ਸਾਊਦੀ ਅਰਬ: ਬਾਈਕ ਤੇ ਟਰੱਕ ਵੀ ਚਲਾਉਣਗੀਆਂ ਔਰਤਾਂ

ਕਾਰ

ਤਸਵੀਰ ਸਰੋਤ, REEM BAESHEN/AFP/Getty Images

ਸਾਊਦੀ ਅਰਬ ਵਿੱਚ ਟ੍ਰੇਫਿਕ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ ਹੁਣ ਉੱਥੇ ਦੀਆਂ ਮਹਿਲਾਵਾਂ ਟਰੱਕ ਤੇ ਬਾਈਕ ਵੀ ਚਲਾ ਸਕਣਗੀਆਂ।

ਫਰਾਂਸ ਦੀ ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਸਾਊਦੀ ਅਧਿਕਾਰੀਆਂ ਨੇ ਕਾਰ ਚਲਾਉਣ ਦੀ ਛੋਟ ਦੇਣ ਦੇਣ ਤੋਂ ਬਾਅਦ ਹੁਣ ਮਹਿਲਾਵਾਂ ਨੂੰ ਲੋੜ ਮੁਤਾਬਕ ਟਰੱਕ ਤੇ ਬਾਈਕ ਚਲਾਉਣ ਦੀ ਵੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ।

ਸਾਊਦੀ ਪ੍ਰੈੱਸ ਏਜੰਸੀ ਵਿੱਚ ਸਾਊਦੀ ਅਰਬ ਦੇ ਟਰਾਂਸਪੋਰਟ ਮਹਿਕਮੇ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ।

ਤਿੰਨ ਮਹੀਨੇ ਪਹਿਲਾਂ ਹੀ ਸਤੰਬਰ ਵਿੱਚ ਕਿੰਗ ਸਲਮਾਨ ਨੇ ਇੱਕ ਹੁਕਮ ਜਾਰੀ ਕਰਕੇ ਅਗਲੇ ਸਾਲ ਜੂਨ ਤੋਂ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਸੀ।

ਟਰਾਂਸਪੋਰਟ ਮਹਿਕਮੇ ਮੁਤਾਬਕ, ''ਅਸੀਂ ਮਹਿਲਾਵਾਂ ਨੂੰ ਟਰੱਕ ਚਲਾਉਣ ਦੇ ਨਾਲ ਬਾਈਕ ਚਲਾਉਣ ਦੀ ਵੀ ਇਜਾਜ਼ਤ ਦੇ ਰਹੇ ਹਾਂ।''

महिलाएं

ਤਸਵੀਰ ਸਰੋਤ, GCSHUTTER

ਮਹਿਲਾਵਾਂ ਨੂੰ ਡਰਾਈਵਿੰਗ ਦਾ ਅਧਿਕਾਰ ਦੁਆਉਣ ਲਈ ਕਈ ਸਾਲਾਂ ਤੋਂ ਅਭਿਆਨ ਚਲਾਇਆ ਜਾ ਰਿਹਾ ਸੀ। ਕਈ ਮਹਿਲਾਵਾਂ ਨੂੰ ਪਬੰਦੀ ਨੂੰ ਤੋੜਨ ਲਈ ਸਜ਼ਾ ਵੀ ਮਿਲੀ।

ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਇਸ ਫ਼ੈਸਲੇ ਨਾਲ ਟ੍ਰੈਫਿਕ ਨਿਯਮਾਂ ਦੀਆਂ ਕਈ ਤਜਵੀਜ਼ਾ ਨੂੰ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਲਈ ਇੱਕੋ ਵਰਗੇ ਡਰਾਇਵਿੰਗ ਲਾਈਸੈਂਸ ਜਾਰੀ ਕਰਨਾ ਵੀ ਸ਼ਾਮਲ ਹੈ।

ਸਾਊਦੀ ਸਰਕਾਰ ਨੇ ਜਦੋਂ ਮਹਿਲਾਵਾਂ 'ਤੇ ਕਾਰ ਚਲਾਉਣ ਦੀ ਮਨਾਹੀ ਨੂੰ ਖ਼ਤਮ ਕੀਤਾ ਸੀ ਤਾਂ ਇਸ ਵਿੱਚ ਸ਼ਰੀਆ ਕਨੂੰਨ ਦਾ ਵੀ ਖ਼ਿਆਲ ਰੱਖਿਆ ਗਿਆ ਸੀ, ਹਾਲਾਂਕਿ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਸੀ ਕਿ ਸੀਨੀਅਰ ਧਾਰਮਿਕ ਵਿਦਵਾਨਾਂ ਨੀ ਕੌਂਸਲ ਦੇ ਮੈਂਬਰਾਂ ਨੇ ਬਹੁਮਤ ਵਿੱਚ ਇਸ ਫ਼ੈਸਲੇ ਦਾ ਸਮਰਥਨ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)