ਸ਼ਾਹੀ ਜੋੜਿਆਂ ਦੀ ਤਸਵੀਰ ਨੇ ਕਿਵੇਂ ਬਦਲੀ ਫੋਟੋਗ੍ਰਾਫ਼ਰ ਮਾਂ ਦੀ ਜ਼ਿੰਦਗੀ

    • ਲੇਖਕ, ਜਿਓਰਜੀਨਾ ਰਨਾਰਡ
    • ਰੋਲ, ਬੀਬੀਸੀ ਨਿਊਜ਼

ਕ੍ਰਿਸਮਸ ਵਾਲੇ ਦਿਨ ਦੋ ਸ਼ਾਹੀ ਜੋੜਿਆਂ ਦੇ ਮੁਸਕਰਾਉਂਦਿਆਂ ਦੀ ਤਸਵੀਰ ਲੈਣ ਵਾਲੀ ਇੱਕ ਮਾਂ ਨੇ ਕਿਹਾ ਇਸ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਬੇਟੀ ਰੇਚਲ ਦੀ ਜ਼ਿੰਦਗੀ ਬਦਲ ਦਿੱਤੀ ਹੈ।

ਨੌਰਫੋਕ ਦੇ ਵਾਲਿੰਗਟਨ ਦੇ ਹਸਪਤਾਲ 'ਚ ਕੰਮ ਕਰਨ ਵਾਲੀ ਕੈਰਨ ਐਨਵਿਲ ਮੁਤਾਬਕ, "ਕੰਮ 'ਤੇ ਮੇਰਾ ਫੋਨ ਵੱਜਿਆਂ ਅਤੇ ਮੈਨੂੰ ਮੇਰੇ ਸਹਿਕਰਮੀਆਂ ਨੂੰ ਦੱਸਣਾ ਪਿਆ ਕਿ ਇਹ ਮੇਰਾ ਏਜੰਟ ਹੈ।"

"ਬਿਲਕੁੱਲ ਉਹ ਖੁਸ਼ ਸਨ ਪਰ ਮੈਨੂੰ ਥੋੜੀ ਮੂਰਖ਼ਤਾਈ ਲੱਗੀ।"

ਦਰਅਸਲ ਉਨ੍ਹਾਂ ਨੇ ਸੈਂਡਰਿੰਗਮ 'ਚ ਕੈਮਬ੍ਰਿਜ ਦੇ ਡਿਊਕ ਤੇ ਡਚੈਸਸ ਅਤੇ ਪ੍ਰਿੰਸ ਹੈਰੀ ਤੇ ਮੇਘਨਾ ਮਾਰਕਲ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਭਰ 'ਚੋਂ ਕੈਨੇਡਾ, ਸਪੇਨ, ਇਟਲੀ, ਅਮਰੀਕਾ ਅਤੇ ਜਪਾਨ ਸਣੇ 50 ਤੋਂ ਵੱਧ ਪ੍ਰਕਾਸ਼ਕਾਂ ਦੇ ਫੋਨ ਆਏ ਕਿ ਉਹ ਇਸ ਤਸਵੀਰ ਨੂੰ ਛਾਪਣਾ ਚਾਹੁੰਦੇ ਹਨ।

ਫੋਟੋ ਯੂਕੇ ਵਿੱਚ ਹੈਲੋ ਮੈਗ਼ਜ਼ੀਨ ਦੇ ਕਵਰ ਪੇਜ਼ 'ਤੇ ਵੀ ਚਮਕ ਰਹੀ ਹੈ।

ਉਨ੍ਹਾਂ ਨੇ ਕਿਹਾ, "ਮੇਰੀ ਅਤੇ ਮੇਰੀ ਬੇਟੀ ਰਿਚਲ ਦੀ ਤਸਵੀਰ ਵੀ ਹੈਲੋ ਮੈਗ਼ਜ਼ੀਨ ਵਿੱਚ ਹੈ। ਇਹ ਮੇਰੀ ਖੁਸ਼ੀ ਦਾ ਇੱਕ ਕਾਰਨ ਹੈ। ਮੈਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਮਿਲ ਸਕਦਾ।"

"ਇਹ ਅਸਲ ਵਿੱਚ ਮੇਰੇ ਲਈ ਨਹੀਂ ਹੈ"

ਐਨਵਿਲ ਦਾ ਕਹਿਣਾ ਹੈ ਕਿ ਸਿਰਫ਼ ਉਨ੍ਹਾਂ ਦੀਆਂ ਦੋ ਨੌਕਰੀਆਂ ਦੀ ਕਮਾਈ ਨਾਲ ਹੀ ਘਰ ਚੱਲ ਰਿਹਾ ਹੈ।

"ਇਕੱਲੀ ਮਾਂ ਹੋਣ ਕਰਕੇ ਮੈਂ ਇਸ ਮੌਕੇ ਦਾ ਨਿੱਘਾ ਸਵਗਤ ਕਰਦੀ ਹਾਂ।"

"ਇਹ ਤਸਵੀਰ ਇਤਿਹਾਸ ਦਾ ਹਿੱਸਾ ਬਣੇਗੀ ਅਤੇ ਕੋਈ ਵੀ ਮਾਪੇ ਇਸ ਮੌਕੇ ਦਾ ਲਾਭ ਆਪਣੇ ਬੱਚਿਆਂ ਲਈ ਲੈਣਾ ਚਾਹੁਣਗੇ।"

ਕ੍ਰਿਸਮਸ ਵਾਲੇ ਦਿਨ ਐਨਵਿਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਤਸਵੀਰ ਨੂੰ ਵੇਚ ਕੇ ਆਪਣੀ ਬੇਟੀ ਦੀ ਪੜ੍ਹਾਈ ਵਿੱਚ ਲਗਾਉਣਗੇ।

ਹੁਣ ਇੱਥੇ ਇੱਕ ਸਵਾਲ ਜੋ ਹਰ ਕਿਸੇ ਦੇ ਜ਼ਹਿਨ 'ਚ ਆਉਂਦਾ ਹੈ ਕਿ ਕੀ ਉਹ ਇਹ ਕਰ ਸਕਣਗੇ?

