You’re viewing a text-only version of this website that uses less data. View the main version of the website including all images and videos.
ਅਮਰੀਕਾ ਨਾਲ ਦੋਸਤੀ ਦੀ ਰਾਹ 'ਤੇ ਤੁਰੇ ਕਿਮ ਜੋਂਗ ਉਨ ਦਾ ਰੂਸ ਵੱਲ ਮੂੰਹ
ਉੱਤਰੀ ਕੋਰੀਆਈ ਸਾਸ਼ਕ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇਤਿਹਾਸਕ ਸੰਮੇਲਨ ਦਾ ਰਾਹ ਸਾਫ਼ ਹੋ ਰਿਹਾ ਹੈ। ਦੂਜੇ ਪਾਸੇ ਕਿਮ ਜੋਂਗ ਰੂਸ ਵਿੱਚ ਇੱਕ ਸੰਮੇਲਨ ਵਿੱਚ ਸ਼ਰੀਕ ਹੋਣ ਲਈ ਵੀ ਤਿਆਰ ਹੋ ਗਏ ਬਹਨ।
ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨਾਲ ਗੱਲਬਾਤ ਲਈ ਤਿਆਰੀਆਂ 'ਸਹੀ ਦਿਸ਼ਾ ਵੱਲ' ਜਾ ਰਹੀਆਂ ਹਨ ਪਰ ਹਾਲੇ ਵੀ 'ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ' ਹੈ।
ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਖਾਸ ਸਾਥੀ ਜਨਰਲ ਕਿਮ ਯੋਂਗ ਚੋਲ ਨਾਲ ਨਿਊ ਯਾਰਕ ਵਿੱਚ ਗੱਲਬਾਤ ਮਗਰੋਂ ਬਿਆਨ ਦੇ ਰਹੇ ਸਨ।
ਜਨਰਲ ਕਿਮ ਹੁਣ ਵਾਸ਼ਿਗਟਨ ਦੀ ਯਾਤਰਾ ਕਰਨਗੇ ਜਿੱਥੇ ਉਹ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਕਿਮ ਜੋਂਗ ਉਨ ਵੱਲੋਂ ਭੇਜਿਆ ਗਿਆ ਸੱਦਾ ਪੱਤਰ ਸੌਂਪਣਗੇ।
'ਕਿਮ ਜੋਂਗ ਉਨ ਰੂਸ ਵੀ ਜਾਣਗੇ'
ਉੱਧਰ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਕਿਮ ਜੋਂਗ ਉਨ ਰੂਸ ਵਿੱਚ ਇੱਕ ਸੰਮੇਲਨ ਵਿੱਚ ਸ਼ਰੀਕ ਹੋਣ ਲਈ ਮਾਸਕੋ ਜਾਣ ਲਈ ਰਾਜ਼ੀ ਹੋ ਗਏ ਹਨ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਉੱਤਰੀ ਕੋਰੀਆ ਦੌਰੇ ਤੋਂ ਬਾਅਦ ਕਿਮ ਜੋਂਗ ਉਨ ਦੇ ਦੌਰੇ ਦਾ ਐਲਾਨ ਕੀਤਾ ਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 12 ਜੂਨ ਨੂੰ ਹੋਣ ਵਾਲੇ ਸੰਮੇਲਨ ਨੂੰ ਰੱਦ ਕਰ ਦਿੱਤਾ ਸੀ ਪਰ ਦੋਵੇਂ ਪਾਸਿਓਂ ਯੋਜਨਾ ਮੁਤਾਬਕ ਮੁੜ ਨਵੇਂ ਸਿਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੰਮੇਲਨ ਸਿੰਗਾਪੁਰ ਵਿੱਚ ਹੋਣ ਜਾ ਰਿਹਾ ਹੈ। ਉੱਤਰੀ ਕੋਰੀਆ ਅਤੇ ਅਮਰੀਕਾ ਦੇ ਆਗੂਆਂ ਵਿਚਾਲੇ ਪਹਿਲੀ ਵਾਰ ਡੌਨਲਡ ਟਰੰਪ ਅਤੇ ਕਿਮ ਜੋਂਗ ਉਨ ਦਾ ਇਤਿਹਾਸਕ ਮੇਲ ਹੋਵੇਗਾ।
ਅਸੀਂ ਪਹਿਲੀ ਬੈਠਕ ਬਾਰੇ ਕੀ ਜਾਣਦੇ ਹਾਂ?
ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੇੜੇ ਸਥਿਤ ਇੱਕ ਇਮਾਰਤ ਵਿੱਚ ਪੋਂਪੀਓ ਅਤੇ ਜਨਰਲ ਕਿਮ ਅਲੱਗ-ਅਲੱਗ ਪਹੁੰਚੇ।
ਇਸ ਤੋਂ ਬਾਅਦ ਪੋਂਪੀਓ ਨੇ ਟਵੀਟ ਕੀਤਾ, "ਕਿਮ ਜੋਂਗ ਚੋਲ ਨਾਲ ਨਿਊਯਾਰਕ 'ਚ ਅੱਜ ਰਾਤ ਦਾ ਖਾਣਾ ਵਧੀਆ ਰਿਹਾ। ਮੀਨੂ ਸੀ, ਸਟੀਕ, ਕੋਰਨ ਅਤੇ ਚੀਜ਼।"
ਇਸ ਦੇ ਨਾਲ ਉਨ੍ਹਾਂ ਇੱਕ ਹੋਰ ਟਵੀਟ ਵਿੱਚ ਬੈਠਕ ਬਾਰੇ ਗੱਲਬਾਤ ਕਰਨ ਲਈ ਸਥਿਤੀ ਨਿਰਧਾਰਤ ਕੀਤੀ।
ਟਰੰਪ ਪ੍ਰਸ਼ਾਸਨ ਦੇ ਮੈਂਬਰਾਂ ਵੱਲੋਂ ਉੱਤਰੀ ਕੋਰੀਆ ਦੇ ਪਰਮਾਣੂ ਮੁਕਤ ਹੋਣ ਦੀ ਤੁਲਨਾ ਲੀਬੀਆ ਨਾਲ ਕਰਨ 'ਤੇ ਉੱਤਰੀ ਕੋਰੀਆ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ।
ਲੀਬੀਆ ਦੇ ਸਾਬਕਾ ਆਗੂ ਕਰਨਲ ਗੱਦਾਫ਼ੀ ਨੇ ਆਪਣੇ ਪਰਮਾਣੂ ਪ੍ਰਗੋਰਾਮ ਨੂੰ ਉਦੋਂ ਛੱਡਿਆ ਸੀ ਜਦੋਂ ਕੁਝ ਸਾਲ ਪਹਿਲਾਂ ਉਹ ਪੱਛਮੀ ਹਮਾਇਤ ਹਾਸਿਲ ਵਿਦਰੋਹੀਆ ਦੇ ਹੱਥੋਂ ਮਾਰੇ ਗਏ ਸਨ।
ਹੋਰ ਕੀ ਗੱਲਬਾਤ ਹੋ ਸਕਦੀ ਹੈ?
ਉੱਤਰੀ ਕੋਰੀਆ ਦੇ ਡਿਪਟੀ ਵਿਦੇਸ਼ ਮੰਤਰੀ ਚੁਆਏ ਸਨ ਹੀ ਦੱਖਣੀ ਕੋਰੀਆ ਦੇ ਸਾਬਕਾ ਅਮਰੀਕੀ ਅੰਬੈਸਡਰ ਸੰਗ ਕਿਮ ਨਾਲ ਦੋਵੇਂ ਕੋਰੀਆਈ ਦੇਸਾਂ ਦੀ ਸਰਹੱਦ ਪਨਮੁਨਜੋਮ 'ਤੇ ਲਗਾਤਾਰ ਮਿਲ ਰਹੇ ਹਨ।
ਇਹ ਗੱਲਬਾਤ ਐਤਵਾਰ ਤੋਂ ਲੰਬੇ ਵਕਫ਼ਿਆਂ ਦੌਰਾਨ ਲਗਾਤਾਰ ਹੋ ਰਹੀ ਹੈ।
ਸਿੰਗਾਪੁਰ ਵਿੱਚ ਵੀ ਵ੍ਹਾਈਟ ਹਾਊਸ ਦੇ ਅਧਿਕਾਰੀ ਜੋਏ ਹੈਗਿਨ ਵਾਲੀ ਟੀਮ ਉੱਤਰੀ ਕੋਰੀਆ ਦੇ ਸਟਾਫ ਦੇ ਮੁਖੀ ਕਿਮ ਚੰਗ ਸਨ ਨਾਲ ਸਾਰੇ ਇੰਤਜ਼ਾਮਾਂ ਦੇ ਮੱਦੇਨਜ਼ਰ ਮਿਲਣ ਲਈ ਸੋਚ ਰਹੀ ਹੈ।
ਉੱਥੇ ਹੀ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਰਵੋਏ ਵੀ ਗੱਲਬਾਤ ਲਈ ਪਿਓਂਗਯਾਂਗ ਲਈ ਨਿਕਲ ਗਏ ਹਨ। ਉਨ੍ਹਾਂ ਨੇ ਰੂਸ ਦੇ ਮੀਡੀਆ ਨੂੰ ਦੱਸਿਆ ਕਿ ਉਹ ਉੱਤਰੀ ਕੋਰੀਆ ਦੇ ਹਾਲਾਤ ਨੂੰ ਸਮਝਣਾ ਚਾਹੁੰਦੇ ਹਨ।
ਲਾਰਵੋ ਨੇ ਪੋਂਪੀਓ ਨਾਲ ਵੀ ਪਹਿਲੀ ਵਾਰ ਬੁੱਧਵਾਰ ਫੋਨ 'ਤੇ ਗੱਲ ਕੀਤੀ ਸੀ।
ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾਹ ਸੈਂਡਰਸ ਨੇ ਤਸਦੀਕ ਕੀਤੀ ਹੈ ਕਿ ਉੱਤਰੀ ਕੋਰੀਆ ਅਤੇ ਅਮਰੀਕੀ ਆਗੂ ਅਗਲੇ ਮਹੀਨੇ ਮਿਲਣ ਲਈ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਮੁਤਾਬਕ, "ਰਾਸ਼ਟਰਪਤੀ ਮੁਤਾਬਕ ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਨਿਸ਼ਚਿਤ ਤੌਰ 'ਤੇ ਤਿਆਰ ਹੋ ਜਾਵਾਂਗੇ।"
ਸੰਮੇਲਨ ਦਾ ਸੁਆਗਤ?
