ਦਖਣੀ ਪੈਸੀਫਿਕ 'ਚ ਡਿੱਗਿਆ ਚੀਨੀ ਸਪੇਸ ਸਟੇਸ਼ਨ

ਤਸਵੀਰ ਸਰੋਤ, cms
ਸਪੇਸ ਸਟੇਸ਼ਨ ਦਿ ਤਿਯਾਂਗੋਂਗ -1 ਧਰਤੀ ਦੇ ਵਾਯੂਮੰਡਲ ਵਿੱਚ ਪਹੁੰਚ ਕੇ ਬਿਖਰ ਗਿਆ। ਇਸ ਦਾ ਮਲਬਾ ਦਖਣੀ ਪੈਸੀਫਿਕ ਵਿੱਚ ਜਾ ਕੇ ਡਿੱਗਿਆ।
ਵਧੇਰੇ ਮਾਹਿਰਾਂ ਦਾ ਕਹਿਣਾ ਸੀ ਕਿ ਸਪੇਸ ਕਰਾਫਟ ਦਾ ਜ਼ਿਆਦਾਤਰ ਹਿੱਸਾ ਵਾਤਾਵਰਨ ਵਿੱਚ ਦਾਖਿਲ ਹੁੰਦੇ ਹੀ ਸੜ ਜਾਵੇਗਾ।
ਦਿ ਤਿਯਾਂਗੋਂਗ-1 ਚੀਨ ਦੇ ਅਭਿਲਾਸ਼ੀ ਆਕਾਸ਼ ਪ੍ਰੋਗਰਾਮ ਦਾ ਹਿੱਸਾ ਸੀ। ਇਸ ਨੂੰ ਚੀਨ ਦੇ 2022 ਵਿੱਚ ਆਕਾਸ਼ ਵਿੱਚ ਮਨੁੱਖੀ ਸਟੇਸ਼ਨ ਸਥਾਪਤ ਕਰਨ ਦੇ ਮੰਤਵ ਦਾ ਪਹਿਲਾ ਪੜਾਅ ਵੀ ਮੰਨਿਆ ਜਾਂਦਾ ਹੈ।
ਇਸ ਨੂੰ 2011 ਵਿੱਚ ਆਕਾਸ਼ ਵਿੱਚ ਭੇਜਿਆ ਸੀ ਅਤੇ ਪੰਜ ਸਾਲ ਬਾਅਦ ਇਸ ਨੇ ਆਪਣਾ ਮਕਸਦ ਪੂਰਾ ਕਰ ਲਿਆ। ਇਸ ਤੋਂ ਬਾਅਦ ਇਹ ਕਿਆਸ ਲਾਇਆ ਜਾ ਰਿਹਾ ਸੀ ਕਿ ਵਾਪਸ ਧਰਤੀ ਉੱਤੇ ਡਿਗ ਜਾਵੇਗਾ।
ਇਹ ਕਿੱਥੇ ਅਤੇ ਕਦੋਂ ਡਿੱਗੇਗਾ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਕਿਉਂਕਿ ਹੁਣ ਇਹ ਕਾਬੂ ਤੋਂ ਬਾਹਰ ਹੈ।
ਇੱਕ ਨਵੇਂ ਕਿਆਸ ਤੋਂ ਇਹ ਕਿਹਾ ਗਿਆ ਹੈ ਕਿ ਇਸ ਬੰਦ ਪਏ ਸਪੇਸ ਸਟੇਸ਼ਨ ਦਾ ਮਲਬਾ 30 ਮਾਰਚ ਤੋਂ ਦੋ ਅਪ੍ਰੈਲ ਵਿੱਚਕਾਰ ਧਰਤੀ ਉੱਤੇ ਡਿਗ ਸਕਦਾ ਹੈ।
ਜ਼ਿਆਦਾਤਰ ਸਪੇਸ ਸਟੇਸ਼ਨ ਆਕਾਸ਼ ਵਿੱਚ ਜਲ਼ ਕੇ ਖ਼ਤਮ ਹੋ ਜਾਂਦੇ ਹਨ, ਪਰ ਕੁਝ ਮਲਬੇ ਆਪਣੀ ਸਥਿਤੀ ਵਿੱਚ ਹੀ ਰਹਿੰਦੇ ਹਨ, ਜਿੰਨਾਂ ਦਾ ਧਰਤੀ ਉੱਤੇ ਡਿੱਗਣ ਦਾ ਡਰ ਹੁੰਦਾ ਹੈ।
ਇਹ ਕਿੱਥੇ ਡਿੱਗੇਗਾ?
