ਕਾਮਨਵੈਲਥ ਖੇਡਾਂ: ਸ਼੍ਰੀਏਅਸੀ ਸਿੰਘ ਨੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ 12ਵਾਂ ਸੋਨ ਤਗਮਾ ਜਿੱਤਿਆ

ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੱਤਵੇਂ ਦਿਨ ਸ਼੍ਰੀਏਅਸੀ ਸਿੰਘ ਨੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਲਈ 12 ਸੋਨ ਤਗਮਾ ਜਿੱਤਿਆ ਹੈ।

ਸ਼੍ਰੀਏਅਸੀ ਨੇ ਇਹ ਮੱਲ ਡਬਲਟਰੈਪ ਮੁਕਾਬਲੇ ਵਿੱਚ ਮਾਰੀ ਹੈ।

ਇਸ ਤੋਂ ਪਹਿਲਾ ਦਿਨ ਦੀ ਸ਼ੁਰੂਆਤ ਨਿਸ਼ਾਨੇਬਾਜ਼ ਓਮ ਪ੍ਰਕਾਸ਼ ਮਿਠਰਵਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਕੀਤੀ।

ਉਨ੍ਹਾਂ ਨੇ 50 ਮੀਟਰ ਪਿਸਟਲ ਮੁਕਾਬਲੇ ਵਿਚ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਵੀ ਓਮ ਨੇ 10 ਮੀਟਰ ਪਿਸਟਲ ਵਿਚ ਕਾਂਸੇ ਦਾ ਤਗਮਾ ਜਿੱਤਿਆ ਸੀ।

ਇਸ ਵਰਗ ਵਿੱਚ ਭਾਰਤ ਦੇ ਜੀਤੂ ਰਾਏ ਤੋਂ ਮੈਡਲ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਹ ਖੁੰਝ ਗਏ। ਜੀਤੂ ਰਾਏ ਨੇ 10 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ

ਉਹ 50 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਗੇੜ ਤੱਕ ਨਹੀਂ ਪਹੁੰਚੇ।

ਓਮ ਮਿਠਰਵਾਲ ਦੇ ਤਮਗਾ ਨਾ, ਭਾਰਤ ਦੀ ਖਾਤੇ ਵਿੱਚ 12 ਸੋਨ, 4 ਚਾਂਦੀ ਅਤੇ 7 ਕਾਂਸੀ ਤਗਮੇ ਜੁੜ ਗਏ ਹਨ।

ਮੇਜ਼ਬਾਨ ਆਸਟਰੇਲੀਆ 52 ਸੋਨ ਤਗਮਾ, 38 ਚਾਂਦੀ ਅਤੇ 43 ਕਾਂਸੀ ਮੈਡਲ ਦੀ ਸੂਚੀ ਵਿਚ ਸਿਖਰ 'ਤੇ ਹੈ।

ਭਾਰਤ ਦੇ ਵਿਸ਼ਵ ਜੇਤੂ ਮੁੱਕੇਬਾਜ਼ ਐਮਸੀ ਮੈਰੀ ਕੌਮ ਨੇ 48 ਕਿਲੋਗ੍ਰਾਮ ਵਰਗ ਦੇ ਫਾਈਨਲ ਗੇੜ 'ਚ ਪਹੁੰਚ ਗਈ ਹੈ। 35 ਸਾਲਾ ਮੈਰੀ ਕੌਮ ਨੇ ਸ਼੍ਰੀਲੰਕਾ ਦੀ ਅਨਿਸਾ ਦਿਲਰਾਕਸ਼ੀ ਨੂੰ 30-27 ਨਾਲ ਹਰਾਇਆ।

ਪੰਜ ਵਾਰ ਵਿਸ਼ਵ ਚੈਂਪੀਅਨ ਅਤੇ ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜੇਤੂ ਮੈਰੀ ਕੌਮ ਨੇ ਹੁਣ ਤੱਕ ਰਾਸ਼ਟਰਮੰਡਲ ਖੇਡਾਂ ਵਿਚ ਕੋਈ ਤਗਮਾ ਜਿੱਤਿਆ ਨਹੀਂ ਹੈ, ਇਸ ਲਈ ਉਹ ਗੋਲਡ ਕੋਸਟ ਵਿੱਚ ਸੋਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ। 48 ਕਿਲੋਗ੍ਰਾਮ ਵਰਗ ਦਾ ਫਾਈਨਲ ਮੈਚ 14 ਅਪ੍ਰੈਲ ਨੂੰ ਹੋਵੇਗਾ।

ਹਾਲਾਂਕਿ, ਮੁੱਕੇਬਾਜ਼ੀ ਵਿੱਚ ਭਾਰਤੀ ਉਮੀਦਾਂ ਨੂੰ ਉਦੋਂ ਝਟਕਾ ਲੱਗਿਆ ਜਦੋਂ ਸਰਿਤਾ ਦੇਵੀ ਮੈਡਲ ਮੁਕਾਬਲੇ ਤੋਂ ਬਾਹਰ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)