You’re viewing a text-only version of this website that uses less data. View the main version of the website including all images and videos.
ਕਨੇਡਾ: ਵੱਡੇ ਦਵਾਈ ਕਾਰੋਬਾਰੀ ਬੈਰੀ ਸ਼ਰਮਨ ਤੇ ਉਨ੍ਹਾਂ ਦੀ ਪਤਨੀ ਦੀ ਮੌਤ 'ਸ਼ੱਕੀ'
ਕਨੇਡਾ ਦੇ ਇੱਕ ਅਰਬਪਤੀ ਅਤੇ ਉਸ ਦੀ ਪਤਨੀ ਦੀ ਲਾਸ਼ ਟੋਰੰਟੋ ਦੇ ਉਨ੍ਹਾਂ ਦੇ ਆਪਣੇ ਹੀ ਘਰ ਵਿੱਚ ਪਾਈ ਗਈ। ਜਿਨ੍ਹਾਂ ਹਾਲਾਤਾਂ ਵਿੱਚ ਲਾਸ਼ਾਂ ਮਿਲੀਆਂ ਪੁਲਿਸ ਨੂੰ ਇਹ ਮਾਮਲਾ "ਸ਼ੱਕੀ" ਜਾਪਦਾ ਹੈ।
ਬੈਰੀ ਸ਼ਰਮਨ ਅਤੇ ਉਸ ਦੀ ਪਤਨੀ ਹਨੀ ਦੀਆਂ ਲਾਸ਼ਾਂ ਇੱਕ ਇਸਟੇਟ ਏਜੰਟ ਵੱਲੋਂ ਘਰ ਦੇ ਬੇਸਮੈਂਟ ਵਿੱਚ ਵੇਖੀਆਂ ਗਈਆਂ।
ਸ਼ਰਮਨ ਇੱਕ ਦਵਾਈਆਂ ਬਣਾਉਣ ਵਾਲੀ ਇੱਕ ਵੱਡੀ ਕੰਪਨੀ ਐਪੋਟੈਕਸ ਦੇ ਸੰਸਥਾਪਕ ਅਤੇ ਚੇਅਰਮੈਨ ਸਨ। ਐਪੋਟੈਕਸ ਸੰਸਾਰ ਭਰ ਵਿੱਚ ਦਵਾਈਆਂ ਵੇਚਦੀ ਹੈ।
ਉਹ ਕਨੇਡਾ ਦੇ ਅਮੀਰ ਲੋਕਾਂ ਅਤੇ ਮਸ਼ਹੂਰ ਸਮਾਜ ਸੇਵੀਆਂ ਵਿੱਚੋਂ ਇੱਕ ਸਨ।
ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਘਰ ਅੰਦਰ ਕਿਸੇ ਦੇ ਜ਼ਬਰਦਸਤੀ ਦਾਖਲ ਹੋਣ ਦੇ ਨਿਸ਼ਾਨ ਨਹੀਂ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਜਾਂਚਕਰਤਾ ਫਿਲਹਾਲ ਇਸ ਸਮੇਂ ਸ਼ੱਕੀ ਦੀ ਭਾਲ ਨਹੀਂ ਕਰ ਰਹੇ।
