You’re viewing a text-only version of this website that uses less data. View the main version of the website including all images and videos.
ਮੋਦੀ ਫ਼ਲਸਤੀਨ 'ਚ : ਜਾਰਡਨ ਦਾ ਹੈਲੀਕਾਪਟਰ ਤੇ ਇਸਰਾਇਲ ਦੀ ਸੁਰੱਖਿਆ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਤਹਿਤ ਸ਼ਨੀਵਾਰ ਨੂੰ ਫ਼ਲਸਤੀਨ ਦੇ ਰਾਮੱਲ੍ਹਾ ਪਹੁੰਚੇ।
ਰੋਚਕ ਗੱਲ ਇਹ ਹੈ ਕਿ ਉਹ ਭਾਰਤੀ ਸੁਰੱਖਿਆ ਏਜੰਸੀਆਂ ਦੇ ਕਵਰ ਹੇਠ ਨਹੀਂ ਬਲਕਿ ਇਸਰਾਈਲੀ ਹਵਾਈ ਸੈਨਾ ਦੀ ਸੁਰੱਖਿਆ ਛਤਰੀ ਹੇਠ ਜਾਰਡਨ ਦੇ ਹੈਲੀਕਾਪਟਰ ਰਾਹੀ ਇਸ ਮੁਲਕ ਵਿੱਚ ਪਹੁੰਚੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵਲੋਂ ਟਵਿੱਟਰ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਇਸਰਾਈਲੀ ਹਵਾਈ ਸੈਨਾ ਦੀ ਸੁਰੱਖਿਆ ਵਿੱਚ ਅਤੇ ਜਾਰਡਨ ਦੇ ਹੈਲੀਕਾਪਟਰ ਰਾਹੀ ਰਾਮੱਲ੍ਹਾ ਜਾਂਦੇ ਦਿਖ ਰਹੇ ਸਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਲਿਖਿਆ, "ਅੱਜ ਇਤਿਹਾਸ ਲਿਖਿਆ ਗਿਆ, ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਫ਼ਲਸਤੀਨ ਪਹੁੰਚੇ। ਰਾਮੱਲ੍ਹਾ ਜਾਣ ਲਈ ਜਾਰਡਨ ਨੇ ਆਪਣਾ ਹੈਲੀਕਾਪਟਰ ਦਿੱਤਾ ਅਤੇ ਇਸਰਾਈਲੀ ਹਵਾਈ ਸੈਨਾ ਨੇ ਸੁਰੱਖਿਆ ਪ੍ਰਦਾਨ ਕੀਤੀ।"
ਫ਼ਲਸਤੀਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਵੇਂ ਸਵਾਗਤ ਹੋਇਆ ਅਤੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ ਇਸ ਉੱਤੇ ਝਾਤ ਪਾ ਰਹੀਆਂ ਨੇ ਤਸਵੀਰਾਂ।