ਗਾਜ਼ਾ ਵਿੱਚ 'ਮੌਤ ਦੀ ਖੇਡ' ਮਗਰੋਂ ਫਿਰ ਹਿੰਸਾ ਦਾ ਖਦਸ਼ਾ

ਇਸਰਾਇਲ ਖਿਲਾਫ ਮੁਜ਼ਾਹਰਾ

ਤਸਵੀਰ ਸਰੋਤ, EPA

ਫਲਸਤੀਨੀ ਪ੍ਰਸ਼ਾਸਨ ਅਨੁਸਾਰ ਗਾਜ਼ਾ ਵਿੱਚ ਫਲਸਤੀਨੀਆਂ ਤੇ ਇਸਰਾਇਲੀ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਟਕਰਾਅ ਵਿੱਚ 55 ਤੋਂ ਵੱਧ ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਫਲਸਤੀਨੀ ਇਲਾਕਿਆਂ ਵਿੱਚ ਇਸਰਾਇਲ ਖ਼ਿਲਾਫ ਮੁੜ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ।

ਇਹ ਘਟਨਾ ਅਮਰੀਕਾ ਵੱਲੋਂ ਯੇਰੋਸ਼ਲਮ ਵਿੱਚ ਸਫਾਰਤਖ਼ਾਨਾ ਖੋਲ੍ਹੇ ਜਾਣ ਨੂੰ ਲੈ ਕੇ ਹੋਈ ਹੈ ਜਿਸ ਕਰਕੇ ਫਲਸਤੀਨੀ ਲੋਕ ਗੁੱਸੇ ਵਿੱਚ ਹਨ।

ਉਹ ਅਮਰੀਕਾ ਦੇ ਇਸ ਕਦਮ ਨੂੰ ਯੇਰੋਸ਼ਲਮ ਦੇ ਪੂਰੇ ਸ਼ਹਿਰ 'ਤੇ ਇਸਰਾਇਲ ਦੇ ਦਾਅਵੇ ਨੂੰ ਮਜਬੂਤ ਕਰਨ ਵਜੋਂ ਦੇਖ ਰਹੇ ਹਨ। ਯੇਰੋਸ਼ਲਮ ਦੇ ਪੂਰਬੀ ਹਿੱਸੇ 'ਤੇ ਫਲਸਤੀਨੀ ਦਾਅਵਾ ਕਰਦੇ ਹਨ।

ਗਾਜ਼ਾ ਹਿੰਸਾ

ਤਸਵੀਰ ਸਰੋਤ, EPA

ਸੋਮਵਾਰ ਨੂੰ ਅਮਰੀਕਾ ਨੇ ਯੇਰੋਸ਼ਲਮ ਵਿੱਚ ਆਪਣਾ ਸਫਾਰਤਖ਼ਾਨਾ ਖੋਲ੍ਹ ਦਿੱਤਾ।

ਇਸ ਘਟਨਾ ਦੀ ਪੂਰੀ ਦੁਨੀਆਂ ਵਿੱਚ ਨਿਖੇਧੀ ਹੋ ਰਹੀ ਹੈ। ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਮੌਤਾਂ ਨੂੰ ਕਤਲੇਆਮ ਦੱਸ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ।

ਇਸਰਾਇਲ ਦੇ ਪ੍ਰਧਾਨਮੰਤਰੀ ਬੇਨਯਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਮਿਲੀਟਰੀ ਨੇ ਆਪਣੇ ਬਚਾਅ ਵਿੱਚ ਕਾਰਵਾਈ ਕੀਤੀ।

ਸਫਾਰਤਖ਼ਾਨੇ ਦੇ ਉਦਘਾਟਨ ਸਮਾਗਮ ਵਿੱਚ ਡੌਨਲਡ ਟਰੰਪ ਦੀ ਧੀ ਇਵਾਨਕਾ ਟਰੰਪ ਤੇ ਉਨ੍ਹਾਂ ਦੇ ਪਤੀ ਸਣੇ ਉੱਚ ਪੱਧਰੀ ਅਮਰੀਕੀ ਅਫ਼ਸਰਾਂ ਨੇ ਵੀ ਹਿੱਸਾ ਲਿਆ।

