You’re viewing a text-only version of this website that uses less data. View the main version of the website including all images and videos.
ਪਾਕਿਸਤਾਨੀ ਕਲਾਕਾਰ ਮੀਸ਼ਾ ਸ਼ਫੀ ਨੇ ਅਲੀ ਜ਼ਫਰ 'ਤੇ ਲਾਏ ਸਰੀਰਕ ਸ਼ੋਸ਼ਣ ਦੇ ਇਲਜ਼ਾਮ
ਪਾਕਿਸਤਾਨ ਦੀ ਪ੍ਰਸਿੱਧ ਗਾਇਕਾ, ਅਦਾਕਾਰਾ ਅਤੇ ਮਾਡਲ ਮੀਸ਼ਾ ਸ਼ਫੀ ਨੇ ਕਲਾਕਾਰ ਅਤੇ ਗਾਇਕ ਅਲੀ ਜਫ਼ਰ 'ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ। ਹਾਲਾਂਕਿ ਅਲੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ਼ ਕੀਤਾ ਅਤੇ ਮਾਮਲਾ ਕੋਰਟ ਵਿੱਚ ਲਿਜਾਣ ਦੀ ਗੱਲ ਕਹੀ ਹੈ।
ਅਲੀ ਜ਼ਫ਼ਰ 'ਡੀਅਰ ਜ਼ਿੰਦਗੀ' ਵਰਗੀਆਂ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ।
ਇਲਜ਼ਾਮ ਲਗਾਉਣਾ ਅਤੇ ਇਲਜ਼ਾਮਾਂ ਨੂੰ ਨਕਾਰਨਾ, ਇਹ ਸਭ ਟਵਿੱਟਰ 'ਤੇ ਹੋਇਆ। ਉਸਤੋਂ ਬਾਅਦ ਦੋਹਾਂ ਦੇ ਚਾਹੁਣ ਵਾਲੇ ਹਜ਼ਾਰਾਂ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਮੀਸ਼ਾ ਨੇ ਟਵਿੱਟਰ 'ਤੇ #MeToo ਦੇ ਹੈਸ਼ ਟੈਗ ਨਾਲ ਅਲੀ 'ਤੇ ਇਲਜ਼ਾਮ ਲਗਾਉਂਦਿਆ ਲਿਖਿਆ, "ਮੈਂ ਆਪਣੇ ਨਾਲ ਹੋਏ ਸਰੀਰਕ ਸੋਸ਼ਣ ਦੇ ਤਜੁਰਬੇ ਨੂੰ ਸਾਂਝਾ ਕਰਕੇ ਸਮਾਜ ਵਿਚਲੇ ਚੁੱਪੀ ਦੇ ਸੱਭਿਆਚਾਰ ਨੂੰ ਤੋੜਾਂਗੀ। ਇਹ ਸਭ ਬੋਲਣਾ ਸੌਖਾ ਨਹੀਂ ਹੈ ਪਰ ਚੁੱਪ ਰਹਿਣਾ ਵੀ ਔਖਾ ਹੈ ਪਰ ਮੇਰੀ ਅੰਤਰ-ਆਤਮਾ ਇਸ ਦੀ ਹੋਰ ਇਜਾਜ਼ਤ ਨਹੀਂ ਦਿੰਦੀ।"
"ਮੇਰੇ ਮਾਤਾ-ਪਿਤਾ ਮੇਰੇ ਨਾਲ ਹਨ, ਅਲੀ ਜ਼ਫ਼ਰ ਅਜਿਹਾ ਪਹਿਲੀ ਵਾਰ ਨਹੀਂ ਕੀਤਾ, ਇਹ ਉਦੋਂ ਵੀ ਹੋਇਆ ਸੀ ਜਦੋਂ ਮੈਂ ਇਸ ਇੰਡਸਟ੍ਰੀ ਵਿੱਚ ਨਵੀਂ ਨਵੀਂ ਆਈ ਸੀ। ਉਸ ਵੇਲੇ ਵੀ ਹੋਇਆ ਜਦੋਂ ਮੈਂ ਆਪਣੇ ਪੈਰਾਂ 'ਤੇ ਖੜੀ ਹੋ ਗਈ ਸੀ। ਜਦੋਂ ਮੇਰੀ ਇੱਕ ਪਛਾਣ ਇੱਕ ਅਜਿਹੀ ਔਰਤ ਵਾਂਗ ਬਣ ਗਈ ਹੈ ਜੋ ਆਪਣੇ ਦਿਮਾਗ਼ ਨਾਲ ਚਲਦੀ ਹੈ। ਇਹ ਹਰਕਤ ਦੋ ਬੱਚਿਆਂ ਦੀ ਮਾਂ ਨਾਲ ਹੋਈ ਹੈ।"
ਮੀਸ਼ਾ ਸ਼ਾਫੀ ਦਾ ਟਵੀਟ ਬੜੀ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਇਸ ਉਨ੍ਹਾਂ ਦੇ ਹੱਕ ਵਿੱਚ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।
