CWG2018: ਸਸੀਮਾ ਪੁਨੀਆ ਨੇ ਜਿੱਤਿਆ ਸਿਲਵਰ ਤੇ ਨਵਜੀਤ ਢਿੱਲੋਂ ਨੇ ਕਾਂਸੀ

ਕਾਮਨਵੈਲਥ ਖੇਡਾਂ ਵਿੱਚ ਅੱਠਵੇਂ ਦਿਨ ਡਿਸਕਸ ਥ੍ਰੋ ਵਿੱਚ ਸੀਮਾ ਪੁਨੀਆ ਨੇ ਸਿਲਵਰ ਮੈਡਲ ਜਿੱਤਿਆ ਹੈ ਤੇ ਉਸੇ ਮੁਕਾਬਲੇ ਵਿੱਚ ਨਵਜੀਤ ਢਿੱਲੋਂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਆਸਟ੍ਰੇਲੀਆ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਅੱਠਵੇਂ ਦਿਨ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਰਾਹੁਲ ਅਵਾਰੇ ਨੇ ਆਪੋ-ਆਪਣੇ ਵਰਗ ਵਿੱਚ ਦੋ ਸੋਨ ਤਗਮੇ ਜਿੱਤੇ ਹਨ।

ਉਮੀਦ ਅਨੁਸਾਰ ਸੁਸ਼ੀਲ ਕੁਮਾਰ ਨੇ ਸੋਨੇ ਦਾ ਤਮਗਾ ਜਿੱਤਿਆ ਹੈ। ਉਸ ਨੇ 74 ਕਿਲੋ ਫਾਈਨਲ ਵਿਚ ਆਸਾਨੀ ਨਾਲ ਮੈਚ ਜਿੱਤਿਆ। ਸੁਸ਼ੀਲ ਕੁਮਾਰ ਨੇ ਦੱਖਣੀ ਅਫ਼ਰੀਕਾ ਦੇ ਪਹਿਲਵਾਨ ਬੋਥਾ ਨੂੰ ਸਿਰਫ਼ 74 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿਚ ਸਿਰਫ 80 ਸੈਕਿੰਡ ਵਿਚ ਹਰਾਇਆ।

ਇਸ ਤੋਂ ਪਹਿਲਾਂ ਭਾਰਤ ਦੇ ਰਾਹੁਲ ਅਵਾਰੇ ਨੇ ਮਰਦਾਂ ਦੇ ਫਰੀ-ਸਟਾਇਲ 57 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ।

ਮੈਚ ਦੀ ਸ਼ੁਰੂਆਤ ਅਵਾਰੇ ਅਤੇ ਤਾਕਾਸ਼ਾਹੀ ਵਿਚਾਲੇ ਤਕੜਾ ਭੇੜ ਹੋਇਆ ਪਰ ਜਦੋਂ ਮੈਚ ਅੱਗੇ ਵਧਿਆ ਤਾਂ ਅਵਾਰੇ ਦਾ ਵਿਸ਼ਵਾਸ ਵਧਦਾ ਗਿਆ। ਉਸਨੇ ਮੈਚ ਦੌਰਾਨ ਆਪਣਾ ਮਨਪਸੰਦ ਕੈਂਚੀ ਦਾਅ ਮਾਰਨ ਦੀ ਵੀ ਕੋਸ਼ਿਸ਼ ਕੀਤੀ।

ਲਗਾਤਾਰ ਅੰਕ ਪ੍ਰਾਪਤ ਕਰਦੇ ਹੋਏ ਇਕ ਵਾਰ ਤਾਂ ਉਹ ਜ਼ਖਮੀ ਹੋ ਗਏ ਸਨ, ਪਰ ਛੇਤੀ ਹੀ ਆਪਣਾ ਆਪ ਸੰਭਾਲਣ ਤੋਂ ਬਾਅਦ ਉਹ ਮੈਟ ਉੱਤੇ ਆਇਆ ਆਪਣੇ ਵਿਰੋਧੀ ਧੂਲ ਚਟਾਉਣੀ ਸ਼ਰੂ ਕਰ ਦਿੱਤੀ।

ਰਾਹੁਲ ਨੇ ਅੱਜ ਸਵੇਰੇ ਤਕਨੀਕੀ ਅੰਕਾਂ ਦੇ ਆਧਾਰ 'ਤੇ ਦੋ ਮੈਚ ਜਿੱਤੇ ਸਨ। ਉਸ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਦਸ ਅੰਕ ਲੈ ਕੇ ਜਿੱਤ ਦਰਜ ਕੀਤੀ। ਪੂਰਾ ਦਿਨ ਉਹ ਜ਼ਬਰਦਸਤ ਰੌਅ ਵਿੱਚ ਦਿਖਿਆ ਸ਼ਾਇਦ ਇਸੇ ਬੁਲੰਦ ਹੌਸਲੇ ਕਾਰਨ ਹੈ ਕਿ ਉਹ ਸੋਨ ਤਗਮਾ ਜਿੱਚ ਸਕਿਆ।

ਭਾਰਤ ਦੀ ਕਿਰਨ ਨੇ 76 ਕਿਲੋਗ੍ਰਾਮ ਦੇ ਮਹਿਲਾ ਮੈਚਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਸਨੇ ਮੌਰੀਸ਼ੀਅਸ ਦੀ ਕਾਟੂਸਕੀਆ ਪਰਿਆਡ ਵੇਨ ਨੂੰ ਹਰਾਇਆ ਸੀ।

ਇਸ ਤੋਂ ਪਹਿਲਾਂ ਮਹਿਲਾ ਫਰੀ-ਸਟਾਇਲ 53 ਕਿਲੋਗ੍ਰਾਮ ਵਰਗ ਵਿਚ ਬਬੀਤਾ ਕੁਮਾਰੀ ਨੂੰ ਕੈਨੇਡਾ ਦੀ ਡਿਆਨਾ ਵੇਕਾਰੇ ਨੇ 5-2 ਨਾਲ ਹਾਰ ਗਈ। ਇਸ ਹਾਰ ਨੇ ਉਨ੍ਹਾਂ ਨੂੰ ਸੋਨ ਤਮਗਾ ਤੋਂ ਦੂਰ ਕਰ ਦਿੱਤਾ, ਪਰ ਸਿਲਵਰ ਨਿਸ਼ਚਿਤ ਤੌਰ ਤੇ ਉਨ੍ਹਾਂ ਦੇ ਖਾਤੇ ਵਿੱਚ ਆਇਆ।

ਮੈਚ ਤੋਂ ਪਹਿਲਾਂ ਬਬੀਤਾ ਤੋਂ ਬਹੁਤ ਉਮੀਦਾਂ ਸਨ, ਪਰ ਮੈਚ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਡਾਇਨਾ ਨੇ ਬਬੀਤਾ ਨੂੰ ਕੋਈ ਮੌਕਾ ਨਹੀਂ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)