ਰਾਸ਼ਟਰਪਤੀ ਟਰੰਪ ਨੇ ਵੀਡੀਓ ਤੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਘੜੀ ਦਾ ਲੰਬੇ ਵਕਤ ਤੋਂ ਇੰਤਜ਼ਾਰ ਸੀ।

ਯੇਰੋਸ਼ਲਮ ਵਿੱਚ ਅਮਰੀਕਾ ਨੇ ਸਫ਼ਾਰਤਖਾਨਾ ਖੋਲ੍ਹਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੇਰੋਸ਼ਲਮ ਵਿੱਚ ਅਮਰੀਕਾ ਨੇ ਸਫ਼ਾਰਤਖਾਨਾ ਖੋਲ੍ਹਿਆ

ਗਾਜ਼ਾ ਵਿੱਚ ਹਮਾਸ ਵੱਲੋਂ ਬੀਤੇ 6 ਹਫ਼ਤਿਆਂ ਤੋਂ ਅਮਰੀਕਾ ਦੇ ਇਸ ਕਦਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਸਰਾਇਲ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਸਰਹੱਦ ਤੇ ਲੱਗੇ ਬਾੜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀ। ਇਸਰਾਇਲ ਇਸ ਬਾੜ ਲਈ ਸਖ਼ਤ ਸੁਰੱਖਿਆ ਪ੍ਰਬੰਧ ਰੱਖਦਾ ਹੈ।

ਹਮਾਸ ਅਨੁਸਾਰ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਿਲ ਹਨ। ਗਾਜ਼ਾ ਤੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਉੱਥੇ ਫਲਸਤੀਨੀਆਂ ਨੇ ਪੱਥਰ ਸੁੱਟੇ ਅੱਗ ਲਗਾਉਣ ਵਾਲੇ ਬੰਬ ਵੀ ਚਲਾਏ ਸੀ।

ਇਸਰਾਇਲੀ ਫੌਜ ਨੇ ਕੀ ਕਿਹਾ?

ਇਸਰਾਇਲੀ ਫੌਜ ਦਾ ਕਹਿਣਾ ਹੈ ਕਿ 40,000 ਫਲਸਤੀਨੀਆਂ ਨੇ 'ਹਿੰਸਕ ਦੰਗਿਆਂ' ਵਿੱਚ 13 ਥਾਂਵਾਂ 'ਤੇ ਹਿੱਸਾ ਲਿਆ। ਉਨ੍ਹਾਂ ਅਨੁਸਾਰ ਰਫਾਹ ਵਿੱਚ ਸੁਰੱਖਿਆ ਬਾੜੇ ਦੇ ਨੇੜੇ ਤਿੰਨ ਲੋਕਾਂ ਨੂੰ ਬੰਬ ਲਗਾਉਣ ਵੇਲੇ ਉਨ੍ਹਾਂ ਨੇ ਮਾਰਿਆ ਸੀ।

ਗਾਜ਼ਾ ਪ੍ਰਦਰਸ਼ਨ

ਤਸਵੀਰ ਸਰੋਤ, MOHAMMED ABED/AFP/Getty Images

ਉੱਤਰੀ ਗਾਜ਼ਾ ਪੱਟੀ ਨੇੜੇ ਹਮਾਸ ਦੇ ਮੋਰਚਿਆਂ ਨੂੰ ਹਵਾਈ ਜਹਾਜ਼ਾਂ ਤੇ ਟੈਂਕਾਂ ਨਾਲ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਅਮਰੀਕਾ ਦੇ ਨਵੇਂ ਸਫਾਰਤਖ਼ਾਨੇ ਨੇੜੇ ਵੀ ਇਸਰਾਇਲੀ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਹਨ। ਉੱਥੇ ਪੁਲਿਸ ਵੱਲੋਂ ਫਲਸਤੀਨੀ ਝੰਡਾ ਲਹਿਰਾਉਂਦੇ ਮੁਜ਼ਾਹਾਰਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਕਿਉਂ ਹੋਏ ਮੁ਼ਜ਼ਾਹਰੇ?