ਅਬਦੁਲਾ ਸੁਲਤਾਨ ਨਾਮ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, "ਕਿਸੇ ਅਜਿਹੇ ਖ਼ਿਲਾਫ਼ ਬੋਲਣਾ ਜੋ ਸਟਾਰ ਹੈ, ਤਾਕਤਵਰ ਅਤੇ ਬਹਾਦੁਰ ਹੈ, ਸ਼ਲਾਘਾਯੋਗ ਹੈ।"
ਇਕਰਾ ਹਰੀਸ ਟਵੀਟ ਕਰਦੇ ਹਨ ਕਿ ਇਸ ਲਈ ਬੇਹੱਦ ਹਿੰਮਤ ਦੀ ਲੋੜ ਹੈ ਜਦਕਿ ਇਸ ਵਿੱਚ ਉੱਘੀ ਹਸਤੀ ਸ਼ਾਮਿਲ ਹੈ, ਜੋ ਤੁਹਾਡੇ ਨਾਲੋਂ ਵਧੇਰੇ ਤਾਕਤਵਰ ਹੈ।
ਸਬੀਨ ਲਿਖਦੇ ਹਨ, "ਤੁਸੀਂ ਕੀ ਜਾਣਦੇ ਹੋ? ਇਹ ਯਕੀਨਨ ਔਖੇ ਹਾਲਾਤ ਹਨ। ਇਸ ਨਾਲ ਕਰੀਬ ਸਾਰੀਆਂ ਆਲੋਚਨਾਵਾਂ ਦੇ ਰਾਹ ਖੁੱਲਦੇ ਹਨ। ਉਸ ਨੂੰ ਪ੍ਰਸਿੱਧੀ ਦੀ ਲੋੜ ਨਹੀਂ ਹੈ ਉਹ ਪਹਿਲਾਂ ਹੀ ਪ੍ਰਸਿੱਧ ਹੈ।
ਮੀਸ਼ਾ ਨੂੰ ਜਵਾਬ ਦੇਣ ਲਈ ਅਲੀ ਜਫ਼ਰ ਨੇ ਵੀ ਟਵੀਟ ਕੀਤਾ।
ਉਨ੍ਹਾਂ ਲਿਖਿਆ, "ਮੈਂ #MeToo ਮੁਹਿੰਮ ਨੂੰ ਗੰਭੀਰਤਾ ਨਾਲ ਸਮਝਦਾ ਹਾਂ ਅਤੇ ਇਸ ਦਾ ਸਮਰਥਨ ਵੀ ਕਰਦਾ ਹਾਂ। ਮੈਂ ਇੱਕ ਬੇਟੀ ਅਤੇ ਬੇਟੇ ਦਾ ਪਿਤਾ ਹਾਂ, ਇੱਕ ਔਰਤ ਦਾ ਪਤੀ ਹਾਂ ਅਤੇ ਇੱਕ ਮਾਂ ਦਾ ਬੇਟਾ ਹਾਂ।"
"ਮੈਂ ਸ਼ਫੀ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਨਕਾਰਦਾ ਹਾਂ। ਇੱਥੇ ਕਿਸੇ ਤਰ੍ਹਾਂ ਦਾ ਇਲਜ਼ਾਮ ਲਗਾਉਣ ਦੀ ਬਜਾਏ ਮੈਂ ਇਹ ਮਾਮਲਾ ਅਦਾਲਤ ਵਿੱਚ ਲੈ ਕੇ ਜਾਵਾਂਗਾ"
ਮੀਸ਼ਾ ਵਾਂਗ ਅਲੀ ਦੇ ਹੱਕ ਵਿੱਚ ਕਾਫੀ ਗਿਣਤੀ ਵਿੱਚ ਲੋਕ ਨਿਤਰੇ ਹਨ, ਜਿਨ੍ਹਾਂ ਨੇ ਆਪਣਾ ਸਮਰਥਨ ਟਵੀਟ ਦਾ ਜਵਾਬ ਦੇ ਕੇ ਕੀਤਾ।
ਨਾਦੀਆ ਖਟਕ ਅਲੀ ਟਵਿੱਟਰ 'ਤੇ ਆਪਣੀ ਪ੍ਰਤੀਕਿਰਿਆ ਵਜੋਂ ਲਿਖਦੇ ਹਨ ਕਿ ਤੁਸੀਂ ਰੋਲ ਮਾਡਲ ਹੋ। 100 ਫੀਸਦੀ ਤੁਹਾਡਾ ਸਮਰਥ ਕਰਦੇ ਹਾਂ। ਔਰਤ ਹੋਣ ਦੇ ਨਾਤੇ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਹੈ ਕਿ ਉਹ 60 ਸਕਿੰਟ ਦੀ ਪ੍ਰਸਿੱਧੀ ਲਈ ਗਲਤ ਵਜ੍ਹਾ ਨੂੰ ਆਧਾਰ ਬਣਾਏ।
ਨਾਵੀਦ ਸ਼ਹਿਜ਼ਾਦ ਨਾਮੀ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਤੁਹਾਨੂੰ ਮੀਸ਼ਾ ਸ਼ਾਫੀ ਨੂੰ ਕੋਰਟ ਤੱਕ ਜਰੂਰ ਲੈ ਕੇ ਜਾਣਾ ਚਾਹੀਦਾ ਹੈ।"
ਸਨਾ ਸ਼ਫੀਨਾ ਲਿਖਦੇ ਹਨ ਕਿ ਅਲੀ ਤੁਹਾਨੂੰ ਵਜ਼ਾਹਤ ਦੀ ਲੋੜ ਨਹੀਂ ਹੈ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਸਹੀ ਹੋ।"