ਮੈਕਸੀਕੋ ਦੇ ਬੈੱਡਰੂਮ 'ਚ ਵੜਦੇ ਸੀ ਤੇ ਅਮਰੀਕਾ 'ਚ ਨਿਕਲਦੇ ਸੀ

ਅਮਰੀਕੀ ਪ੍ਰਸ਼ਾਸਨ ਨੂੰ ਡਰੱਗ ਤਸਕਰੀ ਲਈ ਇਸੇਤੇਮਾਲ ਕੀਤੀ ਜਾਣ ਵਾਲੀ ਐਰੀਜ਼ੋਨਾ ਦੇ ਇੱਕ ਪੁਰਾਣੇ ਕੇਐਫਸੀ ਰੈਸਟੋਰੈਂਟ ਤੋਂ ਮੈਕਸੀਕੋ ਦੇ ਇੱਕ ਘਰ ਤੱਕ ਜਾਣ ਵਾਲੀ ਖ਼ੁਫੀਆਂ ਸੁਰੰਗ ਮਿਲੀ ਹੈ।

ਅਮਰੀਕ ਦੇ ਐਰੀਜ਼ੋਨਾ ਦੇ ਇੱਕ ਪੁਰਾਣੇ ਕੇਐਫਸੀ ਦੀ ਬੇਸਮੈਂਟ ਤੋਂ ਮੈਕਸੀਕੋ ਦੇ ਸੈਨ ਲੂਇਸ ਰਿਓ ਕੋਲੋਰਾਡੋ ਦੇ ਇੱਕ ਘਰ ਤੱਕ ਜਾਣ ਵਾਲੀ ਇਸ ਸੁਰੰਗ ਦੀ ਲੰਬਾਈ 600 ਫੁੱਟ ਲੰਬੀ ਹੈ।

ਅਮਰੀਕੀ ਪ੍ਰਸ਼ਾਸਨ ਨੂੰ ਇਸ ਸੁਰੰਗ ਬਾਰੇ ਪਿਛਲੇ ਹਫ਼ਤੇ ਪਤਾ ਲੱਗਾ ਅਤੇ ਇਸ ਤੋਂ ਬਾਅਦ ਦੱਖਣੀ ਐਰੀਜ਼ੋਨਾ 'ਚ ਸਥਿਤ ਇਸ ਇਮਾਰਤ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੇਵਾਈਐਮਏ ਨਿਊਜ਼ ਮੁਤਾਬਕ ਸ਼ੱਕੀ ਮੁਲਜ਼ਮ ਇਵਾਨ ਲੋਪੇਜ਼ ਨੂੰ ਕਾਬੂ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਸੁਰੰਗ ਬਾਰੇ ਜਾਣਕਾਰੀ ਮਿਲੀ ਸੀ।

ਦਰਅਸਲ ਨਾਕਾਬੰਦੀ ਦੌਰਾਨ ਪੁਲਿਸ ਦੇ ਕੁੱਤਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥਾਂ ਵਾਲੇ ਦੋ ਕੰਟੇਨਰਾਂ ਤੱਕ ਪਹੁੰਚਾਇਆ, ਜਿਨ੍ਹਾਂ ਦੀ ਬਾਜ਼ਾਰ ਵਿੱਚ ਕੀਮਤ ਕਰੀਬ 10 ਲੱਖ ਡਾਲਰ ਸੀ।

ਇਹ ਵੀ ਪੜ੍ਹੋ:

ਜਾਂਚ ਮੁਤਾਬਕ ਇਨ੍ਹਾਂ ਕੰਟੇਨਰਾਂ ਵਿੱਚ 118 ਕਿਲੋਗ੍ਰਾਮ ਮੈਥਾਮਫੈਟੇਮਾਈਨ, 6 ਗ੍ਰਾਮ ਕੋਕੀਨ, 3 ਕਿਲੋ ਫੈਂਟਾਨਾਇਲ ਅਤੇ 21 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਜਦੋਂ ਏਜੰਟਾਂ ਨੇ ਲੋਪੇਜ਼ ਦੇ ਘਰ ਦੀ ਤਲਾਸ਼ੀ ਲਈ ਤਾਂ ਇਹ ਸੁਰੰਗ ਮਿਲੀ ਜੋ ਐਰੀਜ਼ੋਨਾ ਸਥਿਤ ਉਸ ਦੇ ਰੈਸਟੋਰੈਂਟ ਦੀ ਰਸੋਈ ਤੱਕ ਜਾਂਦੀ ਸੀ।

ਅਮਰੀਕੀ ਅਧਿਕਾਰੀਆਂ ਮੁਤਾਬਕ ਮੈਕਸੀਕੋ 'ਚ ਮੁਲਜ਼ਮ ਦੇ ਘਰ 'ਚ ਇਹ ਸੁਰੰਗ 22 ਫੁੱਟ ਡੂੰਘੀ, 5 ਫੁੱਟ ਉੱਚੀ ਅਤੇ 3 ਫੁੱਟ ਚੌੜੀ ਸੀ, ਜਿਸ ਦਾ ਰਸਤਾ ਬੈੱਡ ਹੇਠਾਂ ਬਣੇ ਇੱਕ ਦਰਵਾਜ਼ੇ ਤੋਂ ਹੋ ਕੇ ਜਾਂਦਾ ਸੀ।

ਇਹ ਵੀ ਪੜ੍ਹੋ:

ਅਜਿਹੀ ਸੁਰੰਗ ਦਾ ਮਿਲਣਾ ਕੋਈ ਪਹਿਲਾ ਮਾਮਲਾ ਨਹੀਂ ਹੈ, 2 ਸਾਲ ਪਹਿਲਾਂ ਵੀ ਕੈਲੀਫੋਰਨੀਆ ਦੇ ਸੈਨ ਡੀਗੋ ਵਿੱਚ ਪ੍ਰਸ਼ਾਸਨ ਨੂੰ 2,600 ਫੁੱਟ ਲੰਬੀ ਸੁਰੰਗ ਮਿਲੀ ਸੀ।

ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਨਸ਼ੇ ਦੀ ਤਸਕਰੀ ਲਈ ਮਿਲੀ ਸਭ ਤੋਂ ਲੰਬੀ ਸੁਰੰਗ ਹੈ, ਜਿਸ ਰਾਹੀਂ ਕੋਕੀਨ ਅਤੇ ਭੰਗ ਦੀ 'ਵੱਡੀ ਤਸਕਰੀ' ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।

ਜੁਲਾਈ ਵਿੱਚ ਅਮਰੀਕੀ ਸਰਹੱਦ 'ਤੇ 15 ਕਿਲੋ ਹੈਰੋਇਨ, ਕਰੀਬ 11 ਕਿਲੋ ਕੋਕੀਨ, 327 ਕਿਲੋ ਮੈਥਾਮਫੈਟੇਮੀਨ ਅਤੇ 1900 ਕਿਲੋ ਭੰਗ ਬਰਾਮਦ ਕੀਤੀ ਸੀ।

ਹੇਠ ਦਿਖ ਰਹੇ ਇਹ ਵੀਡੀਓ ਵੀ ਤੁਹਾਨੂ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)