ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਤਲਬ

ਦੁਨੀਆ ਭਰ ਦੇ ਜਮਹੂਰੀ ਮੁਲਕਾਂ ਵਿੱਚ ਚੋਣਾਂ ਦੀ ਪ੍ਰਕਿਰਿਆ 'ਤੇ ਖ਼ਤਰੇ ਦੇ ਬੱਦਲ ਵਿੱਚ ਮੰਡਰਾਉਂਦੇ ਦਿਖ ਰਹੇ ਹਨ। ਤੁਹਾਡੇ ਵੱਲੋਂ ਫੇਸਬੁੱਕ ਅਕਾਉਂਟ ਉੱਤੇ ਸਾਂਝੀ ਕੀਤੀ ਗਈ ਨਿੱਜੀ ਜਾਣਕਾਰੀ ਹੁਣ ਚੋਣਾਂ ਵਿੱਚ ਵੀ ਵਰਤੀ ਜਾ ਸਕਦੀ ਹੈ।

ਇਸ ਦੀ ਤਾਜ਼ਾ ਮਿਸਾਲ ਬਰਤਾਨੀਆ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਡਾਟਾ ਅਧਿਐਨ ਕਰਨ ਵਾਲੀ ਫ਼ਰਮ ਕੈਂਬਰਿਜ ਐਨਲਿਟਿਕਾ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ 5 ਕਰੋੜ ਫੇਸਬੁੱਕ ਵਰਤਣ ਵਾਲਿਆਂ ਦਾ ਡਾਟਾ 2016 ਚੋਰੀ ਕੀਤਾ ਹੈ।

ਇਸੇ ਮੁਤੱਲਕ ਜਵਾਬ ਦੇਣ ਲਈ ਬਰਤਾਨਵੀ ਸੰਸਦੀ ਕਮੇਟੀ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੂੰ ਤਲਬ ਕੀਤਾ ਹੈ।

ਇਹ ਉਹੀ ਫਰਮ ਹੈ ਜਿਸ ਦੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੇਵਾਵਾਂ ਲਈਆਂ ਹਨ। ਸੋ ਇਸ ਫ਼ਰਮ ਨੇ ਚੋਣਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮਦਦ ਵੀ ਕੀਤੀ ਸੀ।

ਕੀ ਹੈ ਕਹਾਣੀ?

ਬਰਤਾਨੀਆ ਦੇ ਚੈਨਲ 4 ਨਿਊਜ਼ ਦੇ ਇੱਕ ਗੁਪਤ ਰਿਪੋਰਟਰ ਨੇ ਕੈਂਬਰਿਜ ਐਨਲਿਟਿਕਾ ਦੇ ਅਧਿਕਾਰੀਆਂ ਨੂੰ ਮਿਲਿਆ।

ਰਿਪੋਰਟਰ ਨੇ ਸ੍ਰੀ ਲੰਕਾ ਦੇ ਵਪਾਰੀ ਦਾ ਭੇਸ ਧਾਰਿਆ ਤੇ ਕਿਹਾ ਕਿ ਉਹ ਸਥਾਨਕ ਚੋਣਾ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ।

ਫ਼ਰਮ ਦਾ ਸੀਈਓ ਅਲੈਗਜ਼ੈਂਡਰ ਨੀਕਸ ਦੀ ਗੁਪਤ ਤੌਰ 'ਤੇ ਫ਼ਿਲਮ ਬਣਾਈ ਗਈ। ਇਸ ਵਿੱਚ ਉਸ ਨੇ ਉਦਾਹਰਨਾਂ ਦਿੱਤੀਆਂ ਕਿ ਉਹ ਕਿ ਤਰ੍ਹਾਂ ਸਿਆਸੀ ਵਿਰੋਧੀਆਂ ਦਾ ਰਸੂਖ਼ ਪ੍ਰਭਾਵਿਤ ਕਰਦੇ ਹਨ।

ਚੈਨਲ 4 ਨਿਊਜ਼ ਦੀ ਫ਼ਿਲਮ ਮੁਤਾਬਕ ਸੀਈਓ ਨੇ ਕਿਹਾ ਕਿ ਉਹ ਇਨ੍ਹਾਂ ਕੰਮਾਂ ਲਈ ਵੇਸਵਾ ਅਤੇ ਰਿਸ਼ਵਤ ਦਾ ਸਹਾਰਾ ਲੈਂਦੇ ਹਨ।

ਫ਼ਰਮ ਦਾ ਪੱਖ

ਹਾਲਾਂਕਿ ਇਸ ਫ਼ਰਮ ਨੇ ਚੈਨਲ 4 ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ, "ਇਸ ਫ਼ਿਲਮ ਨੂੰ ਐਡਿਟ ਕੀਤਾ ਗਿਆ ਅਤੇ ਇਸ ਦੀ ਸਕਰਿਪਟ ਗੱਲਬਾਤ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਲਈ ਬਣਾਈ ਗਈ।"

