Fifa World Cup: ਜਸ਼ਨ ਦੇ ਜੋਸ਼ ਵਿੱਚ ਹੋਸ਼ ਨਾ ਗਵਾਓ, ਇਨ੍ਹਾਂ ਨਿਯਮਾਂ ਦੀ ਵੀ ਕਰੋ ਪਾਲਣਾ

ਜੇਕਰ ਵਿਸ਼ਵ ਕੱਪ ਦੇ ਮੈਚ ਦੇ ਅਹਿਮ ਪਲ ਹੋਣ ਅਤੇ ਮੁਕਾਬਲਾ ਬਰਾਬਰੀ ਦਾ ਹੋਵੇ ਤਾਂ ਇੱਕ ਖਿਡਾਰੀ ਦੇ ਕੋਲ ਫੁੱਟਬਾਲ ਆਵੇ ਅਤੇ ਉਹ ਆਪਣੇ ਸ਼ਾਨਦਾਰ ਸ਼ੌਟ ਨਾਲ ਉਸ ਨੂੰ ਸਿੱਧਾ ਗੋਲ 'ਤੇ ਪਹੁੰਚਾ ਦੇਵੇ। ਤਾਂ ਤੁਸੀਂ ਕੀ ਕਰੋਗੇ?

ਕੁਝ ਖੁਸ਼ੀ ਮਨਾਉਣ ਲਈ ਆਪਣੇ ਗੋਢਿਆਂ ਨੂੰ ਘੜੀਸਦੇ ਹੋਏ ਟੱਚਲਾਈਨ 'ਤੇ ਜਾ ਪੁੱਜਣ। ਤੇ ਕੁਝ ਖਿਡਾਰੀ ਖੁਸ਼ੀ ਦੇ ਮਾਰੇ ਟਪੂਸੀਆਂ ਮਾਰਨ ਲੱਗ ਜਾਂਦੇ ਹਨ।

ਪਰ ਕਈ ਮੌਕਿਆਂ 'ਤੇ ਅਜਿਹਾ ਜਸ਼ਨ ਰੈਫਰੀ ਦਾ ਧਿਆਨ ਖਿੱਚ ਲੈਂਦਾ ਹੈ ਜਿਹੜਾ ਕਿ ਨੁਕਸਾਨਦਾਇਕ ਹੋ ਸਕਦਾ ਹੈ। ਕਈ ਖਿਡਾਰੀਆਂ ਦਾ ਜਸ਼ਨ ਮਨਾਉਣਾ ਉਨ੍ਹਾਂ ਨੂੰ ਮਹਿੰਗਾ ਵੀ ਪੈ ਸਕਦਾ ਹੈ।

ਅਜਿਹਾ ਹੀ ਕੁਝ ਹੋਇਆ ਸਵਿੱਟਜ਼ਰਲੈਂਡ ਦੇ ਦੋ ਖਿਡਾਰੀਆਂ ਨਾਲ। ਖਿਡਾਰੀ ਜਾਕਾ ਅਤੇ ਸ਼ਕੀਰੀ ਪਿਛਲੇ ਹਫ਼ਤੇ ਸਰਬੀਆ ਉੱਤੇ ਆਪਣੀ 2-1 ਦੀ ਜਿੱਤ ਦੀ ਖੁਸ਼ੀ ਆਪਣੇ ਤਰੀਕੇ ਨਾਲ ਮਨਾ ਰਹੇ ਸਨ।

ਖਿਡਾਰੀਆਂ ਨੂੰ ਜਸ਼ਨ ਪਿਆ ਮਹਿੰਗਾ

ਦੋਵਾਂ ਖਿਡਾਰੀਆਂ ਨੇ ਸਰਬੀਆ ਖ਼ਿਲਾਫ਼ ਗੋਲ ਕਰਨ ਤੋਂ ਬਾਅਦ ਅਲਬਾਨੀਆ ਦੇ ਝੰਡੇ ਵੱਲ ਇਸ਼ਾਰਾ ਕਰਦੇ ਹੋਏ ਜਸ਼ਨ ਮਨਾਇਆ ਸੀ।

