ਐਂਟਾਰਕਟਿਕਾ: ਕਿੰਨੀ ਖ਼ੂਬਸੂਰਤ ਹੈ ਪੈਂਗੁਇਨਾਂ ਦੀ ਦੁਨੀਆਂ

ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਟਾਰਕਟਿਕਾ ਵਿੱਚ ਪਿੱਛਲੇ 200 ਸਾਲਾਂ ਦੌਰਾਨ ਦੀ ਸਭ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।

ਵਿਗਿਆਨੀਆਂ ਨੇ ਇਸ ਧਰੁਵੀ ਮਹਾਂਦੀਪ ਉੱਪਰ ਕਈ ਥਾਵਾਂ ਤੋਂ ਬਰਫ ਦੀਆਂ ਤਹਿਆਂ ਦੇ ਨਮੂਨੇ ਇਕੱਠੇ ਕੀਤੇ ਹਨ।

ਹਾਲਾਂਕਿ ਇਹ ਬਰਫਬਾਰੀ ਐਂਟਾਰਕਟਿਕਾ ਦੀ ਬਰਫਬਾਰੀ ਉੱਥੇ ਹੋ ਚੁੱਕੇ ਬਰਫ ਦੇ ਨੁਕਸਾਨ ਦੀ ਭਰਪਾਈ ਲਈ ਕਾਫ਼ੀ ਨਹੀਂ ਹੈ।

ਜਲਵਾਯੂ ਬਦਲਾਅ ਦਾ ਖ਼ਤਰਾ ਝੱਲ ਰਹੇ ਐਂਟਾਰਕਟਿਕਾ ਦੀ ਖ਼ੂਬਸੂਰਤ ਦੁਨੀਆਂ ਕਿਹੋ ਜਿਹੀ ਦਿਖਦੀ ਹੈ?

ਐਂਟਾਰਕਟਿਕਾ ਦੇ ਨਿਵਾਸੀ ਜੀਵਾਂ ਦਾ ਹਾਲ ਜਾਨਣ ਲਈ ਸਾਲ 2018 ਦੇ ਸ਼ੁਰੂ ਵਿੱਚ ਰਾਇਟਰਸ ਦੇ ਫੋਟੋ ਪੱਤਰਕਾਰ ਐਲਗਜੈਂਡਰ ਮੇਨੇਘਨੀ ਨੇ ਇਸ ਖੂਬਸੂਰਤ ਦੁਨੀਆਂ ਦੀ ਯਾਤਰਾ ਕੀਤੀ।

ਇਸ ਯਾਤਰਾ ਦਾ ਪ੍ਰਬੰਧ ਗ੍ਰੀਨਪੀਸ ਨੇ ਕੀਤਾ ਸੀ ਤਾਂ ਕਿ ਯੂਰਪੀ ਸੰਘ ਦੇ ਇੱਕ ਮਤੇ ਬਾਰੇ ਜਾਣਕਾਰੀ ਪਹੁੰਚਾਈ ਜਾ ਸਕੇ।

ਇਸ ਮਤੇ ਅਧੀਨ ਐਂਟਾਰਕਟਿਕਾ ਵਿੱਚ ਇੱਕ ਰੱਖ ਬਣਾਉਣ ਦੀ ਮੰਗ ਕੀਤੀ ਜਾ ਰਹੀ ਤਾਂ ਕਿ ਇਸ ਖੇਤਰ ਵਿੱਚ ਸਮੁੰਦਰੀ ਜੀਵਨ ਵੱਧ ਫੁੱਲ ਸਕੇ।

ਚਾਰ ਦਿਨ ਲੰਮੀ ਯਾਤਰਾ ਤੋਂ ਬਾਅਦ ਮੇਨੇਘਨੀ ਇਸ ਬਰਫ਼ ਨਾਲ ਢੱਕੇ ਮਹਾਂਦੀਪ 'ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਵ੍ਹੇਲ, ਪੈਂਗੁਇਨ ਅਤੇ ਵੱਡੇ ਗਲੇਸ਼ੀਅਰ ਦੇਖੇ।

