You’re viewing a text-only version of this website that uses less data. View the main version of the website including all images and videos.
ਰੈਫਰੈਂਡਮ 2020: 'ਕੀ ਪਾਕਿਸਤਾਨ ਤੋਂ ਵੀ ਪੰਜਾਬ ਦਾ ਹਿੱਸਾ ਵਾਪਸ ਲਿਆ ਜਾਵੇਗਾ' - ਸੋਸ਼ਲ
ਰੈਫਰੈਂਡਮ-2020 ਦੇ ਸੰਬੰਧ ਵਿੱਚ ਸਿੱਖਸ ਫਾਰ ਜਸਟਿਸ ਨੇ ਲੰਡਨ ਦੇ ਟ੍ਰੇਫਲਗਰ ਸੁਕੇਅਰ ਵਿੱਚ ਇਕੱਠ ਸੱਦਿਆ। ਇਸ ਬਾਰੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਈ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ।
ਕਈ ਲੋਕਾਂ ਨੇ ਖ਼ਾਲਿਸਤਾਨ ਜਿੰਦਾਬਾਦ ਅਤੇ ਰੈਫਰੈਂਡਮ-2020 ਦੇ ਨਾਅਰੇ ਸੋਸ਼ਲ ਮੀਡੀਆ 'ਤੇ ਲਿੱਖੇ। ਕਈਆਂ ਨੇ ਰੈਫਰੈਂਡਮ ਬਾਰੇ ਸਵਾਲ ਚੁੱਕੇ।
ਦਰਸ਼ਕ ਭਵਿੱਖੀ ਖ਼ਾਲਿਸਤਾਨ ਦੇ ਜੁਗਰਾਫੀਏ ਬਾਰੇ ਸਵਾਲ ਕਰਦਿਆਂ ਕਿਹਾ, ਕੀ ਪਾਕਿਸਤਾਨ ਤੋਂ ਵੀ ਪੰਜਾਬ ਦਾ ਹਿੱਸਾ ਵਾਪਸ ਲਿਆ ਜਾਵੇਗਾ, ਇਸ ਦੀ ਰਾਜਧਾਨੀ ਕਿਹੜਾ ਸ਼ਹਿਰ ਹੋਵੇਗਾ।
ਕੁਝ ਲੋਕ 2020 ਨੂੰ ਕਸ਼ਮੀਰ ਅਤੇ ਖ਼ਾਲਿਸਤਾਨ ਦੇ ਭਾਰਤ ਤੋਂ ਵੱਖ ਹੋਣ ਦੀ ਡੈਡ ਲਾਈਨ ਵਜੋਂ ਲਿਖ ਰਹੇ ਸਨ।
ਸਿੱਖਸ ਫਾਰ ਜਸਟਿਸ ਦੇ ਮੋਢੀ ਪੰਨੂ ਬਾਰੇ ਵੀ ਲੋਕਾਂ ਨੇ ਕਈ ਟਿੱਪਣੀਆ ਕੀਤੀਆਂ ਅਤੇ ਉਨ੍ਹਾਂ ਦੇ ਪੱਖ ਅਤੇ ਵਿਰੋਧ ਵਿੱਚ ਲਿਖਿਆ।
ਸਿੰਘ ਸਾਹਬ ਟਵਿੱਟਰ ਹੈਂਡਲ ਨੇ ਲਿਖਿਆ ਕਿ ਭਾਰਤ ਵਿੱਚ ਬੈਠ ਕੇ ਅੱਤਵਾਦ ਜਿੰਦਾਬਾਦ ਕਰਨ ਵਾਲੇ ਤਿਆਰ ਰਹਿਣ ਕਿਉਂਕਿ ਭਾਰਤ ਦੀ ਖੂਫੀਆ ਏਜੰਸੀ ਸਭ ਕੁੱਝ ਦੇਖ ਰਹੀ ਹੈ।
ਪੰਕਜ ਖਡੋਤਰਾ ਨੇ ਪੰਨੂੰ ਨੂੰ ਪਹਿਲਾਂ ਆਪ ਖਾਲਸਾ ਬਣਨ ਦੀ ਸਲਾਹ ਦਿੱਤੀ।
ਲੋਕ ਯੂਐਨ ਦਾ ਸੰਬੰਧਿਤ ਆਰਟੀਕਲ ਵੀ ਪੁੱਛ ਰਹੇ ਸਨ, ਜਿਨ੍ਹਾਂ ਵਿੱਚੋਂ ਹੀ ਇੱਕ ਸਨ ਗੁਰਕੀਰਤ ਸਿੰਘ।
ਨਿਰਪਿੰਦਰ ਸਿੰਘ ਨੇ ਲਿਖਿਆ ਕਿ ਖ਼ਾਲਿਸਤਾਨ ਬਣਾਉ ਮਗਰੋਂ ਭਾਰਤ ਤੋਂ ਵੱਖ ਹੋਣ ਦੀ ਚਾਹ ਰੱਖਣ ਵਾਲੇ ਦੂਸਰੇ ਸੂਬਿਆਂ ਦੀ ਵੀ ਮਦਦ ਕੀਤੀ ਜਾਵੇਗੀ।
ਕੁਲਦੀਪ ਢਿੱਲੋਂ ਨੇ ਕਿਹਾ ਕਿ ਤੁਸੀਂ ਯੂਕੇ ਵਿੱਚ ਬੈਠ ਕੇ ਕੁਝ ਵੀ ਮੰਗ ਸਕਦੇ ਹੋ। ਆਪਣੇ ਬੱਚਿਆਂ ਨਾਲ ਪੰਜਾਬ ਆਓ ਅਤੇ ਅਜਿਹੀ ਮੰਗ ਕਰਕੇ ਦਿਖਾਓ। ਤੁਸੀਂ ਉੱਥੇ ਸੁਰੱਖਿਅਤ ਹੋ ਪਰ ਤੁਹਾਡੇ ਦੱਸੇ ਰਾਹ ਉੱਪਰ ਤੁਰ ਕੇ ਸਾਡੇ ਬੱਚਿਆਂ ਨੂੰ ਦੁੱਖ ਭੁਗਤਣਾ ਪੈਂਦਾ ਹੈ।
ਸੁਖਵਿੰਦਰ ਸਿੰਘ ਨੇ ਲਿਖਿਆ- ਖਾਲਸਾ ਜਿੰਦਾਬਾਦ 2020 ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ।
ਬਾਲੀ ਕੁਲਾਰ ਨੇ ਲਿਖਿਆ- ਭਾਰਤ ਦੀ ਆਜ਼ਾਦੀ ਦੀ ਪਹਿਲੀ ਗਦਰ ਲਹਿਰ ਵੀ ਸਿੱਖਸ ਫਾਰ ਜਸਟਿਸ ਵਾਂਗ ਵਿਦੇਸ਼ੀ ਧਰਤੀ ਤੋਂ ਹੀ ਸ਼ੁਰੂ ਹੋਈ ਸੀ। ਹਰਪ੍ਰੀਤ ਕੌਰ ਨੇ ਕਿਹਾ- ਇਹ ਠੀਕ ਹੈ ਤਾਂ ਤੁਸੀਂ ਯੂਕੇ ਵਿੱਚ ਖ਼ਾਲਿਸਤਾਨ ਬਣਾ ਰਹੇ ਹੋ।
ਇਹ ਵੀ ਪੜ੍ਹੋ꞉