ਤਸਵੀਰਾਂ꞉ ‘ਜਵਾਲਾਮੁਖੀ ਦੀ ਧਮਕ ਉੱਚੇ ਵਜਦੇ ਸੰਗੀਤ ਵਾਂਗ ਸੀ’

ਕਿਲੂਈਆ ਜਵਾਲਾਮੁਖੀ ਦੇ ਜਾਗਣ ਮਗਰੋਂ ਹਵਾਈ ਦੇ ਵੱਡੇ ਦੀਪ ਵਿੱਚ ਭੂਚਾਲ ਦੇ ਤੇਜ਼ ਝਟਕੇ ਆਏ। ਇਨ੍ਹਾਂ ਵਿੱਚੋਂ ਇੱਕ ਭੂਚਾਲ 6.9 ਤਾਕਤ ਦਾ ਸੀ। ਅਜਿਹਾ ਭੂਚਾਲ ਇਸ ਅਮਰੀਕੀ ਸੂਬੇ ਵਿੱਚ 1975 ਤੋਂ ਬਾਅਦ ਪਹਿਲੀ ਵਾਰ ਆਇਆ ਹੈ।

ਲੋਕ ਸੁਨਾਮੀ ਦੇ ਖਦਸ਼ੇ ਨਾਲ ਘਰ ਛੱਡ ਕੇ ਭੱਜ ਗਏ ਹਾਲਾਂਕਿ ਅਜਿਹੀ ਕੋਈ ਚੇਤਾਵਨੀ ਨਹੀਂ ਸੀ ਦਿੱਤੀ ਗਈ ਸੀ।

ਇਸੇ ਦੌਰਾਨ ਹੋਰ ਜਵਾਲਾਮੁਖੀਆਂ ਵੀ ਫਟੇ ਜਿਨ੍ਹਾਂ ਵਿੱਚੋਂ ਲਾਵੇ ਦੇ ਫੁਹਰੇ ਵਹਿ ਤੁਰੇ। ਇਹ ਫੁਹਰੇ 100 ਫੁੱਟ ਤੱਕ ਉੱਚੇ ਸਨ।

ਆਲੇ-ਦੁਆਲੇ ਦੇ ਕਈ ਘਰ ਤਬਾਹ ਹੋ ਗਏ ਅਤੇ ਸੜਕਾਂ ਵਿੱਚ ਵੱਡੀਆਂ ਦਰਾਰਾਂ ਪੈ ਗਈਆਂ।

ਨਾਗਰਿਕ ਸੁਰੱਖਿਆ ਏਜੰਸੀ ਨੇ ਬਾਕੀ ਬਚੇ ਬਾਸ਼ਿੰਦਿਆਂ ਨੂੰ ਵੀ ਇਲਾਕਾ ਖਾਲੀ ਕਰਨ ਲਈ ਕਹਿ ਦਿੱਤਾ। ਚਿਤਾਵਨੀ ਵਿੱਚ ਕਿਹਾ ਗਿਆ ਕਿ ਹਵਾ ਵਿੱਚ ਸਲਫਰ ਡਾਇਕਸਾਇਡ ਦੀ ਖ਼ਤਰਨਾਕ ਮਾਤਰਾ ਹੈ ਜਿਸ ਕਰਕੇ ਸਹਿਤ ਕਰਮੀ ਕਿਸੇ ਦੀ ਕੋਈ ਸਹਾਇਤਾ ਨਹੀਂ ਕਰ ਸਕਣਗੇ।

ਅਮਰੀਕੀ ਜੂਓਲੋਜਿਕਲ ਸਰਵੇ ਨੇ ਦੱਸਿਆ ਕਿ ਇਨ੍ਹਾਂ ਜਵਾਲਾਮੁਖੀਆਂ ਵਿੱਚੋਂ ਬਹੁਤ ਜ਼ਿਆਦਾ ਲਾਵਾ ਨਿਕਲਿਆ ਹੈ ਅਤੇ ਹੋਰ ਜਵਾਲਾਮੁਖੀ ਵੀ ਜਾਗ ਸਕਦੇ ਹਨ। ਵਿਭਾਗ ਨੇ ਕਿਹਾ ਕਿ ਲਾਵਾ ਫੁੱਟਣ ਦੀ ਥਾਂ ਤੋਂ ਕੋਈ ਬਹੁਤੀ ਦੂਰ ਨਹੀਂ ਜਾ ਰਿਹਾ ਸੀ।

