You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਜ਼ੈਨਬ ਦਾ ਕਥਿਤ ਬਲਾਤਕਾਰੀ ਤੇ ਕਾਤਲ ਗ੍ਰਿਫ਼ਤਾਰ ਕਰਨ ਦਾ ਦਾਅਵਾ
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪੁਲਿਸ ਨੇ ਸੱਤ ਸਾਲ ਦੀ ਬੱਚੀ ਜ਼ੈਨਬ ਦੇ ਕਾਤਲ ਨੂੰ 14 ਦਿਨ੍ਹਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਾਹਬਾਜ਼ ਸ਼ਰੀਫ਼ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂ ਇਮਰਾਨ ਹੈ ਅਤੇ ਉਸਦੀ ਉਮਰ 24 ਸਾਲ ਹੈ, ਉਹ ਇੱਕ ਸੀਰੀਅਲ ਕਿਲਰ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਾਤਲ ਦਾ ਡੀਐੱਨਏ 100 ਫੀਸਦੀ ਮੇਲ ਖਾ ਰਿਹਾ ਹੈ।
4 ਜਨਵਰੀ ਨੂੰ ਕੁਰਾਨ ਦੀ ਕਲਾਸ ਵਿੱਚ ਜਾਂਦੇ ਹੋਏ ਜ਼ੈਨਬ ਕਸੂਰ ਤੋਂ ਗਾਇਬ ਹੋ ਗਈ ਸੀ।
ਉਸ ਨੂੰ ਆਖ਼ਰੀ ਵਾਰ ਸੀਸੀਟੀਵੀ ਫੁਟੇਜ ਵਿੱਚ ਇੱਕ ਅਣਜਾਣ ਆਦਮੀ ਦਾ ਹੱਥ ਫੜ ਕੇ ਜਾਂਦੇ ਹੋਏ ਦੇਖਿਆ ਗਿਆ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਕੂੜੇ ਦੇ ਢੇਰ 'ਚੋਂ ਮਿਲੀ।
ਸ਼ਾਹਬਾਜ਼ ਸ਼ਰੀਫ਼ ਅਨੁਸਾਰ ਪੜਤਾਲ ਦਾ ਕੰਮ ਮੁਕੰਮਲ ਹੋਇਆ ਹੈ ਅਤੇ ਹੁਣ ਅੱਗੇ ਇਮਰਾਨ ਦਾ ਕੇਸ ਐਂਟੀ-ਟੈਰੀਰਿਜ਼ਮ ਅਦਾਲਤ ਵਿੱਚ ਚੱਲੇਗਾ।
ਉਨ੍ਹਾਂ ਕਿਹਾ, "ਜੇ ਮੇਰਾ ਵੱਸ ਚਲਦਾ ਮੈਂ ਉਸ ਨੂੰ ਚੌਰਾਹੇ ਤੇ ਫਾਸੀ ਲਾ ਦਿੰਦਾ।"