ਵ੍ਹੇਲ ਮੱਛੀਆਂ ਲਈ ਬਣਾਈ ਜਾਣ ਵਾਲੀ ਇਹ ਸਮੁੰਦਰੀ ਰੱਖ 11 ਲੱਖ ਵਰਗ ਮੀਲ ਖੇਤਰ ਵਿੱਚ ਫੈਲੀ ਹੋਵੇਗੀ।

ਇਸ ਵਿੱਚ ਵ੍ਹੇਲ, ਸੀਲ, ਪੈਂਗੁਇਨ ਅਤੇ ਕਈ ਤਰ੍ਹਾਂ ਦੀਆਂ ਮੱਛੀਆਂ ਦਾ ਕੁਦਰਤੀ ਨਿਵਾਸ ਸ਼ਾਮਲ ਹੋਵੇਗਾ।

ਜੇ ਇਸ ਮਤੇ ਨੂੰ ਅਮਲੀ ਜਾਮਾ ਪਾ ਦਿੱਤਾ ਗਿਆ ਤਾਂ ਇਹ ਰੱਖ ਦੁਨੀਆਂ ਦੀ ਸਭ ਤੋਂ ਵੱਡੀ ਰੱਖ ਹੋਵੇਗੀ।

ਚਿੱਲੀ ਦੇ ਪੂੰਟਾ ਅਰੇਨਾ ਤੋਂ ਇਸ ਟੀਮ ਨੇ ਕੁਦਰਤੀ ਜੀਵਨ ਤੇ ਜਲਵਾਯੂ ਦੀ ਤਬਦੀਲੀ, ਪ੍ਰਦੂਸ਼ਣ ਅਤੇ ਮੱਛੀ ਉਦਯੋਗ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ।

ਇਸ ਮਿਸ਼ਨ ਦੀ ਅਗਵਾਈ ਕਰਨੇ ਵਾਲੇ ਟੌਮ ਫੋਰਮੈਨ ਨੇ ਕਿਹਾ, "ਐਂਟਾਰਕਟਿਕਾ ਹਾਲੇ ਵੀ ਐਂਟਾਰਕਟਿਕਾ ਸਮਝੌਤੇ ਅਧੀਨ ਸੁਰੱਖਿਅਤ ਹੈ ਪਰ ਇਸਦੇ ਆਸਪਾਸ ਦੇ ਖੇਤਰ ਦੀ ਦੁਰਵਰਤੋਂ ਦੇ ਸ਼ੱਕ ਹਨ। ਅਜਿਹੇ ਵਿੱਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਲਈ ਲੋੜੀਂਦੇ ਇਸ ਖੇਤਰ ਨੂੰ ਸੁਰੱਖਿਅਤ ਕਰਨ ਦੇ ਮੌਕੇ ਵੀ ਹੱਥੋਂ ਜਾਣ ਨਹੀਂ ਦਿੱਤੇ ਜਾ ਸਕਦੇ।"

ਪੈਂਗੁਇਨਜ਼ ਤੋਂ ਇਲਾਵਾ ਉਨ੍ਹਾਂ ਨੂੰ ਹੈਲੀਕੌਪਟਰ ਰਾਹੀਂ ਸੀਲਾਂ ਦੇਖਣ ਦਾ ਵੀ ਮੌਕਾ ਮਿਲਿਆ।

ਇਸ ਸਮੂਹ ਨੇ ਕਰਵਰਵਿਲੇ ਦੀਪ, ਹਾਫ਼ ਮੂਨ ਖਾੜੀ, ਡੈਂਕੋ ਦੀਪ, ਨੇਕੋ ਬੰਦਰਗਾਹ ਅਤੇ ਹੀਰੇ ਖਾੜੀ ਦੀ ਯਾਤਰੀ ਕੀਤੀ।

ਇਸ ਟੀਮ ਨੇ ਐਂਟਾਰਕਟਿਕਾ ਦੇ ਡਿਸੈਪਸ਼ਨ ਦੀਪ ਦੀ ਯਾਤਰਾ ਕੀਤੀ ਜੋ ਕਿ ਕਾਲਡੋਰਾ ਵਿੱਚ ਐਂਟਾਰਕਟਿਕਾ ਦਾ ਜੀਵਤ ਜਵਾਲਾਮੁਖੀ ਹੈ।