ਜਾਸੂਸ (ਡਿਟੈਕਟਿਵ) ਬ੍ਰੈਂਡਨ ਪ੍ਰਾਈਸ ਨੇ ਕੈਨੇਡੀਅਨ ਪ੍ਰਸਾਰਕ ਸੀਬੀਸੀ ਨੂੰ ਦੱਸਿਆ ਕਿ ਜਾਂਚਕਰਤਾ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਗਲਤ ਕੀ ਹੋਇਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮ੍ਰਿਤਕਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਟਵੀਟ ਰਾਹੀਂ ਅਫ਼ਸੋਸ ਕੀਤਾ।
ਓਨਟਾਰੀਓ ਦੇ ਸਿਹਤ ਮੰਤਰੀ ਐਰਿਕ ਹੋਸਕਿਨਸ ਨੇ ਟਵਿੱਟਰ 'ਤੇ ਕਿਹਾ ਕਿ "ਮੈਂ ਆਪਣੀਆਂ ਭਾਵਨਾਵਾਂ ਸ਼ਬਦਾਂ ਰਾਹੀਂ ਨਹੀਂ ਦੱਸ ਸਕਦਾ।"
ਸੈਨੇਟਰ ਲਿੰਡਾ ਫਰਮ ਨੇ ਨਵੰਬਰ ਦੇ ਅਖੀਰ ਵਿੱਚ ਮ੍ਰਿਤਕਾਂ ਨੂੰ ਉਨ੍ਹਾਂ ਦੀ "ਉਦਾਰਤਾ, ਸਮਰਪਣ, ਸੇਵਾ ਅਤੇ ਸਖ਼ਤ ਮਿਹਨਤ" ਲਈ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਤਮਗ਼ੇ ਨਾਲ ਨਿਵਾਜਿਆ ਸੀ।
ਉਨ੍ਹਾਂ ਕਿਹਾ, "ਅੱਜ ਮੈ ਹਨੀ ਅਤੇ ਬੈਰੀ ਸ਼ਰਮਨ ਦੀ ਮੌਤ ਤੋਂ ਖ਼ਫ਼ਾ ਹਾਂ। ਸਾਡਾ ਭਾਈਚਾਰਾ ਦੁਖੀ ਹੈ।
ਕਾਂਸਟੇਬਲ ਡੇਵਿਡ ਹੌਪਕਿੰਸਨ ਨੇ ਕਿਹਾ, "ਉਨ੍ਹਾਂ ਦੀ ਮੌਤ ਦੇ ਹਾਲਾਤ ਸ਼ੱਕੀ ਲੱਗਦੇ ਹਨ ਅਤੇ ਅਸੀਂ ਇਸ ਨੂੰ ਉਸੇ ਤਰ੍ਹਾਂ ਨਾਲ ਨਜਿੱਠ ਰਹੇ ਹਾਂ।"
ਮ੍ਰਿਤਕ ਜੋੜੇ ਨੇ ਹਾਲ ਹੀ ਵਿਚ ਆਪਣਾ ਮਹਿੰਗਾ ਘਰ ਵੇਚਣ ਦਾ ਇਰਾਦਾ ਬਣਾਇਆ ਸੀ। ਉਨ੍ਹਾਂ ਦੀਆਂ ਲਾਸ਼ਾਂ ਉਸੇ ਏਜੰਟ ਨੇ ਵੇਖੀਆਂ ਜੋ ਘਰ ਦੇਖਣ ਲਈ ਆਇਆ ਸੀ।
ਟੋਰਾਂਟੋ ਦੇ ਅਖ਼ਬਾਰ ਗਲੋਬ ਐਂਡ ਮੇਲ ਦੀ ਰਿਪੋਰਟ ਵਿੱਚ ਪਰਿਵਾਰਕ ਮੈਂਬਰ ਦਾ ਹਵਾਲਾ ਦੇ ਕੇ ਇਹ ਰਿਪੋਰਟ ਦਿੱਤੀ ਗਈ।
ਇਸ ਜੋੜੇ ਦੇ ਚਾਰ ਬੱਚੇ ਸਨ। ਸ਼ਰਮਨ ਨੇ 1974 ਵਿਚ ਅਪੋਟੈਕਸ ਨੂੰ ਸਥਾਪਿਤ ਕੀਤਾ ਅਤੇ ਹੁਣ ਇਹ ਹੁਣ ਦੁਨੀਆ ਵਿਚ ਸੱਤਵੀਂ ਸਭ ਤੋਂ ਵੱਡੀ ਦਵਾਇਆਂ ਬਣਾਉਣ ਵਾਲੀ ਕੰਪਨੀ ਹੈ।