ਦੋਵੇਂ ਖਿਡਾਰੀ ਸਰਬੀਆ ਦੇ ਇੱਕ ਸਵਸ਼ਾਸਿਤ ਖੇਤਰ ਕੋਸੋਵੋ ਨਾਲ ਜੁੜੇ ਹਨ। 2018 ਵਿੱਚ ਇਸ ਖੇਤਰ 'ਚ ਇੱਕਪਾਸੜ ਆਜ਼ਾਦੀ ਦਾ ਐਲਾਨ ਕੀਤਾ ਗਿਆ ਸੀ। ਇੱਥੇ ਅਲਬਾਨੀਆ ਦੇ ਲੋਕ ਵੱਧ ਰਹਿੰਦੇ ਹਨ।

ਗੋਲ ਲਈ ਜਸ਼ਨ ਮਨਾਉਣ ਦੇ ਕੀ ਨਿਯਮ ਹਨ? ਅਤੇ ਜਦੋਂ ਕੋਈ ਖੁਸ਼ੀ ਨਿਯਮਾਂ ਤੋਂ ਉੱਪਰ ਵਧ ਕੇ ਮਨਾਈ ਜਾਂਦੀ ਹੈ ਤਾਂ ਅਥਾਰਿਟੀਆਂ ਨੂੰ ਉਸ 'ਤੇ ਕਿਸ ਤਰ੍ਹਾਂ ਦੀ ਜਵਾਬ-ਤਲਬੀ ਕਰਨੀ ਚਾਹੀਦੀ ਹੈ?

ਅਜਿਹੇ ਵਿੱਚ ਖਿਡਾਰੀਆਂ ਵੱਲੋਂ ਇਸ ਤਰ੍ਹਾਂ ਝੰਡਾ ਵਿਖਾਉਣਾ ''ਆਮ ਜਨਤਾ ਨੂੰ ਉਕਸਾਉਣ'' ਦੇ ਨਿਯਮ ਦੇ ਖ਼ਿਲਾਫ਼ ਹੈ।

ਗਵਰਨਿੰਗ ਬਾਡੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ'' ਜੋ ਕੋਈ ਵੀ ਮੈਚ ਦੌਰਾਨ ਆਮ ਜਨਤਾ ਨੂੰ ਉਕਸਾਏਗਾ ਉਸ ਨੂੰ ਦੋ ਮੈਚਾਂ ਲਈ ਸਸਪੈਂਡ ਕੀਤਾ ਜਾਵੇਗਾ ਅਤੇ ਘੱਟੋ-ਘੱਟ 5000 ਸਵਿੱਸ ਫਰੈਂਕ (£3,800) ਜ਼ੁਰਮਾਨਾ ਲਗਾਇਆ ਜਾਵੇਗਾ।"

ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ ਬੋਰਡ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ''ਇਸ ਤਰ੍ਹਾਂ ਇਸ਼ਾਰਾ ਕਰਨ ਜਾਂ ਉਕਸਾਉਣ ਅਤੇ ਭੜਕਾਉਣ ਵਾਲੇ ਤਰੀਕੇ'' ਲਈ ਪੀਲਾ ਕਾਰਡ ਦਿੱਤਾ ਜਾਣਾ ਚਾਹੀਦਾ ਹੈ।

ਆਖ਼ਰ ਵਿੱਚ ਜਾਕਾ ਅਤੇ ਸ਼ਕੀਰੀ ਨੇ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ। ਜਿਸਦੇ ਨਤੀਜੇ ਵਜੋਂ ਉਨ੍ਹਾਂ 'ਤੇ ਬੈਨ ਤਾਂ ਨਹੀਂ ਲਗਾਇਆ ਗਿਆ ਪਰ ਉਨ੍ਹਾਂ ਨੂੰ 10,000 ਸਵਿੱਸ ਫਰੈਂਕ (£7,632) ਪ੍ਰਤੀ ਖਿਡਾਰੀ ਜ਼ੁਰਮਾਨਾ ਦੇਣ ਲਈ ਕਿਹਾ ਗਿਆ।

ਜਦਕਿ ਟੀਮ ਦੇ ਕੈਪਟਨ ਸਟੈਫ਼ਨ ਲਿਚਟਨਰ 5000 ਸਵਿੱਸ ਫਰੈਂਕ (£3,816) ਅਦਾ ਕਰਨਗੇ।

ਸਿਆਸੀ ਸਜ਼ਾ

ਹਾਲਾਂਕਿ ਅੱਜ ਤੱਕ ਉਕਸਾਉਣ ਲਈ ਕਿਸੇ ਵੀ ਖਿਡਾਰੀ 'ਤੇ ਬੈਨ ਨਹੀਂ ਲਗਾਇਆ ਗਿਆ ਹੈ। ਪਰ ਕਲੱਬ ਫੁੱਟਬਾਲ ਨੇ ਸਿਆਸੀ ਜਸ਼ਨ ਨੂੰ ਅਨੁਸ਼ਾਸਨਤਮਕ ਕਾਰਵਾਈ ਦੇ ਅਧੀਨ ਲਿਆਂਦਾ ਹੈ।

