You’re viewing a text-only version of this website that uses less data. View the main version of the website including all images and videos.
ਡਰੋਨ ਰਾਹੀਂ ਧਰਤੀ 'ਤੇ ਦੋਖੋ ਗੈਰ-ਬਰਾਬਰੀ ਦੀਆਂ ਤਸਵੀਰਾਂ
ਫੋਟੋਗ੍ਰਾਫਰ ਜੌਨੀ ਮਿਲਰ ਨੇ ਡ੍ਰੋਨ ਦੀ ਮਦਦ ਨਾਲ ਦੁਨੀਆਂ ਦੇ ਸਭ ਤੋਂ ਅਸਮਾਨ ਇਲਾਕਿਆਂ ਦੀਆਂ ਉੱਪਰੋਂ ਕੁਝ ਤਸਵੀਰਾਂ ਲਈਆਂ ਹਨ।
ਸਾਊਥ ਅਫਰੀਕਾ ਅਤੇ ਦੁਨੀਆਂ ਦੇ ਵੱਡੇ ਸ਼ਹਿਰਾਂ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਅਮੀਰ ਅਤੇ ਗਰੀਬ ਇਲਾਕਿਆਂ ਦਾ ਨਜ਼ਾਰਾ ਹੈ।
ਜੌਨੀ ਮਿਲਰ ਨੇ ਅਸਮਾਨ ਸੀਨਜ਼ ਪ੍ਰੋਜੈਕਟ ਦੱਖਣੀ ਅਫਰੀਕਾ ਤੋਂ ਸ਼ੁਰੂ ਕੀਤਾ ਸੀ। ਕੇਪ ਟਾਉਨ ਦੇ ਹਵਾਈ ਅੱਡੇ ਦੇ ਬਾਹਰ ਰਹਿਣ ਦੀਆਂ ਸਥਿਤਿਆਂ ਵਿੱਚ ਫਰਕ ਵੇਖ ਕੇ ਉਹ ਪ੍ਰੇਰਿਤ ਹੋਏ ਸਨ।
ਦੱਖਣੀ ਅਫਰੀਕਾ ਤੋਂ ਬਾਅਦ ਉਹ ਦੁਨੀਆਂ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਗਏ ਜਿਵੇਂ ਕਿ ਮੁੰਬਈ, ਮੈਕਸੀਕੋ ਅਤੇ ਨਾਏਰੋਬੀ।
ਉਨ੍ਹਾਂ ਮੁਤਾਬਕ ਡ੍ਰੋਨ ਦੀ ਮਦਦ ਨਾਲ ਰਹਿਣ ਦੀ ਸਥਿਤਿ ਵਿੱਚ ਫਰਕ ਨੂੰ ਬਿਹਤਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ, ''ਸਮਾਜ ਵਿੱਚ ਅਸਮਾਨਤਾ ਅਕਸਰ ਛਿਪੀ ਹੁੰਦੀ ਹੈ ਅਤੇ ਗਰਾਉਂਡ ਲੈਵਲ ਤੋਂ ਨਹੀਂ ਦਿੱਸਦੀ।''
''ਇਮਾਰਤਾਂ ਖੁਦ ਸਾਨੂੰ ਇਹ ਫਰਕ ਵੇਖਣ ਤੋਂ ਵਾਂਝਾ ਰੱਖਦੀਆਂ ਹਨ ਜੋ ਸਾਡੇ ਆਲੇ ਦੁਆਲੇ ਵੱਸਦਾ ਹੈ।''
ਉਨ੍ਹਾਂ ਅੱਗੇ ਕਿਹਾ, ''ਨਾਲ ਹੀ ਡ੍ਰੋਨ ਨਾਲ ਲਈ ਗਈ ਤਸਵੀਰ ਫੋਟੋ ਲੈਣ ਵਾਲੇ ਨੂੰ ਸਬਜੈਕਟ ਤੋਂ ਵੱਖਰਾ ਕਰਦੀ ਹੈ ਜੋ ਅਸਮਨਤਾ ਵਰਗੇ ਭਾਵੁੱਕ ਮੁੱਦੇ ਨਾਲ ਨਜੀਠਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।''
ਉਨ੍ਹਾਂ ਨੂੰ ਉਮੀਦ ਹੈ ਕਿ ਇਸ ਕੰਮ ਨੂੰ ਵੇਖਣ ਤੋਂ ਬਾਅਦ ਲੋਕ ਇਸ ਬਾਰੇ ਗੱਲ ਕਰਨੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ, ''ਜੇ ਇਹ ਤਸਵੀਰਾਂ ਡਰ ਜਾਂ ਨਾ ਉਮੀਦ ਪੈਦਾ ਕਰਦੀਆਂ ਹਨ ਤਾਂ ਵਧੀਆ ਹੈ, ਇਨ੍ਹਾਂ ਦਾ ਇਹੀ ਮਕਸਦ ਹੈ।''