ਚੀਨ ਨੇ ਸਾਲ 2016 ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦਾ ਦਿ ਤਿਯਾਂਗੋਂਗ-1 ਨਾਲ ਸੰਪਰਕ ਟੁੱਟ ਗਿਆ ਹੈ ਅਤੇ ਉਹ ਇਸ ਨੂੰ ਕਾਬੂ ਕਰਨ ਵਿੱਚ ਸਮਰੱਥ ਨਹੀਂ ਹੈ।
ਦਿ ਯੂਰਪੀ ਸਪੇਸ ਏਜੰਸੀ ਨੇ ਕਿਹਾ ਹੈ ਕਿ ਧਰਤੀ ਉੱਤੇ ਇਸ ਦਾ ਮਲਬਾ ਭੂ ਮੱਧ ਰੇਖਾ ਉੱਤੇ 43 ਡਿਗਰੀ ਉੱਤਰ ਤੋਂ 43 ਡਿਗਰੀ ਦੱਖਣ ਵਿੱਚਕਾਰ ਡਿਗ ਸਕਦਾ ਹੈ।

ਤਸਵੀਰ ਸਰੋਤ, AFP
ਇਹ ਏਜੰਸੀ ਦਿ ਤਿਯਾਂਗੋਂਗ-1 ਬਾਰੇ ਲਗਾਤਾਰ ਸੂਚਨਾ ਦਿੰਦੀ ਰਹੀ ਹੈ ਅਤੇ ਇਸ ਵਾਰ ਇਹ ਅਨੁਮਾਨ ਲਾਇਆ ਹੈ ਕਿ ਇਸ ਦਾ ਮਲਬਾ ਧਰਤੀ ਉੱਤੇ 30 ਮਾਰਚ ਤੋਂ 2 ਅਪ੍ਰੈਲ ਵਿੱਚਕਾਰ ਵਾਯੂ-ਮੰਡਲ ਵਿੱਚ ਆ ਸਕਦਾ ਹੈ।
ਇਹ ਕਿਵੇਂ ਡਿੱਗੇਗਾ?
ਸਟੇਸ਼ਨ ਦਾ ਮਲਬਾ ਹੌਲੀ-ਹੌਲੀ ਧਰਤੀ ਦੇ ਨੇੜੇ ਆ ਰਿਹਾ ਹੈ। ਦਿ ਆਸਟਰੇਲੀਅਨ ਸੈਂਟਰ ਫੋਰ ਸਪੇਸ ਇੰਜੀਨੀਅਰਿੰਗ ਰਿਸਰਚ ਦੇ ਉਪ-ਨਿਰਦੇਸ਼ਕ ਡਾ. ਏਲਿਆਸ ਅਬਾਉਟੇਨਿਅਸ ਨੇ ਬੀਬੀਸੀ ਨੂੰ ਦੱਸਿਆ, "ਜਿਵੇਂ ਹੀ ਇਹ ਧਰਤੀ ਦੇ 100 ਕਿੱਲੋਮੀਟਰ ਦੇ ਨੇੜੇ ਆਵੇਗਾ, ਇਹ ਗਰਮ ਹੋਣ ਲੱਗੇਗਾ।"
ਉਹ ਅੱਗੇ ਕਹਿੰਦੇ ਹਨ ਕਿ ਜ਼ਿਆਦਾਤਰ ਸਪੇਸ ਸਟੇਸ਼ਨ ਇਸ ਤਰ੍ਹਾਂ ਸੜ ਕੇ ਨਸ਼ਟ ਹੋ ਜਾਂਦੇ ਹਨ ਅਤੇ ਇਹ ਕਹਿਣਾ ਮੁਸ਼ਕਲ ਹੈ ਕਿ ਸਪੇਸ ਸਟੇਸ਼ਨ ਦਾ ਕਿਹੜਾ ਹਿੱਸਾ ਬਚੇਗਾ ਕਿਉਂਕਿ ਚੀਨ ਨੇ ਇਸ ਦੇ ਰੂਪ ਬਾਰੇ ਦੁਨੀਆ ਨੂੰ ਨਹੀਂ ਦੱਸਿਆ ਹੈ।
ਡਾ. ਏਲਿਆਸ ਕਹਿੰਦੇ ਹਨ ਕਿ ਜੇਕਰ ਇਹ ਆਬਾਦੀ ਵਾਲੇ ਇਲਾਕੇ ਵਿੱਚ ਰਾਤ ਵੇਲੇ ਸੜ ਕਰ ਨਸ਼ਟ ਹੁੰਦਾ ਹੈ ਤਾਂ ਇਸ ਨੂੰ ਤਾਰੇ ਦੀ ਤਰ੍ਹਾਂ ਵੇਖਿਆ ਜਾ ਸਕੇਂਗਾ।
ਕੀ ਸਾਨੂੰ ਚਿੰਤਾ ਕਰਨ ਦੀ ਲੋੜ ਹੈ?
