You’re viewing a text-only version of this website that uses less data. View the main version of the website including all images and videos.
ਜਦੋਂ ਟਰੰਪ ਨੇ ਟਰੂਡੋ ਨੂੰ ਕਿਹਾ- "ਕੀ ਤੁਸੀਂ ਲੋਕਾਂ ਨੇ ਵ੍ਹਾਈਟ ਹਾਊਸ ਨੂੰ ਅੱਗ ਨਹੀਂ ਲਾਈ ਸੀ?"
ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਕਿ ਕੈਨੇਡਾ ਨੇ ਵ੍ਹਾਈਟ ਹਾਊਸ ਨੂੰ ਅੱਗ ਲਾਈ ਸੀ।
ਇਹ ਗੱਲ ਉਨ੍ਹਾਂ ਨੇ ਟਰੂ਼ਡੋ ਨਾਲ ਇੱਕ ਟੈਲੀਫੋਨ ਗੱਲਬਾਤ ਦੌਰਾਨ ਕਹੀ।
ਬਰਤਾਨੀਆ ਨੇ ਵ੍ਹਾਈਟ ਹਾਊਸ ਨੂੰ 1812 ਦੀ ਜੰਗ ਦੌਰਾਨ ਅੱਗ ਲਾਈ ਸੀ ਜਦੋਂ ਹਾਲੇ ਕੈਨੇਡਾ ਹੋਂਦ ਵਿੱਚ ਵੀ ਨਹੀਂ ਸੀ ਆਇਆ ਅਤੇ ਇੱਕ ਬਰਤਾਨਵੀਂ ਬਸਤੀ ਸੀ।
ਪਿਛਲੇ ਹਫ਼ਤੇ ਅਮਰੀਕਾ ਨੇ ਆਪਣੀ ਕੌਮੀ ਸੁਰੱਖਿਆ ਦਾ ਤਰਕ ਦਿੰਦਿਆਂ ਅਲਮੀਨੀਅਮ ਅਤੇ ਸਟੀਲ ਦੀ ਦਰਾਮਦ 'ਤੇ ਇੱਕ ਤਰਫ਼ਾ ਡਿਊਟੀ ਲਾਉਣ ਦਾ ਫੈਸਲਾ ਲਿਆ ਸੀ।
ਇਸ ਬਾਰੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉੱਪਰ ਪੁੱਛਿਆ ਕਿ
"ਕੀ ਤੁਸੀਂ ਲੋਕਾਂ ਨੇ ਵ੍ਹਾਈਟ ਹਾਊਸ ਨੂੰ ਅੱਗ ਨਹੀਂ ਲਾਈ ਸੀ?"
ਇਸ ਮਗਰੋਂ ਟਰੂਡੋ ਨੇ ਕਿਹਾ ਕਿ ਅਮਰੀਕਾ ਡਿਊਟੀ
ਹੁਣ ਇਸ ਗੱਲ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਬਣਾਇਆ ਜਾ ਰਿਹਾ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਵ੍ਹਾਈਟ ਹਾਊਸ ਨੂੰ 1812 ਦੀ ਜੰਗ ਵਿੱਚ ਜਲਾਇਆ ਗਿਆ ਸੀ, ਉਸ ਸਮੇਂ ਤਾਂ ਕੈਨੇਡਾ ਦੀ ਹੋਂਦ ਹੀ ਨਹੀਂ ਸੀ।
ਕੈਨੇਡਾ ਤਾਂ 1867 ਵਿੱਚ ਬਰਤਾਨਵੀ ਬਸਤੀ ਤੋਂ ਬਣਿਆ ਹੈ ਜਦਕਿ 1812 ਦੀ ਜੰਗ ਅਮਰੀਕਾ ਅਤੇ ਬਰਤਾਨੀਆ ਦਰਮਿਆਨ ਹੋਈ ਸੀ।
ਭਾਵੇਂ ਹਾਲੇ ਤੱਕ ਇਹ ਸਾਫ਼ ਨਹੀਂ ਹੈ ਕਿ ਟਰੰਪ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਸੀ ਜਾਂ ਗੰਭੀਰਤਾ ਨਾਲ।
ਇੱਕ ਅਮਰੀਕੀ ਟਵਿੱਟਰ ਵਰਤੋਂਕਾਰ ਨੇ ਕਿਹਾ, "ਅਜਿਹਾ ਰਾਸ਼ਟਰਪਤੀ ਮਿਲਣ ਨੂੰ 206 ਸਾਲ ਲੱਗ ਗਏ ਜਿਸ ਨੇ ਵ੍ਹਾਈਟ ਹਾਊਸ ਨੂੰ ਜਲਾਉਣ ਲਈ ਕੈਨੇਡਾ ਨੂੰ ਜਿੰਮੇਵਾਰ ਦੱਸਿਆ ਹੈ।"
ਇੱਕ ਹੋਰ ਨੇ ਲਿਖਿਆ, "ਘੱਟੋ-ਘੱਟ ਟਰੰਪ ਨੂੰ ਇਹ ਤਾਂ ਪਤਾ ਹੈ ਕਿ 1812 ਵਿੱਚ ਜੰਗ ਹੋਈ ਸੀ ਅਤੇ ਕਿਸੇ ਨੇ ਵ੍ਹਾਈਟ ਹਾਊਸ ਨੂੰ ਜਲਾਇਆ ਸੀ।"
ਨਿਊ ਯਾਰਕ ਟਾਈਮਜ਼ ਦੇ ਪੱਤਰਕਾਰ ਗਲੈਨ ਥਰੂਸ਼ ਨੇ ਕਿਹਾ, "ਕੁਝ ਨੌਜਵਾਨ ਖੋਜੀ ਗੂਗਲ ਤੇ ਇਹ ਲੱਭ ਰਹੇ ਹਨ ਕਿ ਕੀ ਸੱਚੀਂ ਕੋਈ ਬ੍ਰਿਟਿਸ਼-ਕੈਨੇਡੀਅਨ ਟੁਕੜੀ 1812 ਦੀ ਜੰਗ ਵਿੱਚ ਸ਼ਾਮਲ ਹੋਈ ਸੀ।"
ਅਸਲ ਵਿੱਚ ਕੀ ਹੋਇਆ ਸੀ?