"ਮੇਰੀ ਬੇਟੀ ਨਰਸਿੰਗ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਉਸ ਨੂੰ ਨੌਕਰੀ ਕਰਨੀ ਪਵੇਗੀ ਪਰ ਮੈਂ ਚਾਹੁੰਦੀ ਹਾਂ ਕਿ ਉਸ ਸਿਰਫ ਪੜ੍ਹਾਈ ਕਰੇ।"

ਹਾਲਾਂਕਿ ਐਨਵਿਲ ਨੇ ਇਹ ਨਹੀਂ ਦੱਸਿਆ ਇਸ ਤਸਵੀਰ ਨਾਲ ਉਸ ਨੂੰ ਕਿੰਨੀ ਕੁ ਮਾਲੀ ਮਦਦ ਮਿਲੇਗੀ ਪਰ ਉਸ ਦਾ ਕਹਿਣਾ ਹੈ, "ਉਹ ਬਹੁਤ ਵੱਡੀ ਮਦਦ ਹੈ।"

"ਮੈਂ ਉਸ ਦੀਆਂ ਕਿਤਾਬਾਂ ਖਰੀਦ ਸਕਾਂ ਅਤੇ ਉਸ ਦਾ ਕਿਰਾਇਆ ਭਰ ਸਕਾਂ ਬਸ ਇਹੀ ਇਸ ਤੋਂ ਚਾਹੁੰਦੀ ਹਾਂ।"

ਐਨਵਿਲ ਦੇ ਏਜੰਟ ਕੇਨ ਗੋਫ ਮੁਤਾਬਕ ਯੂਕੇ 'ਚ ਤਸਵੀਰ ਵਿਕਣ ਦੇ ਨਾਲ ਨਾਲ ਹੋਰਨਾਂ ਦੇਸਾਂ ਵਿੱਚ ਇਸ ਦੀ ਵਿਕਰੀ ਵੀ ਵਧੀਆ ਹੋਣ ਦੀ ਉਮੀਦ ਹੈ।

ਹਾਲਾਂਕਿ ਕੌਮਾਂਤਰੀ ਮੈਗ਼ਜ਼ੀਨਾਂ 'ਚ ਛਪੀ ਤਸਵੀਰ ਦੀ ਅਦਾਇਗੀ ਅਜੇ ਐਨਵਿਲ ਤੱਕ ਪਹੁੰਚੀ ਨਹੀਂ ਹੈ, ਪਰ ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਪਰਿਵਾਰ ਬੇਹੱਦ ਖੁਸ਼ ਹੋਵੇਗਾ।

ਨਵਿਲ ਕੀ ਕਰੇਗੀ ਇਸ ਰਕਮ ਨਾਲ?

ਐਨਵਿਲ ਦੇ ਦੱਸਿਆ, "ਮੈਂ ਆਪਣੀ ਬੇਟੀ ਦਾ ਡਰਾਇੰਵਿੰਗ ਲਾਇਸੈਂਸ ਬੁੱਕ ਕਰਵਾ ਦਿੱਤਾ ਹੈ ਅਤੇ ਮੈਂ ਉਸ ਨੂੰ ਇੱਕ ਕਾਰ ਖਰੀਦ ਦੇ ਰਹੀ ਹਾਂ, ਜੋ ਕਿ ਇੱਕ ਨਰਸ ਵਜੋਂ ਉਸ ਦੇ ਕੰਮ ਲਈ ਜਰੂਰੀ ਹੈ। ਮੈਂ ਅਜਿਹਾ ਕਰਨ ਬਾਰੇ ਪਹਿਲਾਂ ਸੋਚ ਵੀ ਨਹੀਂ ਸਕਦੀ ਸੀ।"

ਇਸ ਦੇ ਨਾਲ ਉਹ ਆਪਣੀ ਬੇਟੀ ਨਾਲ ਅਮਰੀਕਾ ਜਾ ਕੇ ਉਸ ਦਾ ਜਨਮ ਦਿਨ ਮਨਾਉਣ ਦਾ ਵੀ ਪਲਾਨ ਬਣਾ ਰਹੇ ਹਨ।

ਇਸ ਦੇ ਨਾਲ ਐਨਵਿਲ ਆਪਣੇ ਫੋਟੋਗ੍ਰਾਫ਼ੀ ਕੈਰੀਅਰ ਨੂੰ ਛੱਡਣਾ ਨਹੀਂ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਅਗਲੇ ਸਾਲ ਕ੍ਰਿਸਮਸ 'ਤੇ ਪੱਕਾ ਸੈਂਡਰਿੰਗਮ ਜਾ ਰਹੇ ਹਾਂ ਅਤੇ ਅਸੀਂ ਸ਼ਾਹੀ ਬੱਚਿਆਂ ਨੂੰ ਦੇਖਣਾ ਚਾਹੁੰਦੇ ਹਾਂ।"

ਇਸ ਤੋਂ ਇਲਾਵਾ ਐਨਵਿਲ ਜਾਣਨਾ ਚਾਹੁੰਦੇ ਹਨ ਕਿ ਸ਼ਾਹੀ ਜੋੜੇ ਇਸ ਤਸਵੀਰ ਬਾਰੇ ਕੀ ਸੋਚਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)