ਸੀਰੀਆ ਸੰਕਟ: ਅਮਰੀਕਾ ਨੇ ਕਿਉਂ ਕੀਤਾ ਹਮਲਾ?

Medical and rescue organisations say most of the victims were children and women

ਤਸਵੀਰ ਸਰੋਤ, Reuters

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ ਨੂੰ ਸੰਬੋਧਨ ਵਿੱਚ ਕਿਹਾ ਕਿ ਫਰਾਂਸ ਅਤੇ ਬਰਤਾਨੀਆ ਦੀਆਂ ਫੌਜਾਂ ਨਾਲ ਮਿਲ ਕੇ ਸੀਰੀਆ ਵਿੱਚ ਸਾਂਝਾ ਅਪ੍ਰੇਸ਼ਨ ਚੱਲ ਰਿਹਾ ਹੈ।

ਸੀਰੀਆ ਦੀ ਰਾਜਧਾਨੀ ਦਮਿਸ਼ਕ ਕੋਲ ਧਮਾਕਿਆਂ ਦੀਆਂ ਖ਼ਬਰਾਂ ਹਨ।

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਇਸ ਹਮਲੇ ਵਿੱਚ ਉਨ੍ਹਾਂ ਦੇ ਦੇਸ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, "ਤਾਕਤ ਦੀ ਵਰਤੋਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ।"

ਉਨ੍ਹਾਂ ਇਹ ਵੀ ਕਿਹਾ ਕਿ ਹਮਲਿਆਂ ਦਾ ਮੰਤਵ "ਰਾਜ ਪਲਟਾ" ਨਹੀਂ ਹੈ।

ਟਰੰਪ ਨੇ ਕਿਹਾ ਕਿ ਹਮਲਿਆਂ ਦਾ "ਨਿਸ਼ਾਨਾ ਸੀਰੀਆ ਸਰਕਾਰ ਦੇ ਰਸਾਇਣਿਕ ਹਥਿਆਰਾਂ ਦੀ ਸਮਰੱਥਾ ਵਾਲੇ ਅੱਡੇ ਹਨ।"

ਸੀਰੀਆ ਨੇ ਡੂਮਾ 'ਤੇ ਹਮਲਾ ਕਿਉਂ ਕੀਤਾ ਸੀ?

ਫਰਵਰੀ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਫੌਜਾਂ ਨੇ ਪੂਰਬੀ ਘੂਟਾ 'ਤੇ ਹਮਲਾ ਕੀਤਾ ਜਿਸ ਵਿੱਚ 1700 ਨਾਗਰਿਕਾਂ ਮਾਰੇ ਗਏ।

Activists say Douma came under intense aerial bombardment on Saturday

ਤਸਵੀਰ ਸਰੋਤ, AFP

ਮਾਰਚ ਵਿੱਚ ਹਾਰ ਮਿਲਣ ਤੋਂ ਬਾਅਦ ਬਾਗੀਆਂ ਨੇ ਉੱਤਰੀ ਸੀਰੀਆ ਤੋਂ ਜਾਣਾ ਸ਼ੁਰੂ ਕਰ ਦਿੱਤਾ ਪਰ ਡੂਮਾ 'ਤੇ ਕਾਬਜ ਬਾਗੀ ਆਪਣੀ ਥਾਂ ਛੱਡ ਕੇ ਨਹੀਂ ਗਏ। ਜਿਸ 'ਤੇ ਸਰਕਾਰ ਨੇ 6 ਅਪ੍ਰੈਲ ਨੂੰ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ।

7 ਅਪ੍ਰੈਲ ਨੂੰ ਕੀ ਹੋਇਆ?

ਬੰਬਾਰੀ ਅਗਲੇ ਦਿਨ ਵੀ ਜਾਰੀ ਰਹੀ ਅਤੇ ਵੋਇਲੇਸ਼ਨ ਡਾਕੁਮੈਂਟੇਸ਼ਨ ਸੈਂਟਰ ਦੇ ਕਾਰਕੁਨਾਂ ਨੇ ਕਿਹਾ ਕਿ ਹਮਲਿਆਂ ਵਿੱਚ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਕਲੋਰੀਨ ਦੀ ਮੁਸ਼ਕ ਵਾਲੇ ਬੰਬ ਸਿੱਟੇ ਗਏ।

ਸੈਂਟਰ ਮੁਤਾਬਕ ਪਹਿਲਾ ਬੰਬ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ (ਵਿਸ਼ਵੀ ਔਸਤ ਸਮਾਂ꞉ 13꞉00 ਵਜੇ) ਉਮਰ ਇਬਨ ਅਲ-ਖਤਾਬ ਵਿੱਚ ਅਤੇ ਦੂਜਾ ਮਾਰਟਾਇਰਜ਼ ਸੁਕਾਇਡ ਵਿੱਚ ਸ਼ਾਮੀਂ ਲਗਪਗ 19꞉30 ਵਜੇ ਸਿੱਟਿਆ ਗਿਆ।

ਕਿੰਨੀਆਂ ਮੌਤਾਂ?