1812 ਦੀ ਜੰਗ ਦੌਰਾਨ ਅਮਰੀਕਾ ਨਾਲ ਲੜਾਈ ਦੌਰਾਨ ਬਰਤਾਨਵੀਂ ਫੌਜ ਨੇ ਵ੍ਹਾਈਟ ਹਾਊਸ ਨੂੰ ਅੱਗ ਹਵਾਲੇ ਕਰ ਦਿੱਤਾ ਸੀ।
ਅਮਰੀਕਾ ਅਤੇ ਬਰਤਾਨੀਆ ਦਰਮਿਆਨ ਹੋਈ 1812 ਦੀ ਜੰਗ ਦੇ ਕਈ ਕਾਰਨ ਸਨ।
ਬਰਤਾਨੀਆ ਅਮਰੀਕੀ ਨਾਵਿਕਾਂ ਨੂੰ ਧੱਕੇ ਨਾਲ ਰੌਇਲ ਨੇਵੀ ਵਿੱਚ ਭਰਤੀ ਕਰ ਰਿਹਾ ਸੀ ਅਤੇ ਉਸ ਨੇ ਅਮਰੀਕਾ ਉੱਪਰ ਕਈ ਵਪਾਰਕ ਪਾਬੰਦੀਆਂ ਲਾ ਦਿੱਤੀਆਂ ਸਨ ਜਿਨ੍ਹਾਂ ਕਰਕੇ ਅਮਰੀਕਾ ਬਰਤਾਨੀਆ ਤੋਂ ਨਾਰਾਜ਼ ਹੋ ਰਿਹਾ ਸੀ।
ਇਸ ਤੋਂ ਇਲਾਵਾ ਬਰਤਾਨੀਆ ਨੇਟਿਵ ਅਮਰੀਕੀਆਂ ਦੀ ਹਮਾਇਤ ਕਰ ਰਿਹਾ ਸੀ। ਜੋ ਅਮਰੀਕੀ ਸਰਕਾਰ ਦੀਆਂ ਨੇਟਿਵ ਅਮਰੀਕੀਆਂ ਦੇ ਇਲਾਕਿਆਂ ਵੱਲ ਵਿਸਥਾਰਵਾਦੀ ਨੀਤੀਆਂ ਦਾ ਵਿਰੋਧ ਕਰ ਰਹੇ ਸਨ।
ਇਸੇ ਤਣਾਅ ਦੀ ਘੜੀ ਵਿੱਚ ਮੇਜਰ ਜਰਨਲ ਰੌਬਰਟ ਰੌਸ ਦੀ ਅਗਵਾਈ ਵਿੱਚ ਬਰਤਾਨਵੀਂ ਫੌਜ ਨੇ ਅਮਰੀਕਾ ਉੱਤੇ ਹਮਲਾ ਕਰ ਦਿੱਤਾ ਅਤੇ ਵ੍ਹਾਈਟ ਹਾਊਸ ਸਮੇਤ ਕਈ ਜਨਤਕ ਇਮਾਰਤਾਂ ਨੂੰ ਅੱਗ ਹਵਾਲੇ ਕਰ ਦਿੱਤਾ।
ਉਸ ਸਮੇਂ ਹੀ ਅਜਿਹਾ ਵਾਪਰਿਆ ਸੀ ਕਿ ਕਿਸੇ ਬਾਹਰੀ ਤਾਕਤ ਨੇ ਵਾਸ਼ਿੰਗਟਨ 'ਤੇ ਕਬਜ਼ਾ ਕੀਤਾ ਹੋਵੇ।
ਇਸੇ ਦੌਰਾਨ ਅਮਰੀਕਾ ਨੇ ਬਰਤਾਨੀਆ ਦੀਆਂ ਬਸਤੀਆਂ (ਅਜੋਕੇ ਕੈਨੇਡਾ) ਉੱਪਰ ਹਮਲੇ ਕੀਤੇ ਇਹ ਸੋਚਦੇ ਹੋਏ ਕਿ ਉਨ੍ਹਾਂ ਉੱਪਰ ਕਬਜ਼ਾ ਕਰਨਾ ਆਸਾਨ ਹੋਵੇਗਾ।
ਅਮਰੀਕੀ ਆਪਰੇਸ਼ਨ ਪੁੱਠਾ