ਫੇਰ ਵੀ ਇਲਾਕੇ ਵਿੱਚ ਧਰਤੀ ਵਿੱਚ ਉਥਲ-ਪੁਥਲ ਦੇਖੀ ਗਈ ਅਤੇ ਹੌਲੀ-ਹੌਲੀ ਲਾਵੇ ਦੀ ਝੀਲ ਵਿੱਚ ਇਸਦਾ ਪੱਧਰ ਗਿਰਨਾ ਜਾਰੀ ਰਿਹਾ।

ਹਵਾਈ ਦੀਪ ਦੇ ਮੇਅਰ ਦੇ ਹਵਾਲੇ ਨਾਲ ਏਬੀਸੀ ਨਿਊਜ਼ ਨੇ ਕਿਹਾ ਹੈ ਕਿ ਇਸ ਨਾਲ ਦੋ ਘਰ ਨੁਕਸਾਨੇ ਗਏ ਹਨ।

ਇਲਾਕਾ ਛੱਡ ਕੇ ਜਾ ਰਹੇ ਲੋਕਾਂ ਨੇ ਵੀਰਵਾਰ ਸ਼ਾਮ ਨੂੰ ਦੱਸਿਆ, "ਮੇਰਾ ਪਰਿਵਾਰ ਸੁਰੱਖਿਅਤ ਹੈ, ਬਾਕੀ ਸਾਮਾਨ ਬਦਲਿਆ ਜਾ ਸਕਦਾ ਹੈ। ਜਦੋਂ 14 ਸਾਲ ਪਹਿਲਾਂ ਮੈਂ ਇੱਥੇ ਘਰ ਖ਼ਰੀਦਿਆ ਸੀ ਤਾਂ ਮੈਨੂੰ ਪਤਾ ਸੀ ਕਿ ਕਦੇ ਨਾ ਕਦੇ ਦਿਨ ਇਹ ਜ਼ਰੂਰ ਆਵੇਗਾ।"

ਵੀਰਵਾਰ ਨੂੰ ਇਨ੍ਹਾਂ ਜਵਾਲਮੁਖੀਆਂ ਕਰਕੇ ਸਥਾਨਕ ਐਮਰਜੈਂਸੀ ਲਾ ਦਿੱਤੀ ਗਈ ਅਤੇ 1,700 ਨਿਵਾਸੀਆਂ ਨੂੰ ਕੱਢਿਆ ਗਿਆ।

ਉੱਜੜੇ ਹੋਏ ਲੋਕਾਂ ਨੂੰ ਕਮਿਉਨਿਟੀ ਸੈਂਟਰਾਂ ਵਿੱਚ ਰੱਖਿਆ ਗਿਆ ਹੈ।

ਅਧਿਕਾਰੀ ਇੱਕ ਹਫਤੇ ਤੋਂ ਹੀ ਸਥਾਨਕ ਨਿਵਾਸੀਆਂ ਨੂੰ ਇਲਾਕਾ ਛੱਡਣ ਲਈ ਤਿਆਰ ਰਹਿਣ ਲਈ ਸੁਚੇਤ ਕਰ ਰਹੇ ਸਨ ਕਿਉਂਕਿ ਜਵਾਲਾਮੁਖਈ ਚੇਤਾਵਨੀ ਜ਼ਿਆਦਾ ਸਮਾਂ ਨਹੀਂ ਦੇਵੇਗਾ।