(ਨਿਊਯਾਰਕ ਵਿੱਚ ਬੀਬੀਸੀ ਸਟੇਟ ਡਿਪਾਰਟਮੈਂਟ ਕੋਰੈਸਪੋਡੈਂਟ ਬਾਰਬਰਾ ਪਲੈਟ ਇਸ਼ਰ ਵੱਲੋਂ)
ਕਰੀਬ ਇੱਕ ਮਹੀਨਾ ਪਹਿਲਾਂ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਤਾਕਤਵਰ ਉੱਤਰੀ ਕੋਰੀਆ ਦੇ ਅਧਿਕਾਰੀ ਨਿਊ ਯਾਰਕ ਜਾ ਸਕਦੇ ਹਨ। ਇੱਥੋਂ ਤੱਕ ਹਾਲ ਕਿ ਵਿੱਚ ਕਿਮ ਜੋਂਗ ਚੋਲ ਅਮਰੀਕਾ ਦੀ ਕਾਲੀ ਸੂਚੀ ਵਿੱਚ ਸਨ।
ਸਟੇਟ ਡਿਪਾਰਟਮੈਂਟ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਅਤੇ ਪੋਂਪੀਓ ਇੱਕ-ਦੂਜੇ ਨੂੰ ਪਿਓਂਗਯਾਂਗ ਵਿੱਚ ਹੋਈ ਪਿਛਲੀ ਮੀਟਿੰਗ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਮੇਲਨ ਲਈ ਅੱਗੇ ਵਧਣ ਤੋਂ ਪਹਿਲਾਂ ਆਪਣੇ ਵਿਚਾਲੇ ਪਈਆਂ ਦੂਰੀਆਂ ਅਤੇ ਪਰਮਾਣੂ ਵਿਰੋਧਤਾ ਦੀ ਗਤੀ ਨੂੰ ਘਟਾਉਣ ਦੀ ਲੋੜ ਹੈ।
ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਅਮਰੀਕਾ ਨੂੰ ਉੱਤਰੀ ਕੋਰੀਆ ਦੀ ਲੀਡਰਸ਼ਿਪ ਨੂੰ ਇਹ ਯਕੀਨੀ ਦਿਵਾਉਣ ਲਈ ਇੱਕ ਰਸਤਾ ਲੱਭਣਾ ਚਾਹੀਦਾ ਹੈ ਕਿ ਉਹ ਅਜਿਹੇ ਹਥਿਆਰਾਂ ਦੇ ਬਿਨਾਂ ਵੀ ਸੁਰੱਖਿਅਤ ਰਹਿਣਗੇ।
ਇਸ ਉੱਚ ਪੱਧਰੀ ਮੀਟਿੰਗ ਨਾਲ ਇਹ ਪਤਾ ਲੱਗਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ ਉਨ ਚਾਹੁੰਦੇ ਹਨ ਕਿ ਇਹ ਸੰਮੇਲਨ ਹੋਵੇ ਅਤੇ ਇਸ ਲਈ ਜ਼ਿਆਦਾਤਰ ਨੂੰ ਵਿਸ਼ਵਾਸ਼ ਹੈ ਕਿ ਇਹ ਦੋਵੇਂ ਵਿਅਕਤੀ ਇਸ ਨੂੰ ਸੰਮੇਲਨ ਕਰਵਾਉਣ ਦਾ ਰਾਹ ਲੱਭ ਹੀ ਲੈਣਗੇ।