14 ਮਈ, 1948 ਨੂੰ ਇਸਰਾਇਲ ਦੀ ਸਥਾਪਨਾ ਦੇ ਵਕਤ ਹਿਜ਼ਰਤ ਕੀਤੇ ਹੋਏ ਫਲਸਤੀਨੀਆਂ ਦੀ ਯਾਦ ਵਿੱਚ ਇੱਥੇ ਹਰ ਸਾਲ ਮਾਤਮ ਮਨਾਇਆ ਜਾਂਦਾ ਹੈ। ਫਲਸਤੀਨੀ ਇਸ ਨੂੰ ਨਕਬਾ ਕਹਿੰਦੇ ਹਨ।

ਇਸ ਸਿਲਸਿਲੇ ਵਿੱਚ ਫਲਸਤੀਨੀ ਹਰ ਹਫ਼ਤੇ ਇਸਰਾਇਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਤੋਂ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਹਨ, ਕਈ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਜ਼ਖ਼ਮੀ ਹੋ ਚੁੱਕੇ ਹਨ।

ਇਸਰਾਇਲ ਖਿਲਾਫ ਮੁਜ਼ਾਹਰਾ

ਤਸਵੀਰ ਸਰੋਤ, EPA

ਇਸਰਾਇਲ ਦੇ ਨਾਲ ਸੰਘਰਸ਼ ਕਰ ਰਹੇ ਇਸਲਾਮੀ ਸੰਗਠਨ ਹਮਾਸ ਦਾ ਕਹਿਣਾ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਹੋਰ ਤੇਜ਼ ਕਰੇਗਾ।

ਉਸਦਾ ਕਹਿਣਾ ਹੈ ਕਿ ਇਸ ਨਾਲ ਦੁਨੀਆਂ ਦਾ ਧਿਆਨ ਫਲਸਤੀਨੀਆਂ ਵੱਲ ਜਾਵੇਗਾ ਕਿ ਸਾਡੇ ਲੋਕ ਕਿਸ ਤਰੀਕੇ ਨਾਲ ਆਪਣੇ ਬਜ਼ੁਰਗਾਂ ਦੀ ਜ਼ਮੀਨ 'ਤੇ ਵਾਪਸ ਆਉਣ ਲਈ ਲੜਾਈ ਲੜ ਰਹੇ ਹਨ।

ਵਾਸ਼ਿੰਗਟਨ ਡੀਸੀ ਵਿੱਚ ਯੇਰੋਸ਼ਲਮ ਵਿੱਚ ਅਮਰੀਕਾ ਵੱਲੋਂ ਸਫਾਰਤਖਾਨਾ ਖੋਲ੍ਹੇ ਜਾਣ ਦਾ ਵਿਰੋਧ ਕਰਦਾ ਪ੍ਰਦਰਸ਼ਨਕਾਰੀ

ਤਸਵੀਰ ਸਰੋਤ, MANDEL NGAN/AFP/Getty Images

ਤਸਵੀਰ ਕੈਪਸ਼ਨ, ਵਾਸ਼ਿੰਗਟਨ ਡੀਸੀ ਵਿੱਚ ਯੇਰੋਸ਼ਲਮ ਵਿੱਚ ਅਮਰੀਕਾ ਵੱਲੋਂ ਸਫਾਰਤਖਾਨਾ ਖੋਲ੍ਹੇ ਜਾਣ ਦਾ ਵਿਰੋਧ ਕਰਦਾ ਪ੍ਰਦਰਸ਼ਨਕਾਰੀ