ਬਿਲਕੁਲ ਨਹੀਂ। ਵਾਤਾਵਰਨ ਵਿੱਚੋਂ ਲੰਘਦੇ ਹੀ 8.5 ਟਨ ਦਾ ਸਾਰਾ ਹਿੱਸਾ ਨਸ਼ਟ ਹੋ ਜਾਵੇਗਾ। ਹੋ ਸਕਦਾ ਹੈ ਕਿ ਸਪੇਸ ਸਟੇਸ਼ਨ ਦਾ ਕੁਝ ਹਿੱਸਾ, ਜਿਵੇਂ ਫਿਊਲ ਟੈਂਕ ਜਾਂ ਰਾਕਟ ਇੰਜਨ ਪੂਰੀ ਤਰ੍ਹਾਂ ਨਾ ਸੜੇ।
ਜੇਕਰ ਇਹ ਬੱਚ ਵੀ ਜਾਂਦੇ ਹਨ ਤਾਂ ਇਸ ਤੋਂ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੈ।
ਦ ਯੂਰਪੀ ਸਪੇਸ ਏਜੰਸੀ ਦੇ ਪ੍ਰਮੁੱਖ ਹੋਲਗਰ ਕਰੈਗ ਨੇ ਕਿਹਾ, "ਮੇਰਾ ਅਨੁਮਾਨ ਇਹ ਹੈ ਕਿ ਇਸ ਤੋਂ ਨੁਕਸਾਨ ਦੀ ਸੰਭਾਵਨਾ ਓਵੇਂ ਹੀ ਹੈ ਜਿਵੇਂ ਬਿਜਲੀ ਡਿੱਗਣ ਤੋਂ ਹੈ। ਬਿਜਲੀ ਡਿੱਗਣ ਨਾਲ ਨੁਕਸਾਨ ਦੀ ਸੰਭਾਵਨਾ ਬਹੁਤ ਘੱਟ ਹੀ ਹੁੰਦੀ ਹੈ।"
ਕੀ ਸਾਰੇ ਸਪੇਸ ਦਾ ਮਲਬਾ ਧਰਤੀ ਉੱਤੇ ਡਿਗਦਾ ਹੈ?