ਸਾਲ 1997 ਵਿੱਚ ਲਿਵਰਪੂਰ ਦੇ ਸਟਰਾਈਕਰ ਰੋਬੀ ਫਾਊਲਰ ਨੇ ਸਿਟੀ ਸਟਰਾਈਕਿੰਗ ਡੌਗ ਦੇ ਪ੍ਰਤੀ ਆਪਣਾ ਸਮਰਥਨ ਦਿੱਤਾ ਸੀ ਜਦੋਂ ਉਨ੍ਹਾਂ ਦੇ ਨੌਰਵੇ ਦੀ ਟੀਮ ਖ਼ਿਲਾਫ ਗੋਲ ਕੀਤਾ ਸੀ।

ਉਨ੍ਹਾਂ ਨੇ ਆਪਣੀ ਟੀ-ਸ਼ਰਟ ਖੋਲ੍ਹ ਦਿੱਤੀ ਸੀ ਅਤੇ ਅੰਦਰ ਜਿਹੜੀ ਜਰਸੀ ਪਾਈ ਸੀ ਉਸ ਤੇ ਲਿਖਿਆ ਸੀ "1995 ਤੋਂ ਬਾਅਦ 500 ਲਿਵਰਪੂਲ ਖਿਡਾਰੀ ਅੱਜ ਵੀ ਵਾਪਸੀ ਨਹੀਂ ਕਰ ਸਕੇ ਹਨ।"

ਲਿਵਰਪੂਲ ਦੇ ਇਸ ਖਿਡਾਰੀ ਨੂੰ 9000 ਪਾਊਂਡ ਦਾ ਜੁਰਮਾਨਾ ਲਗਾਇਆ ਗਿਆ ਸੀ।

ਖੇਡ ਦੇ ਨਿਯਮ ਮੁਤਾਬਕ ਖਿਡਾਰੀ ਆਪਣੇ ਕੱਪੜੇ ਨਹੀਂ ਉਤਾਰ ਸਕਦੇ ਜਿਹੜੇ ਕਿ ਸਿਆਸੀ ਬਿਆਨ ਜਾਂ ਫਿਰ ਤਸਵੀਰਾਂ ਦਰਸਾਉਂਦੇ ਹੋਣ।

ਤਾਜ਼ਾ ਗੱਲ ਕੀਤੀ ਜਾਵੇ ਤਾਂ ਫਰਾਂਸ ਦੇ ਸਟਰਾਈਕਰ ਨਿਕੋਲਸ ਅਨੀਲਕਾ ਨੂੰ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਨੇ ਗੋਲ ਲੈਣ ਤੋਂ ਬਾਅਦ ਨਾਜ਼ੀ ਸਲਿਊਟ ਕੀਤਾ ਸੀ।

ਫੁੱਟਬਾਲ ਐਸੋਸੀਏਸ਼ ਵੱਲੋਂ ਇਸ ਖਿਡਾਰੀ ਨੂੰ ਪੰਜ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਅਤੇ £80,000 ਜ਼ੁਰਮਾਨਾ ਵੀ ਲਗਾਇਆ ਗਿਆ।

ਨਿਯਮ ਅਤੇ ਦਿਸ਼ਾ ਨਿਰਦੇਸ਼

ਮੁਕਦੀ ਗੱਲ ਇਹ ਹੈ ਕਿ ਸਿਆਸੀ ਇਸ਼ਰਿਆਂ ਕਰਕੇ ਕੋਈ ਵੀ ਖਿਡਾਰੀ ਮੁਸੀਬਤ ਵਿੱਚ ਪੈ ਸਕਦਾ ਹੈ।

ਇਸ ਸਾਲ ਦੇ ਫੀਫਾ ਵਿਸ਼ਵ ਕੱਪ ਵਿੱਚ ਕੁਝ ਜਸ਼ਨ ਅਜਿਹੇ ਵੀ ਸਨ ਜੋ ਭਾਵੇਂ ਨਿਯਮਾਂ ਦੇ ਘੇਰੇ ਦੇ ਅੰਦਰ ਹੀ ਸਨ ਪਰ ਫੇਰ ਵੀ ਨਰਾਜ਼ਗੀ ਦਾ ਸਬਬ ਬਣੇ।