ਹਵਾਈ ਕਾਊਂਟੀ ਦੇ ਮੇਅਰ ਦੇ ਬੁਲਾਰੇ ਨੇ ਦੱਸਿਆ ਕਿ ਇਲਾਕੇ ਵਿੱਚ ਸਲਫ਼ਰ ਦੀ ਮਾਤਰਾ ਵਧੀ ਹੋਣ ਕਰਕੇ ਲੋਕ ਵਾਪਸ ਨਹੀਂ ਆ ਸਕਦੇ। ਇਹ ਬਹੁਤ ਜ਼ਹਿਰੀਲੀ ਹੈ। ਇੱਥੋਂ ਤੱਕ ਕਿ ਬਚਾਅ ਕਰਮੀਆਂ ਲਈ ਵੀ ਬਿਨਾਂ ਕਿਸੇ ਤਰੀਕੇ ਦਾ ਬਚਾਅ ਮਿਸ਼ਨ ਚਲਾਉਣਾ ਕੀਤੇ ਜਾਣਾ ਖ਼ਤਰਨਾਕ ਸੀ।

ਇੱਕ ਪ੍ਰਤੱਖ ਦਰਸ਼ੀ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਈ ਉੱਚੀ ਆਵਾਜ਼ ਵਿੱਚ ਧਮਕਦਾਰ ਸੰਗੀਤ ਵਜਾ ਰਿਹਾ ਹੋਵੇ। ਤੁਸੀਂ ਧਮਕ ਅਤੇ ਲਾਵੇ ਦੀ ਤਾਕਤ ਮਹਿਸੂਸ ਕਰ ਸਕਦੇ ਸੀ।

ਤੁਸੀਂ ਜਿੰਨਾ ਇਸ ਦੇ ਨਜ਼ਦੀਕ ਜਾਂਦੇ ਉਤਨੀ ਹਾ ਇਸ ਦੀ ਸ਼ਕਤੀ ਮਹਿਸੂਸ ਕਰ ਸਕਦੇ ਸੀ। ਇਸ ਦੇ ਰੰਗ ਅਤੇ ਆਵਾਜ਼ ਉੱਤੇ ਯਕੀਨ ਨਹੀਂ ਸੀ ਹੋ ਰਿਹਾ।

ਮਜੀਆ ਸਟੈਨਬੈਕ ਨੇ ਅੱਗੇ ਦੱਸਿਆ ਕਿ ਸਾਨੂੰ ਦੋ ਘੰਟੇ ਪਹਿਲਾਂ ਕੱਢ ਲਿਆ ਗਿਆ ਸੀ ਅਤੇ ਹੁਣ ਅਸੀਂ ਆਪਣੇ ਮਿੱਤਰਾਂ ਨਾਲ ਹਾਂ।

"ਜਵਾਲਾਮੁਖੀ ਫਟਣ ਦੇ ਅੱਧੇ ਘੰਟੇ ਦੇ ਵਿੱਚ ਹੀ ਇਸ ਦੀ ਚਰਚਾ ਸੋਸ਼ਲ ਮੀਡੀਆ ਉੱਤੇ ਸ਼ੁਰੂ ਹੋ ਗਈ। ਇਸ ਲਈ ਮੈਂ ਤੇ ਮੇਰੀ ਬੇਟੀ ਵੀ ਇਸ ਨੂੰ ਦੇਖਣ ਗਏ। ਤੁਸੀਂ ਇਸ ਦੀ ਧਮਕ ਅੱਧਾ ਮੀਲ ਦੂਰੋਂ ਸੁਣ ਅਤੇ ਮਹਿਸੂਸ ਕਰ ਸਕਦੇ ਸੀ।''

ਇਹ ਧਮਾਕੇਦਾਰ ਲੱਗ ਰਿਹਾ ਸੀ- ਇਹ ਜਿੰਨੇ ਜ਼ੋਰ ਨਾਲ ਲਾਵਾ ਉਗਲ ਸਕਦਾ ਸੀ ਉਤਨੇ ਜ਼ੋਰ ਨਾਲ ਉਗਲ ਰਿਹਾ ਸੀ। ਇਹ ਸੁਣਨ ਨਾਲੋਂ ਵਧੇਰੇ ਮਹਿਸੂਸ ਕੀਤਾ ਜਾ ਸਕਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)