ਡਾ. ਏਲਿਆਸ਼ ਕਹਿੰਦੇ ਹਨ ਕਿ ਜ਼ਿਆਦਾਤਰ ਮਲਬਾ ਧਰਤੀ ਵੱਲ ਆਉਂਦਾ ਹੈ ਅਤੇ ਇਹ ਸਮੁੰਦਰੀ ਜਾਂ ਆਬਾਦੀ ਵਾਲੇ ਇਲਾਕਿਆਂ ਤੋਂ ਦੂਰ ਸੜ ਕੇ ਸੁਆਹ ਹੋ ਜਾਂਦਾ ਹੈ।
ਸਪੇਸ ਸਟੇਸ਼ਨ ਅਤੇ ਕਰਾਫ਼ਟ ਨਾਲ ਸੰਚਾਰ ਕਾਇਮ ਹੁੰਦਾ ਹੈ ਤਾਂ ਇਸ ਨੂੰ ਆਪਣੇ ਮੁਤਾਬਕ ਕਿਸੇ ਵੀ ਜਗ੍ਹਾ ਉੱਤੇ ਡਿਗਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਇਸ ਨੂੰ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਅਮਰੀਕਾ ਵਿੱਚ ਡਿਗਾਇਆ ਜਾਂਦਾ ਹੈ। ਇਸ 1500 ਵਰਗ ਕਿੱਲੋਮੀਟਰ ਦੇ ਇਲਾਕੇ ਨੂੰ ਸਪੇਸ ਕਰਾਫ਼ਟ ਅਤੇ ਸੈਟੇਲਾਈਟ ਦਾ ਕਬਰਸਤਾਨ ਕਹਿੰਦੇ ਹਨ।
ਦਿ ਤੀਯਾਂਗੋਂਗ-1 ਹੈ ਕੀ?
ਚੀਨ ਨੇ ਸਾਲ 2001 ਵਿੱਚ ਆਕਾਸ਼ ਵਿੱਚ ਜਹਾਜ਼ ਭੇਜਣਾ ਸ਼ੁਰੂ ਕੀਤਾ ਅਤੇ ਪ੍ਰੀਖਿਆ ਲਈ ਜਾਨਵਰਾਂ ਨੂੰ ਇਸ ਵਿੱਚ ਭੇਜਿਆ।
ਇਸ ਤੋਂ ਬਾਅਦ 2003 ਵਿੱਚ ਚੀਨੀ ਵਿਗਿਆਨੀ ਆਕਾਸ਼ ਵਿੱਚ ਗਏ। ਸੋਵੀਅਤ ਸੰਘ ਅਤੇ ਅਮਰੀਕਾ ਤੋਂ ਬਾਅਦ ਚੀਨ ਅਜਿਹਾ ਕਰਨ ਵਾਲਾ ਤੀਜਾ ਦੇਸ ਸੀ।
ਸਾਲ 2011 ਵਿੱਚ ਦਿ ਤਿਯਾਂਗੋਂਗ-1 ਨਾਲ ਚੀਨ ਦੇ ਸਪੇਸ ਸਟੇਸ਼ਨ ਪ੍ਰੋਗਰਾਮ ਦੀ ਸ਼ੁਰੁਆਤ ਹੋਈ।
ਇੱਕ ਛੋਟਾ ਸਪੇਸ ਸਟੇਸ਼ਨ ਵਿਗਿਆਨੀਆਂ ਨੂੰ ਕੁਝ ਦਿਨਾਂ ਲਈ ਆਕਾਸ਼ ਲੈ ਜਾਣ ਵਿੱਚ ਸਮਰੱਥ ਸੀ।
ਇਸ ਤੋਂ ਬਾਅਦ 2012 ਵਿੱਚ ਚੀਨ ਦੀ ਪਹਿਲੀ ਔਰਤ ਜਾਤਰੂ ਲਿਊ ਯਾਂਗ ਆਕਾਸ਼ ਗਈ।
ਇਸ ਨੇ ਤੈਅ ਸਮੇਂ ਦੇ ਦੋ ਸਾਲ ਬਾਅਦ ਮਾਰਚ 2016 ਵਿੱਚ ਕੰਮ ਕਰਨਾ ਬੰਦ ਕਰ ਦਿੱਤਾ।
ਫ਼ਿਲਹਾਲ ਦਿ ਤਿਯਾਂਗੋਂਗ 2 ਆਕਾਸ਼ ਵਿੱਚ ਕੰਮ ਕਰ ਰਿਹਾ ਹੈ ਅਤੇ 2022 ਤੱਕ ਚੀਨ ਇਸ ਦਾ ਤੀਜਾ ਸੰਸਕਰਨ ਆਕਾਸ਼ ਵਿੱਚ ਭੇਜੇਗਾ ਜਿਸ ਵਿੱਚ ਵਿਗਿਆਨੀ ਰਹਿ ਸਕਣਗੇ।