ਗਾਜ਼ਾ ਵਿੱਚ ਇੱਕ ਸਾਈਂਸ ਟੀਚਰ ਨੇ ਸਮਾਚਾਰ ਏਜੰਸੀ ਰਾਇਟਰਸ ਨੂੰ ਕਿਹਾ, "ਅੱਜ ਇੱਕ ਵੱਡਾ ਦਿਨ ਹੈ। ਅੱਜ ਅਸੀਂ ਸਰਹੱਦ 'ਤੇ ਲੱਗੇ ਇੱਕ ਬਾੜ ਨੂੰ ਪਾਰ ਕੀਤਾ ਅਤੇ ਇਸਰਾਇਲ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਾਡੇ 'ਤੇ ਇਹ ਕਬਜ਼ਾ ਹਮੇਸ਼ਾ ਨਹੀਂ ਰਹਿਣ ਵਾਲਾ ਹੈ।''

ਅਮਰੀਕੀ ਸਫਾਰਤਖ਼ਾਨੇ ਬਾਰੇ ਵਿਵਾਦ ਕਿਉਂ?

ਯੇਰੋਸ਼ਲਮ ਦੀ ਸਥਿਤੀ ਇਸਰਾਇਲ ਫਲਸਤੀਨ ਸੰਘਰਸ਼ ਦੇ ਕੇਂਦਰ ਵਿੱਚ ਹੈ। ਯੇਰੋਸ਼ਲਮ ਤੇ ਇਸਰਾਇਲ ਦਾ ਦਾਅਵਾ ਦੁਨੀਆਂ ਨਹੀਂ ਮੰਨਦੀ ਹੈ।

ਸਫਾਰਤਖਾਨੇ ਦੇ ਉਦਘਾਟਨ ਸਮਾਗਮ ਵਿੱਚ ਇਵਾਂਕਾ ਟਰੰਪ ਨੇ ਆਪਣੇ ਪਤੀ ਨਾਲ ਸ਼ਿਰਕਤ ਕੀਤੀ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸਫਾਰਤਖਾਨੇ ਦੇ ਉਦਘਾਟਨ ਸਮਾਗਮ ਵਿੱਚ ਇਵਾਂਕਾ ਟਰੰਪ ਨੇ ਆਪਣੇ ਪਤੀ ਨਾਲ ਸ਼ਿਰਕਤ ਕੀਤੀ

1993 ਵਿੱਚ ਫਲਸਤੀਨ ਅਤੇ ਇਸਰਾਇਲ ਵਿਚਾਲੇ ਇੱਕ ਸਮਝੌਤੋ ਹੋਇਆ ਸੀ। ਇਸਦੇ ਤਹਿਤ ਯੇਰੋਸ਼ਲਮ ਦੇ ਮੁੱਦੇ ਨੂੰ ਅੱਗੇ ਦੀ ਗੱਲਬਾਤ ਜ਼ਰੀਏ ਸੁਲਝਾਉਣ ਬਾਰੇ ਸਹਿਮਤੀ ਬਣੀ ਸੀ।

ਸਾਲ 1967 ਦੇ ਪੱਛਮੀ ਏਸ਼ੀਆ ਦੇ ਸੰਘਰਸ਼ ਵੇਲੇ ਇਸਰਾਇਲ ਨੇ ਯੇਰੋਸ਼ਲਮ 'ਤੇ ਕਬਜ਼ਾ ਕਰ ਲਿਆ ਸੀ। ਦਸੰਬਰ, 2017 ਵਿੱਚ ਟਰੰਪ ਦੇ ਐਲਾਨ ਤੱਕ ਕਿਸੇ ਵੀ ਦੇਸ ਨੇ ਯੇਰੋਸ਼ਲਮ 'ਤੇ ਇਸਰਾਇਲ ਦੇ ਕਬਜ਼ੇ ਨੂੰ ਮਾਨਤਾ ਨਹੀਂ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)