰਟੀ' ਨਾਲ ਤੁਸੀਂ ਸਾਥੀਆਂ ਨਾਲ ਮਿਲ ਕੇ ਵੀ ਕੋਈ ਸ਼ੋਅ ਦੇਖ ਸਕਦੇ ਹੋ

ਉਨ੍ਹਾਂ ਨੇ ਅੱਗੇ ਦੱਸਿਆ ਕਿ 'ਵਾਚ ਪਾਰਟੀ' ਨਾਲ ਤੁਸੀਂ ਸਾਥੀਆਂ ਨਾਲ ਮਿਲ ਕੇ ਵੀ ਕੋਈ ਸ਼ੋਅ ਦੇਖ ਸਕਦੇ ਹੋ। ਬੀਬੀਸੀ ਅਜੇ ਫੇਸਬੁੱਕ ਵਾਚ ਨੂੰ ਕੋਈ ਸ਼ੋਅ ਨਹੀਂ ਦੇ ਰਿਹਾ ਪਰ ਆਉਣ ਵਾਲੇ ਸਮੇਂ ਵਿੱਚ ਇਹ ਕੀਤਾ ਜਾ ਸਕਦਾ ਹੈ।

ਵੀਡੀਓ ਕੈਪਸ਼ਨ, ਕੀ ਤੁਸੀਂ ਜਾਣਦੇ ਹੋ ਕਿਵੇਂ ਕੰਮ ਕਰਦਾ ਹੈ ਗੂਗਲ ਦਾ ਸਰਚ ਇੰਜਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)