ਔਰਤਾਂ 'ਟੌਪਲੈੱਸ ਇਸ਼ਨਾਨ' ਕਰਨਗੀਆਂ ਜਾਂ ਨਹੀਂ, ਰਾਏਸ਼ੁਮਾਰੀ ਨਾਲ ਹੋਇਆ ਫ਼ੈਸਲਾ

ਤਸਵੀਰ ਸਰੋਤ, VLADGANS/GETTY IMAGES
ਸਵੀਮਿੰਗ ਪੂਲ ਵਿੱਚ ਔਰਤਾਂ ਦੇ ਟੌਪਲੈੱਸ ਹੋ ਕੇ ਨਹਾਉਣ 'ਤੇ ਸਪੇਨ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਪ੍ਰਸ਼ਾਸਨ ਨੂੰ ਇਸ 'ਤੇ ਵੋਟਿੰਗ ਕਰਵਾਉਣੀ ਪਈ ਅਤੇ ਵੋਟਾਂ ਦੀ ਇਸ ਲੜਾਈ ਨੂੰ ਔਰਤਾਂ ਨੇ ਜਿੱਤ ਵੀ ਗਈਆਂ।
ਕਹਾਣੀ ਕੈਟੇਲੋਨੀਆ ਸੂਬੇ ਵਿੱਚ ਸਥਿਤ ਬਾਰਸੀਲੋਨਾ ਦੇ ਨੇੜੇ ਦੇ ਇੱਕ ਪਿੰਡ ਦੀ ਹੈ। ਲਾਮੇਤਿਆ-ਡਿਲ ਵੈਲੀਆਸ ਪਿੰਡ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਹੱਕ 'ਚ 61 ਫੀਸਦੀ ਅਤੇ ਵਿਰੋਧ 'ਚ 39 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ।

ਤਸਵੀਰ ਸਰੋਤ, SCREENSHOT/VOTE
ਸਥਾਨਕ ਕੈਟੇਲਨ ਪ੍ਰਸ਼ਾਸਨ ਨੇ ਇਨ੍ਹਾਂ ਚੋਣਾਂ ਦਾ ਪ੍ਰਬੰਧ ਕੀਤਾ ਸੀ। ਇਸ ਦਾ ਨਤੀਜਾ ਕਾਨੂੰਨੀ ਤੌਰ 'ਤੇ 16 ਤੋਂ ਵੱਧ ਉਮਰ ਦੀਆਂ ਔਰਤਾਂ 'ਤੇ ਲਾਗੂ ਹੋਵੇਗਾ।
ਦਰਅਸਲ ਪਿਛਲੀਆਂ ਗਰਮੀਆਂ ਵਿੱਚ ਜਦੋਂ ਦੋ ਔਰਤਾਂ ਅਜਿਹੇ ਹੀ ਇੱਕ ਪੂਲ ਵਿੱਚ ਟੌਪਲੈੱਸ ਹੋ ਕੇ ਨਹਾ ਰਹੀਆਂ ਸਨ ਤਾਂ ਉੱਥੇ ਮੌਜੂਦ ਇੱਕ ਲਾਈਫਗਾਰਡ ਨੇ ਉਨ੍ਹਾਂ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ।
ਪੁਲਿਸ ਕਰਮੀ ਉੱਥੇ ਪਹੁੰਚੇ ਅਤੇ ਦੋਵਾਂ ਔਰਤਾਂ ਨੂੰ ਤੁਰੰਤ ਆਪਣੇ ਬਿਕਨੀ ਟੌਪ ਪਹਿਨਣ ਦਾ ਆਦੇਸ਼ ਦਿੱਤਾ।

ਤਸਵੀਰ ਸਰੋਤ, MAICA/GETTY IMAGES
ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਪਿੰਡ ਵਾਲਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਪਿੰਡਦੇ ਮਰਦਾਂ ਅਤੇ ਔਰਤਾਂ ਦਾ ਇੱਕ ਗਰੁੱਪ ਇਸ ਦੇ ਵਿਰੋਧ ਵਿੱਚ ਬਿਕਨੀ ਟੌਪ ਪਾ ਕੇ ਪੂਲ 'ਚ ਪਹੁੰਚਿਆ।
ਉਦੋਂ ਤੋਂ ਹੀ ਲੋਕ ਪ੍ਰਸ਼ਾਸਨ 'ਤੇ ਅਜਿਹੀ ਰਾਏਸ਼ੁਮਾਰੀ ਦਾ ਦਬਾਅ ਬਣਾ ਰਹੇ ਸਨ।
ਇਹ ਪਿੰਡ ਬਾਰਸੀਲੋਨਾ ਦੀ ਉੱਤਰੀ ਦਿਸ਼ਾ ਵਿੱਚ 35 ਕਿਲੋਮੀਟਰ ਦੂਰੀ ਉਤੇ ਹੈ ਅਤੇ ਇਸ ਦੀ ਆਬਾਦੀ ਕਰੀਬ 8 ਹਜ਼ਾਰ ਹੈ।












