ਲੋਕਾਂ ਲਈ ਖਤਰਾ ਬਣੇ ਮਗਰਮੱਛ ਨੂੰ ਕੁੜੀ ਨੇ ਕਿਵੇਂ ਬਣਾਇਆ ਦੋਸਤ

ਮਕੈਂਜ਼ੀ ਅਤੇ ਬਿੱਗ ਟੈਕਸ ਸਟਾਰ

ਤਸਵੀਰ ਸਰੋਤ, MAKENZIE NOLAND/BBC

ਤਸਵੀਰ ਕੈਪਸ਼ਨ, ਇਹ 21 ਸਾਲਾ ਵਿਦਿਆਰਥਣ ਇੱਕ ਮਗਰਮੱਛ ਕੇਂਦਰ ਵਿੱਚ ਕੰਮ ਕਰਦੀ ਹੈ ਜੋ ਇਨ੍ਹਾਂ ਜਾਨਵਰਾਂ ਨੂੰ ਫੜਦਾ ਹੈ ਅਤੇ ਜਨਤਾ ਨੂੰ ਇਨ੍ਹਾਂ ਬਾਰੇ ਜਾਗਰੂਕ ਕਰਦਾ ਹੈ।

ਇਹ ਅਮਰੀਕੀ ਕਾਲਜ ਵਿਦਿਆਰਥਣ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਸੀ ਕਿ ਉਸਦੀ ਗਰੈਜੂਏਸ਼ਨ ਦੀਆਂ ਤਸਵੀਰਾਂ ਪੂਰੀ ਤਰ੍ਹਾਂ ਯਾਦਗਾਰੀ ਬਣ ਜਾਣ। ਇਸ ਲਈ ਉਸਨੇ ਆਪਣੇ ਗਰੈਜੂਏਸ਼ਨ ਟੋਪ ਅਤੇ ਗਾਊਨ ਪਾ ਕੇ ਇੱਕ 14 ਫੁੱਟ ਦੇ ਮਗਰਮੱਛ ਨਾਲ ਪਾਣੀ ਵਿੱਚ ਖੜ੍ਹੇ ਹੋ ਕੇ ਤਸਵੀਰ ਖਿਚਵਾਈ।

ਮਕੈਂਜ਼ੀ ਨੋਲੈਂਡ ਅਮਰੀਕਾ ਦੇ ਟੈਕਸਸ ਸੂਬੇ ਦੀ ਏ ਐਂਡ ਐਮ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਉਨ੍ਹਾਂ ਨੂੰ ਜੰਗਲੀ- ਜੀਵਨ ਅਤੇ ਮੱਛੀ ਪਾਲਣ ਵਿੱਚ ਗਰੈਜੂਏਸ਼ਨ ਦੀ ਡਿਗਰੀ ਮਿਲਣ ਵਾਲੀ ਹੈ।

ਇਹ ਵੀ ਪੜ੍ਹੋ꞉

ਉਹ ਬੀਮਾਊਂਟ ਰੈਸਕਿਊ ਕੇਂਦਰ ਵਿੱਚ ਪਹੁੰਚੀ, ਜਿੱਥੇ ਕਿ 450 ਐਲੀਗੇਟਰਾਂ, ਮਗਰਮੱਛਾਂ ਸਮੇਤ ਹੋਰ ਕਈ ਰੇਂਗਣ ਵਾਲੇ ਜੀਵ ਰਹਿੰਦੇ ਹਨ।

ਇਸ ਕੇਂਦਰ ਵਿਚਲਾ ਬਿੱਗ ਟੈਕਸ ਨਾਮ ਦਾ ਐਲੀਗੇਟਰ ਲੋੜੋਂ ਵੱਧ ਖੁਰਾਕ ਖਾਣ ਮਗਰੋਂ ਲੋਕਾਂ ਲਈ ਖ਼ਤਰਾ ਬਣ ਗਿਆ ਸੀ। ਜਿਸ ਕਰਕੇ ਇਸ ਨੂੰ ਫੜ ਲਿਆ ਗਿਆ।

ਮਕੈਂਜ਼ੀ ਦੇ ਕੇਂਦਰ ਵਿੱਚ ਆਉਣ ਤੋਂ ਬਾਅਦ ਹੀ ਦੋਹਾਂ ਵਿੱਚ ਇੱਕ ਖ਼ਾਸ ਰਿਸ਼ਤਾ ਬਣ ਗਿਆ।

ਐਲੀਗੇਟਰ

ਤਸਵੀਰ ਸਰੋਤ, MAKENZIE NOLAND

ਮਕੈਂਜ਼ੀ ਦਾ ਕਹਿਣਾ ਹੈ ਕਿ ਬਿੱਗ ਟੈਕਸ ਉਸ ਦੇ ਬੁਲਾਉਣ ਤੇ ਆਉਂਦਾ ਹੈ ਅਤੇ ਜਦੋਂ ਉਹ ਉਸ ਨੂੰ ਖੁਰਾਕ ਦੇਣ ਜਾਂਦੀ ਹੈ ਤਾਂ ਉਹ ਉਸਦੇ ਹੱਥ ਦੇ ਇਸ਼ਾਰੇ ਅਨੁਸਾਰ ਪ੍ਰਤੀਕਿਰਿਆ ਦਿੰਦਾ ਹੈ।