ਇਸ ਦੀਪ ਉੱਤੇ ਇੱਕ ਪੁਰਾਣੀ ਵ੍ਹੇਲਿੰਗ ਫੈਕਟਰੀ ਅਤੇ ਇੱਕ ਛੋਟਾ ਜਿਹਾ ਕਬਰਿਸਤਾਨ ਸੀ।

ਮੈਨੇਘਿਨੀ ਕਹਿੰਦੇ ਹਨ, "ਲੋਕਾਂ ਦਾ ਸੋਚ ਤੋਂ ਉਲਟ ਐਂਐਂਟਾਰਕਟਿਕਾ ਵਿੱਚ ਪੈਂਗੁਇਨ, ਸੀਬਰਡ, ਸੀ-ਵ੍ਹੇਲ ਦੀਆਂ ਕਈ ਪ੍ਰਜਾਤੀਆਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ।"

ਉਹ ਕਹਿੰਦੇ ਹਨ, "ਪੈਂਗੁਇਨ ਨਾਲ ਮੇਰੀ ਮੁਲਾਕਾਤ ਇੱਕ ਬੇਹੱਦ ਖ਼ੂਬਸੂਰਤ ਅਤੇ ਕਦੇ ਨਾ ਭੁੱਲਣ ਵਾਲਾ ਤਜਰਬਾ ਰਿਹਾ। ਉਹ ਇਨਸਾਨਾਂ ਨੂੰ ਸ਼ਿਕਾਰੀਆਂ ਵਾਂਗ ਨਹੀਂ ਦੇਖਦੇ ਅਤੇ ਤੁਹਾਨੂੰ ਕਈ ਘੰਟੇ ਘੇਰ ਕੇ ਖੜੇ ਰਹਿ ਸਕਦੇ ਹਨ। ਮੇਰੇ ਕੁੱਤੇ ਤੋਂ ਇਲਾਵਾ ਉਹ ਦੁਨੀਆਂ ਦੇ ਖ਼ੂਬਸੂਰਤ ਜੀਵ ਹਨ।"

ਮੈਨੇਘਇਨੀ ਕਹਿੰਦੇ ਹਨ ਕਿ ਮੇਰੀਆਂ ਖਿੱਚੀਆਂ ਹੋਈਆਂ ਤਸਵੀਰਾਂ ਇਨ੍ਹਾਂ ਥਾਵਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦੇ ਤਜਰਬੇ ਨਾਲ ਨਿਆਂ ਨਹੀਂ ਕਰ ਸਕਦੇ।

ਕੌਮਾਂਤਰੀ ਸੰਗਠਨ ਗ੍ਰੀਨਪੀਸ ਦਾ ਇੱਕ ਜਹਾਜ਼ ਐਂਟਾਰਕਟਿਕਾ 'ਚ ਨਵੇਂ ਵਿਗਿਆਨਕ ਸਬੂਤਾਂ ਦੀ ਭਾਲ ਕਰ ਰਿਹਾ ਹੈ। ਵਿਗਿਆਨੀ ਕਹਿੰਦੇ ਹਨ ਕਿ ਇੱਥੇ ਸਮੁੰਦਰ ਦੇ ਕੰਡੇ ਦੇ ਇੱਕ ਵਾਤਾਵਰਣ ਤੰਤਰ ਹੈ ਜਿਸ ਨੂੰ ਇੱਕ ਖ਼ਾਸ ਸੁਰੱਖਿਆ ਦੀ ਲੋੜ ਹੈ।

ਇਸ ਮਿਸ਼ਨ ਵਿੱਚ ਭਾਰਤੀ ਮੂਲ ਦੀ ਮੀਨਾ ਰਾਜਪੂਤ ਵੀ ਸ਼ਾਮਲ ਹੈ। ਉਨ੍ਹਾਂ ਬਾਰੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਵਿਆਹ ਤੋਂ ਬਚਣ ਲਈ ਉੱਥੇ ਗਏ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)