Patients were hosed down with water to remove any chemicals on their skin

ਤਸਵੀਰ ਸਰੋਤ, Reuters

ਵਿਸ਼ਵ ਸਿਹਤ ਸੰਗਠਨ ਮੁਤਾਬਕ ਉੱਥੇ ਕਿਸੇ ਰਸਾਇਣ ਦੇ ਸੰਪਰਕ ਵਿੱਚ ਆਉਣ ਕਰਕੇ 48 ਮੌਤਾਂ ਹੋਈਆਂ। ਹਾਲਾਂਕਿ ਮੌਤਾਂ ਦੇ ਵੇਰਵੇ ਵੱਖੋ-ਵੱਖ ਹਨ।

ਸੀਰੀਆ ਸਰਕਾਰ ਦਾ ਪੱਖ

  • ਸੀਰੀਆ ਸਰਕਾਰ ਨੇ ਹਮੇਸ਼ਾ ਕਿਸੇ ਵੀ ਰਸਾਇਣਿਕ ਹਮਲੇ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਬਾਗ਼ੀ ਇਹ ਅਫ਼ਵਾਹ ਫੈਲਾ ਰਹੇ ਹਨ।
  • ਸਾਰੀਆ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਨੁਮਾਂਇੰਦੇ ਬਸ਼ਰ ਅਲ ਜਾਫ਼ਰੀ ਨੇ ਕਿਹਾ ਕਿ ਪੱਛਮੀ ਤਾਕਤਾਂ ਭੂਮਿਕਾ ਬੰਨ੍ਹ ਕੇ ਉਹੀ ਕੁਝ ਕਰਨਾ ਚਾਹੁੰਦੀਆਂ ਹਨ ਜੋ ਉਨ੍ਹਾਂ ਨੇ 2003 ਵਿੱਚ ਇਰਾਕ ਵਿੱਚ ਕੀਤਾ ਸੀ।
  • ਰੂਸੀ ਵਿਦੇਸ਼ ਮੰਤਰੀ ਸਰਗੀ ਲਾਰਵੋ ਨੇ 13 ਅਪ੍ਰੈਲ ਨੂੰ ਕਿਹਾ ਕਿ ਸੀਰੀਆ 'ਤੇ ਇਹ ਹਮਲੇ ਰੂਸ ਤੋਂ ਡਰਨ ਵਾਲੀਆਂ ਤਾਕਤਾਂ ਵਿੱਚੋਂ ਮੋਹਰੀ ਸਰਕਾਰ ਦਾ ਕੰਮ ਹੈ।
  • ਰੂਸ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਨੁਮਾਇੰਦੇ ਵਸੀਲੀ ਨਬੈਨਜ਼ੀਆ ਨੇ ਕਿਹਾ ਸੀ ਕਿ ਸਾਨੂੰ ਉੱਥੇ ਕਲੋਰੀਨ ਦੇ ਕੋਈ ਨਮੂਨੇ ਨਹੀਂ ਮਿਲੇ।

ਕੌਮਾਂਤਰੀ ਭਾਈਚਾਰੇ ਦੀ ਪ੍ਰਤੀਕਿਰਿਆ

ਸੰਯੁਕਤ ਰਾਸ਼ਟਰ ਦੇ ਜਰਨਲ ਸੱਕਤਰ ਅਨਟੋਨੀਓ ਗਟਰਸ ਦਾ ਕਹਿਣਾ ਸੀ ਕਿ ਉਹ ਡੂਮਾ ਤੋਂ ਮਿਲਣ ਵਾਲੀਆਂ ਰਿਪੋਰਟਾਂ ਤੋਂ ਖਫਾ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਧਿਰ ਵੱਲੋਂ ਰਸਾਇਣਿਕ ਹੱਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਕੌਮਾਂਤਰੀ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ।

Syrian government tank advances towards rebel-held Douma (7 April 2018

ਤਸਵੀਰ ਸਰੋਤ, AFP

ਟਰੰਪ ਨੇ 9 ਅਪ੍ਰੈਲ ਨੂੰ ਕਿਹਾ ਸੀ ਕਿ ਸੀਰੀਆ ਦੇ ਮਾਸੂਮ ਨਾਗਰਿਕਾਂ ਉੱਪਰ ਪਾਬੰਦੀਸ਼ੁਦਾ ਰਸਾਇਣਿਕ ਹੱਥਿਆਰਾਂ ਨਾਲ ਕੀਤਾ ਗਿਆ ਸੀ।

ਰੂਸ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਫੌਜੀ ਕਾਰਵਾਈ ਕਰਦਾ ਹੈ ਤਾਂ ਇਸ ਦੇ 'ਗੰਭੀਰ ਨਤੀਜੇ' ਨਿਕਲਣਗੇ।

ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੀਰੀਆ ਸਰਕਾਰ ਦੀ ਰਸਾਇਣਿਕ ਹਥਿਆਰਾਂ ਦੀ ਸਮਰੱਥਾ ਖ਼ਤਮ ਕਰ ਦੇਣਗੇ। 12 ਅਪ੍ਰੈਲ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜ਼ ਮੇਅ ਨੇ ਡੂਮਾ ਵਿੱਚ ਹੋਇਆ ਹਮਲਾ ਕਰੂਰਤਾ ਵਾਲਾ ਸੀ ਅਤੇ ਇਸ ਵਿੱਚ ਸੀਰੀਆ ਸਰਕਾਰ ਦਾ ਹੱਥ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)