ਮਕੈਂਜ਼ੀ ਨੇ ਡਰਨ ਦੇ ਸਵਾਲ ਨੂੰ ਖਾਰਜ ਕਰਦਿਆਂ ਬੀਬੀਸੀ ਨੂੰ ਦੱਸਿਆ, "ਮੈਂ ਹਰ ਰੋਜ਼ ਉਸ ਕੋਲ ਪਾਣੀ ਵਿੱਚ ਜਾਂਦੀ ਹਾਂ ਉਹ ਕੇਂਦਰ ਵਿੱਚ ਮੇਰੇ ਬੈਸਟ ਫਰੈਂਡਜ਼ ਵਿੱਚੋਂ ਹੈ।"

ਮਕੈਂਜ਼ੀ ਜਿਸ ਇਲਾਕੇ ਵਿੱਚ ਪਲੀ-ਵੱਡੀ ਹੋਈ ਹੈ ਉੱਥੇ ਐਲੀਗੇਟਰ ਦੇਖਿਆ ਜਾਣਾ ਸਧਾਰਣ ਨਹੀਂ ਹੈ ਪਰ ਹੁਣ ਉਹ ਹਰ ਰੋਜ਼ ਮਗਰਮੱਛਾਂ ਵਿੱਚ ਰਹਿੰਦੀ ਹੈ।

ਮਕੈਂਜ਼ੀ ਅਤੇ ਬਿੱਗ ਟੈਕਸ ਸਟਾਰ

ਤਸਵੀਰ ਸਰੋਤ, MAKENZIE NOLAND

ਤਸਵੀਰ ਕੈਪਸ਼ਨ, ਮਕੈਂਜ਼ੀ ਮੁਤਾਬਕ ਬਿੱਗ ਟੈਕਸ ਸਟਾਰ ਆਫ ਦਿ ਸ਼ੋਅ ਹੈ।

ਮੈਂ ਬਚਪਨ ਤੋਂ ਹੀ ਸੱਪ ਚੁੱਕ ਲੈਂਦੀ ਸੀ, ਜਾਨਵਰ ਫੜ ਲੈਂਦੀ ਸੀ ਅਤੇ ਲੋਕਾਂ ਨੂੰ ਇਨ੍ਹਾਂ ਬਾਰੇ ਦੱਸਦੀ ਸੀ।

ਸ਼ੁਰੂ ਵਿੱਚ ਉਹ ਇਹ ਤਸਵੀਰਾਂ ਇਸ ਲਈ ਲੈਣੀਆਂ ਚਾਹੁੰਦੀ ਸੀ ਤਾਂ ਕਿ ਉਹ ਆਪਣਾ ਗਰਮੀਆਂ ਦਾ ਕੰਮ ਦਿਖਾ ਸਕੇ।

ਗੇਟਰ ਕਾਊਂਟੀ ਸੈਂਟਰ ਬਾਰੇ ਉਨ੍ਹਾਂ ਦੱਸਿਆ ਕਿ ਅਸਲ ਵਿੱਚ ਅਸੀਂ ਇਨ੍ਹਾਂ ਜਾਨਵਰਾਂ ਨੂੰ ਵਾਪਸ ਨਹੀਂ ਲਿਆਉਣਾ ਚਾਹੁੰਦੇ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਦਲਦਲਾਂ ਵਿੱਚ ਹੀ ਰਹਿਣ।

ਪਰ ਜਦੋਂ ਬਿੱਗ ਟੈਕਸ ਇੱਥੇ ਹੈ ਤਾਂ ਇਹ ਦਿਖਾਉਣਾ ਬਹੁਤ ਸਰਲ ਹੈ ਕਿ ਕਿਸੇ ਜਾਨਵਰ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਅਤੇ ਉਸਦੀ ਸਖ਼ਸ਼ੀਅਤ ਬਾਹਰ ਲਿਆਂਦੀ ਜਾ ਸਕਦੀ ਹੈ। ਇਹ ਖ਼ੂਬਸੂਰਤ ਜੀਵ ਹਨ ਜੋ ਆਦਮ-ਖੋਰ ਨਹੀਂ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)