ਨੀਕਸ ਨੇ ਕਿਹਾ, "ਕੈਂਬਰਿਜ ਐਨਲਿਟਿਕਾ ਕਿਸੇ ਨੂੰ ਫਸਾਉਣ ਦਾ ਕੰਮ ਨਹੀਂ ਕਰਦਾ। ਇਹ ਫ਼ਰਮ ਕਿਸੇ ਤਰ੍ਹਾਂ ਦੀ ਵੇਸਵਾ ਜਾਂ ਰਿਸ਼ਵਤ ਦਾ ਸਹਾਰਾ ਨਹੀਂ ਲੈਂਦੀ। ਇਹ ਕਿਸੇ ਝੂਠੀ ਸਮੱਗਰੀ ਨੂੰ ਨਹੀਂ ਵਰਤਦੀ।"

ਜਾਂਚ ਕਰਨ ਲਈ ਵਾਰੰਟ ਦੀ ਮੰਗ

ਯੂਕੇ ਦੀ ਸੂਚਨਾ ਕਮਿਸ਼ਨਰ ਨੇ ਕਿਹਾ ਹੈ ਕਿ ਉਨ੍ਹਾਂ ਬਰਤਾਨੀਆ ਦੀ ਫ਼ਰਮ ਕੈਂਬਰਿਜ ਐਨਲਿਟਿਕਾ ਦੇ ਡਾਟਾ ਅਤੇ ਸੇਵਾਵਾਂ ਦੀ ਜਾਂਚ ਕਰਨ ਲਈ ਵਾਰੰਟ ਦੀ ਮੰਗ ਕੀਤੀ ਹੈ।

ਯੂਕੇ ਦੀ ਸੂਚਨਾ ਕਮਿਸ਼ਨਰ ਐਲਿਜ਼ਾਬੈੱਥ ਡੈਨ੍ਹਮ ਨੇ ਇਸ ਫ਼ਰਮ ਦੇ ਡਾਟਾਬੇਸ ਅਤੇ ਸਰਵਰ ਦੀ ਜਾਂਚ ਦੀ ਮੰਗ ਕੀਤੀ ਸੀ ਪਰ ਫ਼ਰਮ ਨੇ ਡੈਡਲਾਈਨ ਤੱਕ ਇਸ ਨਹੀਂ ਦਿੱਤਾ।

ਉਨ੍ਹਾਂ ਚੈਨਲ 4 ਨੂੰ ਕਿਹਾ, "ਮੈਂ ਵਾਰੰਟ ਲਈ ਅਦਾਲਤ ਵਿੱਚ ਜਾ ਰਹੀ ਹਾਂ।"

ਡਾਟਾ ਕਿਸ ਤਰ੍ਹਾਂ ਰੱਖੋ ਸੁਰੱਖਿਅਤ

  • ਇਸ ਲਈ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
  • ਅਜਿਹੀਆਂ ਐਪਸ 'ਤੇ ਨਜ਼ਰ ਰੱਖੋ, ਜਿਨ੍ਹਾਂ ਨੂੰ ਖੋਲ੍ਹਣ ਲਈ ਫ਼ੇਸਬੁੱਕ ਦੇ ਅਕਾਉਂਟ ਲੋਗ-ਈਨ ਦੀ ਲੋੜ ਹੋਵੇ। ਅਜਿਹੀਆਂ ਐਪਸ ਵਿੱਚ ਤੁਹਾਡੀ ਕਈ ਥਾਵਾਂ 'ਤੇ ਆਗਿਆ ਮੰਗੀ ਜਾਂਦੀ ਹੈ ਤੋ ਇਹ ਡਾਟਾ ਲੈਣ ਲਈ ਹੀ ਬਣੀਆਂ ਹੋਈਆਂ ਹਨ।
  • ਐਡ ਨੂੰ ਘੱਟ ਕਰਨ ਲਈ ਐਡ ਬਲੋਕਰ ਦੀ ਵਰਤੋਂ ਕਰੋ।
  • ਆਪਣੀ ਫ਼ੇਸਬੁੱਕ ਦੀ ਸੀਕੀਓਰਟੀ ਸੈਟਿੰਗ ਦਾ ਧਿਆਨ ਰੱਖੋ। ਇਸ ਕੰਮ ਕਰਨਾ ਯਕੀਨੀ ਬਣਾਓ।
  • ਤੁਸੀਂ ਫ਼ੇਸਬੁੱਕ 'ਤੇ ਤੁਹਾਡੇ ਡਾਟਾ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ। ਇਸ ਦਾ ਬਟਨ ਜਨਰਲ ਅਕਾਉਂਟ ਸੈਟਿੰਗ 'ਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)