ਫੀਫਾ ਦਾ ਕਹਿਣਾ ਹੈ ਕਿ "ਖਿਡਾਰੀ ਗੋਲ ਦਾ ਜਸ਼ਨ ਮਨਾ ਸਕਦੇ ਹਨ ਪਰ ਬੇਕਾਬੂ ਨਹੀਂ ਹੋਣਾ ਚਾਹੀਦਾ।"

ਸੰਸਥਾ ਨੇ ਕਿਹਾ, "ਨਿਯੋਜਿਤ ਕਿਸਮ ਦੇ ਜਸ਼ਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਅਤੇ ਇਨ੍ਹਾਂ ਕਰਕੇ ਸਮਾਂ ਬਰਬਾਦ ਨਹੀਂ ਹੋਣਾ ਚਾਹੀਦਾ।"

ਇਸ ਦੇ ਬਾਵਜੂਦ ਖਿਡਾਰੀਆਂ ਨੂੰ ਨਿਯੋਜਿਤ ਕਿਸਮ ਦੇ ਜਸ਼ਨਾਂ ਕਰਕੇ ਘੱਟ-ਵੱਧ ਹੀ ਸਜ਼ਾ ਮਿਲਦੀ ਹੈ। ਐਤਵਾਰ ਨੂੰ ਸੋਸ਼ਲ ਮੀਡੀਆ ਉੱਪਰ ਕੋਲੰਬੀਅਨ ਦੇ ਪੋਲੈਂਡ ਉੱਪਰ 3-0 ਦੀ ਜਿੱਤ ਹਾਸਲ ਕਰਨ ਮਗਰੋਂ ਕੀਤੇ ਜਸ਼ਨੀ ਨਾਚ ਕਰਕੇ ਮਨੋਬਲ ਵਧਾਇਆ ਗਿਆ।

ਅਜਿਹਾ ਹੀ ਕੰਮ ਇੰਗਲੈਂਡ ਦੀ ਟੀਮ ਦੇ ਖਿਡਾਰੀ ਜੈਸੇ ਲਿੰਗਾਰਡ ਨੇ ਐਤਵਾਰ ਨੂੰ ਪਨਾਮਾ ਉੱਪਰ ਜਿੱਤ ਹਾਸਲ ਕਰਨ ਮਗਰੋਂ ਕੀਤਾ।

ਇਨ੍ਹਾਂ ਜਸ਼ਨਾਂ ਵਿੱਚ ਫੀਫਾ ਦੇ ਹੇਠ ਲਿਖੇ ਨਿਯਮਾਂ ਦਾ ਧਿਆਨ ਰੱਖਿਆ ਗਿਆ:

  • ਜੰਗਲੇ ਉੱਪਰ ਚੜ੍ਹ ਕੇ ਦਰਸ਼ਕਾਂ ਤੱਕ ਪਹੁੰਚ ਕਰਨੀ ਕਿ ਸੁਰੱਖਿਆ ਦਾ ਮਸਲਾ ਖੜ੍ਹਾ ਹੋ ਜਾਵੇ।
  • ਖਿਡਾਰੀਆਂ ਨੂੰ ਭੜਕਾਊ ਇਸ਼ਾਰੇ ਨਹੀਂ ਕਰਨੇ ਚਾਹੀਦੇ।
  • ਖਿਡਾਰੀਆਂ ਨੂੰ ਕਿਸੇ ਮਖੌਟੇ ਜਾਂ ਅਜਿਹੀ ਕਿਸੇ ਹੋਰ ਵਸਤੂ ਨਾਲ ਮੂੰਹ ਨਹੀਂ ਢਕਣਾ ਚਾਹੀਦਾ।
  • ਖਿਡਾਰੀਆਂ ਨੂੰ ਆਪਣੀ ਜਰਸੀ ਨਹੀਂ ਲਾਹੁਣੀ ਚਾਹੀਦੀ ਅਤੇ ਨਾ ਹੀ ਸਿਰ ਉੱਤੇ ਲਪੇਟਣੀ ਚਾਹੀਦੀ ਹੈ।

ਜਦੋਂ ਤੱਕ ਖਿਡਾਰੀ ਇਨ੍ਹਾਂ ਪਾਬੰਦੀਆਂ ਦਾ ਪਾਲਣ ਕਰਦੇ ਹਨ ਉਹ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)